BREAKING NEWS
ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ 'ਤੇ ਰਿਕਾਰਡ ਇਨਫੋਰਸਮੈਂਟ ਨਾਲ ਸ਼ਿਕੰਜਾ ਕੱਸਦਿਆਂ 1,137 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ ਜਦੋਂ ਪੰਜਾਬ ਨੂੰ ਇੱਕ ਮਜ਼ਬੂਤ ​​ਆਵਾਜ਼ ਦੀ ਲੋੜ ਸੀ, ਲੋਕਾਂ ਦੇ ਹੱਕਾਂ 'ਤੇ ਚੁੱਪ ਰਹਿਣਾ 'ਆਪ' ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹੈ: ਅਮਨ ਅਰੋੜਾਜਾਖੜ ਸਾਹਿਬ ਅਤੇ ਭਾਜਪਾ ਨੂੰ ਇਸ ਗੱਲ ਦੀ ਤਕਲੀਫ਼ ਹੈ ਕਿ ਪੰਜਾਬ ਵਿੱਚ ਆਮ ਘਰਾਂ ਦੇ ਧੀਆਂ-ਪੁੱਤਾਂ ਦੀ ਸਰਕਾਰ ਕਿਵੇਂ ਬਣ ਗਈ: ਪੰਨੂਪੰਜਾਬ ਸਰਕਾਰ ਨੇ ਰਿਕਾਰਡ ਮਾਲੀਏ, 1,300 ਕਰੋੜ ਰੁਪਏ ਦੇ ਸੜਕੀ ਕੰਮਾਂ ਅਤੇ ਵਿਆਪਕ ਨਾਗਰਿਕ ਸੁਧਾਰਾਂ ਨਾਲ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀਕੇਜਰੀਵਾਲ ਨੇ ਗੁਜਰਾਤ ਦੇ ਸੀਐਮ ਨੂੰ ਚਿੱਠੀ ਲਿਖ ਕੇ ਮਿਲਣ ਦਾ ਮੰਗਿਆ ਸਮਾਂਨੰਗਲ ਝੀਲ 'ਤੇ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਬਣੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ

ਆਪਣੀ ਬਹਾਦਰੀ ਲਈ ਦੁਨੀਆਂ ਵਿੱਚ ਜਾਣੀ ਜਾਂਦੀ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ-ਬੀਬੀ ਕਿਰਨਜੋਤ ਕੌਰ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | April 06, 2026 08:43 PM

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਸਬੰਧੀ ਸਰਕਾਰ ਵੱਲੋਂ ਕਾਨੂੰਨ ਬਨਾਉਣ ਨੂੰ ਲੈ ਕੇ ਸੱਦੀ ਪੰਥਕ ਇਕੱਤਰਤਾ ’ਚ ਸੰਬੋਧਨ ਕਰਦਿਆਂ ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਪੰਥ ਨੂੰ ਹਲੂਣਾ ਦਿੰਦੇ ਕਿਹਾ ਕਿ ਮੇਰੀ ਕੌਮ ਦਲੇਰਾਂ ਦੀ ਕੌਮ ਹੈ ਤੇ ਦੁਨੀਆਂ ਵਿਚ ਆਪਣੀ ਬਹਾਦਰੀ ਕਰਕੇ ਜਾਣੀ ਜਾਂਦੀ ਹੈ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਕਾਨੂੰਨ ਮੰਗ ਰਹੇ ਹਾਂ।ਉਨਾਂ ਕਿਹਾ ਕਿ ਅੱਜ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਆਖਿਰ ਕੀ ਹੋ ਗਿਆ, ਕਿਸੇ ਦੀ ਜੁਅਰਤ ਕਿਵੇ ਪਈ ਕਿ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ। ਉਨਾ ਕਿਹਾ ਕਿ ਮੇਰੇ ਪੰਥ ਦੀ ਜਿਹੜੀ ਰੂਹ ਸੀ ਕਿੱਥੇ ਗਈ ਉਸ ਰੂਹ ਨੂੰ ਲੱਭੋ।ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਾਨੂੰਨ ਦੇ ਦਾਇਰੇ ਚ ਲਿਆਉਣ ਦੀਆ ਗੱਲਾਂ ਕਰ ਰਹੇ ਹਾਂ। ਉਨਾਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਕਾਨੂੰਨ ਲਿਆਂਦਾ ਇੱਕ ਤਰੀਕ ਮਿਥ ਦਿੱਤੀ ਹੈ, ਯਾਦ ਕਰਨ ਦੀ ਗਲ ਹੈ ਕਿ ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ।ਜਿਹੜਾ ਸਾਡੇ ਧਰਮ ਦਾ ਕਾਰਜ ਹੈ ਉਸ ਨੂੰ ਵੋਟਾਂ ਦੀ ਰਾਜਨੀਤੀ ਵਿੱਚ ਬਦਲਣ ਦੀ ਇੱਕ ਕੋਸ਼ਿਸ਼ ਨਜਰ ਆ ਰਹੀ ਹੈ। ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਸਿਆਸਤ ਹੋ ਰਹੀ ਹੈ ਇਹ ਪੰਜਾਬ ਦੇ ਭਲੇ ਵਾਸਤੇ ਨਹੀਂ। ਬੇਅਦਬੀ ਦੇ ਨਾਂ ਤੇ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਸਥਾਵਾਂ ਨੂੰ ਥੱਲੇ ਲਾਉਣ ਦੀ ਸਿਆਸਤ ਹੈ।ਕਿੰਨੇ ਅਫਸੋਸ ਦੀ ਗੱਲ ਹੈ ਇਹ ਸਿਆਸਤ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੋ ਰਹੀ ਹੈ।ਉਨਾਂ ਕਿਹਾ ਕਿ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਇਕੱਠੇ ਹੋਈਏ ਇਹਨਾਂ ਬੇਅਦਬੀਆਂ ਦਾ ਟਾਕਰਾ ਵੀ ਕਰੀਏ।ਮੁੱਖ ਮੰਤਰੀ ਬਾਰੇ ਬੋਲਦਿਆਂ ਬੀਬੀ ਨੇ ਕਿਹਾ ਕਿ ਜਿਹੜਾ ਆਪ ਆਪਣੇ ਜੀਵਨ ਵਿੱਚ ਸਿੱਖ ਨਹੀਂ ਜਿਹੜਾ ਆਪ ਇਕ ਪਤਿਤ ਵਿਅਕਤੀ ਹੈ ਉਹ ਖੜਾ ਹੋ ਕੇ ਕਹੇ ਕਿ ਮੈਂ ਵਿਸਾਖੀ ਵਾਲੇ ਦਿਨ ਸਿੱਖਾਂ ਨੂੰ ਇੱਕ ਤੋਹਫਾ ਦੇ ਰਿਹਾ ਹਾਂ। ਇੱਕ ਕਾਨੂੰਨ ਬਣਾ ਰਿਹਾ ਹਾਂ।