BREAKING NEWS
ਬਾਜਵਾ ਨੇ ਊਧਮ ਸਿੰਘ ਅਤੇ ਠੀਕਰੀਵਾਲਾ ਦੀ ਧਰਤੀ ਦਾ ਅਪਮਾਨ ਕੀਤਾ, ਬਿਨਾਂ ਸ਼ਰਤ ਮਾਫੀ ਮੰਗਣ: ਧਾਲੀਵਾਲਮੋਹਾਲੀ ਆਈ.ਟੀ. ਸਿਟੀ ਵਿੱਚ ਅਤਿ-ਆਧੁਨਿਕ ਈ.ਸੀ.ਸੀ. ਪ੍ਰਾਜੈਕਟ ਨਾਲ ਮਾਈਸ ਹੱਬ ਵਜੋਂ ਉੱਭਰ ਰਿਹੈ ਪੰਜਾਬ : ਸੰਜੀਵ ਅਰੋੜਾਵੇਰਕਾ ਦਾ ਕਾਇਆ ਕਲਪ ਕਰਨ ਦੀ ਮੁਹਿਮ ਵਿੱਢਣ ਦੀ ਤਿਆਰੀ ਵਿੱਚ ਭਗਵੰਤ ਸਰਕਾਰਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ 'ਤੇ ਰਿਕਾਰਡ ਇਨਫੋਰਸਮੈਂਟ ਨਾਲ ਸ਼ਿਕੰਜਾ ਕੱਸਦਿਆਂ 1,137 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ ਜਦੋਂ ਪੰਜਾਬ ਨੂੰ ਇੱਕ ਮਜ਼ਬੂਤ ​​ਆਵਾਜ਼ ਦੀ ਲੋੜ ਸੀ, ਲੋਕਾਂ ਦੇ ਹੱਕਾਂ 'ਤੇ ਚੁੱਪ ਰਹਿਣਾ 'ਆਪ' ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹੈ: ਅਮਨ ਅਰੋੜਾਜਾਖੜ ਸਾਹਿਬ ਅਤੇ ਭਾਜਪਾ ਨੂੰ ਇਸ ਗੱਲ ਦੀ ਤਕਲੀਫ਼ ਹੈ ਕਿ ਪੰਜਾਬ ਵਿੱਚ ਆਮ ਘਰਾਂ ਦੇ ਧੀਆਂ-ਪੁੱਤਾਂ ਦੀ ਸਰਕਾਰ ਕਿਵੇਂ ਬਣ ਗਈ: ਪੰਨੂ

ਪੰਜਾਬ

ਪੰਜਾਬ ਸਰਕਾਰ ਲੋਕਾਂ ਦੇ ਅਸਲ ਮੁੱਦਿਆਂ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ-: ਬਾਪੂ ਤਰਸੇਮ ਸਿੰਘ

