ਪੰਜਾਬ

ਪੰਥ ਦੀ ਚੜ੍ਹਦੀ ਕਲਾ ਲਈ ਸਿੱਖਾਂ ਵਿੱਚੋਂ ਜਾਤ ਪਾਤ ਦਾ ਕੋਹੜ ਖਤਮ ਕਰਨਾ ਜਰੂਰੀ -ਭਾਈ ਗੁਰਿੰਦਰ ਸਿੰਘ ਰਾਜਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | April 09, 2026 07:39 PM

ਅੰਮ੍ਰਿਤਸਰ -ਗੁਰਮਤਿ ਪ੍ਰਚਾਰਕ ਭਾਈ ਗੁਰਿੰਦਰ ਸਿੰਘ ਰਾਜਾ ਨੇ ਕਿਹਾ ਹੈ ਕਿ ਜਦ ਤਕ ਸਿੱਖਾਂ ਵਿਚੋ ਜਾਤ ਪਾਤ ਦਾ ਕੋਹੜ ਖਤਮ ਨਹੀ ਹੁੰਦਾ ਉਸ ਸਮੇ ਤਕ ਸਿੱਖ ਪੰਥ ਦੀ ਚੜ੍ਹਦੀ ਕਲਾ ਨਹੀ ਹੋ ਸਕਦੀ। ਅੱਜ ਇਥੇ ਪੱਤਰਕਾਰਾਂ ਨਾਲ ਗਲ ਕਰਦਿਆਂ ਭਾਈ ਰਾਜਾ ਨੇ ਕਿਹਾ ਕਿ ਪਿੰਡਾਂ ਵਿਚ ਸਮਾਜਿਕ ਵਖਰੇਵੇ ਦੀ ਹਾਲਤ ਇਨੀ ਬੁਰੀ ਹੈ ਕਿ ਅਸੀ ਜਾਤਾਂ ਦੇ ਅਧਾਰ ਤੇ ਗੁਰੂ ਘਰ, ਸ਼ਮਸ਼ਾਨ ਤਕ ਵੰਡੇ ਹੋਏ ਹਨ। ਸਿਤਮਜਰੀਫੀ ਦੀ ਗਲ ਇਹ ਵੀ ਹੈ ਕਿ ਸਮਾਜ ਦੇ ਠੇਕੇਦਾਰ ਅਖੌਤੀ ਜਾਤਾਂ ਦੀ ਵੰਡੀ ਕਾਰਨ ਦੂਜ਼ੇ ਗੁਰੂ ਘਰਾਂ ਵਿਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਉਣ ਤੋ ਵੀ ਝਿਜਕਦੇ ਹਨ।ਭਾਈ ਰਾਜਾ ਨੇ ਕਿਹਾ ਕਿ ਸਮਾਜਿਕ ਵਖਰੇਵੇ ਕਾਰਨ ਅਸੀ ਆਪਣੇ ਹੀ ਭਰਾਵਾਂ ਨੂੰ ਮਾਣ ਸਨਮਾਨ ਦੇਣ ਤੋ ਵੀ ਪਾਸਾ ਵਟਦੇ ਹਾਂ ਜਿਸ ਕਾਰਨ ਪੰਜਾਬ ਵਿਚ ਧਰਮ ਪ੍ਰੀਵਰਤਨ ਦੀ ਲਹਿਰ ਸਿਰ ਚੁੱਕ ਰਹੀ ਹੈ ਅਤੇ ਅੱਗੇ ਜਾ ਕੇ ਇਹ ਹੀ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਹੀਆ ਕਰਦੇ ਹਨ।ਉਨਾਂ ਕਿਹਾ ਕਿ ਸਿੱਖਾਂ ਦਾ ਇਤਿਹਾਸ ਬੜਾ ਹੀ ਵਿਲਖਣ ਇਤਿਹਾਸ ਹੈ, ਭਾਈ ਜ਼ੈਤਾ ਜੀ, ਬਾਬਾ ਲਖੀ ਸ਼ਾਹ ਵਣਜਾਰਾ ਤੇ ਦੀਵਾਨ ਟੋਡਰ ਮਲ ਨੇ ਗੁਰੂ ਸਾਹਿਬਾਨ ਤੇ ਉਨਾਂ ਦੇ ਸਹਿਬਜਾਦਿਆਂ ਦੇ ਸਰੀਰਾਂ ਦੀ ਬੇਅਦਬੀ ਨਹੀ ਹੋਣ ਦਿੱਤੀ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਕਰਕੇ ਸਿੱਖਾਂ ਨੂੰ ਬੇਬਸ ਦਿਖਾਉਣ ਦੀਆਂ ਸ਼ਾਜਿਸ਼ਾਂ ਹਨ।ਭਾਈ ਰਾਜਾ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਤੇ ਸ਼ੋ੍ਰਮਣੀ ਅਕਾਲੀ ਦਲ ਸਾਡੇ ਪਰਵਾਰ ਦਾ ਹਿੱਸਾ ਹਨ ਪਰ ਅਫਸੋਸ ਪਰਵਾਰ ਦੇ ਮੁਖੀ ਕੁਝ ਸਮੇ ਤੋ ਪਰਵਾਰ ਦੀ ਸਾਰ ਨਹੀ ਲੈ ਰਹੇ।ਉਨਾਂ ਦੀ ਸੰਸਥਾ ਗੁਰੂ ਫਤਹਿ ਵੈਲਫੇਅਰ ਸੁਸਾਇਟੀ ਵਲੋ ਚਲਾਈ ਜਾ ਰਹੀ ਗੁਰਮਤਿ ਪ੍ਰਚਾਰ ਵਹੀਰ ਵਿਚ ਹੁਣ ਤਕ 280 ਧਾਰਮਿਕ ਸਮਾਗਮ ਕਰਵਾਏ ਜਾ ਚੁੱਕੇ ਹਨ ਤੇ ਹਜਾਰਾਂ ਪ੍ਰਾਣੀਆਂ ਨੇ ਖੰਡੇ ਦੀ ਪਾਹੁਲ ਛੱਕ ਕੇ ਗੁਰੂ ਨਾਲ ਸਾਂਝ ਪੱਕੀ ਕੀਤੀ ਹੈ।ਭਾਈ ਰਾਜਾ ਨੇ ਕਿਹਾ ਕਿ ਅਸੀ ਪਿੰਡਾਂ ਵਿਚ ਜਾ ਕੇ ਇਕ ਹੀ ਹੌਕਾ ਦਿੰਦੇ ਹਾਂ ਕਿ ਅਸੀ ਸਾਰੇ ਇਕ ਅਕਾਲ ਪੁਰਖ ਦੇ ਉਪਾਸ਼ਕ ਹਾਂ ਤੇ ਸਾਰੇ ਆਪਸ ਵਿਚ ਭਾਈ ਭਾਈ ਹਾਂ। ਅਸੀ ਜਿੰਨਾ ਪ੍ਰਾਣੀਆਂ ਨੂੰ ਗੁਰੂ ਨਾਲ ਜੋੜਿਆ ਉਨਾਂ ਨਾਲ ਮੇਲ ਮਿਲਾਪ ਰਖਦੇ ਹਾਂ ਤਾਂ ਕਿ ਸਮਾਜ ਵਿਚ ਦਰਪੇਸ਼ ਕਿਸੇ ਵੀ ਮੁਸ਼ਕਿਲ ਸਮੇ ਨਾਲ ਖੜੇ ਹੋ ਸਕੀਏ।

