ਪੰਜਾਬ

ਪਛਮੀ ਏਸ਼ੀਆ ਵਿਚ ਚਲ ਰਹੀ ਜੰਗ ਕਾਰਨ ਸਿਰੋਪਾਓ ਦੀ ਸਪਲਾਈ ਵੀ ਹੋਈ ਪ੍ਰਭਾਵਿਤ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | March 29, 2026 08:46 PM

ਅੰਮ੍ਰਿਤਸਰ - ਪਛਮੀ ਏਸ਼ੀਆ ਵਿਚ ਚਲ ਰਹੀ ਜੰਗ ਦੇ ਕਾਰਨ ਸਿੱਖ ਧਰਮ ਦੇ ਸਨਮਾਨ ਚਿੰਨ ਸਿਰੋਪਾਓ ਤੇ ਵੀ ਅਸਰ ਪਿਆ ਹੈ। ਜਾਣਕਾਰੀ ਮੁਤਾਬਿਕ ਸਿਰੋਪਾਓ ਦਾ ਕਪੜਾ ਤਿਆਰ ਕਰਨ ਵਾਲੀਆਂ ਕੰਪਨੀਆਂ ਮੰਗ ਮੁਤਾਬਿਕ ਸਪਲਾਈ ਦੇਣ ਵਿਚ ਅਸਫਲ ਹੋਈਆਂ ਹਨ। ਸ਼ੋ੍ਰਮਣੀ ਕਮੇਟੀ ਵਲੋ ਹਰ ਸਾਲ ਵਖ ਵਖ ਗੁਰੂ ਘਰਾਂ ਦੇ ਦਰਸ਼ਨ ਕਰਨ ਆਏ ਅਤਿ ਵਿਸ਼ੇ਼ਸ ਵਿਅਕਤੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।ਸ਼ੋ੍ਰਮਣੀ ਕਮੇਟੀ ਨੂੰ ਹਰ ਸਾਲ ਕਰੀਬ 8 ਲੱਖ ਮੀਟਰ ਸਿਰੋਪਾਓ ਲਈ ਕਪੜਾ ਲੋੜੀਦਾਂ ਹੁੰਦਾ ਹੈ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਲਈ ਹਰ ਸਾਲ ਇਕ ਲੱਖ ਮੀਟਰ ਸਿਰੋਪਾਓ ਦੀ ਲੋੜ ਹੁੰਦੀ ਹੈ ਤੇ ਇਸ ਲਈ ਹਰ ਸਾਲ ਟੈਂਡਰ ਵੀ ਜਾਰੀ ਕੀਤੇ ਜਾਂਦੇ ਹਨ।ਸ੍ਰੀ ਦਰਬਾਰ ਸਾਹਿਬ ਲਈ ਹੁਣ ਤਕ ਮਾਹਿਜ 19 ਹਜਾਰ ਮੀਟਰ ਹੀ ਸਿਰੋਪਾ ਪ੍ਰਾਪਤ ਹੋਇਆ ਹੈ। ਪਛਮੀ ਦੇਸ਼ਾਂ ਵਿਚ ਚਲ ਰਹੀ ਜੰਗ ਦੇ ਕਾਰਨ ਸਿਰੋਪਾਓ ਤਿਆਰ ਕਰਨ ਲਈ ਵਰਤੋ ਵਿਚ ਲਿਆਂਦੇ ਜਾਦੇ ਇਕ ਵਿਸੇ਼ਸ ਪ੍ਰਕਾਰ ਦੇ਼ ਕੈਮੀਕਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ।ਇਹ ਵਿਸੇ਼ਸ਼ ਕੈਮੀਕਲ ਇਰਾਨ ਤੇ ਹੋਰ ਖਾੜੀ ਦੇਸ਼ਾਂ ਤੋ ਭਾਰਤ ਦੀਆਂ ਕੰਪਨੀਆਂ ਮੰਗਵਾਉਦੀਆਂ ਹਨ। ਜਿਸ ਦੀ ਸਪਲਾਈ ਰੁਕ ਜਾਣ ਕਾਰਨ ਇਹ ਮੁਸ਼ਕਿਲ ਪੇਸ਼ ਆਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਜੰਗ ਦੇ ਕਾਰਨ ਸਿਰੋਪਾਓ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਜਿਸ ਕੰਪਨੀ ਪਾਸੋ ਅਸੀ ਸਿਰੋਪਾਓ ਮੰਗਵਾਉਦੇ ਸੀ ਉਸ ਨੂੰ ਸਾਡਾ ਆਰਡਰ ਇਕ ਲੱਖ ਮੀਟਰ ਸਿਰੋਪਾਓ ਦਾ ਸੀ ਪਰ ਕੰਪਨੀ ਜੰਗ ਕਾਰਨ ਹੁਣ ਤਕ 19 ਹਜਾਰ ਮੀਟਰ ਹੀ ਸਪਲਾਈ ਦੇ ਸਕੀ ਹੈ।

Have something to say? Post your comment

 
 
 
 

ਪੰਜਾਬ

ਵਿਰੋਧੀ ਧਿਰ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ 10 ਲੱਖ ਰੁਪਏ ਦੀ ਸਿਹਤ ਯੋਜਨਾ ਬਾਰੇ ਗਲਤ ਪ੍ਰਚਾਰ ਕਰ ਰਹੀ ਹੈ: ਡਾ. ਬਲਬੀਰ ਸਿੰਘ

ਬੀ.ਐੱਸ.ਐੱਫ ਸਿੱਖ ਜਵਾਨ ਦੇ ਹਿਰਾਸਤੀ ਕਤਲ ਮਾਮਲੇ ’ਚ ਦੋਸ਼ੀ ਐੱਨ.ਸੀ.ਬੀ ਅਧਿਕਾਰੀਆਂ ’ਤੇ ਹੋਵੇ ਸਖ਼ਤ ਕਾਰਵਾਈ- ਜਥੇਦਾਰ  ਗੜਗੱਜ

ਕੁਰਾਲੀ ਵਿੱਚ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੂੰ ਭਾਰੀ ਵਿਰੋਧ ਦਾ ਕਰਨਾ ਪਿਆ ਸਾਹਮਣਾ, 'ਆਪ' ਆਗੂਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਭਾਜਪਾ-ਅਕਾਲੀ ਦਲ ਨੇ ਹੀ ਪੰਜਾਬ ਦੇ ਹਰ ਘਰ ਵਿੱਚ ਨਸ਼ੇ ਪਹੁੰਚਾਇਆ, ਅਮਿਤ ਸ਼ਾਹ ਨੂੰ ਪੰਜਾਬ ਤੋਂ ਮੁਆਫੀ ਮੰਗਣੀ ਚਾਹੀਦੀ ਹੈ - ਕੇਜਰੀਵਾਲ

'ਆਪ' ਪੰਜਾਬ ਨੇ ਯੂਥ ਵਿੰਗ ਲਈ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ

ਮਾਨ ਵਜ਼ਾਰਤ ਵੱਲੋਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਨੂੰ ਹਰੀ ਝੰਡੀ; 97 ਫੀਸਦ ਤੋਂ ਵੱਧ ਔਰਤਾਂ ਨੂੰ ਮਿਲੇਗੀ ਹਰੇਕ ਮਹੀਨੇ ਸਨਮਾਨ ਰਾਸ਼ੀ

ਵੇਰਕਾ ਪਾਊਡਰ–ਪੰਜੀਰੀ ਵਿਵਾਦ ਨੂੰ ਭਾਜਪਾ ਨੇ ਬੱਚਿਆਂ ਅਤੇ ਫੌਜ ਨਾਲ ‘ਅਪਰਾਧਿਕ ਧੋਖਾਧੜੀ’ ਕਰਾਰ ਦਿੱਤਾ

ਖਾਲਸਾ ਯੂਨੀਵਰਸਿਟੀ ਵੱਲੋਂ ਭਗਤ ਸਿੰਘ ਦੀ ਸ਼ਹਾਦਤ ’ਤੇ ਸੈਮੀਨਾਰ ਕਰਵਾਇਆ ਗਿਆ

ਪ੍ਰਧਾਨ ਮੰਤਰੀ ਮੋਦੀ ਵਿਸ਼ਵਗੁਰੂ ਬਣਨ ਦੀ ਗੱਲ ਕਰਦੇ ਹਨ, ਪਰ ਮੌਜੂਦਾ ਹਾਲਾਤ ਸਾਨੂੰ ਵਿਸ਼ਵਚੇਲਾ ਬਣਨ ਵੱਲ ਲੈ ਜਾ ਰਹੇ ਹਨ: ਮੁੱਖ ਮੰਤਰੀ ਭਗਵੰਤ ਮਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋਵੇਗੀ, ਸੋਧ ਰਹੇ ਹਾਂ ਕਾਨੂੰਨ-ਭਗਵੰਤ ਸਿੰਘ ਮਾਨ