BREAKING NEWS
ਭਗਵੰਤ ਮਾਨ ਸਰਕਾਰ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਲਈ ਸੁਪਰੀਮ ਕੋਰਟ ਸਮੇਤ ਹਰ ਪੱਧਰ 'ਤੇ ਲੜਾਈ ਲੜੇਗੀ: ਬਲਤੇਜ ਪੰਨੂਕੁਲਤਾਰ ਸਿੰਘ ਸੰਧਵਾਂ ਵੱਲੋਂ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਸਾਵਧਾਨੀਆਂ ਵਰਤਣ ਦੀ ਅਪੀਲਅਪਰਾਧ ਲਈ ਕੋਈ ਨਰਮੀ ਨਹੀਂ ਵਰਤੀ ਜਾਵੇਗੀ; ਭਗਵੰਤ ਮਾਨ ਸਰਕਾਰ ਦੇ ‘ਅਪਰਾਧ-ਮੁਕਤ ਪੰਜਾਬ' ਦੇ ਟੀਚੇ ਨੂੰ ਸਾਕਾਰ ਕਰ ਰਹੀਆਂ ਹਨ ਮਹਿਲਾ ਪੁਲਿਸ ਮੁਲਾਜ਼ਮਜੁਲਾਈ ਤੋਂ ਦਲਿਤ ਔਰਤਾਂ ਨੂੰ ਪ੍ਰਤੀ ਮਹੀਨਾ 1,500 ਮਿਲਣਗੇ ਜਦੋਂ ਕਿ ਬਾਕੀ ਵਰਗਾਂ ਦੀਆਂ ਔਰਤਾਂ ਨੂੰ 1,000 ਰੁਪਏ ਮਿਲਣਗੇ: ਮੁੱਖ ਮੰਤਰੀ ਭਗਵੰਤ ਮਾਨਬੇਅਦਬੀ ਹੁਣ ਗੈਰ-ਜ਼ਮਾਨਤੀ ਅਪਰਾਧ, ਭਗਵੰਤ ਮਾਨ ਸਰਕਾਰ ਨੇ ਬੇਅਦਬੀ ਪ੍ਰਤੀ ਜ਼ੀਰੋ ਟਾਲਰੈਂਸ ਦਾ ਸਪੱਸ਼ਟ ਸੰਦੇਸ਼ ਦਿੱਤਾ: ਹਰਪਾਲ ਸਿੰਘ ਚੀਮਾਕਿਸ ਗੱਲ ਕਰਕੇ ਫਖਰੇ ਕੌਮ ਵਾਪਸ ਕੀਤਾ ਜਾਵੇ ????? -ਭਗਵੰਤ ਮਾਨ

ਨੈਸ਼ਨਲ

13 ਸਿੰਘਾਂ ਦੀ ਸ਼ਹਾਦਤ ਅਤੇ ਖਾਲਸਾ ਸਾਜਨਾ ਦਿਵਸ ਵੈਸਾਖੀ ਨੂੰ ਸਮਰਪਿਤ ਅਖੰਡ ਕੀਰਤਨ ਸਮਾਗਮ ਸ਼੍ਰੀ ਅੰਮ੍ਰਿਤਸਰ ਵਿਖ਼ੇ ਸਜਾਏ ਗਏ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 15, 2026 07:30 PM

