ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਲਾਲ ਕਿਲ੍ਹੇ ’ਤੇ 243ਵੇਂ ਦਿੱਲੀ ਫਤਿਹ ਦਿਵਸ ਸਮਾਗਮ ਸ਼ੁਰੂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 29, 2026 08:36 PM

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲ੍ਹੇ ’ਤੇ 243ਵੇਂ ਦਿੱਲੀ ਫਤਿਹ ਦਿਵਸ ਸਮਾਗਮ ਬੀਤੀ ਰਾਤ ਸ਼ੁਰੂ ਹੋ ਗਏ ਤੇ ਪਹਿਲੇ ਦਿਨ ਗੁਰਮਤਿ ਸਮਾਗਮ ਵਿਚ ਦੀਵਾਨ ਸਜਾਏ ਗਏ ਜਿਸ ਵਿਚ ਉਪ ਰਾਜਪਾਲ ਸਰਦਾਰ ਤਰਨਜੀਤ ਸਿੰਘ ਸੰਧੂ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਰਾਜਪਾਲ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਮਹਾਨ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਨੇ ਲਾਲ ਕਿਲ੍ਹੇ ’ਤੇ ਫਤਿਹ ਹਾਸਲ ਕੀਤੀ ਪਰ ਇਥੇ ਕਤਲੇਆਮ ਨਹੀਂ ਕੀਤਾ ਤੇ ਨਾ ਹੀ ਇਥੇ ਆਪਣੀ ਵਿਰਾਸਤ ਬਣਾਈ ਬਲਕਿ ਉਹਨਾਂ ਨਿਮਾਣੇ ਹੋ ਕੇ ਸਿੱਖ ਪੰਥ ਲਈ ਕੰਮ ਕੀਤਾ ਤੇ ਇਥੇ ਦੇ ਲੋਕਾਂ ਨੂੰ ਤੰਗ ਨਹੀਂ ਕੀਤਾ। ਉਹਨਾਂ ਕਿਹਾ ਕਿ 1920 ਤੋਂ ਲੈ ਕੇ 1926 ਤੱਕ ਜਿਹੜੀ ਸਾਡੀ ਲੀਡਰਸ਼ਿਪ ਹੋਈ ਉਸਨੇ ਪੰਜ ਚੀਜ਼ਾਂ ਕੀਤੀਆਂ, ਜਿਸ ਵਿਚ ਸਭ ਤੋਂ ਅਹਿਮ ਸੀ ਕਿ ਸਿੱਖਾਂ ਨੂੰ ਲੋਕਤੰਤਰੀ ਢੰਗ ਨਾਲ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵੋਟ ਦਾ ਲੋਕਤੰਤਰੀ ਹੱਕ ਮਿਲਿਆ ਤੇ ਖਾਸ ਤੌਰ ’ਤੇ ਸਾਡੀਆਂ ਭੈਣਾਂ ਨੂੰ 1926 ਵਿਚ ਇਹ ਹੱਕ ਮਿਲਿਆ ਜਦੋਂ ਕਿ ਅੰਗਰੇਜ਼ੀ ਔਰਤਾਂ ਨੂੰ 1927 ਵਿਚ ਇਹ ਵੋਟ ਪਾਉਣ ਦਾ ਅਧਿਕਾਰ ਮਿਲਿਆ। ਉਹਨਾਂ ਕਿਹਾ ਕਿ ਉਸ ਵੇਲੇ ਦੀ ਲੀਡਰਸ਼ਿਪ ਨੇ ਸੇਵਾ ਕੀਤੀ ਤੇ ਲੀਡਰੀ ਨਹੀਂ ਕੀਤੀ ਤੇ ਨਾਮ ਨਹੀਂ ਕਮਾਇਆ। ਉਹਨਾਂ ਕਿਹਾ ਕਿ 1917 ਵਿਚ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਦੋ ਸਕੂਲ ਸਰਹਾਲੀ ਵਿਚ ਬਣਾਏ ਜੋ ਕਿ ਤਰਨ ਤਾਰਨ ਦਾ ਸਭ ਤੋਂ ਵੱਡਾ ਪਿੰਡ ਹੈ ਤੇ ਇਹਨਾਂ ਸਕੂਲਾਂ ਵਿਚੋਂ ਇਕ ਕੁੜੀਆਂ ਦਾ ਸਕੂਲ ਸੀ। ਉਹਨਾਂ ਕਿਹਾ ਕਿ ਅੱਜ ਅਸੀਂ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ ਪਰ ਸਾਡੀ ਲੀਡਰਸ਼ਿਪ ਨੇ ਉਸ ਵੇਲੇ ਹੀ ਲੜਕੀਆਂ ਦਾ ਸਕੂਲ ਬਣਾ ਦਿੱਤਾ ਸੀ। ਉਹਨਾਂ ਕਿਹਾ ਕਿ ਉਸ ਵੇਲੇ ਦੀ ਲੀਡਰਸ਼ਿਪ ਨੇ ਅਜਿਹੇ ਬਹੁਤ ਵੱਡੇ ਕੰਮ ਕੀਤੇ। ਇਸ ਮੌਕੇ ਉਹਨਾਂ ਵਰਲਡ ਬੈਂਕ ਦੇ ਮੁਖੀ ਸਰਦਾਰ ਅਜੈ ਸਿੰਘ ਬਾਂਗਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਤਾਂ ਜੋ ਉਹ ਸਰਦਾਰ ਬਾਂਗਾ ਵਾਂਗੂ ਉੱਚੇ ਅਹੁਦਿਆਂ ’ਤੇ ਪਹੁੰਚਣ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਸਮ ਪਿਤਾ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਵਿਚ ਵਿਸਾਖੀ ਦੇ ਮੌਕੇ ’ਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਚ ਖਾਲਸਾ ਦੀ ਸਾਜਣਾ ਕੀਤੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਅੱਜ ਖਾਲਸਾ ਪੰਥ ਦੇ ਨੁਮਾਇੰਦੇ ਦੁਨੀਆਂ ਭਰ ਵਿਚ ਨਾਮ ਕਮਾ ਰਹੇ ਹਨ। ਉਹਨਾਂ ਇਸ ਮੌਕੇ ਅਪੀਲ ਕੀਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਵਿਸਾਖੀ ਦੇ ਮੌਕੇ ’ਤੇ 13 ਅਤੇ 14 ਅਪ੍ਰੈਲ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਦੋ ਰੋਜ਼ਾ ਸਮਾਗਮ ਕਰਵਾਏ ਜਾ ਰਹੇ ਹਨ ਜਿਹਨਾਂ ਵਿਚ ਵੱਡੀ ਪੱਧਰ ’ਤੇ ਅੰਮ੍ਰਿਤ ਸੰਚਾਰ ਹੋਵੇਗਾ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ । ਉਹਨਾਂ ਇਹ ਵੀ ਕਿਹਾ ਕਿ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ ਤਾਂ ਉਦੋਂ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੇ ਕਿਹਾ ਸੀ ਕਿ ਅਸੀਂ ਨਵੰਬਰ 2026 ਵਿਚ ਸਮਾਪਤੀ ਸਮਾਗਮ ਹੋਰ ਵੱਡੇ ਪੱਧਰ ’ਤੇ ਕਰਾਂਗੇ। ਉਹਨਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅੱਜ ਦਿੱਲੀ ਵਿਚ ਉਪ ਰਾਜਪਾਲ ਦੇ ਅਹੁਦੇ ’ਤੇ ਸਰਦਾਰ ਤਰਨਜੀਤ ਸਿੰਘ ਸੰਧੂ ਦੀ ਨਿਯੁਕਤੀ ਹੋਈ ਹੈ ਤੇ ਸਰਦਾਰ ਸੰਧੂ ਦੇ ਉਪ ਰਾਜਪਾਲ ਬਣਨ ਨਾਲ ਸਿੱਖ ਭਾਈਚਾਰੇ ਦਾ ਮਾਣ ਸਤਿਕਾਰ ਵਧਿਆ ਹੈ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ. ਪੀ., ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਸਕੱਤਰ ਸਰਦਾਰ ਜਸਮੇਨ ਸਿੰਘ ਨੋਨੀ, ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ, ਬਾਬਾ ਬਲਬੀਰ ਸਿੰਘ ਨਿਹੰਗ ਸਿੰਘ ਮੁਖੀ ਸਮੇਤ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।