ਉਨਾਂ ਕਿਹਾ ਕਿ ਮੁੱਖ ਮੰਤਰੀ ਕਹਿੰਦੇ ਸੀ ਕਿ ਜਿਹੜਾ ਕਾਨੂੰਨ 2008 ਵਿੱਚ ਅਕਾਲੀ ਸਰਕਾਰ ਵੇਲੇ ਬਣਿਆ ਸੀ ਉਸ ਵਿਚ ਸੋਧ ਕਰਨ ਦੀ ਲੋੜ ਹੈ। ਉਸ ਕਾਨੂੰਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਸੇਵਾ ਔਰ ਸੰਗਤ ਦਾ ਪਹੁੰਚਾਣ ਦਾ ਕੰਮ ਸ਼੍ਰੋਮਣੀ ਕਮੇਟੀ ਦਾ ਏਕਾ ਅਧਿਕਾਰ ਹੈ। ਕੱਲ ਨੂੰ ਪੁਲੀਸ ਵਾਲੇ ਸਾਨੂੰ ਸਿਖਾਉਣਗੇ ਕਿ ਅਦਬ ਕਿਵੇਂ ਕਰਨਾ ਹੈ। 2008 ਵਾਲੇ ਕਾਨੂੰਨ ਦੇ ਵਿੱਚ ਕਿਸੇ ਤਰ੍ਹਾਂ ਦੀ ਛੇੜਛਾੜ ਦਾ ਮੈਂ ਸਖਤ ਵਿਰੋਧ ਕਰਦੀ ਹਾਂ।ਉਨਾਂ ਯਾਦ ਕਰਵਾਇਆ ਕਿ 1986 ਦੇ ਵਿੱਚ ਨਕੋਦਰ ਦੇ ਵਿੱਚ ਪੰਜ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾ ਨੂੰ ਅੱਗ ਲਾ ਕੇ ਤੇ ਉਥੇ ਦੇ ਨੌਜਵਾਨਾਂ ਜੋ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬਧਤ ਸਨ ਨੇ ਵਿਰੋਧ ਕੀਤਾ ਸ਼ਾਂਤਮਈ ਵਿਰੋਧ ਦੇ ਬਾਵਜੂਦ ਪੁਲਿਸ ਚਾਰ ਬੰਦਿਆਂ ਨੂੰ ਚੁੱਕ ਕੇ ਲੈ ਗਈ। ਚਾਰ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ, ਅੱਜ ਤੱਕ ਉਹਨਾਂ ਦੇ ਪਰਿਵਾਰ ਨਿਆਂ ਲਈ ਦਰ ਦਰ ਫਿਰਦੇ ਦੇਖੇ ਜਾ ਸਕਦੇ ਹਨ।2015 ਚ ਬਰਗਾੜੀ ਵਿਚ ਬੇਅਦਬੀ ਹੋਈ। ਇਹ ਮੁੱਖ ਮੰਤਰੀ ਕਹਿੰਦਾ ਸੀ ਮੈਨੂੰ ਵੋਟਾਂ ਪਾਓ ਮੈਂ ਤਾਂ ਅਗਲੇ ਦਿਨ ਹੀ ਸੌਦਾ ਸਾਧ ਨੂੰ ਅੰਦਰ ਦੇ ਦਿਆਂਗਾ । ਹੁਣ ਸਰਕਾਰ ਨੂੰ ਪੁੱਛਣਾ ਬਣਦਾ ਹੈ ਕਿ ਦੱਸ ਭਾਈ ਤੇਰੀ ਤਾਂ ਸਰਕਾਰ ਦਾ ਟਾਈਮ ਖਤਮ ਹੋਣ ਵਾਲਾ ਹੈ ਸੌਦਾ ਸਾਧ ਦਾ ਕੀ ਕੀਤਾ। ਜਿਹੜੇ ਬੇਅਦਬੀ ਦੇ ਕਾਂਡ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਕਿਸੇ ਨੇ ਤੜਕੇ ਬੀੜੀ ਸੁਲਗਾਨ ਦੀ ਕੋਸ਼ਿਸ਼ ਕੀਤੀ, ਸਾਡੇ ਮੁਲਾਜ਼ਮਾਂ ਨੇ ਫੜ ਕੇ ਉਹ ਬੰਦਾ ਪੁਲਿਸ ਨੂੰ ਦਿੱਤਾ ਤੇ ਪੁਲਿਸ ਨੇ ਕਿਹਾ ਮਾਨਸਿਕ ਤੌਰ ਤੇ ਹਿਿਲਆ ਹੋਇਆ ਸੀ। ਇਹਨਾਂ ਦੀ ਹਿੰਮਤ ਇਨੀ ਵੱਧ ਗਈ ਕਿ ਸ੍ਰੀ ਦਰਬਾਰ ਸਾਹਿਬ ਆ ਕੇ ਇਹਨਾਂ ਬੇਅਦਬੀ ਦੀ ਕੋਸ਼ਿਸ਼ ਕੀਤੀ, ਖਾਲਸਾ ਪੰਥ ਨੇ ਫਿਰ ਆਪਣੀਆਂ ਰਵਾਇਤਾਂ ਨੂੰ ਸਾਰ ਜੋ ਕਰਨਾ ਸੀ ਕੀਤਾ ਅੱਜ ਤੱਕ ਪਤਾ ਲੱਗਾ ਉਹ ਬੰਦਾ ਕੌਣ ਸੀ ਕਿਸ ਨੇ ਭੇਜਿਆ ਸੀ।

