BREAKING NEWS
ਬਾਜਵਾ ਨੇ ਊਧਮ ਸਿੰਘ ਅਤੇ ਠੀਕਰੀਵਾਲਾ ਦੀ ਧਰਤੀ ਦਾ ਅਪਮਾਨ ਕੀਤਾ, ਬਿਨਾਂ ਸ਼ਰਤ ਮਾਫੀ ਮੰਗਣ: ਧਾਲੀਵਾਲਮੋਹਾਲੀ ਆਈ.ਟੀ. ਸਿਟੀ ਵਿੱਚ ਅਤਿ-ਆਧੁਨਿਕ ਈ.ਸੀ.ਸੀ. ਪ੍ਰਾਜੈਕਟ ਨਾਲ ਮਾਈਸ ਹੱਬ ਵਜੋਂ ਉੱਭਰ ਰਿਹੈ ਪੰਜਾਬ : ਸੰਜੀਵ ਅਰੋੜਾਵੇਰਕਾ ਦਾ ਕਾਇਆ ਕਲਪ ਕਰਨ ਦੀ ਮੁਹਿਮ ਵਿੱਢਣ ਦੀ ਤਿਆਰੀ ਵਿੱਚ ਭਗਵੰਤ ਸਰਕਾਰਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ 'ਤੇ ਰਿਕਾਰਡ ਇਨਫੋਰਸਮੈਂਟ ਨਾਲ ਸ਼ਿਕੰਜਾ ਕੱਸਦਿਆਂ 1,137 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ ਜਦੋਂ ਪੰਜਾਬ ਨੂੰ ਇੱਕ ਮਜ਼ਬੂਤ ​​ਆਵਾਜ਼ ਦੀ ਲੋੜ ਸੀ, ਲੋਕਾਂ ਦੇ ਹੱਕਾਂ 'ਤੇ ਚੁੱਪ ਰਹਿਣਾ 'ਆਪ' ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹੈ: ਅਮਨ ਅਰੋੜਾਜਾਖੜ ਸਾਹਿਬ ਅਤੇ ਭਾਜਪਾ ਨੂੰ ਇਸ ਗੱਲ ਦੀ ਤਕਲੀਫ਼ ਹੈ ਕਿ ਪੰਜਾਬ ਵਿੱਚ ਆਮ ਘਰਾਂ ਦੇ ਧੀਆਂ-ਪੁੱਤਾਂ ਦੀ ਸਰਕਾਰ ਕਿਵੇਂ ਬਣ ਗਈ: ਪੰਨੂ

ਪੰਜਾਬ

ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਵਾਲੀ ਸਰਕਾਰ ਵਿਰੁੱਧ ਹੁਣ ਆਰ-ਪਾਰ ਦੀ ਲੜਾਈ ਲੜੀ ਜਾਵੇਗੀ

ਸੰਜੀਵ ਜਿੰਦਲ /ਕੌਮੀ ਮਾਰਗ ਬਿਊਰੋ | April 05, 2026 06:59 PM

ਮਾਨਸਾ- ਪੁਲਿਸ ਪੈਨਸ਼ਨਰਜ਼ ਜਿਲ੍ਹਾ ਇਕਾਈ ਮਾਨਸਾ ਵੱਲੋਂ ਅੱਜ ਆਪਣੇ ਦਫਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ। ਸਟੇਜ ਸਕੱਤਰ ਅਮਰਜੀਤ ਸਿੰਘ ਭਾਈਰੂਪਾ ਵੱਲੋਂ ਮੀਟਿੰਗ ਦੇ ਏਜੰਡੇ ਬਾਰੇ ਦੱਸਿਆ ਗਿਆ। ਨਵੇੰ ਪੈਨਸ਼ਨ ਆਏ 2 ਸਾਥੀਆ ਸਾਬਕਾ ਇੰਸ: ਸੁਰਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਅਤੇ ਸਾਬਕਾ ਸ:ਥ: ਜਸਵੰਤ ਸਿੰਘ ਵਾਸੀ ਸਿਰਸੀਵਾਲਾ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਸੰਸਥਾਂ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ।


ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਸਾਰੇ ਸਾਥੀਆ ਨੂੰ ਜੀ ਆਇਆ ਆਖਿਆ ਗਿਆ। ਉਹਨਾਂ ਦੀ ਸਿਹਤ ਦਾ ਹਾਲ ਚਾਲ ਅਤੇ ਕੋਈ ਦੁੱਖ ਤਕਲੀਫ ਆਦਿ ਬਾਰੇ ਪੁੱਛਿਆ ਗਿਆ।

ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਜਿਹਨਾਂ ਸਾਥੀਆ ਨੂੰ ਮਿਤੀ 31-03-2026 ਤੱਕ ਪੈਨਸ਼ਨ ਆਇਆ 2 ਸਾਲ ਹੋ ਚੁੱਕੇ ਹਨ, ਉਹ ਆਪਣਾ ਐਲ.ਟੀ.ਸੀ. ਫਾਰਮ ਭਰ ਸਕਦੇ ਹਨ।

ਪ੍ਰਧਾਨ ਵੱਲੋਂ ਸਖਤ ਸਬਦਾਂ 'ਚ ਨਿਖੇਧੀ ਕਰਦਿਆ ਦੱਸਿਆ ਗਿਆ ਕਿ ਦੇਸ਼ ਦੀ ਆਜਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਇੰਨੀ ਮਾੜੀ ਸਰਕਾਰ ਨਹੀ ਆਈ ਜਿਸਨੇ ਮੁਲਾਜ਼ਮ ਵਰਗ ਨਾਲ ਇੰਨਾਂ ਧੱਕਾ ਕੀਤਾ ਹੋਵੇ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਆਪਣੇ ਹੱਕ ਲੈਣ ਲਈ ਮਾਨਯੋਗ ਅਦਾਲਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਮਾਨਯੋਗ ਅਦਾਲਤਾਂ ਵੱਲੋਂ ਮੁਲਾਜ਼ਮਾ/ਪੈਨਸ਼ਨਰਜ ਦੇ ਹੱਕ ਵਿੱਚ ਫੈਸਲੇ ਦੇਣ ਤੇ ਵੀ ਸਰਕਾਰ ਵੱਲੋਂ ਲਾਗੂ ਕਰਨ ਤੋਂ ਆਨਾ-ਕਾਨੀ ਕੀਤੀ ਜਾ ਰਹੀ ਹੈ। ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਕੇੰਦਰੀ ਮੁਲਾਜ਼ਮਾਂ ਦੇ ਬਰਾਬਰ ਕਰਕੇ ਬਕਾਇਆ ਏਰੀਅਰ ਲੈਣ, ਤਨਖਾਹ ਵਿੱਚ ਸੋਧ ਕਰਨ ਆਦਿ ਪੈਡਿੰਗ ਮੰਗਾਂ ਸਬੰਧੀ ਸਾਰੀਆ ਭਰਾਤਰੀ ਮੁਲਾਜ਼ਮ ਜਥੇਬੰਦੀਆ ਨਾਲ ਰਲ ਕੇ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜੀ ਜਾਵੇਗੀ ਅਤੇ ਆਪਣੇ ਹੱਕ/ਮੰਗਾਂ ਮੰਨਣ ਤੱਕ ਸਰਕਾਰ ਨਾਲ ਨਾ ਹੀ ਕੋਈ ਸਮਝੌਤਾ ਕੀਤਾ ਜਾਵੇਗਾ ਅਤੇ ਨਾ ਹੀ ਪਿਛੇ ਹਟਿਆ ਜਾਵੇਗਾ।

ਅਖੀਰ ਵਿੱਚ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ, ਬੂਟਾ ਸਿੰਘ, ਹਰੀ ਰਾਮ ਫੂਸਮੰਡੀ, ਕਿਰਪਾਲ ਸਿੰਘ ਝੰਡਾਂ, ਹਰਜਿੰਦਰ ਸਿੰਘ ਭੀਖੀ, ਬਾਬੂ ਸਿੰਘ ਭੀਖੀ, ਜੰਟਾ ਸਿੰਘ ਬੀਰੋਕੇ ਕਲਾਂ, ਦਿਆਲ ਸਿੰਘ ਅਹਿਮਦਪੁਰ, ਮੁਖਿੰਦਰ ਸਿੰਘ ਨਥੇਹਾ, ਜੋਗਿੰਦਰ ਸਿੰਘ ਝੁਨੀਰ, ਬਿੱਕਰ ਸਿੰਘ ਕੈਸ਼ੀਅਰ, ਹਰਪਾਲ ਸਿੰਘ, ਗੁਰਪਿਆਰ ਸਿੰਘ ਆਦਿ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ ਗਿਆ।