Have something to say? Post your comment

 
 
 
 

ਪੰਜਾਬ

ਨਿਰੰਤਰ ਸਿੱਖਿਆ ਸੁਧਾਰਾਂ ਨਾਲ ਬੁਨਿਆਦੀ ਢਾਂਚੇ ਤੋਂ ਨਤੀਜਿਆਂ ਤੱਕ ਦੀ ਤਬਦੀਲੀ ਦੇ ਸਾਖੀ ਬਣ ਰਹੇ ਹਨ ਪੰਜਾਬ ਦੇ ਸਕੂਲ: ਹਰਜੋਤ ਸਿੰਘ ਬੈਂਸ

ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਸਬੰਧੀ ਪ੍ਰਸਤਾਵਿਤ ਕਾਨੂੰਨ ਤੇ ਸਲੈਕਟ ਕਮੇਟੀ ਦੀ ਰਿਪੋਰਟ ਜਨਤਕ ਕੀਤੀ ਜਾਵੇ-ਸੁਨੀਲ ਜਾਖੜ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਬੀਬੀ ਜਗੀਰ ਕੌਰ ਨੂੰ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ

ਸੁਖਬੀਰ ਬਾਦਲ ਦੀਆਂ ਟਿੱਪਣੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਕਤ ਨੂੰ ਢਾਹ ਲਗਾਉਂਦੀਆਂ ਹਨ ਅਤੇ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ: ਹਰਜੋਤ ਸਿੰਘ ਬੈਂਸ

ਨਯਾ ਗਾਓਂ ਨਗਰ ਕੌਂਸਲ ਦੇ ਪ੍ਰਧਾਨ ਤੇ 5 ਕੌਂਸਲਰ ਅਕਾਲੀ ਦਲ ’ਚ ਸ਼ਾਮਲ ਹੋਣ ਨਾਲ ਭਾਜਪਾ ਦਾ ਹੋਇਆ ਸਫਾਇਆ

ਸੁਖਬੀਰ ਸਿੰਘ ਬਾਦਲ ਨੇ ਹਰਕੇਸ਼ ਸਿੰਘ ਮੋਹਰੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਣਾ ਸੂਬਾ ਪ੍ਰਧਾਨ ਨਿਯੁਕਤ ਕੀਤਾ 

ਵਿਧਾਇਕ ਸ੍ਰੀਮਤੀ ਨਰਿੰਦਰ ਕੌਰ ਭਰਾਜ ਨੇ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਕਣਕ ਦੀ ਖਰੀਦ ਕਰਵਾਈ ਸ਼ੁਰੂ

ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਗਿਆ

ਰਾਜ ਪੱਧਰ, ਲ਼ੋਕ ਸਭਾ ਹਲਕੇ, ਵਿਧਾਨ ਸਭਾ ਹਲਕੇ , ਸ਼ਹਿਰੀ/ਪੇੰਡੂ ਵਾਰਡਵਾਈਜ ਕਮੇਟੀਆਂ ਬਣਾਵਾਂਗੇ- ਪ੍ਰਧਾਨ ਪਰਮਿੰਦਰਪਾਲ ਸਿੰਘ ਸਾਬਕਾ ਜੱਜ

ਵਿੱਤ ਮੰਤਰੀ ਵੱਲੋਂ ਸਾਫਟਵੇਅਰ ਏਕੀਕਰਨ ਅਤੇ ਜੇ.ਪੀ.ਪੀ. ਦੀ ਤੁਰੰਤ ਪਾਲਣਾ ਲਈ ਠੋਸ ਹਦਾਇਤਾਂ ਜਾਰੀ