BREAKING NEWS
ਬਾਜਵਾ ਨੇ ਊਧਮ ਸਿੰਘ ਅਤੇ ਠੀਕਰੀਵਾਲਾ ਦੀ ਧਰਤੀ ਦਾ ਅਪਮਾਨ ਕੀਤਾ, ਬਿਨਾਂ ਸ਼ਰਤ ਮਾਫੀ ਮੰਗਣ: ਧਾਲੀਵਾਲਮੋਹਾਲੀ ਆਈ.ਟੀ. ਸਿਟੀ ਵਿੱਚ ਅਤਿ-ਆਧੁਨਿਕ ਈ.ਸੀ.ਸੀ. ਪ੍ਰਾਜੈਕਟ ਨਾਲ ਮਾਈਸ ਹੱਬ ਵਜੋਂ ਉੱਭਰ ਰਿਹੈ ਪੰਜਾਬ : ਸੰਜੀਵ ਅਰੋੜਾਵੇਰਕਾ ਦਾ ਕਾਇਆ ਕਲਪ ਕਰਨ ਦੀ ਮੁਹਿਮ ਵਿੱਢਣ ਦੀ ਤਿਆਰੀ ਵਿੱਚ ਭਗਵੰਤ ਸਰਕਾਰਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ 'ਤੇ ਰਿਕਾਰਡ ਇਨਫੋਰਸਮੈਂਟ ਨਾਲ ਸ਼ਿਕੰਜਾ ਕੱਸਦਿਆਂ 1,137 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ ਜਦੋਂ ਪੰਜਾਬ ਨੂੰ ਇੱਕ ਮਜ਼ਬੂਤ ​​ਆਵਾਜ਼ ਦੀ ਲੋੜ ਸੀ, ਲੋਕਾਂ ਦੇ ਹੱਕਾਂ 'ਤੇ ਚੁੱਪ ਰਹਿਣਾ 'ਆਪ' ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹੈ: ਅਮਨ ਅਰੋੜਾਜਾਖੜ ਸਾਹਿਬ ਅਤੇ ਭਾਜਪਾ ਨੂੰ ਇਸ ਗੱਲ ਦੀ ਤਕਲੀਫ਼ ਹੈ ਕਿ ਪੰਜਾਬ ਵਿੱਚ ਆਮ ਘਰਾਂ ਦੇ ਧੀਆਂ-ਪੁੱਤਾਂ ਦੀ ਸਰਕਾਰ ਕਿਵੇਂ ਬਣ ਗਈ: ਪੰਨੂ

ਪੰਜਾਬ

ਭਾਈ ਅਜਨਾਲਾ ਨੇ ਨਾਮਧਾਰੀ ਮੁਖੀ ਨੂੰ ਦਿੱਤਾ ਠੋਕਵਾਂ ਉੱਤਰ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | April 05, 2026 06:59 PM

