BREAKING NEWS
ਨੰਗਲ ਝੀਲ 'ਤੇ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਬਣੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵਿਦਿਆਰਥੀ ਮਿਆਰੀ ਸਿੱਖਿਆ ਲੈਣ ਲਈ ਪੰਜਾਬ ਆਉਣਗੇ: ਮੁੱਖ ਮੰਤਰੀ ਭਗਵੰਤ ਮਾਨਸੂਬੇ ਦੀਆਂ ਮੰਡੀਆਂ ਵਿੱਚ ਬਾਹਰਲੇ ਰਾਜਾਂ ਤੋਂ ਕਣਕ ਦੀ ਵਿਕਰੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਬਾਜ਼ ਅੱਖ ਰੱਖੀ ਜਾਵੇ: ਲਾਲ ਚੰਦ ਕਟਾਰੂਚੱਕ882 ਅਦਾਰੇ ਜਾਂਚ ਦੇ ਘੇਰੇ ਵਿੱਚ, ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤੀ ਨਾਲ ਹੁਣ ਤੱਕ 2.02 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾਵਰਕਰਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਹੋਰ ਠੋਸ ਕਦਮ ਚੁੱਕੇ ਜਾਣਗੇਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ ਰੁਪਏ ਦੇ ਟ੍ਰਾਈਡੈਂਟ ਹੋਟਲ ਪ੍ਰੋਜੈਕਟ ਦਾ ਐਲਾਨ: ਸੰਜੀਵ ਅਰੋੜਾ

ਨੈਸ਼ਨਲ

ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਸਿੰਘ ਸਭਾ ਡਰਬੀ ਵਿਖੇ ਹੋਏ ਆਰੰਭ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 01, 2026 07:28 PM

