ਪੰਜਾਬ

ਡੇਰਾ ਸੱਚਾ ਸੌਦਾ ਮੁਖੀ ਨੂੰ ਸਰਕਾਰ ਨੇ ਇੱਕ ਵੇਰਾਂ ਵੀ ਪ੍ਰੋਡਕਸ਼ਨ ਵਾਰੰਟ ਤੇ ਰਿਮਾਂਡ ਲਈ ਕਿਉਂ ਨਹੀਂ ਲਿਆਂਦਾ- ਵਿਧਾਇਕ ਸੁਖਪਾਲ ਸਿੰਘ ਖਹਿਰਾ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | April 13, 2026 01:18 PM

ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਬੰਧੀ ਸੋਧਨਾ ਬਿੱਲ ਉੱਪਰ ਬੋਲਦਿਆਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਇਸ ਬਿੱਲ ਦਾ ਤਹਿ ਦਿਲੋਂ ਸਮਰਥਨ ਕਰਦੇ ਹਨ । ਪਰੰਤੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਜਿਸ ਡੇਰੇ ਸੱਚੇ ਸੌਦੇ ਵੱਲੋਂ ਕੀਤੀਆਂ ਗਈਆਂ ਉਸ ਡੇਰੇ ਮੁਖੀ ਨੂੰ ਸਰਕਾਰ ਨੇ ਇੱਕ ਵੈਰਾ ਵੀ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਇੰਟੈਰੋਗੇਟ ਨਹੀਂ ਕੀਤਾ। ਉਹਨਾਂ ਅੱਗੇ ਕਿਹਾ ਕਿ ਸਰਕਾਰ ਨੇ ਉਸ ਦਾ ਇਹ ਰਿਮਾਂਡ ਲੈਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਖਹਿਰਾ ਨੇ ਬੋਲਦਿਆਂ ਹਾਂ ਕਿਹਾ ਕਿ ਇਹ ਠੀਕ ਹੈ ਕਿ ਇਹ ਸੋਧਨਾ ਬਿੱਲ ਅੱਗੇ ਤੋਂ ਜੋ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਬੰਧੀ ਅਜਈ ਹਿਮਾਕਤ ਕਰੇਗਾ ਉਸ ਤੇ ਕਰੜੀ ਕਾਰਵਾਈ ਲਈ ਕਾਨੂੰਨੀ ਸਿਸਟਮ ਤਿਆਰ ਕਰੇਗਾ. ਪਰੰਤੂ ਜੋ 2015 ਤੋਂ ਲੈ ਕੇ ਹੋਈਆਂ ਕਈ ਸੌ ਘਟਨਾਵਾਂ ਜੋ ਇਨਸਾਫ ਲੋਚਦੀਆਂ ਹਨ ਉਹਨਾਂ ਦਾ ਕੀ ਬਣਿਆ । ਇਹ ਸਵਾਲ ਉਹਨਾਂ ਨੇ ਵਿਧਾਨ ਸਭਾ ਵਿੱਚ ਚੁੱਕਿਆ। ਜਿਸ ਉੱਪਰ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਾਨੂੰਨੀ ਸ਼ਿਕੰਜੇ ਕਾਰਨ ਹੀ ਪਹਿਲੀ ਵਾਰ ਉਹਨਾਂ ਵਿਅਕਤੀਆਂ ਨੂੰ ਜਮਾਨਤਾਂ ਕਰਾਉਣੀਆਂ ਪਈਆਂ ਜਿਨਾਂ ਦੇ ਨਾਮ ਇਸ ਇਨਵੈਸਟੀਗੇਸ਼ਨ ਵਿੱਚ ਆਏ ਸਨ। ਸਪੀਕਰ ਸੰਧਵਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ ਇਨਵੈਸਟੀਗੇਸ਼ਨ ਨੂੰ ਖਰਾਬ ਹੀ ਕੀਤਾ ਹੈ ਜਸਟਿਸ ਵਾਲੇ ਪਾਸੇ ਨਹੀਂ ਲੈ ਕੇ ਗਏ ਉਹਨਾਂ ਸਦਨ ਨੂੰ ਫਿਰ ਬੇਨਤੀ ਕੀਤੀ ਆਓ ਰਲ ਕੇ ਇਹ ਕਾਨੂੰਨ ਪਾਸ ਕਰਵਾਈਏ

