BREAKING NEWS
ਬਾਜਵਾ ਨੇ ਊਧਮ ਸਿੰਘ ਅਤੇ ਠੀਕਰੀਵਾਲਾ ਦੀ ਧਰਤੀ ਦਾ ਅਪਮਾਨ ਕੀਤਾ, ਬਿਨਾਂ ਸ਼ਰਤ ਮਾਫੀ ਮੰਗਣ: ਧਾਲੀਵਾਲਮੋਹਾਲੀ ਆਈ.ਟੀ. ਸਿਟੀ ਵਿੱਚ ਅਤਿ-ਆਧੁਨਿਕ ਈ.ਸੀ.ਸੀ. ਪ੍ਰਾਜੈਕਟ ਨਾਲ ਮਾਈਸ ਹੱਬ ਵਜੋਂ ਉੱਭਰ ਰਿਹੈ ਪੰਜਾਬ : ਸੰਜੀਵ ਅਰੋੜਾਵੇਰਕਾ ਦਾ ਕਾਇਆ ਕਲਪ ਕਰਨ ਦੀ ਮੁਹਿਮ ਵਿੱਢਣ ਦੀ ਤਿਆਰੀ ਵਿੱਚ ਭਗਵੰਤ ਸਰਕਾਰਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ 'ਤੇ ਰਿਕਾਰਡ ਇਨਫੋਰਸਮੈਂਟ ਨਾਲ ਸ਼ਿਕੰਜਾ ਕੱਸਦਿਆਂ 1,137 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ ਜਦੋਂ ਪੰਜਾਬ ਨੂੰ ਇੱਕ ਮਜ਼ਬੂਤ ​​ਆਵਾਜ਼ ਦੀ ਲੋੜ ਸੀ, ਲੋਕਾਂ ਦੇ ਹੱਕਾਂ 'ਤੇ ਚੁੱਪ ਰਹਿਣਾ 'ਆਪ' ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹੈ: ਅਮਨ ਅਰੋੜਾਜਾਖੜ ਸਾਹਿਬ ਅਤੇ ਭਾਜਪਾ ਨੂੰ ਇਸ ਗੱਲ ਦੀ ਤਕਲੀਫ਼ ਹੈ ਕਿ ਪੰਜਾਬ ਵਿੱਚ ਆਮ ਘਰਾਂ ਦੇ ਧੀਆਂ-ਪੁੱਤਾਂ ਦੀ ਸਰਕਾਰ ਕਿਵੇਂ ਬਣ ਗਈ: ਪੰਨੂ

ਪੰਜਾਬ

ਬਾਜਵਾ ਨੇ ਊਧਮ ਸਿੰਘ ਅਤੇ ਠੀਕਰੀਵਾਲਾ ਦੀ ਧਰਤੀ ਦਾ ਅਪਮਾਨ ਕੀਤਾ, ਬਿਨਾਂ ਸ਼ਰਤ ਮਾਫੀ ਮੰਗਣ: ਧਾਲੀਵਾਲ

ਕੌਮੀ ਮਾਰਗ ਬਿਊਰੋ | April 08, 2026 07:02 PM

ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਗਰੂਰ ਦੀ ਧਰਤੀ ਨੂੰ 'ਸਿਉਂਕ' ਪੈਦਾ ਕਰਨ ਵਾਲੀ ਧਰਤੀ ਦੱਸਣ ਵਾਲੇ ਬਿਆਨ 'ਤੇ ਤਿੱਖਾ ਹਮਲਾ ਕੀਤਾ ਹੈ। ਧਾਲੀਵਾਲ ਨੇ ਇਸ ਨੂੰ ਬਾਜਵਾ ਦੀ ਘਟੀਆ ਮਾਨਸਿਕਤਾ ਅਤੇ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਪ੍ਰਤੀ ਉਨ੍ਹਾਂ ਦੀ ਅਗਿਆਨਤਾ ਦਾ ਪ੍ਰਤੀਕ ਕਰਾਰ ਦਿੱਤਾ।

ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਤੋਂ ਪਹਿਲਾਂ ਸੰਗਰੂਰ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਸੀ। ਜਿਸ ਧਰਤੀ ਨੇ ਸ਼ਹੀਦ-ਏ-ਆਜ਼ਮ ਊਧਮ ਸਿੰਘ, ਸੇਵਾ ਸਿੰਘ ਠੀਕਰੀਵਾਲਾ ਵਰਗੇ ਮਹਾਨ ਦੇਸ਼ ਭਗਤ, ਨਾਮਧਾਰੀ ਕੂਕਾ ਲਹਿਰ ਅਤੇ ਰਿਆਸਤੀ ਅੰਦੋਲਨਾਂ ਨੂੰ ਜਨਮ ਦਿੱਤਾ, ਉਸ ਨੂੰ 'ਸਿਉਂਕ' ਕਹਿਣਾ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਉਹ ਜ਼ਿਲ੍ਹਾ ਹੈ ਜਿਸ ਨੇ ਹਮੇਸ਼ਾ ਇਨਕਲਾਬੀ ਲਹਿਰਾਂ ਦੀ ਅਗਵਾਈ ਕੀਤੀ ਹੈ, ਚਾਹੇ ਉਹ ਆਜ਼ਾਦੀ ਦੀ ਜੰਗ ਹੋਵੇ ਜਾਂ ਹਾਲੀਆ ਕਿਸਾਨ ਅੰਦੋਲਨ।