ਕੌਮੀ ਮਾਰਗ ਬਿਊਰੋ | April 08, 2026 06:56 PM


ਅਜਨਾਲਾ- ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹਲਕਾ ਅਜਨਾਲਾ ਦੇ ਪਿੰਡ ਗੱਗੋਮਾਹਲ ਵਿਖੇ ਇਕ ਵਿਸ਼ਾਲ ਅਤੇ ਇਤਿਹਾਸਕ ਇਕੱਠ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਪਾਰਟੀ ਪ੍ਰਤੀ ਆਪਣਾ ਭਰੋਸਾ ਜਤਾਇਆ। ਇਸ ਮੌਕੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘਦੇ ਪਿਤਾ ਸਤਿਕਾਰਯੋਗ ਬਾਪੂ ਤਰਸੇਮ ਸਿੰਘ  ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ  ਸੰਗਤ  ਨੂੰ ਸੰਬੋਧਨ ਕੀਤਾ ਗਿਆ। ਬਾਪੂ ਤਰਸੇਮ ਸਿੰਘ  ਨੇ ਆਪਣੇ ਸੰਬੋਧਨ ਦੌਰਾਨ ਮੌਜੂਦਾ ਸਰਕਾਰ ਦੀਆਂ ਨੀਤੀਆਂ ‘ਤੇ ਚੋਟ ਕਰਦਿਆਂ ਕਿਹਾ ਕਿ ਅੱਜ ਪੰਜਾਬ ਹਰ ਪੱਖੋਂ ਪੀੜਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਅਸਲ ਮੁੱਦਿਆਂ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਸਿਰਫ਼ ਦਾਅਵੇ ਕਰਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨੀ ਨੂੰ ਰੋਜ਼ਗਾਰ ਦੇਣ ਦੀ ਬਜਾਏ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਸਿੱਖ ਕੌਮ ਦੇ ਸੰਵੈਧਾਨਕ ਹੱਕਾਂ ‘ਤੇ ਲਗਾਤਾਰ ਹੱਲਾ ਬੋਲਿਆ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਐਸੀ ਲਹਿਰ ਹੈ ਜੋ ਪੰਜਾਬ ਦੀ ਅਸਲੀ ਆਵਾਜ਼ ਨੂੰ ਉਭਾਰਨ ਲਈ ਖੜੀ ਹੋਈ ਹੈ ਅਤੇ ਇਹ ਪਾਰਟੀ ਪੰਜਾਬੀਆ ਨਾਲ ਹੋ ਰਹੀ ਹਰ ਤਰਾਂ ਦੀ ਧੱਕੇਸ਼ਾਹੀ, ਜ਼ੁਲਮ ਜਾਂ ਅਨਿਆਂ ਦੇ ਖਿਲਾਫ਼ ਡੱਟ ਕੇ ਖੜੀ ਰਹੇਗੀ। ਬਾਪੂ ਤਰਸੇਮ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਲੜਾਈ ਲਈ ਇਕੱਠੇ ਹੋਣ ਅਤੇ ਪੰਥਕ ਸੋਚ ਨੂੰ ਮਜ਼ਬੂਤ ਕਰਨ। ਇਸ ਮੌਕੇ ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਨਾਲਾ ਦੀ ਧਰਤੀ ਹਮੇਸ਼ਾਂ ਸੰਘਰਸ਼ਾਂ ਦੀ ਗਵਾਹ ਰਹੀ ਹੈ ਅਤੇ ਇੱਥੋਂ ਦੇ ਲੋਕ ਸੱਚ ਅਤੇ ਹੱਕ ਦੀ ਲੜਾਈ ਵਿੱਚ ਕਦੇ ਪਿੱਛੇ ਨਹੀਂ ਹਟੇ। ਉਨ੍ਹਾਂ ਸੰਗਤ ਨੂੰ ਪੂਰਨ ਵਿਸ਼ਵਾਸ ਦਵਾਇਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹਰੇਕ ਵਰਗ ਦੀ ਆਵਾਜ਼ ਬਣਕੇ ਉਭਰੇਗਾ ਅਤੇ ਹਲਕੇ ਦੇ ਹਰ ਇਕ ਵਿਅਕਤੀ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਸੰਘਰਸ਼ ਕਰੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦਾ ਹਰ ਵਰਕਰ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਅਤੇ ਅਜਨਾਲਾ ਵਿੱਚ ਇਕ ਨਵੀਂ ਰਾਜਨੀਤਿਕ ਤਾਕਤ ਦੇ ਰੂਪ ਵਿੱਚ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਵਿਸ਼ਾਲ ਇਕੱਠ ਦੌਰਾਨ ਮੌਜੂਦ ਸੀਨੀਅਰ ਲੀਡਰਸ਼ਿਪ ਵਿੱਚ ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਅਮਨਦੀਪ ਸਿੰਘ ਡੱਡੂਆਣਾਂ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਬਲਦੇਵ ਸਿੰਘ ਜੱਲੂਪੁਰ, ਭਾਈ ਜਗਨੰਦਨ ਸਿੰਘ, ਭਾਈ ਪਲਵਿੰਦਰ ਸਿੰਘ, ਭਾਈ ਜੁਗਰਾਜ ਸਿੰਘ ਲਾਲਾਨੰਗਲ, ਐਡਵੋਕੇਟ ਅਜੇਪਾਲ ਸਿੰਘ ਢਿਲੋਂ, ਬਾਬਾ ਬਿਬੇਕ ਸਿੰਘ ਜੀ, ਭਾਈ ਜਤਿੰਦਰ ਸਿੰਘ ਮਹਿਤਾ, ਭਾਈ ਨਾਥਵਿੰਦਰ ਸਿੰਘ ਮਜੀਠਾ, ਭਾਈ ਬਲਜਿੰਦਰ ਸਿੰਘ ਬਾਜਵਾ, ਭਾਈ ਸਰਬਜੀਤ ਸਿੰਘ ਜੰਮੂ, ਭਾਈ ਜਸਕਰਨ ਸਿੰਘ ਰਿਆੜ, ਭਾਈ ਸੁਖਚੈਨ ਸਿੰਘ ਵਿਰਕ, ਭਾਈ ਕੁਲਵਿੰਦਰ ਸਿੰਘ ਵਡਾਲੀ, ਭਾਈ ਜਰਨੈਲ ਸਿੰਘ ਕੋਟ ਖਾਲਸਾ, ਰਜਵੰਤ ਸਿੰਘ ਮਹਿਲਾਂਵਾਲਾ, ਡਾਕਟਰ ਦਰਸ਼ਨ ਸਿੰਘ ਗੁੱਜਰਪੁਰਾ, ਡਾਕਟਰ ਸੁਖਪ੍ਰੀਤ ਸਿੰਘ, ਗੁਰਬੀਰ ਸਿੰਘ ਦੁਦਰਾਏ, ਮਨਜੋਤ ਸਿੰਘ ਪੁਰੇਵਾਲ, ਸਰਤਾਜਪ੍ਰੀਤ ਸਿੰਘ ਪੰਗੂ, ਮੁਨਸ਼ੀ ਸਿੰਘ ਨਿੱਕਾ ਫਤੇਵਾਲ, ਸਾਬਕਾ ਸਰਪੰਚ ਹਰਜੀਤ ਸਿੰਘ, ਹਰਦੀਪ ਸਿੰਘ ਰੂੜੇਵਾਲਾ, ਨਰਿੰਦਰ ਸਿੰਘ ਨਾਸਰ, ਪੱਕਾ ਸਿੰਘ ਬਲੜਵਾਲ, ਮੰਗਲ ਸਿੰਘ ਮਾਛੀਵਾਲਾ, ਸੁਰਜੀਤ ਸਿੰਘ ਕੋਟਲੀ ਕੋਕਾ, ਭਾਈ ਸੁੱਚਾ ਸਿੰਘ ਅਤੇ ਭਾਈ ਨਵਰਾਜ ਸਿੰਘ ਸਮੇਤ ਹੋਰ ਕਈ ਆਗੂ ਅਤੇ ਵਰਕਰ ਸਾਹਿਬਾਨ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਕੱਠ ਦੇ ਅਖੀਰ ਵਿੱਚ ਸੰਗਤ ਵੱਲੋਂ ਭਾਰੀ ਜੋਸ਼ ਅਤੇ ਉਤਸ਼ਾਹ ਨਾਲ ਪਾਰਟੀ ਦੇ ਹੱਕ ਵਿੱਚ ਨਾਰੇਬਾਜ਼ੀ ਕੀਤੀ ਗਈ, ਜਿਸ ਨਾਲ ਇਹ ਸਾਫ਼ ਹੋ ਗਿਆ ਕਿ ਪੰਜਾਬ ਵਿੱਚ ਇੱਕ ਨਵੀਂ ਪੰਥਕ ਅਤੇ ਰਾਜਨੀਤਿਕ ਲਹਿਰ ਜਨਮ ਲੈ ਰਹੀ ਹੈ। ਸੰਗਤ ਦੇ ਇਸ ਉਤਸ਼ਾਹ ਨੇ ਦਰਸਾਇਆ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਮਜ਼ਬੂਤ ਬਦਲ ਵਜੋਂ ਉਭਰੇਗਾ।

