BREAKING NEWS
ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ 'ਤੇ ਰਿਕਾਰਡ ਇਨਫੋਰਸਮੈਂਟ ਨਾਲ ਸ਼ਿਕੰਜਾ ਕੱਸਦਿਆਂ 1,137 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ ਜਦੋਂ ਪੰਜਾਬ ਨੂੰ ਇੱਕ ਮਜ਼ਬੂਤ ​​ਆਵਾਜ਼ ਦੀ ਲੋੜ ਸੀ, ਲੋਕਾਂ ਦੇ ਹੱਕਾਂ 'ਤੇ ਚੁੱਪ ਰਹਿਣਾ 'ਆਪ' ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹੈ: ਅਮਨ ਅਰੋੜਾਜਾਖੜ ਸਾਹਿਬ ਅਤੇ ਭਾਜਪਾ ਨੂੰ ਇਸ ਗੱਲ ਦੀ ਤਕਲੀਫ਼ ਹੈ ਕਿ ਪੰਜਾਬ ਵਿੱਚ ਆਮ ਘਰਾਂ ਦੇ ਧੀਆਂ-ਪੁੱਤਾਂ ਦੀ ਸਰਕਾਰ ਕਿਵੇਂ ਬਣ ਗਈ: ਪੰਨੂਪੰਜਾਬ ਸਰਕਾਰ ਨੇ ਰਿਕਾਰਡ ਮਾਲੀਏ, 1,300 ਕਰੋੜ ਰੁਪਏ ਦੇ ਸੜਕੀ ਕੰਮਾਂ ਅਤੇ ਵਿਆਪਕ ਨਾਗਰਿਕ ਸੁਧਾਰਾਂ ਨਾਲ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀਕੇਜਰੀਵਾਲ ਨੇ ਗੁਜਰਾਤ ਦੇ ਸੀਐਮ ਨੂੰ ਚਿੱਠੀ ਲਿਖ ਕੇ ਮਿਲਣ ਦਾ ਮੰਗਿਆ ਸਮਾਂਨੰਗਲ ਝੀਲ 'ਤੇ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਬਣੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ

ਸ੍ਰੀ ਅਕਾਲ ਤਖਤ ਸਾਹਿਬ ਮੂਹਰੇ ਆਪਣੇ ਸਾਰੇ ਗੁਨਾਹ ਕਬੂਲ ਕਰਕੇ ਮੁਕਰਨ ਵਾਲਾ ਪਹਿਲਾਂ ਹੀ ਖਤਮ ਹੋ ਚੁੱਕਿਆ- ਰਵੀਇੰਦਰ ਸਿੰਘ