ਅੰਮ੍ਰਿਤਸਰ -  ਦਮਦਮੀ ਟਕਸਾਲ ਅਜਨਾਲਾ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ ਨੇ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਵਰਤੀ ਸ਼ਬਦਾਵਲੀ ਤੇ ਇਤਰਾਜ ਕਰਦਿਆਂ ਕਿਹਾ ਕਿ ਠਾਕੁਰ ਦਲੀਪ ਸਿੰਘ ਪਹਿਲਾਂ ਤਖ਼ਤ ਸ੍ਰੀ ਅਬਿਚਲ ਨਗਰ ਹਜੂਰ ਸਾਹਿਬ ਜਾ ਕੇ ਇਤਿਹਾਸ ਦੀ ਜਾਣਕਾਰੀ ਹਾਸਲ ਕਰੇ। ਅੱਜ ਇਸ ਪੱਤਰਕਾਰ ਨਾਲ ਗਲ ਕਰਦਿਆਂ ਭਾਈ ਅਜਨਾਲਾ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਭਾਈ ਹਰ ਸਿੰਘ ਦੁਆਰਾ ਲਿਖਤ ਡਾਇਰੀ ਵਿਚ ਉਹ ਦੋਹਰਾ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ ਜੋ ਹਰ ਸਿੱਖ ਸਵੇਰ ਸ਼ਾਮ ਦੀ ਅਰਦਾਸ ਤੋ ਬਾਅਦ ਪੜਦਾ ਹੈ ਤੋ ਹੀ ਸ਼ਪਸ਼ਟ ਹੋ ਜਾਂਦਾ ਹੈ ਕਿ ਦਸਮ ਪਾਤਸ਼ਾਹ ਨੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਸੀ।ਉਨਾਂ ਕਿਹਾ ਕਿ ਨਾਮਧਾਰੀ ਦਲੀਪ ਸਿੰਘ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਥਾਇ ਕੁਝ ਓੜ ਜਲੂਲ ਬੋਲਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਇਹ ਕਿਧਰੇ ਲਿਿਖਆ ਨਹੀਂ ਮਿਲਦਾ। ਭਾਈ ਅਜਰਨਾਲਾ ਨੇ ਕਿਹਾ ਕਿ ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਗਮਨ ਕਰਨ ਲੱਗੇ ਤਾਂ ਸਿੰਘਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਪੰਜ ਤੱਤਾਂ ਸਰੀਰ ਛੱਡ ਕਰਕੇ ਸੱਚਖੰਡ ਗਮਨ ਕਰਨ ਲੱਗੇ ਹੋ ਆਪ ਜੀ ਤੋਂ ਬਾਅਦ ਸਾਡਾ ਗੁਰੂ ਕੌਣ ਹੈ। ਸੱਚੇ ਪਾਤਸ਼ਾਹ ਨੇ ਸਿੰਘਾਂ ਦੀ ਬੇਨਤੀ ਨੂੰ ਸੁਣ ਕਰਕੇ ਬਚਨ ਕੀਤੇ ਸਨ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇਹ ਜੋ ਪ੍ਰਭ ਕੋ ਮਿਿਲਓ ਚਹੈ ਖੋਜ ਸ਼ਬਦ ਮੈ ਲੇਹੁ।ਉਨਾਂ ਇਤਿਹਾਸਕ ਤਥ ਦਿੰਦੇ ਕਿਹਾ ਕਿ ਕਲਗੀਧਰ ਪਾਤਸ਼ਾਹ ਦਾ ਡਾਇਰੀ ਲਿਖਣ ਵਾਲਾ ਭਾਈ ਹਰ ਸਿੰਘ ਸੀ ਜਿਹੜੇ 24 ਘੰਟਿਆਂ ਦੇ ਕੌਤਕ ਹੁੰਦੇ ਤੇ ਆਪਣੀ ਡਾਇਰੀ ਵਿੱਚ ਲਿਿਖਆ ਕਰਦੇ ਸਨ। ਇਹ ਬਚਨ ਜਿਹੜੇ ਆਪਾਂ ਰੋਜ ਅਰਦਾਸ ਦੇ ਰੂਪ ਵਿੱਚ ਪੜਦੇ ਹਾਂ ਵੀ ਭਾਈ ਹਰ ਸਿੰਘ ਦੀ ਡਾਇਰੀ ਵਿਚ ਦਰਜ ਮਿਲਦੇ ਹਨ। ਉਨਾਂ ਠਾਕੁਰ ਦਲੀਪ ਸਿੰਘ ਨੂੰ ਸੱਦਾ ਦਿੱਤਾ ਕਿ ਉਹ ਟਾਈਮ ਕੱਢ ਕੇ ਹਜੂਰ ਸਾਹਿਬ ਦੀ ਧਰਤੀ ਤੇ ਆਉਣ ਤੇ ਉਹ ਖੁਦ ਨਾਲ ਜਾ ਕੇ ਭਾਈ ਹਰ ਸਿੰਘ ਵਾਲੀ ਡਾਇਰੀ ਦੇ ਵਿਚ ਦਰਜ ਉਸ ਇਤਿਹਾਸਕ ਸੱਚ ਨੂੰ ਠਾਕੁਰ ਦਲੀਪ ਸਿੰਘ ਨੂੰ ਪੜਾਉਣਗੇ। ਇਹ ਦੋਹਰਾ ਲਿਖਤੀ ਰੂਪ ਵਿਚ ਅੱਜ ਵੀ ਉੱਥੇ ਮੌਜੂਦ ਹੈ। ਭਾਈ ਅਜਨਾਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦਲੀਪ ਸਿੰਘ ਤੇਰੀ ਮੱਤ ਤੇ ਪੜਦਾ ਪੈ ਗਿਆ ਹੈ।ਉਨਾਂ ਕਿਹਾ ਕਿ ਠਾਕੁਰ ਦਲੀਪ ਸਿੰਘ ਦਾ ਕਹਿਣਾ ਕਿ ਨਾਮਧਾਰੀ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਇਹ ਦੇਹਧਾਰੀ ਸਖਸ਼ੀ ਗੱਦੀ ਨੂੰ ਮੰਨਦੇ ਹਨ, ਉਹ ਤੁਹਾਨੂੰ ਮੁਬਾਰਕ ਤੁਸੀਂ ਮੰਨੋ ਤੁਹਾਨੂੰ ਅਸੀ ਰੋਕਦੇ ਨਹੀਂ ਪਰ ਜੇ ਤੁਸੀਂ ਪੰਥ ਦੇ ਉੱਪਰ ਦੇਹਧਾਰੀ ਸ਼ਖਸੀ ਗੱਦੀ ਨੂੰ ਥੋਪੋਗੇ ਤਾਂ ਪੰਥ ਕਦੇ ਵਾਸਤੇ ਮੰਨੇਗਾ।ਉਨਾ ਠਾਕੁਰ ਦਲੀਪ ਸਿੰਘ ਨੂੰ ਸੰਬੋਧਨ ਹੁੰਦੇ ਕਿਹਾ ਕਿ ਜਦ ਉਹ ਮੇਰੇ ਕੋਲ ਅਜਨਾਲੇ ਆਪਣੇ ਸ਼ਰਧਾਲੂਆਂ ਨੂੰ ਨਾਲ ਲੈ ਕੇ ਆਇਆ ਸੀ ਤੇ ਮੇਰੇ ਕੋਲ ਮੰਨ ਕੇ ਗਿਆ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਨੂੰ ਗੁਰੂ ਮੰਨੂਗਾ, 0 ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕੂਗਾ, ਪੰਜ ਕਕਾਰ ਆਪਣੇ ਸਰੀਰ ਤੇ ਧਾਰਨ ਵੀ ਕਰੂੰਗਾ, ਇਹ ਵੀ ਮੰਨ ਕੇ ਗਿਆ ਸੀ ਕਿ ਅਸੀਂ ਨਿਸ਼ਾਨ ਸਾਹਿਬ ਵੀ ਲਾਵਾਂਗੇ। ਉਨਾਂ ਯਾਦ ਕਰਵਾਇਆ ਕਿ ਪਾਉਟਾ ਸਾਹਿਬ ਦੀ ਧਰਤੀ ਤੇ ਇਕ ਸਮਾਗਮ ਕੀਤਾ ਸੀ। ਜੇਕਰ ਗੁਰੂ ਕਲਗੀਧਰ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ਿਸ਼ ਨਹੀਂ ਕੀਤੀ ਤੇ ਤੁਸੀਂ ਉਥੇ ਸਮਾਗਮ ਕਿਉਂ ਕੀਤਾ। ਮੈਨੂੰ ਵੀ ਉਸ ਸਮਾਗਮ ਦਾ ਸੱਦਾ ਪੱਤਰ ਦਿੱਤਾ ਗਿਆ ਸੀ।ਭਾਈ ਅਜਨਾਲਾ ਨੇ ਕਿਹਾ ਕਿ ਮੈਂ ਗੁਰੂ ਦੇ ਪ੍ਰਥਾਏ ਇਹ ਗੱਲ ਕੀਤੀ ਸੀ ਕਿ ਦੇਹਧਾਰੀ ਗੁਰੂ ਨਹੀਂ ਦੇਹਧਾਰੀ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਤੇ ਕਲਗੀਧਰ ਪਾਤਸ਼ਾਹ ਨੇ ਗੁਰਤਾ ਗੱਦੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤੀ, ਜੇਕਰ ਤੂੰ ਸੱਚਾ ਸੀ ਮੇਰੀਆਂ ਗੱਲਾਂ ਝੂਠੀਆਂ ਸਨ ਤੇ ਮੈਨੂੰ ਟੋਕਿਆ ਕਿਉਂ ਨਹੀਂ ਮੈਨੂੰ ਰੋਕਿਆ ਕਿਉਂ ਨਹੀਂ ਆਪਣੀ ਜੁਬਾਨ ਦੇ ਨਾਲ ਮੈਨੂੰ ਇਹ ਕਿਹਾ ਸੀ ਕਿ ਜੋ ਤੁਸੀਂ ਬੋਲੇ ਆ ਬਹੁਤ ਸੋਹਣਾ ਬੋਲਿਆ ਸਾਨੂੰ ਇਹਦੇ ਉੱਪਰ ਅਮਲ ਕਰਨਾ ਚਾਹੀਦਾ ਹੈ।

