BREAKING NEWS
ਬਾਜਵਾ ਨੇ ਊਧਮ ਸਿੰਘ ਅਤੇ ਠੀਕਰੀਵਾਲਾ ਦੀ ਧਰਤੀ ਦਾ ਅਪਮਾਨ ਕੀਤਾ, ਬਿਨਾਂ ਸ਼ਰਤ ਮਾਫੀ ਮੰਗਣ: ਧਾਲੀਵਾਲਮੋਹਾਲੀ ਆਈ.ਟੀ. ਸਿਟੀ ਵਿੱਚ ਅਤਿ-ਆਧੁਨਿਕ ਈ.ਸੀ.ਸੀ. ਪ੍ਰਾਜੈਕਟ ਨਾਲ ਮਾਈਸ ਹੱਬ ਵਜੋਂ ਉੱਭਰ ਰਿਹੈ ਪੰਜਾਬ : ਸੰਜੀਵ ਅਰੋੜਾਵੇਰਕਾ ਦਾ ਕਾਇਆ ਕਲਪ ਕਰਨ ਦੀ ਮੁਹਿਮ ਵਿੱਢਣ ਦੀ ਤਿਆਰੀ ਵਿੱਚ ਭਗਵੰਤ ਸਰਕਾਰਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ 'ਤੇ ਰਿਕਾਰਡ ਇਨਫੋਰਸਮੈਂਟ ਨਾਲ ਸ਼ਿਕੰਜਾ ਕੱਸਦਿਆਂ 1,137 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ ਜਦੋਂ ਪੰਜਾਬ ਨੂੰ ਇੱਕ ਮਜ਼ਬੂਤ ​​ਆਵਾਜ਼ ਦੀ ਲੋੜ ਸੀ, ਲੋਕਾਂ ਦੇ ਹੱਕਾਂ 'ਤੇ ਚੁੱਪ ਰਹਿਣਾ 'ਆਪ' ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹੈ: ਅਮਨ ਅਰੋੜਾਜਾਖੜ ਸਾਹਿਬ ਅਤੇ ਭਾਜਪਾ ਨੂੰ ਇਸ ਗੱਲ ਦੀ ਤਕਲੀਫ਼ ਹੈ ਕਿ ਪੰਜਾਬ ਵਿੱਚ ਆਮ ਘਰਾਂ ਦੇ ਧੀਆਂ-ਪੁੱਤਾਂ ਦੀ ਸਰਕਾਰ ਕਿਵੇਂ ਬਣ ਗਈ: ਪੰਨੂ

ਪੰਜਾਬ

ਬੇਅਦਬੀਆਂ ਸੰਬੰਧੀ ਕਨੂੰਨ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਜਥੇਬੰਦੀਆਂ ਦੀ ਇਕੱਤਰਤਾ 6 ਅਪ੍ਰੈਲ ਨੂੰ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | April 05, 2026 06:39 PM

ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਬਣਾਏ ਜਾ ਰਹੇ ਕਾਨੂੰਨ ਸਬੰਧੀ ਵਿਚਾਰ ਕਰਨ ਵਾਸਤੇ ਭਲਕੇ 6 ਅਪ੍ਰੈਲ ਨੂੰ ਬੁਲਾਈ ਗਈ ਪੰਥਕ ਇਕੱਤਰਤਾ ਵਿੱਚ ਸਮੂਹ ਜਥੇਬੰਦੀਆਂ ਦੇ ਆਗੂਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸਵੇਰੇ 11 ਵਜੇ ਆਰੰਭ ਹੋਵੇਗੀ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਮੁੱਚੀ ਕੌਮ ਲਈ ਬੇਹੱਦ ਅਹਿਮ ਤੇ ਸੰਜੀਦਾ ਮਾਮਲਾ ਹੈ, ਜਿਸ ਪ੍ਰਤੀ ਸਮੁੱਚੀਆਂ ਸਿੱਖ ਜਥੇਬੰਦੀਆਂ ਨਾਲ ਵਿਚਾਰ ਕਰਕੇ ਸਾਂਝੀ ਪੰਥਕ ਰਾਇ ਕਾਇਮ ਕਰਨੀ ਜਰੂਰੀ ਹੈ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤਿ ਗੁਰੂ ਹਨ ਜਿਸ ਪ੍ਰਤੀ ਬਣਾਏ ਜਾਣ ਵਾਲੇ ਕਾਨੂੰਨ ਦੇ ਵਿਸਤ੍ਰਿਤ ਪੱਖਾਂ ਉਪਰ ਵਿਆਪਕ ਚਰਚਾ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਰਿਸੇ ਮਨਸ਼ਾ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਬੈਠਕ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਇਕੱਤਰਤਾ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸਮੂਹ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਦਲਾਂ, ਦਮਦਮੀ ਟਕਸਾਲ, ਸਿੱਖ ਸੰਸਥਾਵਾਂ, ਸਿੱਖ ਵਿਦਵਾਨਾਂ, ਸਿੱਖ ਜੱਜਾਂ ਤੇ ਵਕੀਲਾਂ, ਸਿੱਖ ਮਿਸ਼ਨਰੀ ਕਾਲਜਾਂ, ਸਿੰਘ ਸਭਾਵਾਂ, ਸਿੱਖ ਫੈਡਰੇਸ਼ਨਾਂ, ਸਮੂਹ ਸਿੱਖ ਸੰਪਰਦਾਵਾਂ ਦੇ ਮੁਖੀਆਂ, ਨਿਰਮਲੇ, ਉਦਾਸੀ, ਸੇਵਾ ਪੰਥੀ ਤੇ ਕਾਰਸੇਵਾ ਵਾਲੇ ਮਹਾਂਪੁਰਸ਼ਾਂ ਸਮੇਤ ਪ੍ਰਮੁੱਖ ਸਿੱਖ ਜਥੇਬੰਦੀਆਂ ਨੂੰ ਸਦਾ ਪੱਤਰ ਭੇਜੇ ਜਾ ਚੁੱਕੇ ਹਨ।