ਧਾਲੀਵਾਲ ਨੇ ਸਵਾਲ ਕੀਤਾ ਕਿ ਬਾਜਵਾ ਜਿਸ ਕਾਂਗਰਸੀ ਆਗੂ ਸੰਤ ਰਾਮ ਸਿੰਗਲਾ ਦੀ ਬਰਸੀ 'ਤੇ ਬੋਲ ਰਹੇ ਸਨ, ਕੀ ਉਹ ਵੀ 'ਸਿਉਂਕ' ਸਨ? ਉਨ੍ਹਾਂ ਕਿਹਾ ਕਿ ਉੱਥੇ ਮੌਜੂਦ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਜ਼ਮੀਰ ਨੇ ਉਨ੍ਹਾਂ ਨੂੰ ਕਿਵੇਂ ਨਹੀਂ ਟੋਕਿਆ ਕਿ ਬਾਜਵਾ ਸੰਗਰੂਰ ਦੀ ਧਰਤੀ ਨੂੰ ਕੀ ਕਹਿ ਰਹੇ ਹਨ? ਕੀ ਬਾਜਵਾ ਅਨੁਸਾਰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਉਨ੍ਹਾਂ ਦੇ ਸੁਤੰਤਰਤਾ ਸੈਨਾਨੀ ਪਿਤਾ ਹੀਰਾ ਸਿੰਘ ਭੱਠਲ ਵੀ 'ਸਿਉਂਕ' ਸਨ? ਬਾਜਵਾ ਨੂੰ ਪੰਜਾਬ ਦੇ ਲੋਕਾਂ ਅਤੇ ਸੰਗਰੂਰ ਦੇ ਨਿਵਾਸੀਆਂ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।

ਕਾਂਗਰਸ 'ਤੇ ਪਲਟਵਾਰ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਅਸਲ ਵਿੱਚ ਕਾਂਗਰਸ ਉਹ 'ਸਿਉਂਕ' ਹੈ ਜਿਸ ਨੇ 75 ਸਾਲਾਂ ਤੱਕ ਦੇਸ਼ ਅਤੇ ਪੰਜਾਬ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਬਾਜਵਾ ਸਾਹਿਬ, ਤੁਸੀਂ ਉਸ ਪਾਰਟੀ ਦੇ ਨੇਤਾ ਹੋ ਜਿਸ ਨੇ ਪੰਜਾਬ ਵਿੱਚ ਐਮਰਜੈਂਸੀ ਲਗਾਈ, ਆਪ੍ਰੇਸ਼ਨ ਬਲੂ ਸਟਾਰ ਕੀਤਾ, ਸਿੱਖਾਂ ਦਾ ਕਤਲੇਆਮ ਕੀਤਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਰਵਾ ਦਿੱਤਾ। ਕੋਲਾ ਘੁਟਾਲੇ ਤੋਂ ਲੈ ਕੇ ਕੈਪਟਨ ਸਰਕਾਰ ਵੇਲੇ ਸਾਧੂ ਸਿੰਘ ਧਰਮਸੋਤ ਅਤੇ ਆਸ਼ੂ ਵਰਗੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਤੱਕ, ਤੁਹਾਡੀ ਪਾਰਟੀ ਨੇ ਪੰਜਾਬ ਨੂੰ ਕੇਵਲ ਬਰਬਾਦ ਹੀ ਕੀਤਾ ਹੈ।