Have something to say? Post your comment

 
 
 
 

ਪੰਜਾਬ

ਮੀਂਹ ਤੇ ਗੜੇਮਾਰੀ ਕਾਰਨ 1.30 ਲੱਖ ਏਕੜ ਰਕਬੇ ‘ਚ ਫ਼ਸਲਾਂ ਦਾ ਨੁਕਸਾਨ-ਖੁੱਡੀਆਂ ਵੱਲੋਂ ਨੁਕਸਾਨ ਦੇ ਮੁਲਾਂਕਣ ਲਈ ਕੇਂਦਰ ਨੂੰ ਟੀਮ ਭੇਜਣ ਦੀ ਅਪੀਲ

ਪੰਜਾਬ ਦੇ ਆੜ੍ਹਤੀਆਂ ਨੇ ਵਾਪਸ ਲਈ ਹੜਤਾਲ, ਕਣਕ ਦੀ ਖ਼ਰੀਦ ਮੁੜ ਸ਼ੁਰੂ

ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਨੂੰ ਕੀਤਾ ਪਰੇਸ਼ਾਨ  ਕਣਕ ਦੀ ਫਸਲ ਨੂੰ ਭਾਰੀ ਨੁਕਸਾਨ

ਹੈਰੋਇਨ ਸਮੇਤ ਵਿਅਕਤੀ ਮਾਨਸਾ ਪੁਲਿਸ ਨੇ ਕੀਤਾ ਕਾਬੂ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੀ.ਏ.ਯੂ ਲੁਧਿਆਣਾ ਵਿਖੇ ਉੱਤਰੀ ਭਾਰਤ ਦੇ ਪਹਿਲੇ ਕੇਂਦਰੀ ਧਰੁਵੀ ਸਿੰਚਾਈ ਪ੍ਰਣਾਲੀ ਦਾ ਕੀਤਾ ਉਦਘਾਟਨ

ਬਾਦਲ ਸਾਬਤ ਕਰਨ ਕਿ 2 ਦਸੰਬਰ ਦੇ ਫੈਸਲੇ ਕਿਸੇ ਸਾਜਿਸ਼ ਦੇ ਤਹਿਤ ਲਏ ਗਏ ਸਨ- ਗਿਆਨੀ ਰਘਬੀਰ ਸਿੰਘ

ਖ਼ੁਮੈਨੀ ਦੀ ਸ਼ਹਾਦਤ ਨਾਲ ਸਬੰਧਤ ਧਾਰਮਿਕ ਰਸਮਾਂ ਵਿੱਚ ਜਥੇਦਾਰ ਤੇ ਐਡਵੋਕੇਟ ਧਾਮੀ ਲਈ ਸੱਦਾ ਪੁੱਤਰ ਲੈ ਕੇ ਪਹੁੰਚੇ ਇਰਾਨੀ ਆਗੂ ਦਰਬਾਰ ਸਾਹਿਬ ਵਿੱਚ

ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅੱਡਰੀ ਅਤੇ ਆਜਾਦ ਹਸਤੀ ਨੂੰ ਕਰ ਰਿਹਾ ਹੈ ਚੈਲੰਜ- ਗਿਆਨੀ ਹਰਪ੍ਰੀਤ ਸਿੰਘ

ਸਨਾਤਨ ਸੇਵਾ ਸਮਿਤੀ ਪੰਜਾਬ ਵੱਲੋਂ 12 ਅਪ੍ਰੈਲ ਨੂੰ ਪਠਾਨਕੋਟ ਵਿੱਚ ਰਾਜ ਪੱਧਰੀ ਹਿੰਦੂ ਨਵ ਵਰਸ਼ ਮਹੋਤਸਵ ਦਾ ਆਯੋਜਨ

ਰਾਜਨੀਤਿਕ ਜ਼ਮੀਨ ਖਿਸਕਦੀ ਦੇਖ ਪਵਿੱਤਰ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਸੁਖਬੀਰ ਬਾਦਲ: ਕੰਗ