Have something to say? Post your comment

 
 
 
 

ਪੰਜਾਬ

ਮੀਂਹ ਤੇ ਗੜੇਮਾਰੀ ਕਾਰਨ 1.30 ਲੱਖ ਏਕੜ ਰਕਬੇ ‘ਚ ਫ਼ਸਲਾਂ ਦਾ ਨੁਕਸਾਨ-ਖੁੱਡੀਆਂ ਵੱਲੋਂ ਨੁਕਸਾਨ ਦੇ ਮੁਲਾਂਕਣ ਲਈ ਕੇਂਦਰ ਨੂੰ ਟੀਮ ਭੇਜਣ ਦੀ ਅਪੀਲ

ਪੰਜਾਬ ਦੇ ਆੜ੍ਹਤੀਆਂ ਨੇ ਵਾਪਸ ਲਈ ਹੜਤਾਲ, ਕਣਕ ਦੀ ਖ਼ਰੀਦ ਮੁੜ ਸ਼ੁਰੂ

ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਨੂੰ ਕੀਤਾ ਪਰੇਸ਼ਾਨ  ਕਣਕ ਦੀ ਫਸਲ ਨੂੰ ਭਾਰੀ ਨੁਕਸਾਨ

ਹੈਰੋਇਨ ਸਮੇਤ ਵਿਅਕਤੀ ਮਾਨਸਾ ਪੁਲਿਸ ਨੇ ਕੀਤਾ ਕਾਬੂ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੀ.ਏ.ਯੂ ਲੁਧਿਆਣਾ ਵਿਖੇ ਉੱਤਰੀ ਭਾਰਤ ਦੇ ਪਹਿਲੇ ਕੇਂਦਰੀ ਧਰੁਵੀ ਸਿੰਚਾਈ ਪ੍ਰਣਾਲੀ ਦਾ ਕੀਤਾ ਉਦਘਾਟਨ

ਬਾਦਲ ਸਾਬਤ ਕਰਨ ਕਿ 2 ਦਸੰਬਰ ਦੇ ਫੈਸਲੇ ਕਿਸੇ ਸਾਜਿਸ਼ ਦੇ ਤਹਿਤ ਲਏ ਗਏ ਸਨ- ਗਿਆਨੀ ਰਘਬੀਰ ਸਿੰਘ

ਖ਼ੁਮੈਨੀ ਦੀ ਸ਼ਹਾਦਤ ਨਾਲ ਸਬੰਧਤ ਧਾਰਮਿਕ ਰਸਮਾਂ ਵਿੱਚ ਜਥੇਦਾਰ ਤੇ ਐਡਵੋਕੇਟ ਧਾਮੀ ਲਈ ਸੱਦਾ ਪੁੱਤਰ ਲੈ ਕੇ ਪਹੁੰਚੇ ਇਰਾਨੀ ਆਗੂ ਦਰਬਾਰ ਸਾਹਿਬ ਵਿੱਚ

ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅੱਡਰੀ ਅਤੇ ਆਜਾਦ ਹਸਤੀ ਨੂੰ ਕਰ ਰਿਹਾ ਹੈ ਚੈਲੰਜ- ਗਿਆਨੀ ਹਰਪ੍ਰੀਤ ਸਿੰਘ

ਸਨਾਤਨ ਸੇਵਾ ਸਮਿਤੀ ਪੰਜਾਬ ਵੱਲੋਂ 12 ਅਪ੍ਰੈਲ ਨੂੰ ਪਠਾਨਕੋਟ ਵਿੱਚ ਰਾਜ ਪੱਧਰੀ ਹਿੰਦੂ ਨਵ ਵਰਸ਼ ਮਹੋਤਸਵ ਦਾ ਆਯੋਜਨ

ਰਾਜਨੀਤਿਕ ਜ਼ਮੀਨ ਖਿਸਕਦੀ ਦੇਖ ਪਵਿੱਤਰ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਸੁਖਬੀਰ ਬਾਦਲ: ਕੰਗ