ਪੰਜਾਬ

ਰਾਜ ਪੱਧਰ, ਲ਼ੋਕ ਸਭਾ ਹਲਕੇ, ਵਿਧਾਨ ਸਭਾ ਹਲਕੇ , ਸ਼ਹਿਰੀ/ਪੇੰਡੂ ਵਾਰਡਵਾਈਜ ਕਮੇਟੀਆਂ ਬਣਾਵਾਂਗੇ- ਪ੍ਰਧਾਨ ਪਰਮਿੰਦਰਪਾਲ ਸਿੰਘ ਸਾਬਕਾ ਜੱਜ

ਕੌਮੀ ਮਾਰਗ ਬਿਊਰੋ | April 09, 2026 07:21 PM

ਚੰਡੀਗੜ੍ਹ- ਅੱਜ ਸ ਪਰਮਿੰਦਰਪਾਲ ਸਿੰਘ, ਸਾਬਕਾ ਜਿਲ੍ਹਾ ਤੇ ਸੈਸ਼ਨ ਜੱਜ ਅਤੇ ਪ੍ਰਧਾਨ ਸਾਂਝਾ ਪੰਜਾਬ ਪਾਰਟੀ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਪ੍ਰੀਜੀਡੀਅਮ ਕਨਵੀਨਰ ਸ ਹਰਦੇਵ ਸਿੰਘ, ਸਾਬਕਾ ਐਡੀਸ਼ਨਲ ਐਡਮਨਿਸਟੇਟਰ ਪੁੱਡਾ, ਮੀਤ ਪ੍ਰਧਾਨ ਠੇਕੇਦਾਰ ਸ ਹਰਭਜਨ ਸਿੰਘ ਸੈਣੀ, ਜਨਰਲ ਸਕੱਤਰ ਸਾ: ਤਹਿਸੀਲਦਾਰ ਕੁਲਦੀਪ ਸਿੰਘ, ਮੈਂਬਰਾਨ ਸ੍ਰੀ ਐਸ ਕੇ ਸ਼ਰਮਾ, ਰਿਟਾਇਰਡ ਜਨਰਲ ਮੈਨੇਜਰ ਪੰਜਾਬ ਰੋਡਵੇਜ਼, ਸ੍ ਦਰਸ਼ਨ ਸਿੰਘ ਸ਼ਾਹੀ, ਸਾਬਕਾ ਸੁਪਰਡੰਟ ਇੰਜਨੀਅਰ, ਪੀ ਡਬਲਿਊ ਡੀ ਬੀ ਐਂਡ ਆਰ, ਡਾ: ਰਣਜੀਤ ਸਿੰਘ, ਸਾਬਕਾ ਜੁਆਇੰਟ ਡਾਇਰੈਕਟਰ, ਪਸੂ ਪਾਲਣ ਵਿਭਾਗ ਪੰਜਾਬ ਅਤੇ ਸ੍ਰੀਮਤੀ ਦਵਿੱਦਰਜੀਤ ਕੌਰ ਸਾਮਲ ਹੋਏ। ਇਸ ਮੀਟਿੰਗ ਵਿਚ ਰੇਡੀਓ ਆਪਣਾ/ਟੀ ਵੀ ਆਪਣਾ ਵਿੰਨੀਪੈੱਗ ਕੈਨੇਡਾ ਦੇ ਮਾਲਕ/ਸੰਚਾਲਕ ਸ੍ਰੀਮਤੀ ਮਨਧੀਰ ਕੌਰ ਮਨੂੰ ਬਤੌਰ ਵਿਸ਼ੇਸ਼ ਮਹਿਮਾਨ ਵਜੋ ਸਾਮਲ ਹੋਏ।

