BREAKING NEWS
ਨੰਗਲ ਝੀਲ 'ਤੇ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਬਣੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵਿਦਿਆਰਥੀ ਮਿਆਰੀ ਸਿੱਖਿਆ ਲੈਣ ਲਈ ਪੰਜਾਬ ਆਉਣਗੇ: ਮੁੱਖ ਮੰਤਰੀ ਭਗਵੰਤ ਮਾਨਸੂਬੇ ਦੀਆਂ ਮੰਡੀਆਂ ਵਿੱਚ ਬਾਹਰਲੇ ਰਾਜਾਂ ਤੋਂ ਕਣਕ ਦੀ ਵਿਕਰੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਬਾਜ਼ ਅੱਖ ਰੱਖੀ ਜਾਵੇ: ਲਾਲ ਚੰਦ ਕਟਾਰੂਚੱਕ882 ਅਦਾਰੇ ਜਾਂਚ ਦੇ ਘੇਰੇ ਵਿੱਚ, ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤੀ ਨਾਲ ਹੁਣ ਤੱਕ 2.02 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾਵਰਕਰਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਹੋਰ ਠੋਸ ਕਦਮ ਚੁੱਕੇ ਜਾਣਗੇਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ ਰੁਪਏ ਦੇ ਟ੍ਰਾਈਡੈਂਟ ਹੋਟਲ ਪ੍ਰੋਜੈਕਟ ਦਾ ਐਲਾਨ: ਸੰਜੀਵ ਅਰੋੜਾ

ਪੰਜਾਬ

ਵੇਰਕਾ ਪਾਊਡਰ–ਪੰਜੀਰੀ ਵਿਵਾਦ ਨੂੰ ਭਾਜਪਾ ਨੇ ਬੱਚਿਆਂ ਅਤੇ ਫੌਜ ਨਾਲ ‘ਅਪਰਾਧਿਕ ਧੋਖਾਧੜੀ’ ਕਰਾਰ ਦਿੱਤਾ

ਕੌਮੀ ਮਾਰਗ ਬਿਊਰੋ | March 28, 2026 09:19 PM

ਚੰਡੀਗੜ੍ਹ-ਆਪ ਪਾਰਟੀ ਦੀ ਅਗੁਆਈ ਵਾਲੀ ਪੰਜਾਬ ਸਰਕਾਰ ਉੱਤੇ ਤਿੱਖਾ ਹਮਲਾ ਕਰਦੇ ਹੋਏ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਰਕਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਦੋਸ਼ ਲਾਇਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਵੇਰਕਾ ਅਤੇ ਪੋਸ਼ਣ ਸਪਲਾਈ ਚੇਨ ਨਾਲ ਜੁੜੇ ਗੰਭੀਰ ਘੋਟਾਲਿਆਂ ਅਤੇ ਗੜਬੜੀਆਂ ਉੱਤੇ ਚੁੱਪੀ ਸਾਧ ਰੱਖੀ ਹੈ, ਜਿਸ ਨਾਲ ਜਨ ਸਿਹਤ ਅਤੇ ਪ੍ਰਣਾਲੀ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਗੰਭੀਰ ਚਿੰਤਾਵਾਂ ਉੱਠ ਰਹੀਆਂ ਹਨ।