Have something to say? Post your comment

 
 
 
 

ਪੰਜਾਬ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਸਰਕਾਰ ਦੁਆਰਾ ਕਾਨੂੰਨ ਬਨਾਉਣ ਤੋਂ ਪਹਿਲਾਂ ਪੰਥਕ ਵਿਚਾਰਾਂ ਦੀ ਤਰਜ਼ਮਾਨੀ ਨੂੰ ਯਕੀਨੀ ਬਨਾਉਣ ਸਬੰਧੀ ਮਤਾ ਹੋਇਆ ਪਾਸ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਵਿੱਚ

ਦੋ ਦਸੰਬਰ ਦੇ ਹੁਕਮਨਾਮਿਆਂ ਖਿਲਾਫ ਸਿਰਜਿਆ ਜਾ ਰਿਹਾ ਬਿਰਤਾਂਤ, ਮੀਰੀ ਪੀਰੀ ਦੇ ਸਿਧਾਂਤ 'ਤੇ ਹਮਲਾ- ਅਕਾਲੀ ਆਗੂ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂਆਈ ਨੂੰ ਚਣੌਤੀ ਦੇਣ ਵਾਲਾ ਪੰਥ ਦੋਖੀ ਕਰਾਰ ਦਿੱਤਾ ਜਾਵੇਗਾ ਜਥੇਦਾਰ ਗੜਗੱਜ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀ.ਆਰ.ਟੀ.ਸੀ. ਫਲੀਟ 'ਚ 250 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ

ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ 'ਤੇ ਰਿਕਾਰਡ ਇਨਫੋਰਸਮੈਂਟ ਨਾਲ ਸ਼ਿਕੰਜਾ ਕੱਸਦਿਆਂ 1,137 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ

ਕਦੇ ਘਾਟੇ ‘ਚ ਚਲਦਾ ਬਿਜਲੀ ਵਿਭਾਗ ਪਿਛਲੇ 4 ਸਾਲਾਂ ਤੋਂ ਪੰਜਾਬ ਦੇ 90 ਫੀਸਦ ਘਰਾਂ ਨੂੰ ਮੁਫ਼ਤ ਬਿਜਲੀ ਦੇ ਕੇ ਵੀ ਕਮਾ ਰਿਹੈ ਮੁਨਾਫ਼ਾ: ਮੁੱਖ ਮੰਤਰੀ

ਅਕਾਲੀਆਂ ਨੇ ਪੰਜਾਬ ਨੂੰ ਲੁੱਟਣ ਦੀ ਆਦਤ ਨਹੀਂ ਛੱਡੀ; ਰੈਲੀ ਵਿੱਚ ਬਿਜਲੀ ਚੋਰੀ ਕਰਦੇ ਫੜੇ ਗਏ ਅਕਾਲੀ ਆਗੂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਰਾਘਵ ਚੱਢਾ ਨੂੰ ਅਰਵਿੰਦ ਕੇਜਰੀਵਾਲ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ- ਸਿਹਤ ਮੰਤਰੀ ਬਲਬੀਰ ਸਿੰਘ

ਮਾਨ ਸਰਕਾਰ ਵੱਲੋਂ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 100 ਮਿਡੀ ਅਤੇ 309 ਸਾਧਾਰਨ ਬੱਸਾਂ ਸ਼ਾਮਲ ਕਰਨ ਲਈ 125 ਕਰੋੜ ਰੁਪਏ ਦਾ ਨਿਵੇਸ਼: ਹਰਪਾਲ ਸਿੰਘ ਚੀਮਾ