ਪਾਰਟੀ ਪ੍ਰਧਾਨ ਸ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੰਵਿਧਾਨ ਅਨੁਸਾਰ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨਾਲ ਕਾਰਵਾਈ ਆਰੰਭ ਕਰ ਦਿੱਤੀ ਹੈ। ਉਹਨਾਂ ਦੱਸਿਆ ਪਾਰਟੀ ਦੇ ਸੰਵਿਧਾਨ ਅਨੁਸਾਰ ਪਾਰਟੀ ਦੇ ਆਹੁਦੇਦਾਰਾਂ ਦੇ ਰਾਜਪੱਧਰ ਤੋ ਲੈਕੇ ਪਿੰਡ ਪੱਧਰ ਤੱਕ ਅਹੁਦੇਦਾਰਾਂ ਦੇ ਛੇ ਸਤਰ ਹੋਣਗੇ ਜੋ ਵੋਟਰਾਂ ਨਾਲ ਰਾਫਤਾ ਕਾਇਮ ਕਰਨਗੇ। ਸਭ ਤੋਂ ਉੱਤੇ ਪ੍ਰੀਜੀਡੀਅਮ, ਇੱਕ ਰਾਜ ਪੱਧਰੀ ਕਮੇਟੀ, 9 ਲੋਕ ਸਭਾ ਹਲਕਾ ਕਮੇਟੀਆਂ, 23 ਜਿਲ੍ਹਾ ਕਮੇਟੀਆਂ, 117 ਵਿਧਾਨ ਸਭਾ ਹਲਕਾ ਕਮੇਟੀਆਂ ਅਤੇ ਲੱਗਭੱਗ 16000 ਸ਼ਹਿਰੀ ਤੇ ਪੇਡੂ ਵਾਰਡ ਕਮੇਟੀਆਂ ਹੋਣਗੀਆਂ। ਹਰ ਕਮੇਟੀ ਵਿੱਚ ਸਮਾਜ ਦੇ ਹਰ ਵਰਗ ਵਿੱਚੋਂ ਘੱਟੋ ਘੱਟ 11 ਮੈਂਬਰ ਨਿਯੁਕਤ ਕੀਤੇ ਜਾਣਗੇ। ਇਹਨਾਂ ਕਮੇਟੀਆਂ ਵਿੱਚ ਔਰਤਾਂ, ਸਾਬਕਾ ਫੌਜੀਆਂ, ਸਾਬਕਾ ਮੁਲਾਜ਼ਮਾਂ ਤੇ ਅੰਗਹੀਣਾਂ ਨੂੰ ਵੀ ਬਣਦੀ ਪ੍ਰਤੀਨਿਧਤਾ ਦਿੱਤੀ ਜਾਵੇਗੀ। ਇੱਕ ਅੰਦਾਜ਼ੇ ਮੁਤਾਬਕ ਪ੍ਰੀਜੀਡੀਅਮ ਨੂੰ ਛੱਡ ਕੇ ਸਾਰੀਆਂ ਕਮੇਟੀਆਂ ਵਿੱਚ 1, 78 000 ਮੈਂਬਰ ਨਿਯੁਕਤ ਕੀਤੇ ਜਾਣਗੇ। ਸਾਰੀਆਂ ਨਿਯੁਕਤੀਆਂ ਲੋਕਤੰਤਰਿਕ ਤਰੀਕੇ ਨਾਲ ਕੀਤੀਆਂ ਜਾਣਗੀਆਂ । ਸਪੈਸ਼ਲ ਇਨਵਾਇਟੀ ਸ੍ਰੀ ਮਤੀ ਮਨਧੀਰ ਕੌਰ ਮਨੂੰ ਨੇ ਪਾਰਟੀ ਦੀ ਅਗਜ਼ੈਕਟਿਵ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਉਹ ਵਿਦੇਸ਼ਾਂ ਵਿਚ ਵਸਦੇ ਐਨ ਆਰ ਆਈਜ਼ ਵਿੱਚ ਪਾਰਟੀ ਦੇ ਪ੍ਰਚਾਰ ਲਈ ਰੇਡੀਓ/ਟੀਵੀ ਤੇ ਢੁਕਵਾਂ ਸਮਾਂ ਦੇਣਗੇ ਅਤੇ ਪਾਰਟੀ ਨਾਲ ਜੁੜਨ ਵਾਸਤੇ ਵਿਦੇਸ਼ੀਆਂ ਨੂੰ ਜਾਗਰਤ ਕਰਨ ਵਿਚ ਮਦੱਦ ਕਰਨਗੇ। ਪਾਰਟੀ ਦੇ ਜਨਰਲ ਸਕੱਤਰ ਸ੍ਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪਾਰਟੀ ਸੂਬੇ ਨੂੰ ਨਸ਼ਾ ਮੁਕਤ, ਕਰਜ਼ਾ ਮੁਕਤ, ਗੈੰਗਸਟਰ ਮੁਕਤ ਕਰਨ ਲਈ ਵਚਨਬੱਧ ਹੈ।ਸਾਡੀ ਪਾਰਟੀ ਵਲੋਂ ਮੁਫਤ ਸਹੂਲਤਾਂ ਦੇਣ ਦੀ ਬਿਜਾਏ ਲੋਕਾਂ ਨੂੰ ਆਤਮ-ਨਿਰਭਰ ਬਣਾਉਣ ਲਈ ਯੋਗ ਪ੍ਰਬੰਧ ਕੀਤੇ ਜਾਣਗੇ। ਉਹਨਾਂ ਕਿਹਾ ਸਾਡੀ ਪਾਰਟੀ ਵਲੋੰ ਸਭ ਲਈ ਇਨਸਾਫ, ਬੇਰੁਜ਼ਗਾਰਾਂ ਲਈ ਰੁਜ਼ਗਾਰ ਤੇ ਸਮਾਜ ਦੇ ਹਰ ਵਰਗ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਅਸੀਂ ਹਰ ਵਰਗ ਦੇ ਪੜ੍ਹੇ ਲਿਖੇ, ਇਮਾਨਦਾਰ ਅਤੇ ਸੁਹਿਰਦ ਲੋਕਾਂ ਨੂੰ ਪਾਰਟੀ ਵਿਚ ਸਾਮਲ ਕਰਾਂਗੇ।
ਹਰਿਆਣਾ ਸਿੱਖ ਗੁਰਦੁਵਾਰਾ ਮੈਨੇਜਮੈਂਟ ਕਮੇਟੀ ਮੈਂਬਰ ਸ ਦੀਦਾਰ ਸਿੰਘ ਨਲਵੀ ਨੇ ਸ਼ਾਲ ਦੇ ਕੇ ਸ੍ਰੀਮਤੀ ਮਨਧੀਰ ਕੌਰ ਮਨੂੰ ਅਤੇ ਲੇਖਿਕਾ ਸ੍ਰੀਮਤੀ ਦਵਿੰਦਰਜੀਤ ਕੌਰ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਅਤੇ ਅਹੁਦੇਦਾਰਾਂ ਨੇ ਸਿਰੋਪੇ ਪਾਏ ।
ਇਸ ਮੌਕੇ ਲੇਖਿਕਾ ਸ੍ਰੀਮਤੀ ਦਵਿੰਦਰਜੀਤ ਕੌਰ ਨੇ ਆਪਣੀਆਂ ਛੱਪੀਆਂ ਪੰਜ ਸਾਹਿਤਕ ਕਿਤਾਬਾਂ ਦਾ ਸੈਂਟ ਮਨਧੀਰ ਕੌਰ ਮਨੂੰ ਨੂੰ ਭੇਂਟ ਕੀਤਾ।