 

Have something to say? Post your comment

 
 
 
 

ਪੰਜਾਬ

ਮੀਂਹ ਤੇ ਗੜੇਮਾਰੀ ਕਾਰਨ 1.30 ਲੱਖ ਏਕੜ ਰਕਬੇ ‘ਚ ਫ਼ਸਲਾਂ ਦਾ ਨੁਕਸਾਨ-ਖੁੱਡੀਆਂ ਵੱਲੋਂ ਨੁਕਸਾਨ ਦੇ ਮੁਲਾਂਕਣ ਲਈ ਕੇਂਦਰ ਨੂੰ ਟੀਮ ਭੇਜਣ ਦੀ ਅਪੀਲ

ਪੰਜਾਬ ਦੇ ਆੜ੍ਹਤੀਆਂ ਨੇ ਵਾਪਸ ਲਈ ਹੜਤਾਲ, ਕਣਕ ਦੀ ਖ਼ਰੀਦ ਮੁੜ ਸ਼ੁਰੂ

ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਨੂੰ ਕੀਤਾ ਪਰੇਸ਼ਾਨ  ਕਣਕ ਦੀ ਫਸਲ ਨੂੰ ਭਾਰੀ ਨੁਕਸਾਨ

ਹੈਰੋਇਨ ਸਮੇਤ ਵਿਅਕਤੀ ਮਾਨਸਾ ਪੁਲਿਸ ਨੇ ਕੀਤਾ ਕਾਬੂ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੀ.ਏ.ਯੂ ਲੁਧਿਆਣਾ ਵਿਖੇ ਉੱਤਰੀ ਭਾਰਤ ਦੇ ਪਹਿਲੇ ਕੇਂਦਰੀ ਧਰੁਵੀ ਸਿੰਚਾਈ ਪ੍ਰਣਾਲੀ ਦਾ ਕੀਤਾ ਉਦਘਾਟਨ

ਬਾਦਲ ਸਾਬਤ ਕਰਨ ਕਿ 2 ਦਸੰਬਰ ਦੇ ਫੈਸਲੇ ਕਿਸੇ ਸਾਜਿਸ਼ ਦੇ ਤਹਿਤ ਲਏ ਗਏ ਸਨ- ਗਿਆਨੀ ਰਘਬੀਰ ਸਿੰਘ

ਖ਼ੁਮੈਨੀ ਦੀ ਸ਼ਹਾਦਤ ਨਾਲ ਸਬੰਧਤ ਧਾਰਮਿਕ ਰਸਮਾਂ ਵਿੱਚ ਜਥੇਦਾਰ ਤੇ ਐਡਵੋਕੇਟ ਧਾਮੀ ਲਈ ਸੱਦਾ ਪੁੱਤਰ ਲੈ ਕੇ ਪਹੁੰਚੇ ਇਰਾਨੀ ਆਗੂ ਦਰਬਾਰ ਸਾਹਿਬ ਵਿੱਚ

ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅੱਡਰੀ ਅਤੇ ਆਜਾਦ ਹਸਤੀ ਨੂੰ ਕਰ ਰਿਹਾ ਹੈ ਚੈਲੰਜ- ਗਿਆਨੀ ਹਰਪ੍ਰੀਤ ਸਿੰਘ

ਸਨਾਤਨ ਸੇਵਾ ਸਮਿਤੀ ਪੰਜਾਬ ਵੱਲੋਂ 12 ਅਪ੍ਰੈਲ ਨੂੰ ਪਠਾਨਕੋਟ ਵਿੱਚ ਰਾਜ ਪੱਧਰੀ ਹਿੰਦੂ ਨਵ ਵਰਸ਼ ਮਹੋਤਸਵ ਦਾ ਆਯੋਜਨ

ਰਾਜਨੀਤਿਕ ਜ਼ਮੀਨ ਖਿਸਕਦੀ ਦੇਖ ਪਵਿੱਤਰ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਸੁਖਬੀਰ ਬਾਦਲ: ਕੰਗ