 

Have something to say? Post your comment

 
 
 
 

ਪੰਜਾਬ

ਮੀਂਹ ਤੇ ਗੜੇਮਾਰੀ ਕਾਰਨ 1.30 ਲੱਖ ਏਕੜ ਰਕਬੇ ‘ਚ ਫ਼ਸਲਾਂ ਦਾ ਨੁਕਸਾਨ-ਖੁੱਡੀਆਂ ਵੱਲੋਂ ਨੁਕਸਾਨ ਦੇ ਮੁਲਾਂਕਣ ਲਈ ਕੇਂਦਰ ਨੂੰ ਟੀਮ ਭੇਜਣ ਦੀ ਅਪੀਲ

ਪੰਜਾਬ ਦੇ ਆੜ੍ਹਤੀਆਂ ਨੇ ਵਾਪਸ ਲਈ ਹੜਤਾਲ, ਕਣਕ ਦੀ ਖ਼ਰੀਦ ਮੁੜ ਸ਼ੁਰੂ

ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਨੂੰ ਕੀਤਾ ਪਰੇਸ਼ਾਨ  ਕਣਕ ਦੀ ਫਸਲ ਨੂੰ ਭਾਰੀ ਨੁਕਸਾਨ

ਹੈਰੋਇਨ ਸਮੇਤ ਵਿਅਕਤੀ ਮਾਨਸਾ ਪੁਲਿਸ ਨੇ ਕੀਤਾ ਕਾਬੂ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੀ.ਏ.ਯੂ ਲੁਧਿਆਣਾ ਵਿਖੇ ਉੱਤਰੀ ਭਾਰਤ ਦੇ ਪਹਿਲੇ ਕੇਂਦਰੀ ਧਰੁਵੀ ਸਿੰਚਾਈ ਪ੍ਰਣਾਲੀ ਦਾ ਕੀਤਾ ਉਦਘਾਟਨ

ਬਾਦਲ ਸਾਬਤ ਕਰਨ ਕਿ 2 ਦਸੰਬਰ ਦੇ ਫੈਸਲੇ ਕਿਸੇ ਸਾਜਿਸ਼ ਦੇ ਤਹਿਤ ਲਏ ਗਏ ਸਨ- ਗਿਆਨੀ ਰਘਬੀਰ ਸਿੰਘ

ਖ਼ੁਮੈਨੀ ਦੀ ਸ਼ਹਾਦਤ ਨਾਲ ਸਬੰਧਤ ਧਾਰਮਿਕ ਰਸਮਾਂ ਵਿੱਚ ਜਥੇਦਾਰ ਤੇ ਐਡਵੋਕੇਟ ਧਾਮੀ ਲਈ ਸੱਦਾ ਪੁੱਤਰ ਲੈ ਕੇ ਪਹੁੰਚੇ ਇਰਾਨੀ ਆਗੂ ਦਰਬਾਰ ਸਾਹਿਬ ਵਿੱਚ

ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅੱਡਰੀ ਅਤੇ ਆਜਾਦ ਹਸਤੀ ਨੂੰ ਕਰ ਰਿਹਾ ਹੈ ਚੈਲੰਜ- ਗਿਆਨੀ ਹਰਪ੍ਰੀਤ ਸਿੰਘ

ਸਨਾਤਨ ਸੇਵਾ ਸਮਿਤੀ ਪੰਜਾਬ ਵੱਲੋਂ 12 ਅਪ੍ਰੈਲ ਨੂੰ ਪਠਾਨਕੋਟ ਵਿੱਚ ਰਾਜ ਪੱਧਰੀ ਹਿੰਦੂ ਨਵ ਵਰਸ਼ ਮਹੋਤਸਵ ਦਾ ਆਯੋਜਨ

ਰਾਜਨੀਤਿਕ ਜ਼ਮੀਨ ਖਿਸਕਦੀ ਦੇਖ ਪਵਿੱਤਰ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਸੁਖਬੀਰ ਬਾਦਲ: ਕੰਗ