ਅੰਮ੍ਰਿਤਸਰ - ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੌਰਾਨ ਭਾਰਤੀ ਫੌਜ਼ ਵਲੋ ਲੁੱਟੀ ਗਈ ਸਿੱਖ ਰੈਫਰੈਂਸ ਲਾਇਬਰੇਰੀ ਦਾ ਮਾਮਲਾ ਇਕ ਵਾਰ ਫਿਰ ਤੋ ਉਠਿਆ ਹੈ। ਜੂਨ 1984 ਵਿਚ ਭਾਰਤੀ ਫੌਜ਼ ਵਲੋ ਕੀਤੇ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਤੋ ਬਾਅਦ ਚਰਚਾ ਰਹੀ ਕਿ ਫੌਜ਼ ਨੇ ਲਾਇਬਰੇਰੀ ਨੂੰ ਅੱਗ ਲਗਾ ਕੇ ਬੇਸ਼ਕੀਮਤੀ ਸਰਮਾਇਆ ਸਾੜ ਦਿੱਤਾ ਸੀ, ਫਿਰ ਇਹ ਵੀ ਚਰਚਾ ਚਲੀ ਕਿ ਫੌਜ਼ ਲਾਇਬਰੇਰੀ ਦਾ ਸਾਰਾ ਖਜਾਨਾਂ ਆਪਣੇ ਨਾਲ ਲੈ ਗਈ ਸੀ। ਪ੍ਰਵਾਸੀ ਸਿੱਖ ਸਤਿੰਦਰ ਸਿੰਘ ਨੇ ਇਸ ਮਾਮਲੇ ਨੂੰ ਹੱਥਾ ਵਿਚ ਲਿਆ ਤੇ ਸਬੂਤਾ ਦੇ ਅਧਾਰ ਤੇ ਸਾਬਤ ਕੀਤਾ ਕਿ ਫੌਜ਼ ਆਪਣੇ ਨਾਲ ਲਗਭੱਗ ਸਾਰੇ ਇਤਿਹਾਸਕ ਦਸਤਾਵੇਜ ਲੈ ਗਈ ਸੀ ਤੇ ਉਨਾਂ ਸਬੂਤਾਂ ਦੇ ਅਧਾਰ ਤੇ ਸਾਬਤ ਕੀਤਾ ਕਿ ਫੌਜ਼ੀ ਅਧਿਕਾਰੀਆਂ ਨੇੇ ਵਖ ਵਖ ਤਰੀਕਾਂ ਤੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਇਤਿਹਾਸਕ ਦਸਤਾਵੇਜ਼ਾਂ ਦਾ ਵੱਡਾ ਹਿੱਸਾ ਸ਼ੋ੍ਰਮਣੀ ਕਮੇਟੀ ਨੂੰ ਵਾਪਸ ਕੀਤਾ ਸੀ। ਉਨਾਂ ਇਸ ਮਾਮਲੇ ਨੂੰ ਸਾਲ 2019 ਵਿਚ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਕੇਸ ਦਾਇਰ ਕੀਤਾ ਸੀ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ, ਭਾਰਤੀ ਫੌਜ਼, ਸੀ ਬੀ ਆਈ ਨੂੰ ਨੇਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜਾਣਕਾਰੀ ਮੁਤਾਬਿਕ ਪਟੀਸ਼ਨਰ ਸਤਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਜਿਹੜੇ ਇਤਿਹਾਸਕ ਸਰੋਤ ਫੌਜ਼ ਨੇ ਸ਼ੋ੍ਰਮਣੀ ਕਮੇਟੀ ਨੂੰ ਸੋਪੇ ਸਨ ਉਨਾਂ ਦੀ ਸੂਚੀ ਜਨਤਕ ਕੀਤੀ ਜਾਵੇ। ਉਨਾਂ ਦਸਿਆ ਕਿ ਤੋਸ਼ਾਖਾਨਾ, ਸਿੱਖ ਰੈਫਰੈਂਸ ਲਾਇਬਰੇਰੀ ਸਮੇਤ ਵਖ ਵਖ ਸਥਾਨਾਂ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ , ਗੁਰੂ ਸਾਹਿਬਾਨ ਦੁਆਰਾ ਲਿਖਤ ਹੱਥ ਲਿਖਤ ਹੁਕਮਨਾਮੇ ਆਦਿ ਕਿਥੇ ਤੇ ਕਿਸ ਹਾਲਤ ਵਿਚ ਹਨ।ਸਤਿੰਦਰ ਸਿੰਘ ਨੇ ਸਬੂਤ ਜਾਰੀ ਕਰਕੇ ਕਿਹਾ ਸੀ ਕਿ ਫੌਜ਼ ਨੇ 30 ਸਤੰਬਰ 1984, 31 ਅਕਤੂਬਰ 1984 ਅਦਿ ਤਰੀਕਾਂ ਲੇ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਸਕੱਤਰ ਸ੍ਰ ਭਾਨ ਸਿੰਘ ਨੂੰ ਲਾਇਬਰੇਰੀ ਨਾਲ ਸਬੰਧਤ ਕਾਫੀ ਸਮਾਨ ਸੋਪਿਆ ਸੀ।