ਨੈਸ਼ਨਲ

ਸੁਪਰੀਮ ਕੋਰਟ ਵੱਲੋਂ ਈਸਾਈ ਬਣਨ ’ਤੇ ਐਸ ਸੀ ਲਾਭ ਮਿਲਣ ’ਤੇ ਲਗਾਈ ਰੋਕ ਸਵਾਗਤਯੋਗ: ਦਿੱਲੀ ਗੁਰਦੁਆਰਾ ਕਮੇਟੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 25, 2026 07:26 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵੱਲੋਂ ਈਸਾਈ ਬਣਨ ’ਤੇ ਐਸ ਸੀ ਸਹੂਲਤਾਂ ਮਿਲਣ ’ਤੇ ਲਗਾਈ ਰੋਕ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਧਰਮ ਪਰਿਵਰਤਨ ਨੂੰ ਖਾਸ ਤੌਰ ’ਤੇ ਪੰਜਾਬ ਵਿਚ ਧਰਮ ਪਰਿਵਰਤਨ ਨੂੰ ਠੱਲ੍ਹ ਪੈਣ ਵਿਚ ਮਦਦ ਮਿਲੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਬਹੁਤ ਹੀ ਸਵਾਗਤਯੋਗ ਹੈ ਕਿ ਅਨੁਸੂਚਿਤ ਜਾਤੀਆਂ (ਐਸ ਸੀ) ਵਰਗ ਦੀਆਂ ਸਹੂਲਤਾਂ ਸਿਰਫ ਹਿੰਦੂ, ਸਿੱਖ ਤੇ ਬੁੱਧ ਧਰਮਰ ਦੇ ਲੋਕਾਂ ਨੂੰ ਮਿਲਣਗੀਆਂ ਅਤੇ ਜੇਕਰ ਕੋਈ ਈਸਾਈ ਬਣਦਾ ਹੈ ਤਾਂ ਫਿਰ ਇਹ ਐਸ ਸੀ ਵਰਗ ਨੂੰ ਮਿਲਦੀਆਂ ਸਹੂਲਤਾਂ ਨਹੀਂ ਲੈ ਸਕੇਗਾ।ਉਹਨਾਂ ਕਿਹਾ ਕਿ ਪੰਜਾਬ ਵਿਚ ਲਾਲਚ ਦੇ ਕੇ ਲੋਕਾਂ ਦਾ ਧਰਮ ਪਰਿਵਰਤਨ ਕਰ ਕੇ ਉਹਨਾਂ ਨੂੰ ਈਸਾਈ ਬਣਾਇਆ ਜਾ ਰਿਹਾ ਸੀ ਤੇ ਇਹ ਮੁੱਦਾ ਦਿੱਲੀ ਗੁਰਦੁਆਰਾ ਕਮੇਟੀ ਨੇ ਅਨੇਕਾਂ ਵਾਰ ਪੂਰੇ ਜ਼ੋਰ ਸ਼ੋਰ ਨਾਲ ਚੁੱਕਿਆ ਹੈ ਤੇ ਅਸੀਂ 2000 ਦੇ ਕਰੀਬ ਲੋਕਾਂ ਦੀ ਮੁੜ ਵਾਪਸੀ ਸਿੱਖ ਧਰਮ ਵਿਚ ਕਰਵਾਈ ਵੀ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ ਹੈ ਤਾਂ ਪੂਰੀ ਆਸ ਹੈ ਕਿ ਇਸ ਨਾਲ ਧਰਮ ਪਰਿਵਰਤਨ ਦੀ ਮੁਹਿੰਮ ਨੂੰ ਖਾਸ ਤੌਰ ’ਤੇ ਪੰਜਾਬ ਵਿਚ ਠੱਲ੍ਹ ਪਵੇਗੀ ਅਤੇ ਲੋਕ ਹੁਣ ਇਹ ਸਮਝ ਲੈਣਗੇ ਕਿ ਲਾਲਚ ਵਿਚ ਆ ਕੇ ਜੇਕਰ ਈਸਾਈ ਧਰਮ ਅਪਣਾਇਆ ਤਾਂ ਐਸ ਸੀ ਵਰਗ ਨੂੰ ਮਿਲਦੀਆਂ ਸਹੂਲਤਾਂ ਤੋਂ ਵਾਂਝੇ ਹੋ ਜਾਣਗੇ। ਉਹਨਾਂ ਕਿਹਾ ਕਿ ਐਸ ਸੀ ਵਰਗ ਦੇ ਬੱਚਿਆਂ ਨੂੰ ਨੌਕਰੀਆਂ ਵਿਚ ਰਾਖਵਾਂਕਰਨ, ਸਿੱਖਿਆ ਵਿਚ ਰਾਖਵਾਂਕਰਨ ਤੇ ਹੋਰ ਸਹੂਲਤਾਂ ਮਿਲਦੀਆਂ ਹਨ ਅਤੇ ਜੇਕਰ ਕੋਈ ਈਸਾਈ ਬਣਦਾ ਹੈ ਤਾਂ ਇਹਨਾਂ ਸਹੂਲਤਾਂ ਤੋਂ ਵਾਂਝਾ ਹੋ ਜਾਵੇਗਾ। ਉਹਨਾਂ ਨੇ ਕੇਂਦਰ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਇਹ ਅਪੀਲ ਵੀ ਕੀਤੀ ਕਿ ਸੁਪਰੀਮ ਕੋਰਟ ਦੇ ਇਸ ਹੁਕਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਧਰਮ ਪਰਿਵਰਤਨ ਦੀ ਮੁਹਿੰਮ ਨੂੰ ਠੱਲ੍ਹ ਪਾਈ ਜਾ ਸਕੇ।