ਨਵੀਂ ਦਿੱਲੀ -ਡਰਬੀ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਹਫ਼ਤਾਵਾਰ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਸੋਮਵਾਰ 30 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਨਾਲ ਆਰੰਭ ਹੋ ਗਏ। ਸਲਾਨਾ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਭਾਈ ਰਘਬੀਰ ਸਿੰਘ ਅਤੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਵਿੱਚ ਯੂਕੇ ਭਰ ਤੋਂ ਅਤੇ ਯੂਰਪ ਦੇ ਕਈ ਦੇਸ਼ਾਂ, ਭਾਰਤ, ਅਮਰੀਕਾ, ਕੈਨੇਡਾ ਅਤੇ ਦੇਸ਼ ਵਿਦੇਸ਼ ਤੋਂ ਅਖੰਡ ਕੀਰਤਨੀ ਜਥੇ ਅਤੇ ਸਿੰਘ ਸਿੰਘਣੀਆਂ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ । ਉਹਨਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਸ੍ਰੀ ਫਤਹਿਗੜ੍ਹ ਸਾਹਿਬ ਵਾਲੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰਹੇ ਹਨ ਜੋ ਕਿ ਬੁੱਧਵਾਰ ਤੋਂ ਐਤਵਾਰ ਤੱਕ ਸ਼ਾਮ 6:30 ਵਜੇ ਤੋਂ 7:20 ਵਜੇ ਤੱਕ ਗੁਰਮਤਿ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਆਉਣ ਵਾਲੀਆਂ ਸੰਗਤਾਂ ਲਈ ਟਰਾਂਸਪੋਰਟ ਅਤੇ ਰਿਹਾਇਸ਼ ਦਾ ਪ੍ਰਬੰਧ ਸਥਾਨਕ ਸੰਗਤਾਂ ਅਤੇ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਵੀਰਵਾਰ ਸ਼ਾਮ ਦੇ ਦੀਵਾਨ ਵਿੱਚ ਬੀਬੀ ਨਵਜੋਤ ਕੌਰ ਵਿਰਕ ਨਕਲੀ ਗੁਰੂ ਡੰਮ੍ਹ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ। ਅਗਲੇ ਦਿਨ ਸ਼ੁੱਕਰਵਾਰ ਸ਼ਾਮ ਨੂੰ ਗਰੂਮਿੰਗ ਸਬੰਧੀ ਭਾਈ ਮਨਵੀਰ ਸਿੰਘ ਜੀ ਆਪਣੇ ਵਿਚਾਰ ਦੇਣਗੇ ਤੇ ਸੰਗਤਾਂ ਨੂੰ ਜਾਗਰਿਤ ਕਰਨਗੇ। ਸ਼ਨੀਵਾਰ ਨੂੰ ਸਵੇਰੇ 9 ਵਜੇ ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ ਅਤੇ ਬਾਅਦ ਦੁਪਹਿਰ ਦੋ ਵਜੇ ਅੰਮ੍ਰਿਤ ਸੰਚਾਰ ਹੋਵੇਗਾ, ਸੰਗਤਾਂ ਇਸ ਸਬੰਧੀ ਸੇਵਾਦਾਰਾਂ ਨਾਲ ਸੰਪਰਕ ਕਰ ਸਕਦੀਆਂ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਦਿਵਸ ਨੂੰ ਸਮਰਪਿਤ “ਸਿੱਖ ਵਿਰਾਸਤ ਅਤੇ ਸਿੱਖਿਆ ਕੇਂਦਰ” ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਸ਼ਾਮ ਦੇ ਦੀਵਾਨ ‘ਚ ਵਰਲਡ ਸਿੱਖ ਪਾਰਲੀਮੈਂਟ ਦੇ ਭਾਈ ਮਨਪ੍ਰੀਤ ਸਿੰਘ ਖਾਲਸਾ ਹਲੇਮੀ ਰਾਜ ਦੀ ਸਥਾਪਤੀ ਅਤੇ ਚੱਲ ਰਹੇ ਸੰਘਰਸ਼ ਸਬੰਧੀ ਜਾਣਕਾਰੀ ਸਾਂਝੀ ਕਰਨਗੇ। ਐਤਵਾਰ ਨੂੰ ਪ੍ਰੋ: ਦਲਜੀਤ ਸਿੰਘ ਵਿਰਕ ਦੀ ਨਵੀਂ ਕਿਤਾਬ (ਅੰਗਰੇਜ਼ੀ ਵਿੱਚ) “ਦ ਡੀਵਾਈਨ ਬਲੂਪ੍ਰਿੰਟ ਆਫ਼ ਲਾਈਫ” ਰਿਲੀਜ਼ ਕੀਤੀ ਜਾਵੇਗੀ । ਸ਼ਾਮ ਦੇ ਦੀਵਾਨ ਵਿੱਚ ਪੰਥਕ ਸ਼ਖਸੀਅਤਾਂ ਸਮੇਤ ਭਾਈ ਜੋਗਾ ਸਿੰਘ ਪੰਥ ਦੇ ਮੌਜੂਦਾ ਹਾਲਾਤ ਬਾਰੇ ਚਾਨਣਾ ਪਾਉਣਗੇ। ਜਿਕਰਯੋਗ ਹੈ ਕਿ ਬੀਤੇ ਸਾਲ ਡਰਬੀ ਸਿਟੀ ਕੌਂਸਲ ਵਿੱਚ ਡਿਪਟੀ ਮੇਅਰ ਅਜੀਤ ਸਿੰਘ ਅਟਵਾਲ ਅਤੇ ਡਰਬੀ ਦੇ ਮੇਅਰ ਵੱਲੋਂ ਸਾਰੀਆਂ ਪਾਰਟੀਆਂ ਦੇ ਸਹਿਯੋਗ ਨਾਲ ਸਰਬਸੰਮਤੀ ਨਾਲ ਭਾਰਤ ਵਿੱਚ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸਬੰਧੀ ਮਤਾ ਪਾਸ ਕੀਤਾ ਗਿਆ ਸੀ । ਪਿਛਲੇ ਸਾਲ ਮਈ ਤੋਂ ਕੌਂਸਲਰ ਅਜੀਤ ਸਿੰਘ ਅਟਵਾਲ ਡਰਬੀ ਦੇ ਮੇਅਰ ਵਜੋਂ ਸੇਵਾ ਨਿਭਾਅ ਰਹੇ ਹਨ ਉਹਨਾਂ ਨੂੰ ਸਮਾਗਮ ਵਿੱਚ ਪਹੁੰਚਣ ਲਈ ਸੱਦਾ ਦਿੱਤਾ ਗਿਆ ਹੈ, ਜਿੱਥੇ ਉਹਨਾਂ ਦਾ ਮਾਣ ਸਨਮਾਨ ਕੀਤਾ ਜਾਵੇਗਾ ।

