BREAKING NEWS
ਨੰਗਲ ਝੀਲ 'ਤੇ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਬਣੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵਿਦਿਆਰਥੀ ਮਿਆਰੀ ਸਿੱਖਿਆ ਲੈਣ ਲਈ ਪੰਜਾਬ ਆਉਣਗੇ: ਮੁੱਖ ਮੰਤਰੀ ਭਗਵੰਤ ਮਾਨਸੂਬੇ ਦੀਆਂ ਮੰਡੀਆਂ ਵਿੱਚ ਬਾਹਰਲੇ ਰਾਜਾਂ ਤੋਂ ਕਣਕ ਦੀ ਵਿਕਰੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਬਾਜ਼ ਅੱਖ ਰੱਖੀ ਜਾਵੇ: ਲਾਲ ਚੰਦ ਕਟਾਰੂਚੱਕ882 ਅਦਾਰੇ ਜਾਂਚ ਦੇ ਘੇਰੇ ਵਿੱਚ, ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤੀ ਨਾਲ ਹੁਣ ਤੱਕ 2.02 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾਵਰਕਰਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਹੋਰ ਠੋਸ ਕਦਮ ਚੁੱਕੇ ਜਾਣਗੇਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ ਰੁਪਏ ਦੇ ਟ੍ਰਾਈਡੈਂਟ ਹੋਟਲ ਪ੍ਰੋਜੈਕਟ ਦਾ ਐਲਾਨ: ਸੰਜੀਵ ਅਰੋੜਾ

ਨੈਸ਼ਨਲ

ਅਖੰਡ ਕੀਰਤਨੀ ਜੱਥੇ ਵਲੋਂ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਵਿਖ਼ੇ ਸਾਲਾਨਾ ਸਮਾਗਮ ਹੋਏ ਸੰਪੂਰਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 31, 2026 11:30 PM