ਕੌਮੀ ਮਾਰਗ ਬਿਊਰੋ | April 07, 2026 06:28 PM

ਚੰਡੀਗੜ੍ਹ -ਸ਼੍ਰੋਮਣੀ ਅਕਾਲੀ ਦਲ ਪੰਥ ਦੀ ਇਕ ਸੌ ਪੰਜ ਸਾਲ ਪੁਰਾਣੀ ਉਹ ਪਾਰਟੀ ਹੈ, ਜਿਸ ਨੇ ਹਮੇਸ਼ਾਂ ਕੌਮ ਦੀ ਵਾੜ ਬਣ ਕੇ ਰਾਖੀ ਕੀਤੀ ਹੈ। ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋ ਦਸੰਬਰ ਦੇ ਹੁਕਮਨਾਮਿਆਂ ਨਾਲ ਆਪਣੇ ਵਿਚ ਆਈਆਂ ਸਾਰੀਆਂ ਬੁਰਾਈਆਂ ਨੂੰ ਕੱਢ ਕੇ ਪੁਨਰ ਸੁਰਜੀਤ ਹੋਇਆ ਹੈ। ਇਸ ਦੀ ਪੰਥਕ ਸ਼ਾਨ ਬਹਾਲ ਹੋਣ ਤੋਂ ਬਾਦ ਪੰਜਾਬ ਦੇ ਲੋਕ ਇਸ ਨੂੰ ਖੁੱਲ੍ਹੇ ਮਨ ਅਤੇ ਖੁੱਲ੍ਹੀਆਂ ਬਾਹਵਾਂ ਨਾਲ ਜੀ ਆਇਆਂ ਆਖ ਰਹੇ ਹਨ। ਜਿਸ ਕਰਕੇ ਇਹ ਫਿਰ ਸ਼ਹਿਰਾਂ, ਪਿੰਡਾਂ, ਸੱਥਾਂ ਅਤੇ ਘਰਾਂ ਵਿੱਚ ਸਵੀਕਾਰਿਆ ਜਾਣ ਲੱਗਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ ਨੇ ਇਕ ਪ੍ਰੈੱਸ ਬਿਆਨ ਵਿੱਚ ਕੀਤਾ। ਉਹਨਾ ਕਿਹਾ ਕਿ ਇਸ ਪੁਨਰ ਸੁਰਜੀਤ ਹੋਏ ਅਕਾਲੀ ਦਲ ਦੀ ਸ਼ਾਨ ਵੇਖ ਕੇ ਵਿਰੋਧੀਆਂ ਦੀ ਤਕਲੀਫ ਹੀ ਨਹੀਂ ਵਧੀ ਸਗੋਂ ਸਰਕਾਰਾਂ ਵਿੱਚ ਬੈਠੇ ਲੋਕ ਵੀ ਪ੍ਰੇਸ਼ਾਨ ਹੋਏ ਪਏ ਹਨ। ਇਸ ਦੀ ਤਾਜਾ ਮਿਸਾਲ ਮੁੱਖ ਮੰਤਰੀ ਦਾ ਉਹ ਬਿਆਨ ਹੈ ਜੋ ਇਕ ਬੰਦੇ ਨੂੰ ਮੁੱਦਾ ਬਣਾ ਕੇ ਅਕਾਲੀ ਦਲ ਦਾ ਸਮਾਜਿਕ ਬਾਈਕਾਟ ਕਰਨ ਬਾਰੇ ਲੋਕਾਂ ਨੂੰ ਉਕਸਾ ਰਿਹਾ ਹੈ। ਮੁੱਖ ਮੰਤਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਮੂਹਰੇ ਆਪਣੇ ਸਾਰੇ ਗੁਨਾਹ ਕਬੂਲ ਕਰਕੇ ਮੁਕਰਨ ਵਾਲਾ ਪਹਿਲਾਂ ਹੀ ਖਤਮ ਹੋ ਚੁੱਕਿਆ ਹੈ ਅਤੇ ਹੁਣ ਉਹ ਆਪਣੇ ਆਪ ਨੂੰ ਸਿੱਖ ਵੀ ਨਹੀਂ ਕਹਾ ਸਕਦਾ। ਏਥੋਂ ਤੱਕ ਕਿ ਉਸ ਨੂੰ ਆਪਣੀਆਂ ਗੱਲਾਂ ਸੁਣਾਉਣ ਲਈ ਵੀ ਪੈਸੇ ਅਤੇ ਸ਼ਰਾਬ ਦੇਕੇ ਲੋਕ ਇਕੱਠੇ ਕਰਨੇ ਪੈਂਦੇ ਹਨ। ਪਰ ਅਕਾਲੀ ਦਲ ਦਾ ਇਹ ਵਿਰਸਾ ਨਹੀ ਹੈ। ਇਸ ਲਈ ਅੱਗੇ ਤੋਂ ਉਹ ਸੁਖਬੀਰ ਬਾਦਲ ਖਿਲਾਫ ਕੁਝ ਵੀ ਬੋਲੇ, ਪਰ ਪੰਥਕ ਪਾਰਟੀ ਅਕਾਲੀ ਦਲ ਖਿਲਾਫ ਬੋਲਣ ਤੋਂ ਪਹਿਲਾਂ ਆਪਣੇ ਸ਼ਬਦਾਂ ਦੀ ਸੁਚੱਜੀ ਚੋਣ ਜਰੂਰ ਕਰੇ। ਇਹ ਭਗਵੰਤ ਸਿੰਘ ਮਾਨ ਦੀ ਖੁਸ਼ਕਿਸਮਤੀ ਹੀ ਕਹੀ ਜਾਵੇਗੀ ਕਿ ਸੁਖਬੀਰ ਨੇ ਪੰਥਕ ਪਾਰਟੀ ਨੂੰ ਲੋਕਾਂ ਵਿੱਚ ਖਤਮ ਕੀਤਾ, ਇਸ ਕਰਕੇ ਆਮ ਆਦਮੀ ਪਾਰਟੀ ਨੂੰ ਰਾਜ ਮਿਲਿਆ। ਪਰ ਹੁਣ ਅਕਾਲੀ ਦਲ ਦੇ ਅਸਲੀ ਵਾਰਿਸ ਜਾਗ ਚੁੱਕੇ ਹਨ, ਇਸ ਲਈ ਕਿਸੇ ਦੀ ਵੀ ਦਾਲ ਨਹੀਂ ਗਲੇ ਗੀ। ਕਿਉਂਕਿ ਪੁਨਰ ਸੁਰਜੀਤ ਹੋਇਆ ਅਕਾਲੀ ਦਲ ਪੰਜਾਬ ਦਾ ਕੁਦਰਤੀ ਦਾਅਵੇਦਾਰ ਹੈ। ਇਹ ਬਿਆਨ ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂ ਵੱਲੋਂ ਜਾਰੀ ਕੀਤਾ ਗਿਆ।