Have something to say? Post your comment

 
 
 
 

ਨੈਸ਼ਨਲ

ਅਮਰੀਕਾ ਵਿੱਚ 'ਨੋ ਕਿੰਗਜ਼' ਅੰਦੋਲਨ ਤੇਜ਼, ਟਰੰਪ ਵਿਰੁੱਧ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ

ਸਰਕਾਰ ਨੂੰ ਮਹਿੰਗਾਈ ਅਤੇ ਕਾਲਾਬਾਜ਼ਾਰੀ ਵਿਰੁੱਧ 'ਜੰਗੀ ਪੱਧਰ' 'ਤੇ ਕਰਨੀ ਚਾਹੀਦੀ ਹੈ ਕਾਰਵਾਈ: ਨੈਸ਼ਨਲ ਅਕਾਲੀ ਦਲ

ਕੇਰਲ ਵਿੱਚ 100 ਸੀਟਾਂ ਨਾਲ ਯੂਡੀਐਫ ਭਾਰੀ ਜਿੱਤ ਵੱਲ ਵਧ ਰਿਹਾ ਹੈ: ਰਾਹੁਲ ਗਾਂਧੀ

'ਖਤਰਨਾਕ' ਐਫਸੀਆਰਏ ਸੋਧਾਂ ਨੂੰ ਸੀਬੀਸੀਆਈ ਨੇ ਦਿੱਤੀ ਹਰੀ ਝੰਡੀ, ਘੱਟ ਗਿਣਤੀ ਸੰਸਥਾਵਾਂ ਵਿੱਚ ਦਖਲਅੰਦਾਜ਼ੀ ਦੀ ਦਿੱਤੀ ਚੇਤਾਵਨੀ

ਸਰਨਾ ਨੇ ‘ਧਰਮ ਦਾ ਸਿਆਸੀਕਰਨ' ਕਰਨ ਤੇ ਚੇਤਵਾਨੀ ਦਿੰਦਿਆਂ ਬੇਅਦਬੀ ਬਾਰੇ ਪ੍ਰਸਤਾਵਿਤ ਨਵੇਂ ਕਾਨੂੰਨ ਦਾ ਵਿਰੋਧ

ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਧਾਰਮਿਕ ਸਟੋਰ ਦਾ ਸ਼ੁਭ ਆਰੰਭ- ਕਾਲਕਾ

ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਅੰਤਰਰਾਸ਼ਟਰੀ ਅਸਥਿਰਤਾ ਤੋਂ ਬਚਾਉਣ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਹੀਂ ਵਧਾਈਆਂ: ਹਰਦੀਪ ਸਿੰਘ ਪੁਰੀ

ਦਿੱਲੀ ਫ਼ਤਹਿ ਦਿਵਸ ਅੱਜ ਤੋਂ,ਤਿਆਰੀਆਂ ਜੋਰਾਂ ‘ਤੇ - ਕਾਲਕਾ

ਸੰਸਦ ਵਿੱਚ ਉਠਾਇਆ ਗਿਆ ਨਕਲੀ/ਘਟੀਆ ਦਵਾਈਆਂ ਦਾ ਮੁੱਦਾ, ਰਾਸ਼ਟਰੀ ਫਾਰਮਾਸਿਊਟੀਕਲ ਕੁਆਲਿਟੀ ਅਥਾਰਟੀ ਦੀ ਮੰਗ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿੱਚ 29 ਮਾਰਚ ਨੂੰ ਵੱਡੀ ਮੀਟਿੰਗ ਪਿਛਲੇ ਪ੍ਰਧਾਨ ਦੇ ਪ੍ਰਬੰਧ ਉੱਪਰ ਸੰਗਤਾਂ ਨਰਾਜ਼