ਨਵੀਂ ਦਿੱਲੀ -ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਅਖੰਡ ਕੀਰਤਨੀ ਜੱਥੇ ਵਲੋਂ ਹਿਮਾਚਲ ਪ੍ਰਦੇਸ਼ ਵਿਖ਼ੇ ਸਥਿਤ ਦਸਮ ਪਾਤਸ਼ਾਹ ਜੀ ਦੇ ਵੱਖ ਵੱਖ ਇਤਿਹਾਸਿਕ ਗੁਰਦੁਆਰਿਆਂ ਵਿਖ਼ੇ ਸਾਲਾਨਾ ਅਖੰਡ ਕੀਰਤਨ ਸਮਾਗਮ ਚੜ੍ਹਦੀਕਲਾ ਨਾਲ ਸੰਪੂਰਨ ਹੋਏ। ਇਸ ਸਮਾਗਮ ਵਿਚ ਇਤਿਹਾਸਿਕ ਗੁਰਦੁਆਰਾ ਤੀਰਗੜੀ ਸਾਹਿਬ (ਭੰਗਾਣੀ ਸਾਹਿਬ), ਗੁਰਦੁਆਰਾ ਸ਼ੇਰਗਾਹ ਸਾਹਿਬ, ਦਰਬਾਰ ਹਾਲ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਵਿਖ਼ੇ ਸਵੇਰ ਅਤੇ ਸ਼ਾਮ ਦੇ ਕੀਰਤਨ ਉਪਰੰਤ ਰੈਣ ਸਬਾਈ ਕੀਰਤਨ ਦੇ ਦੀਵਾਨ ਕਵੀ ਦਰਬਾਰ ਹਾਲ ਵਿਖ਼ੇ ਸਜਾਏ ਗਏ ਸਨ। ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਦੇਸ਼ ਦੇ ਵੱਖ ਵੱਖ ਹਿਸਿਆਂ ਤੋਂ ਆਈਆਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਦਾ ਇੰਤਜਾਮ ਗੁਰੂਦੁਆਰਾ ਸ਼੍ਰੀ ਪਾਉਂਟਾ ਸਾਹਿਬ ਵਿਖ਼ੇ ਰੱਖਿਆ ਗਿਆ ਸੀ। ਜਿਕਰਯੋਗ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖ਼ੇ ਹੋਲਾ ਮਹੱਲਾ ਸਮਾਗਮ ਤੇ ਜੱਥੇ ਦੇ ਪੰਜ ਸਿੰਘ ਸਾਹਿਬਾਨ ਵਲੋਂ ਮਾਇਆ ਲੈ ਕੇ ਕੀਰਤਨ ਕਰਣ ਵਾਲੇ ਜੱਥੇ ਦੇ ਸਿੰਘ ਸਿੰਘਣੀਆਂ ਉਪਰ ਸਖਤੀ ਕਰਦੇ ਹੋਏ ਉਨ੍ਹਾਂ ਦੀ ਕੀਰਤਨੀ ਹਾਜ਼ਿਰੀ ਉਪਰ ਰੋਕ ਲਗਾ ਦਿੱਤੀ ਗਈ ਸੀ ਜਿਸ ਦਾ ਅਸਰ ਗੁਰਦੁਆਰਾ ਪਾਉਂਟਾ ਸਾਹਿਬ ਵਿਖ਼ੇ ਸਮਾਗਮ ਦੌਰਾਨ ਦੇਖਣ ਨੂੰ ਮਿਲਿਆ ਸੀ ਤੇ ਪ੍ਰਬੰਧਕਾਂ ਵਲੋਂ ਪੰਜ ਸਿੰਘ ਸਾਹਿਬਾਨਾਂ ਦੇ ਹੁਕਮ ਦੀ ਪਾਲਣਾ ਕਰਦਿਆ ਨਿਸ਼ਕਾਮ ਕੀਰਤਨ ਕਰਣ ਵਾਲੇ ਕੀਰਤਨੀਆਂ ਦੀਆਂ ਹਾਜ਼ਰੀਆਂ ਨੇ ਸਮਾਗਮ ਵਿਚ ਰੰਗ ਬੰਨਦੇ ਹੋਏ ਜੱਥੇ ਦੇ ਪੁਰਾਤਨ ਕੀਰਤਨੀ ਇਤਿਹਾਸ ਨੂੰ ਦੋਹਰਾ ਦਿੱਤਾ । ਇਥੇ ਦਸਣਯੋਗ ਹੈ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵਲੋਂ ਨਿਸ਼ਕਾਮ ਕੀਰਤਨ ਰਾਹੀਂ ਸੰਗਤਾਂ ਨੂੰ ਕੀਰਤਨ ਅਤੇ ਸੇਵਾ ਨਾਲ ਜੋੜਨ ਲਈ ਅਖੰਡ ਕੀਰਤਨੀ ਜੱਥੇ ਦੀ ਨੀਂਹ ਰਖੀ ਗਈ ਸੀ ਅਤੇ ਸੰਗਤਾਂ ਵਲੋਂ ਮਿਲੇ ਅਥਾਹ ਪਿਆਰ ਸਦਕਾ ਬਹੁਤ ਹੀ ਘੱਟ ਸਮੇਂ ਅੰਦਰ ਜੱਥਾ ਫਲਦਾ ਫੁਲਦਾ ਸੰਸਾਰ ਭਰ ਵਿਚ ਫੈਲ ਗਿਆ ਪਰ ਪਿਛਲੇ ਕੁਝ ਸਮੇਂ ਦੌਰਾਨ ਜੱਥੇ ਦੇ ਕੁਝ ਸਿੰਘ ਸਿੰਘਣੀਆਂ ਵਲੋਂ ਮੂੰਹ ਮੰਗੀ ਮਾਇਆ ਲੈ ਕੇ ਕੀਰਤਨ ਕਰਣ ਨਾਲ ਜੱਥੇ ਦੀ ਮਰਿਆਦਾ ਨੂੰ ਢਾਹ ਲਗ ਰਹੀ ਸੀ ਜਿਸ ਨੂੰ ਦੇਖਦਿਆਂ ਪੰਜ ਸਿੰਘ ਸਾਹਿਬਾਨਾਂ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖ਼ੇ ਜੱਥੇ ਦੀ ਪੁਰਾਤਨ ਮਰਿਆਦਾ ਨੂੰ ਕਾਇਮ ਕਰਣ ਲਈ ਅਤੇ ਇਸ ਦੁਖਾਂਤ ਨੂੰ ਜੱਥੇ ਅੰਦਰ ਵਧਣ ਫੁਲਣ ਤੋਂ ਰੋਕਣ ਲਈ ਸਖ਼ਤ ਹੁਕਮ ਜਾਰੀ ਕੀਤਾ ਗਿਆ ਸੀ ਕਿਉਕਿ ਜੱਥੇ ਦਾ ਇਤਿਹਾਸ ਨਿਸ਼ਕਾਮ ਕੀਰਤਨ ਅਤੇ ਵੱਧ ਤੋਂ ਵੱਧ ਹੱਥੀ ਸੇਵਾ ਕਰਣ ਦਾ ਰਿਹਾ ਹੈ । ਇਥੇ ਦਸਣਯੋਗ ਹੈ ਕਿ ਸਮਾਗਮ ਦੌਰਾਨ ਸੰਗਤਾਂ ਵਲੋਂ ਪੁਰਾਤਨ ਮਾਰਿਆਦਾ ਦੀ ਵਾਪਿਸੀ ਤੇ ਪੰਜ ਸਿੰਘ ਸਾਹਿਬਾਨਾਂ ਵਲੋਂ ਜਾਰੀ ਕੀਤੇ ਗਏ ਹੁਕਮ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਸੀ। ਸ਼੍ਰੀ ਪਾਉਂਟਾ ਸਾਹਿਬ ਵਿਖ਼ੇ ਸਮਾਗਮ ਉਲੀਕਣ ਵਾਲੇ ਜੱਥੇ ਦੇ ਪ੍ਰਬੰਧਕਾਂ ਵਲੋਂ ਹਾਜ਼ਿਰੀ ਭਰਣ ਵਾਲੀ ਸੰਗਤਾਂ ਅਤੇ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਦਿੱਤੇ ਗਏ ਸਾਹਿਯੋਗ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦਸਿਆ ਕਿ ਖਾਲਸਾ ਜੀ ਦੇ ਜਨਮ ਦਿਹਾੜੇ ਵਿਸਾਖੀ ਅਤੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਅਗਲੇ ਸਮਾਗਮ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖ਼ੇ 11 ਅਪ੍ਰੈਲ ਤੋਂ 15 ਅਪ੍ਰੈਲ ਅਤੇ ਅਖੰਡ ਕੀਰਤਨੀ ਜੱਥੇ ਦੇ ਬਾਨੀ ਸੋਨ ਚਿੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਦਿੱਲੀ ਵਿਖ਼ੇ 21 ਤੋਂ 23 ਮਈ ਤਕ ਹੋਣਗੇ।