ਸ਼ਰਮਾ ਨੇ ਕਿਹਾ ਕਿ ਹਾਲ ਹੀ ਵਿੱਚ ਭਾਰਤੀ ਫੌਜ ਵੱਲੋਂ ਗੁਣਵੱਤਾ ਸੰਬੰਧੀ ਚਿੰਤਾਵਾਂ ਕਾਰਨ ਲਗਭਗ 125 ਮੈਟ੍ਰਿਕ ਟਨ ਵੇਰਕਾ ਦੁੱਧ ਪਾਊਡਰ ਨੂੰ ਰੱਦ ਕੀਤਾ ਜਾਣਾ ਪ੍ਰਣਾਲੀ ਵਿੱਚ ਮੌਜੂਦ ਖਾਮੀਆਂ ਨੂੰ ਮੁੜ ਬੇਨਕਾਬ ਕਰਦਾ ਹੈ। ਉਨ੍ਹਾਂ ਕਿਹਾ, “ਇਹ ਕੋਈ ਇਕੱਲੀ ਘਟਨਾ ਨਹੀਂ, ਸਗੋਂ ਇਕ ਵੱਡੇ ਪੈਟਰਨ ਦਾ ਹਿੱਸਾ ਹੈ, ” ਅਤੇ ਵੇਰਕਾ ਪਲਾਂਟਾਂ ਨੂੰ ਸਪਲਾਈ ਕੀਤੇ ਦੁੱਧ ਵਿੱਚ ਰਸਾਇਣਕ ਮਿਲਾਵਟ ਦੇ ਦੋਸ਼ਾਂ, ਵੱਖ-ਵੱਖ ਯੂਨਿਟਾਂ ਵਿੱਚ ਵਿੱਤੀ ਗੜਬੜੀਆਂ ਅਤੇ ਹੁਣ ਫੌਜ ਵੱਲੋਂ ਉਠਾਏ ਗਏ ਗੰਭੀਰ ਸਵਾਲਾਂ ਦਾ ਜ਼ਿਕਰ ਕੀਤਾ।

ਉਨ੍ਹਾਂ ਨੇ ਪੰਜੀਰੀ (ਆਈ.ਸੀ.ਡੀ.ਐਸ ਪੋਸ਼ਣ ਯੋਜਨਾ) ਨਾਲ ਜੁੜੇ ਵਿਵਾਦ ਨੂੰ ਵੀ ਉੱਭਾਰਦੇ ਹੋਏ ਇਸਨੂੰ ਸੰਭਾਵਿਤ ₹1000–1500 ਕਰੋੜ ਦਾ ਘੋਟਾਲਾ ਦੱਸਿਆ। ਸ਼ਰਮਾ ਨੇ ਕਿਹਾ, “2022 ਤੋਂ ਆਪ ਸਰਕਾਰ ਨੇ ਵੇਰਕਾ ਵਰਗੀਆਂ ਭਰੋਸੇਯੋਗ ਸਹਿਕਾਰੀ ਸੰਸਥਾਵਾਂ ਤੋਂ ਸਪਲਾਈ ਹਟਾਕੇ ਸ਼ੱਕੀ ਟੈਂਡਰ ਪ੍ਰਕਿਰਿਆ ਰਾਹੀਂ ਨਿੱਜੀ ਠੇਕੇਦਾਰਾਂ ਨੂੰ ਦੇ ਦਿੱਤੀ ਹੈ। ਇਸ ਵਿੱਚ ਜਲਦੀ-ਜਲਦੀ ਮਨਜ਼ੂਰੀਆਂ, ਕੰਪਨੀਆਂ ਦੇ ਆਪਸੀ ਸੰਬੰਧ ਅਤੇ ਪੋਸ਼ਣ ਗੁਣਵੱਤਾ ਨਾਲ ਸਮਝੌਤਾ—ਜਿਵੇਂ ਘੀ ਦੀ ਥਾਂ ਸਸਤੇ ਵਿਕਲਪ (ਸੋਯਾਬੀਨ ਤੇਲ) ਦੀ ਵਰਤੋਂ—ਵਰਗੇ ਗੰਭੀਰ ਦੋਸ਼ ਸ਼ਾਮਲ ਹਨ। ਇਹ ਮਾਮਲਾ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਵਿਚਾਰਧੀਨ ਹੈ।”

ਮੁੱਖ ਮੰਤਰੀ ਉੱਤੇ “ਮਿਲਕ ਮਾਫੀਆ ਨਾਲ ਮਿਲੀਭੁਗਤ” ਦਾ ਦੋਸ਼ ਲਾਉਂਦੇ ਹੋਏ ਸ਼ਰਮਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਮੁਅੱਤਲ ਕਰਨਾ ਸਿਰਫ਼ ਦਿਖਾਵਾ ਹੈ ਅਤੇ ਅਧੂਰਾ ਕਦਮ ਹੈ।

ਉਨ੍ਹਾਂ ਕਿਹਾ, “ਜਦੋਂ ਬੱਚਿਆਂ ਦੇ ਪੋਸ਼ਣ ਅਤੇ ਸੈਨਿਕਾਂ ਦੀ ਸਿਹਤ ਨਾਲ ਸਮਝੌਤਾ ਹੁੰਦਾ ਹੈ, ਤਾਂ ਇਹ ਲਾਪਰਵਾਹੀ ਨਹੀਂ, ਸਗੋਂ ਅਪਰਾਧਿਕ ਧੋਖਾਧੜੀ ਹੈ।”