 

Have something to say? Post your comment

 
 
 
 

ਨੈਸ਼ਨਲ

ਸੀਬੀਆਈ ਨੇ 3,750 ਕਰੋੜ ਰੁਪਏ ਦੇ ਐਲਆਈਸੀ ਘੁਟਾਲੇ ਵਿੱਚ ਅਨਿਲ ਅੰਬਾਨੀ ਅਤੇ ਆਰਕਾਮ ਵਿਰੁੱਧ ਕੇਸ ਦਰਜ ਕੀਤਾ

ਪ੍ਰਿਯੰਕਾ ਗਾਂਧੀ ਨੇ ਅਸਾਮ ਦੀ 'ਡਬਲ-ਇੰਜਣ' ਸਰਕਾਰ ਦੀ ਕੀਤੀ ਨਿੰਦਾ , ਇਸਨੂੰ 'ਡਬਲ ਗੁਲਾਮੀ' ਮਾਡਲ ਕਿਹਾ

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਦਾ ਵਜਿਆ ਬਿਗਲ, ਸਿਰਸਾ, ਕਾਲਕਾ, ਕਾਹਲੋਂ ਨੇ ਕੀਤਾ ਬੀਬੀ ਰਣਜੀਤ ਦੇ ਦਫਤਰ ਦਾ ਉਦਘਾਟਨ

ਸਾਬਕਾ ਫੌਜੀ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ 'ਤੇ ਰਾਹੁਲ ਗਾਂਧੀ ਨੇ ਉੱਤਰਾਖੰਡ ਸਰਕਾਰ 'ਤੇ ਨਿਸ਼ਾਨਾ ਸਾਧਿਆ

ਨੈਸ਼ਨਲ ਅਕਾਲੀ ਦਲ ਨੇ ਫੀਸਾਂ ਵਿੱਚ ਵਾਧੇ ਅਤੇ ਮਨਮਾਨੀਆਂ ਕਾਰਵਾਈਆਂ ਤੇ ਜਤਾਈ ਨਾਰਾਜ਼ਗੀ, ਅੰਦੋਲਨ ਸ਼ੁਰੂ ਕਰਣ ਦੀ ਦਿੱਤੀ ਧਮਕੀ

ਅਖੰਡ ਕੀਰਤਨੀ ਜੱਥੇ ਵਲੋਂ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਵਿਖ਼ੇ ਸਾਲਾਨਾ ਸਮਾਗਮ ਹੋਏ ਸੰਪੂਰਨ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਵਿਖ਼ੇ ਵਿਸਾਖੀ ਪੁਰਬ ਨੂੰ ਸਮਰਪਿਤ ਲੜੀਵਾਰ ਪ੍ਰੋਗਰਾਮ 2 ਅਪ੍ਰੈਲ ਤੋਂ 18 ਅਪ੍ਰੈਲ ਤਕ ਹੋਣਗੇ

ਐਸਜੀਪੀਸੀ ਵਲੋਂ ਉਲੀਕੀ ਗਈ 6 ਅਪ੍ਰੈਲ ਦੀ ਮੀਟਿੰਗ ਵਿਚ ਸਿੱਖ ਜੱਥੇਬੰਦੀਆਂ ਨੂੰ ਵਡੀ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ-ਪਰਮਜੀਤ ਸਿੰਘ ਵੀਰਜੀ

ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਸਾਧਿਆ ਨਿਸ਼ਾਨਾ , ਪੱਛਮੀ ਏਸ਼ੀਆ ਸੰਕਟ 'ਤੇ ਕੀਤੀ ਬਹਿਸ ਦੀ ਮੰਗ 

ਰਾਹੁਲ ਗਾਂਧੀ ਨੂੰ ਕਈ ਵਾਰ ਨਕਸਲੀ ਹਮਦਰਦਾਂ ਨਾਲ ਦੇਖਿਆ ਗਿਆ - ਅਮਿਤ ਸ਼ਾਹ