 

Have something to say? Post your comment

 
 
 
 

ਨੈਸ਼ਨਲ

ਸਾਬਕਾ ਫੌਜੀ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ 'ਤੇ ਰਾਹੁਲ ਗਾਂਧੀ ਨੇ ਉੱਤਰਾਖੰਡ ਸਰਕਾਰ 'ਤੇ ਨਿਸ਼ਾਨਾ ਸਾਧਿਆ

ਨੈਸ਼ਨਲ ਅਕਾਲੀ ਦਲ ਨੇ ਫੀਸਾਂ ਵਿੱਚ ਵਾਧੇ ਅਤੇ ਮਨਮਾਨੀਆਂ ਕਾਰਵਾਈਆਂ ਤੇ ਜਤਾਈ ਨਾਰਾਜ਼ਗੀ, ਅੰਦੋਲਨ ਸ਼ੁਰੂ ਕਰਣ ਦੀ ਦਿੱਤੀ ਧਮਕੀ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਵਿਖ਼ੇ ਵਿਸਾਖੀ ਪੁਰਬ ਨੂੰ ਸਮਰਪਿਤ ਲੜੀਵਾਰ ਪ੍ਰੋਗਰਾਮ 2 ਅਪ੍ਰੈਲ ਤੋਂ 18 ਅਪ੍ਰੈਲ ਤਕ ਹੋਣਗੇ

ਐਸਜੀਪੀਸੀ ਵਲੋਂ ਉਲੀਕੀ ਗਈ 6 ਅਪ੍ਰੈਲ ਦੀ ਮੀਟਿੰਗ ਵਿਚ ਸਿੱਖ ਜੱਥੇਬੰਦੀਆਂ ਨੂੰ ਵਡੀ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ-ਪਰਮਜੀਤ ਸਿੰਘ ਵੀਰਜੀ

ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਸਾਧਿਆ ਨਿਸ਼ਾਨਾ , ਪੱਛਮੀ ਏਸ਼ੀਆ ਸੰਕਟ 'ਤੇ ਕੀਤੀ ਬਹਿਸ ਦੀ ਮੰਗ 

ਰਾਹੁਲ ਗਾਂਧੀ ਨੂੰ ਕਈ ਵਾਰ ਨਕਸਲੀ ਹਮਦਰਦਾਂ ਨਾਲ ਦੇਖਿਆ ਗਿਆ - ਅਮਿਤ ਸ਼ਾਹ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 243ਵੇਂ ਦਿੱਲੀ ਫਤਿਹ ਦਿਵਸ ਦੇ ਦੂਜੇ ਦਿਨ ਜਰਨੈਲੀ ਮਾਰਚ ਸਜਾਇਆ ਗਿਆ

ਅਮਰੀਕਾ ਵਿੱਚ 'ਨੋ ਕਿੰਗਜ਼' ਅੰਦੋਲਨ ਤੇਜ਼, ਟਰੰਪ ਵਿਰੁੱਧ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ

ਸਰਕਾਰ ਨੂੰ ਮਹਿੰਗਾਈ ਅਤੇ ਕਾਲਾਬਾਜ਼ਾਰੀ ਵਿਰੁੱਧ 'ਜੰਗੀ ਪੱਧਰ' 'ਤੇ ਕਰਨੀ ਚਾਹੀਦੀ ਹੈ ਕਾਰਵਾਈ: ਨੈਸ਼ਨਲ ਅਕਾਲੀ ਦਲ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਲਾਲ ਕਿਲ੍ਹੇ ’ਤੇ 243ਵੇਂ ਦਿੱਲੀ ਫਤਿਹ ਦਿਵਸ ਸਮਾਗਮ ਸ਼ੁਰੂ