ਭਾਜਪਾ ਨੇ ਵੇਰਕਾ ਨਾਲ ਜੁੜੇ ਸਾਰੇ ਘੋਟਾਲਿਆਂ, ਮਿਲਾਵਟ ਦੇ ਦੋਸ਼ਾਂ ਅਤੇ ਪੰਜੀਰੀ ਵਿਵਾਦ ਦੀ ਸੱਚਾਈ ਸਾਹਮਣੇ ਲਿਆਉਣ ਅਤੇ ਜ਼ਿੰਮੇਵਾਰੀ ਤੈਅ ਕਰਨ ਲਈ ਸਮੇਂ-ਬੱਧ ਸੀ.ਬੀ.ਆਈ. ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਹੈ।

ਅੰਤ ਵਿੱਚ ਸ਼ਰਮਾ ਨੇ ਕਿਹਾ, “ਪੰਜਾਬ ਨੂੰ ਜਵਾਬ ਚਾਹੀਦੇ ਹਨ, ਚੁੱਪੀ ਨਹੀਂ। ਲੋਕ ਇਸ ਧੋਖੇ ਨੂੰ ਮਾਫ ਨਹੀਂ ਕਰਨਗੇ।”

Have something to say? Post your comment

 
 
 
 

ਪੰਜਾਬ

ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ 4572 ਲਾਭਪਾਤਰੀਆਂ ਲਈ 23.32 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

ਭਾਜਪਾ ਸੂਬਾ ਪ੍ਰਧਾਨ ਵੱਲੋਂ ਅੰਬੇਡਕਰ ਜੀ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੀ ਸਖਤ ਨਿੰਦਾ

ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇ ਹੋਰ ਮੁਲਾਜ਼ਮਾਂ ਨੂੰ ਸੇਵਾ ਮੁਕਤ ਹੋਣ ’ਤੇ ਕੀਤਾ ਸਨਮਾਨਤ

ਮਾਮਲਾ ਸਿੱਖ ਰੈਫਰੈਂਸ ਲਾਇਬਰੇਰੀ ਦਾ -ਹਾਈਕੋਰਟ ਨੇ ਕੇਂਦਰ,ਪੰਜਾਬ ਸਰਕਾਰ, ਭਾਰਤੀ ਫੌਜ਼, ਸੀ ਬੀ ਆਈ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ

ਨੰਗਲ ਝੀਲ 'ਤੇ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਬਣੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਹੁਣ, ਅਮਰੀਕਾ ਅਤੇ ਯੂਰਪ ਵਾਂਗ ਪੰਜਾਬ ਵਿੱਚ ਮਹਿਜ਼ 6 ਮਿੰਟਾਂ ਵਿੱਚ ਪੁਲਿਸ ਸਹਾਇਤਾ ਮਿਲੇਗੀ : ਮੁੱਖ ਮੰਤਰੀ ਭਗਵੰਤ ਮਾਨ

ਬੇਅਦਬੀ ਬਾਰੇ ਕਾਨੂੰਨ ਬਣਾਉਣ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਨੇ ਸਿੱਖ ਜਥੇਬੰਦੀਆਂ ਦੀ 6 ਅਪ੍ਰੈਲ ਨੂੰ ਸੱਦੀ ਇਕੱਤਰਤਾ

ਸਿੱਖ ਦੇਸ਼ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਵੱਸਦੇ ਹਨ ਪਰੰਤੂ ਉਹ ਇੱਕ ਪਰਿਵਾਰ ਹਨ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਕਈ ਅਕਾਲੀ ਬਣੇ ਭਾਜਪਾਈ

ਪੁਲਿਸ ਜਾਂਚ ਡੀਐਮ ਗਗਨਦੀਪ ਰੰਧਾਵਾ ਦੇ ਕੇਸ ਨੂੰ ਕਮਜੋਰ ਕਰਨ ਵਿਚ ਰੂਝੀ-ਸੁਨੀਲ ਜਾਖੜ