ਨਵੀਂ ਦਿੱਲੀ -ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਅਖੰਡ ਕੀਰਤਨੀ ਜੱਥੇ ਵਲੋਂ ਸ਼੍ਰੀ ਅੰਮ੍ਰਿਤਸਰ ਵਿਖ਼ੇ ਸਥਿਤ ਵੱਖ ਵੱਖ ਇਤਿਹਾਸਿਕ ਗੁਰਦੁਆਰਿਆਂ ਵਿਖ਼ੇ ਸਾਲਾਨਾ ਅਖੰਡ ਕੀਰਤਨ ਸਮਾਗਮ ਚੜ੍ਹਦੀਕਲਾ ਨਾਲ ਸੰਪੂਰਨ ਹੋਏ। ਇਸ ਸਮਾਗਮ ਵਿਚ ਇਤਿਹਾਸਿਕ ਗੁ: ਸ਼ਹੀਦ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ, ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ (13 ਸਿੰਘ ਸ਼ਹੀਦ), ਗੁਰਦੁਆਰਾ ਪਿੱਪਲੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਮਾਲ ਮੰਡੀ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਰੰਗਲੇ ਸੱਜਣ ਟ੍ਰਸਟ, ਗੁਰਦੁਆਰਾ ਬਿਬੇਕਸਰ ਸਾਹਿਬ, ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖ਼ੇ ਸਵੇਰ ਅਤੇ ਸ਼ਾਮ ਦੇ ਕੀਰਤਨ ਉਪਰੰਤ ਰੈਣ ਸਬਾਈ ਕੀਰਤਨ ਦੇ ਦੀਵਾਨ ਮੰਜੀ ਸਾਹਿਬ ਹਾਲ, ਸ੍ਰੀ ਦਰਬਾਰ ਸਾਹਿਬ ਵਿਖ਼ੇ ਸਜਾਏ ਗਏ ਸਨ। ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਦਾ ਇੰਤਜਾਮ ਰੰਗਲੇ ਸੱਜਣ ਟ੍ਰਸਟ ਵਿਖ਼ੇ ਰੱਖਿਆ ਗਿਆ ਸੀ। ਜਿਕਰਯੋਗ ਹੈ ਕਿ 13 ਅਪ੍ਰੈਲ 1978 ਦੀ ਵਿਸਾਖੀ ਮੌਕੇ ਅੰਮ੍ਰਿਤਸਰ ਵਿੱਚ ਹੋਇਆ ਸਾਕਾ ਨਿਰੰਕਾਰੀ ਕਾਂਡ ਵੀ ਜਥੇ ਦੇ ਲਹੂ ਭਿੱਜੇ ਇਤਿਹਾਸ ਨਾਲ ਗਹਿਰਾ ਜੁੜਿਆ ਹੋਇਆ ਹੈ, ਜਿੱਥੇ ਭਾਈ ਫੌਜਾ ਸਿੰਘ ਜੀ ਸਮੇਤ 13 ਸਿੰਘ ਸ਼ਹੀਦ ਨਿਰੰਕਾਰੀ ਗੁਰੂ ਡੰਮ ਦਾ ਵਿਰੋਧ ਕਰਦੇ ਹੋਏ ਸ਼ਹੀਦ ਹੋਏ ਸਨ। ਇਥੇ ਦਸਣਯੋਗ ਹੈ ਕਿ ਅਖੰਡ ਕੀਰਤਨੀ ਜੱਥੇ ਦੀ ਸ਼ੁਰੂਆਤ ਵਿੱਚ ਇਸ ਨੂੰ "ਭਾਈ ਰਣਧੀਰ ਸਿੰਘ ਦਾ ਜਥਾ" ਜਾਂ "ਵਾਹਿਗੁਰੂ ਸਿੰਘ" ਕਿਹਾ ਜਾਂਦਾ ਸੀ। ਲੰਮੇ ਸਮੇਂ ਤੱਕ ਚੱਲਣ ਵਾਲੇ ਨਿਰੋਲ ਕੀਰਤਨ ਸਮਾਗਮਾਂ ਕਾਰਨ ਇਸ ਦਾ ਨਾਮ "ਅਖੰਡ ਕੀਰਤਨੀ ਜਥਾ" ਮਸ਼ਹੂਰ ਹੋ ਗਿਆ। ਸ਼੍ਰੀ ਅੰਮ੍ਰਿਤਸਰ ਵਿਖ਼ੇ ਸਮਾਗਮ ਉਲੀਕਣ ਵਾਲੇ ਜੱਥੇ ਦੇ ਪ੍ਰਬੰਧਕਾਂ ਵਲੋਂ ਹਾਜ਼ਿਰੀ ਭਰਣ ਵਾਲੀ ਸੰਗਤਾਂ ਅਤੇ ਐਸਜੀਪੀਸੀ ਦੀ ਪ੍ਰਬੰਧਕੀ ਕਮੇਟੀ ਵਲੋਂ ਦਿੱਤੇ ਗਏ ਸਾਹਿਯੋਗ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦਸਿਆ ਕਿ ਅਗਲੇ ਸਮਾਗਮ ਅਖੰਡ ਕੀਰਤਨੀ ਜੱਥੇ ਦੇ ਬਾਨੀ ਸੋਨ ਚਿੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਦਿੱਲੀ ਵਿਖ਼ੇ 21 ਤੋਂ 24 ਮਈ ਤਕ ਹੋਣਗੇ।