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਸਾਧਾਰਨ ਪਾਰਟੀ ਨਹੀਂ, ਸਗੋਂ ਸੰਗਰੂਰ ਦੀ ਇਸੇ ਕ੍ਰਾਂਤੀਕਾਰੀ ਮਿੱਟੀ ਤੋਂ ਉੱਠੀ ਇੱਕ ਲਹਿਰ ਹੈ, ਜਿਸ ਨੇ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ ਅਤੇ ਭੱਠਲ ਵਰਗੇ ਵੱਡੇ-ਵੱਡੇ ਸਿਆਸੀ ਕਿਲ੍ਹਿਆਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਲਹਿਰ ਸੰਗਰੂਰ ਤੋਂ ਚੱਲੀ ਸੀ, ਉਹ 2027 ਵਿੱਚ ਬਾਜਵਾ ਦੇ ਗੜ੍ਹ ਕਾਦੀਆਂ ਤੱਕ ਪਹੁੰਚੇਗੀ ਅਤੇ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਵੇਗੀ। ਪਿਛਲੀ ਵਾਰ 92 ਸੀਟਾਂ ਆਈਆਂ ਸਨ, ਅਗਲੀ ਵਾਰ 100 ਤੋਂ ਪਾਰ ਹੋਣਗੀਆਂ ਕਿਉਂਕਿ ਪੰਜਾਬ ਦੇ ਲੋਕ ਹੁਣ ਕਾਂਗਰਸ ਦੀ 'ਲੁੱਟ ਅਤੇ ਕੁੱਟ' ਵਾਲੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰਨਗੇ।

 

Have something to say? Post your comment

 
 
 
 

ਪੰਜਾਬ

ਮੀਂਹ ਤੇ ਗੜੇਮਾਰੀ ਕਾਰਨ 1.30 ਲੱਖ ਏਕੜ ਰਕਬੇ ‘ਚ ਫ਼ਸਲਾਂ ਦਾ ਨੁਕਸਾਨ-ਖੁੱਡੀਆਂ ਵੱਲੋਂ ਨੁਕਸਾਨ ਦੇ ਮੁਲਾਂਕਣ ਲਈ ਕੇਂਦਰ ਨੂੰ ਟੀਮ ਭੇਜਣ ਦੀ ਅਪੀਲ

ਪੰਜਾਬ ਦੇ ਆੜ੍ਹਤੀਆਂ ਨੇ ਵਾਪਸ ਲਈ ਹੜਤਾਲ, ਕਣਕ ਦੀ ਖ਼ਰੀਦ ਮੁੜ ਸ਼ੁਰੂ

ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਨੂੰ ਕੀਤਾ ਪਰੇਸ਼ਾਨ  ਕਣਕ ਦੀ ਫਸਲ ਨੂੰ ਭਾਰੀ ਨੁਕਸਾਨ

ਹੈਰੋਇਨ ਸਮੇਤ ਵਿਅਕਤੀ ਮਾਨਸਾ ਪੁਲਿਸ ਨੇ ਕੀਤਾ ਕਾਬੂ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੀ.ਏ.ਯੂ ਲੁਧਿਆਣਾ ਵਿਖੇ ਉੱਤਰੀ ਭਾਰਤ ਦੇ ਪਹਿਲੇ ਕੇਂਦਰੀ ਧਰੁਵੀ ਸਿੰਚਾਈ ਪ੍ਰਣਾਲੀ ਦਾ ਕੀਤਾ ਉਦਘਾਟਨ

ਬਾਦਲ ਸਾਬਤ ਕਰਨ ਕਿ 2 ਦਸੰਬਰ ਦੇ ਫੈਸਲੇ ਕਿਸੇ ਸਾਜਿਸ਼ ਦੇ ਤਹਿਤ ਲਏ ਗਏ ਸਨ- ਗਿਆਨੀ ਰਘਬੀਰ ਸਿੰਘ

ਖ਼ੁਮੈਨੀ ਦੀ ਸ਼ਹਾਦਤ ਨਾਲ ਸਬੰਧਤ ਧਾਰਮਿਕ ਰਸਮਾਂ ਵਿੱਚ ਜਥੇਦਾਰ ਤੇ ਐਡਵੋਕੇਟ ਧਾਮੀ ਲਈ ਸੱਦਾ ਪੁੱਤਰ ਲੈ ਕੇ ਪਹੁੰਚੇ ਇਰਾਨੀ ਆਗੂ ਦਰਬਾਰ ਸਾਹਿਬ ਵਿੱਚ

ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅੱਡਰੀ ਅਤੇ ਆਜਾਦ ਹਸਤੀ ਨੂੰ ਕਰ ਰਿਹਾ ਹੈ ਚੈਲੰਜ- ਗਿਆਨੀ ਹਰਪ੍ਰੀਤ ਸਿੰਘ

ਸਨਾਤਨ ਸੇਵਾ ਸਮਿਤੀ ਪੰਜਾਬ ਵੱਲੋਂ 12 ਅਪ੍ਰੈਲ ਨੂੰ ਪਠਾਨਕੋਟ ਵਿੱਚ ਰਾਜ ਪੱਧਰੀ ਹਿੰਦੂ ਨਵ ਵਰਸ਼ ਮਹੋਤਸਵ ਦਾ ਆਯੋਜਨ

ਰਾਜਨੀਤਿਕ ਜ਼ਮੀਨ ਖਿਸਕਦੀ ਦੇਖ ਪਵਿੱਤਰ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਸੁਖਬੀਰ ਬਾਦਲ: ਕੰਗ