Have something to say? Post your comment

 
 
 
 

ਪੰਜਾਬ

ਨਿਰੰਤਰ ਸਿੱਖਿਆ ਸੁਧਾਰਾਂ ਨਾਲ ਬੁਨਿਆਦੀ ਢਾਂਚੇ ਤੋਂ ਨਤੀਜਿਆਂ ਤੱਕ ਦੀ ਤਬਦੀਲੀ ਦੇ ਸਾਖੀ ਬਣ ਰਹੇ ਹਨ ਪੰਜਾਬ ਦੇ ਸਕੂਲ: ਹਰਜੋਤ ਸਿੰਘ ਬੈਂਸ

ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਸਬੰਧੀ ਪ੍ਰਸਤਾਵਿਤ ਕਾਨੂੰਨ ਤੇ ਸਲੈਕਟ ਕਮੇਟੀ ਦੀ ਰਿਪੋਰਟ ਜਨਤਕ ਕੀਤੀ ਜਾਵੇ-ਸੁਨੀਲ ਜਾਖੜ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਬੀਬੀ ਜਗੀਰ ਕੌਰ ਨੂੰ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ

ਸੁਖਬੀਰ ਬਾਦਲ ਦੀਆਂ ਟਿੱਪਣੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਕਤ ਨੂੰ ਢਾਹ ਲਗਾਉਂਦੀਆਂ ਹਨ ਅਤੇ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ: ਹਰਜੋਤ ਸਿੰਘ ਬੈਂਸ

ਨਯਾ ਗਾਓਂ ਨਗਰ ਕੌਂਸਲ ਦੇ ਪ੍ਰਧਾਨ ਤੇ 5 ਕੌਂਸਲਰ ਅਕਾਲੀ ਦਲ ’ਚ ਸ਼ਾਮਲ ਹੋਣ ਨਾਲ ਭਾਜਪਾ ਦਾ ਹੋਇਆ ਸਫਾਇਆ

ਪੰਥ ਦੀ ਚੜ੍ਹਦੀ ਕਲਾ ਲਈ ਸਿੱਖਾਂ ਵਿੱਚੋਂ ਜਾਤ ਪਾਤ ਦਾ ਕੋਹੜ ਖਤਮ ਕਰਨਾ ਜਰੂਰੀ -ਭਾਈ ਗੁਰਿੰਦਰ ਸਿੰਘ ਰਾਜਾ

ਸੁਖਬੀਰ ਸਿੰਘ ਬਾਦਲ ਨੇ ਹਰਕੇਸ਼ ਸਿੰਘ ਮੋਹਰੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਣਾ ਸੂਬਾ ਪ੍ਰਧਾਨ ਨਿਯੁਕਤ ਕੀਤਾ 

ਵਿਧਾਇਕ ਸ੍ਰੀਮਤੀ ਨਰਿੰਦਰ ਕੌਰ ਭਰਾਜ ਨੇ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਕਣਕ ਦੀ ਖਰੀਦ ਕਰਵਾਈ ਸ਼ੁਰੂ

ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਗਿਆ

ਵਿੱਤ ਮੰਤਰੀ ਵੱਲੋਂ ਸਾਫਟਵੇਅਰ ਏਕੀਕਰਨ ਅਤੇ ਜੇ.ਪੀ.ਪੀ. ਦੀ ਤੁਰੰਤ ਪਾਲਣਾ ਲਈ ਠੋਸ ਹਦਾਇਤਾਂ ਜਾਰੀ