ਅੱਜ ਸਦਨ ਵਿੱਚ ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਬੰਧੀ ਸੋਧਨਾ ਬਿਲ ਉੱਪਰ ਵਿਚਾਰ ਰੱਖ ਰਹੇ ਸਨ ਅਤੇ ਬਾਰ ਬਾਰ ਅਕਾਲੀ ਦਲ ਬਾਦਲ ਤੇ ਨਿਸ਼ਾਨਾ ਸਾਧ ਰਹੇ ਸਨ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਪਾਰਟੀ ਨੂੰ ਜੇ ਆਪਾਂ ਅਕਾਲੀ ਦਲ ਨਾ ਕਹੀਏ ਤਾਂ ਜਿਆਦਾ ਵਧੀਆ ਹੈ ਸਿਰਫ ਬਾਦਲ ਦਲ ਕਹਿ ਕੇ ਹੀ ਸੰਬੋਧਨ ਕਰ ਲਵੋ ਇਹ ਉਹਨਾਂ ਸੁਝਾ ਸਦਨ ਵਿੱਚ ਪੇਸ਼ ਕੀਤਾ।

Have something to say? Post your comment

 
 
 
 

ਪੰਜਾਬ

ਕਿਸ ਗੱਲ ਕਰਕੇ ਫਖਰੇ ਕੌਮ ਵਾਪਸ ਕੀਤਾ ਜਾਵੇ ????? -ਭਗਵੰਤ ਮਾਨ

ਭਗਵੰਤ ਮਾਨ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮੱਥਾ ਟੇਕਿਆ

ਕੌਮਾਂਤਰੀ ਸਰਹੱਦ ਤੋਂ 300 ਮੀਟਰ ਦੀ ਦੂਰੀ 'ਤੇ ਵਾੜ ਲਗਾਉਣ ਨਾਲ ਕਿਸਾਨਾਂ ਨੂੰ ਬੀਐਸਐਫ ਦੀ ਜਾਂਚ ਤੋਂ ਰਾਹਤ ਮਿਲੇਗੀ: ਮੁੱਖ ਮੰਤਰੀ ਭਗਵੰਤ ਮਾਨ

ਸਿਹਤ ਕਾਰਡ ਰਜਿਸਟ੍ਰੇਸ਼ਨ 34 ਲੱਖ ਤੋਂ ਵੱਧ ਕੇ 40 ਲੱਖ ਹੋਈ; ਸਾਡਾ ਮਕਸਦ—100 ਫੀਸਦੀ ਕਵਰੇਜ: ਸਿਹਤ ਮੰਤਰੀ ਡਾ. ਬਲਬੀਰ ਸਿੰਘ

ਮੁੱਖ ਮੰਤਰੀ ਰੌਸ਼ਨ ਪੰਜਾਬ ਯੋਜਨਾ’ ਤਹਿਤ ਪੰਜਾਬ ਦੇ 13,000 ਪਿੰਡਾਂ ਨੂੰ ਸੋਲਰ ਐਲ.ਈ.ਡੀ. ਲਾਈਟਾਂ ਨਾਲ ਕੀਤਾ ਜਾਵੇਗਾ ਰੌਸ਼ਨ : ਅਮਨ ਅਰੋੜਾ

ਚੌਥੇ ਦਸਤਾਰ ਸਜਾਉਣ ਮੁਕਾਬਲੇ ' ਗਗਨਪ੍ਰੀਤ ਸਿੰਘ ਤੇ ਸਰਬਜੋਤ ਸਿੰਘ ਅੱਵਲ

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਬ-ਡਿਵੀਜ਼ਨਲ ਕੰਪਲੈਕਸ ਦਾ ਕੀਤਾ ਉਦਘਾਟਨ

ਜਲ੍ਹਿਆਂਵਾਲਾ ਬਾਗ ਕਤਲੇਆਮ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਲਈ ਇੱਕਜੁੱਟ ਕਰ ਦਿੱਤਾ

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਸ਼ਮਸ਼ੇਰ ਸੰਧੂ ਨਾਲ ਰੂਬਰੂ ਸਮਾਗਮ ਰਚਾਇਆ- ਕੀਤੀਆਂ ਦਿਲ ਖੋਲ੍ਹ ਕੇ ਗੱਲਾਂ