 

Have something to say? Post your comment

 
 
 
 

ਨੈਸ਼ਨਲ

ਅਦਾਲਤ ਦੇ ਫੈਸਲੇ 'ਤੇ ਸਮਰਥਕਾਂ ਨੇ ਮਨਾਈ ਖੁਸ਼ੀ , ਅਵਿਮੁਕਤੇਸ਼ਵਰਾਨੰਦ ਕਿਹਾ "ਸੱਚ ਦੀ ਜਿੱਤ ਹੋਈ

ਸਾਲ ਦੇ ਪਹਿਲੇ 74 ਦਿਨਾਂ ਵਿੱਚ ਹੀ ਪੁਲਿਸ ਹਿਰਾਸਤ ਅਧੀਨ ਹੋਈਆਂ 170 ਮੌਤਾਂ

ਗਰੂਮਿੰਗ ਗੈਂਗ ਤੋਂ ਬਚਣ ਲਈ ਜਲਦ ਸ਼ੁਰੂ ਕੀਤੀ ਜਾਏਗੀ ਜਾਗਰੂਕਤਾ ਲਹਿਰ: ਪਰਮਜੀਤ ਸਿੰਘ ਵੀਰਜੀ

ਪਾਕਿਸਤਾਨ ਨੂੰ ਵਿਚੋਲਗੀ ਦਾ ਮੌਕਾ ਮਿਲਣ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਸਰਕਾਰ 'ਤੇ ਕੀਤਾ ਹਮਲਾ

ਦੇਸ਼ ਅੰਦਰ ਸਿਰਫ਼ ਹਿੰਦੂ, ਸਿੱਖ, ਬੋਧੀ ਹੀ ਅਨੁਸੂਚਿਤ ਜਾਤੀ ਦਾ ਰੱਖ ਸਕਦੇ ਹਨ ਦਰਜਾ: ਸੁਪਰੀਮ ਕੋਰਟ

ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਦਾ ਵੱਡਾ ਐਲਾਨ - ਚਤੁਰੰਗਿਨੀ ਸੈਨਾ ਗਊ ਰੱਖਿਆ ਲਈ ਇੱਕ ਸ਼ਕਤੀ ਬਣੇਗੀ

ਬਜਟ ਵਿੱਚ ਅਣਵਰਤੀ ਰਕਮਾਂ ਤੇ ਸੁਆਲ ਅਤੇ ₹162 ਲੱਖ ਕਰੋੜ ਦੇ ਨਿਯੋਜਨ ਬਿੱਲ ਵਿੱਚ ਜਵਾਬਦੇਹੀ ਦੀ ਕੀਤੀ ਮੰਗ: ਵਿਕਰਮਜੀਤ ਸਿੰਘ ਸਾਹਨੀ

ਸਿੱਖਾਂ ਦੇ ਪੰਜ ਤਖ਼ਤਾਂ ਲਈ ਵਿਸ਼ੇਸ਼ ਰੇਲ ਸੇਵਾ ਦੇਣ ਲਈ ਰਵਨੀਤ ਬਿੱਟੂ ਦਾ ਧੰਨਵਾਦ

ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਸਦਮਾ, ਮਾਤਾ ਦਾ ਹੋਇਆ ਅਕਾਲ ਚਲਾਣਾ

ਵਾਸ਼ਿੰਗਟਨ ਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖ਼ੇ ਸ਼ਹੀਦ ਪਰਿਵਾਰਾਂ ਦਾ ਕੀਤਾ ਗਿਆ ਸਨਮਾਨ