Have something to say? Post your comment

 
 
 
 

ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਨੇ ਖਾਲਸਾ ਸਾਜਣਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਬੇਅਦਬੀ ਦੇ ਦੋਸ਼ੀਆਂ ਨੂੰ ਪੰਥਕ ਰਵਾਇਤ ਅਨੁਸਾਰ ਸਜਾਵਾਂ ਦੇਣ ਵਾਲੇ ਧਰਮੀਆਂ ਦਾ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ ਵਿਖੇ ਕੀਤਾ ਗਿਆ ਸਨਮਾਨ

ਦਸਮ ਪਾਤਸ਼ਾਹ ਨੇ ਪੰਥ ਖਾਲਸਾ ਦੀ ਸਿਰਜਣਾ ਕਰਕੇ ਸਿਰਜਿਆ ਨਵਾਂ ਪੰਥ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਕੀਤਾ ਖ਼ਤਮ: ਬਲ ਮਲਕੀਤ ਸਿੰਘ

ਪੰਜਾਬ ਸਰਕਾਰ ਦਾ ਨਵਾਂ ਬਿੱਲ "ਪੰਥ ਨੂੰ ਪਿਛਲੇ ਦਰਵਾਜ਼ੇ 'ਤੋਂ ਕੰਟਰੋਲ" ਕਰਨ ਦਾ ਯਤਨ: ਸਰਨਾ

ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਲੱਗੇ ਵਿਸ਼ੇਸ਼ ਗੁਰਮਤਿ ਕੈਂਪ ’ਚ ਹਜ਼ਾਰਾਂ ਸੰਗਤਾਂ ਅੰਮ੍ਰਿਤ ਛੱਕ ਕੇ ਬਣੀਆਂ ਗੁਰੂ ਵਾਲੀਆਂ

ਇਤਿਹਾਸਕ ਜਸ਼ਨਾਂ ਲਈ ਕਾਸ਼ੀ, ਬਠਿੰਡਾ, ਬਨਾਰਸ ਅਤੇ ਜੰਮੂ ਤੋਂ ਚਾਰ ਪ੍ਰਮੁੱਖ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ

ਸਿੱਖਿਆ ਵਿੱਚ ਲੁੱਟ ਵਿਰੁੱਧ ਵਜਿਆ ਬਿਗਲ : ਕ੍ਰਿਸ਼ਨਾ ਸੋਸ਼ਲ ਵੈਲਫੇਅਰ ਟਰੱਸਟ ਨੇ ਬਣਾਈ ਨਵੀਂ ਟੀਮ

ਖਾਲਸੇ ਦੀ ਕੀਤੀ ਗਈ ਸਿਰਜਣਾ ਸ਼ਹਾਦਤਾਂ ਤੇ ਕੁਰਬਾਨੀਆਂ ਦੀਆਂ ਛੋਹ ਰਹੀਆਂ ਹਨ ਨਿੱਤ-ਨਵੀਆਂ ਸਿਖਰਾਂ : ਭਾਈ ਭਿਓਰਾ, ਭਾਈ ਤਾਰਾ

ਗੁਰਦੁਆਰਾ ਬੰਗਲਾ ਸਾਹਿਬ ’ਚ ਲੈਂਟਰ ਦੀ ਕਾਰ ਸੇਵਾ ’ਚ ਹਜ਼ਾਰਾਂ ਸੰਗਤਾਂ ਹੋਈਆਂ ਸ਼ਾਮਲ

13 ਅਪ੍ਰੈਲ 1978 ਦੇ ਸਾਕਾ ਨਿਰੰਕਾਰੀ ਕਾਂਡ ਵਿਚ ਸ਼ਹੀਦ ਹੋਏ ਸਿੰਘਾਂ ਨੂੰ ਯਾਦ ਕਰਦਿਆਂ: ਅਖੰਡ ਕੀਰਤਨੀ ਜੱਥਾ