 

Have something to say? Post your comment

 
 
 
 

ਪੰਜਾਬ

ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਸਾਜਣਾ ਦਿਵਸ ਮੌਕੇ 1763 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਸਰਕਾਰ ਦੁਆਰਾ ਕਾਨੂੰਨ ਬਨਾਉਣ ਤੋਂ ਪਹਿਲਾਂ ਪੰਥਕ ਵਿਚਾਰਾਂ ਦੀ ਤਰਜ਼ਮਾਨੀ ਨੂੰ ਯਕੀਨੀ ਬਨਾਉਣ ਸਬੰਧੀ ਮਤਾ ਹੋਇਆ ਪਾਸ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਵਿੱਚ

ਦੋ ਦਸੰਬਰ ਦੇ ਹੁਕਮਨਾਮਿਆਂ ਖਿਲਾਫ ਸਿਰਜਿਆ ਜਾ ਰਿਹਾ ਬਿਰਤਾਂਤ, ਮੀਰੀ ਪੀਰੀ ਦੇ ਸਿਧਾਂਤ 'ਤੇ ਹਮਲਾ- ਅਕਾਲੀ ਆਗੂ

ਆਪਣੀ ਬਹਾਦਰੀ ਲਈ ਦੁਨੀਆਂ ਵਿੱਚ ਜਾਣੀ ਜਾਂਦੀ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ-ਬੀਬੀ ਕਿਰਨਜੋਤ ਕੌਰ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂਆਈ ਨੂੰ ਚਣੌਤੀ ਦੇਣ ਵਾਲਾ ਪੰਥ ਦੋਖੀ ਕਰਾਰ ਦਿੱਤਾ ਜਾਵੇਗਾ ਜਥੇਦਾਰ ਗੜਗੱਜ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀ.ਆਰ.ਟੀ.ਸੀ. ਫਲੀਟ 'ਚ 250 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ

ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ 'ਤੇ ਰਿਕਾਰਡ ਇਨਫੋਰਸਮੈਂਟ ਨਾਲ ਸ਼ਿਕੰਜਾ ਕੱਸਦਿਆਂ 1,137 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ

ਕਦੇ ਘਾਟੇ ‘ਚ ਚਲਦਾ ਬਿਜਲੀ ਵਿਭਾਗ ਪਿਛਲੇ 4 ਸਾਲਾਂ ਤੋਂ ਪੰਜਾਬ ਦੇ 90 ਫੀਸਦ ਘਰਾਂ ਨੂੰ ਮੁਫ਼ਤ ਬਿਜਲੀ ਦੇ ਕੇ ਵੀ ਕਮਾ ਰਿਹੈ ਮੁਨਾਫ਼ਾ: ਮੁੱਖ ਮੰਤਰੀ

ਅਕਾਲੀਆਂ ਨੇ ਪੰਜਾਬ ਨੂੰ ਲੁੱਟਣ ਦੀ ਆਦਤ ਨਹੀਂ ਛੱਡੀ; ਰੈਲੀ ਵਿੱਚ ਬਿਜਲੀ ਚੋਰੀ ਕਰਦੇ ਫੜੇ ਗਏ ਅਕਾਲੀ ਆਗੂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