BREAKING NEWS
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਿੱਲ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਬਣਿਆ ਕਾਨੂੰਨ, ਮੁੱਖ ਮੰਤਰੀ ਨੇ ਵਾਹਿਗੁਰੂ ਅਤੇ ਸੰਗਤ ਦਾ ਕੀਤਾ ਧੰਨਵਾਦਮਾਂ ਦੇ ਸਾਂਹਾਂ ਲਈ ਜੰਗ: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਸਭ ਤੋਂ ਵੱਡੀ ਤਾਕਤਇਹ ਬਿੱਲ ਸ਼ਾਂਤੀ ਅਤੇ ਭਾਈਚਾਰਕ ਸਾਂਝ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ: ਹਰਪਾਲ ਸਿੰਘ ਚੀਮਾਵਿਸ਼ਵ ਲਿਵਰ ਦਿਵਸ 2026: ਪੰਜਾਬ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਤਿਆਰੀ ਤੇਜ਼ ਕੀਤੀ, ਸਕ੍ਰੀਨਿੰਗ ਦਾ ਵਿਸਥਾਰਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਰਜੀਹ : ਡਾ. ਬਲਜੀਤ ਕੌਰਕੈਬਿਨਟ ਮੰਤਰੀ ਮੋਹਿੰਦਰ ਭਗਤ ਵੱਲੋਂ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ

ਸਰਹੱਦੀ ਖੇਤਰ ਵਿਚ ਧਰਮ ਪਰਿਵਰਤਨ ਲਹਿਰ ਨੂੰ ਟੱਕਰ ਦੇ ਰਹੀ ਹੈ ਗੁਰੂ ਨਾਨਕ ਵੈਲਫੇਅਰ ਸੁਸਾਇਟੀ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | April 19, 2026 08:14 PM

ਅੰਮ੍ਰਿਤਸਰ- ਸਰਹੱਦੀ ਖੇਤਰ ਵਿਚ ਤੇਜੀ ਨਾਲ ਫੈਲ ਰਹੀ ਧਰਮ ਪਰਿਵਰਤਨ ਦੀ ਲਹਿਰ ਦਾ ਮੁਕਾਬਲਾ ਕਰਨ ਲਈ ਦਿਨ ਰਾਤ ਯਤਨ ਕਰ ਰਹੀ ਸੰਸਥਾ ਗੁਰੂ ਨਾਨਕ ਵੈਲਫੇਅਰ ਸੁਸਾਇਟੀ ਵਲੋ ਹੁਣ ਤਕ ਸੈਕੜੇ ਪਰਵਾਰਾਂ ਨੂੰ ਮੂਲ ਧਰਮ ਵਿਚ ਵਾਪਿਸ ਲਿਆਂਦਾ ਹੈ। ਜਾਣਕਾਰੀ ਦਿੰਦੇ ਹੋਏ ਸੰਸਥਾ ਗੁਰੂ ਨਾਨਕ ਵੈਲਫੇਅਰ ਸੁਸਾਇਟੀ ਦੇ ਵਲੋ ਭਾਈ ਸਾਹਿਬ ਸਿੰਘ ਉਰਫ ਭਾਈ ਜਸਪਾਲ ਸਿੰਘ ਨੇ ਦਸਿਆ ਕਿ ਸਰਹੱਦੀ ਖੇਤਰ ਵਿਚ ਧਰਮ ਪਰਿਵਰਤਨ ਦੀ ਲਹਿਰ ਜਿਸ ਤੇਜੀ ਨਾਲ ਫੈਲੀ ਸੀ ਉਸੇ ਤੇਜੀ ਨਾਲ ਸਮੇਟੀ ਜਾ ਚੁੱਕੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਵਿਚ ਸਰਹੱਦੀ ਖੇਤਰ ਵਿਚ ਘਰੋ ਬੇਘਰੇ ਹੋਏ ਪਰਵਾਰਾਂ ਦੀ ਮੁੜ ਘਰ ਵਾਪਸੀ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਨਾਂ ਪਰਵਾਰਾਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਸਿਲਾਈ ਸੈਂਟਰ ਅਰੰਭ ਕੀਤੇ ਗਏ। ਇਨਾਂ ਪਰਵਾਰਾਂ ਦੇ ਬਚਿਆਂ ਨੂੰ ਸਕੂਲੀ ਵਿਿਦਆ ਵਿਚ ਨਿਪੰੁਨ ਬਣਾਉਣ ਲਈ ਜਗ੍ਹਾ ਜਗ੍ਹਾ ਟਵਿਸ਼ਨ ਸੈਂਟਰ ਸ਼ੁਰੂ ਕੀਤੇ ਗਏ ਹਨ। ਇਸ ਤੋ ਇਲਾਵਾ ਇਨਾਂ ਦੇ ਬਚਿਆ ਨੂੰ ਕਿੱਤਾ ਮੁਖੀ ਕੋਰਸਾਂ ਦੀ ਪੜਾਈ ਲਈ ਯੋਗ ਬਣਾਉਣ ਦੀਆਂ ਕੋਸ਼ਿਸ਼ਾ ਜਾਰੀ ਹਨ। ਭਾਈ ਸਾਹਿਬ ਸਿੰਘ ਉਰਫ ਭਾਈ ਜ਼ਸਪਾਲ ਸਿੰਘ ਨੇ ਦਸਿਆ ਕਿ ਘਰ ਵਾਪਸੀ ਤੋ ਬਾਅਦ ਇਨਾਂ ਸਾਰੇ ਪਰਿਵਾਰਾਂ ਨੂੰ ਗੁਰਮਤਿ ਨਾਲ ਜੋੜਣ ਦੇ ਵਿਸੇ਼ਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਇਨਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਗੁਰਬਾਣੀ ਦੇ ਪਾਠ ