ਅੰਮ੍ਰਿਤਸਰ - ਪਛਮੀ ਏਸ਼ੀਆ ਵਿਚ ਚਲ ਰਹੀ ਜੰਗ ਦੇ ਕਾਰਨ ਸਿੱਖ ਧਰਮ ਦੇ ਸਨਮਾਨ ਚਿੰਨ ਸਿਰੋਪਾਓ ਤੇ ਵੀ ਅਸਰ ਪਿਆ ਹੈ। ਜਾਣਕਾਰੀ ਮੁਤਾਬਿਕ ਸਿਰੋਪਾਓ ਦਾ ਕਪੜਾ ਤਿਆਰ ਕਰਨ ਵਾਲੀਆਂ ਕੰਪਨੀਆਂ ਮੰਗ ਮੁਤਾਬਿਕ ਸਪਲਾਈ ਦੇਣ ਵਿਚ ਅਸਫਲ ਹੋਈਆਂ ਹਨ। ਸ਼ੋ੍ਰਮਣੀ ਕਮੇਟੀ ਵਲੋ ਹਰ ਸਾਲ ਵਖ ਵਖ ਗੁਰੂ ਘਰਾਂ ਦੇ ਦਰਸ਼ਨ ਕਰਨ ਆਏ ਅਤਿ ਵਿਸ਼ੇ਼ਸ ਵਿਅਕਤੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।ਸ਼ੋ੍ਰਮਣੀ ਕਮੇਟੀ ਨੂੰ ਹਰ ਸਾਲ ਕਰੀਬ 8 ਲੱਖ ਮੀਟਰ ਸਿਰੋਪਾਓ ਲਈ ਕਪੜਾ ਲੋੜੀਦਾਂ ਹੁੰਦਾ ਹੈ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਲਈ ਹਰ ਸਾਲ ਇਕ ਲੱਖ ਮੀਟਰ ਸਿਰੋਪਾਓ ਦੀ ਲੋੜ ਹੁੰਦੀ ਹੈ ਤੇ ਇਸ ਲਈ ਹਰ ਸਾਲ ਟੈਂਡਰ ਵੀ ਜਾਰੀ ਕੀਤੇ ਜਾਂਦੇ ਹਨ।ਸ੍ਰੀ ਦਰਬਾਰ ਸਾਹਿਬ ਲਈ ਹੁਣ ਤਕ ਮਾਹਿਜ 19 ਹਜਾਰ ਮੀਟਰ ਹੀ ਸਿਰੋਪਾ ਪ੍ਰਾਪਤ ਹੋਇਆ ਹੈ। ਪਛਮੀ ਦੇਸ਼ਾਂ ਵਿਚ ਚਲ ਰਹੀ ਜੰਗ ਦੇ ਕਾਰਨ ਸਿਰੋਪਾਓ ਤਿਆਰ ਕਰਨ ਲਈ ਵਰਤੋ ਵਿਚ ਲਿਆਂਦੇ ਜਾਦੇ ਇਕ ਵਿਸੇ਼ਸ ਪ੍ਰਕਾਰ ਦੇ਼ ਕੈਮੀਕਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ।ਇਹ ਵਿਸੇ਼ਸ਼ ਕੈਮੀਕਲ ਇਰਾਨ ਤੇ ਹੋਰ ਖਾੜੀ ਦੇਸ਼ਾਂ ਤੋ ਭਾਰਤ ਦੀਆਂ ਕੰਪਨੀਆਂ ਮੰਗਵਾਉਦੀਆਂ ਹਨ। ਜਿਸ ਦੀ ਸਪਲਾਈ ਰੁਕ ਜਾਣ ਕਾਰਨ ਇਹ ਮੁਸ਼ਕਿਲ ਪੇਸ਼ ਆਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਜੰਗ ਦੇ ਕਾਰਨ ਸਿਰੋਪਾਓ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਜਿਸ ਕੰਪਨੀ ਪਾਸੋ ਅਸੀ ਸਿਰੋਪਾਓ ਮੰਗਵਾਉਦੇ ਸੀ ਉਸ ਨੂੰ ਸਾਡਾ ਆਰਡਰ ਇਕ ਲੱਖ ਮੀਟਰ ਸਿਰੋਪਾਓ ਦਾ ਸੀ ਪਰ ਕੰਪਨੀ ਜੰਗ ਕਾਰਨ ਹੁਣ ਤਕ 19 ਹਜਾਰ ਮੀਟਰ ਹੀ ਸਪਲਾਈ ਦੇ ਸਕੀ ਹੈ।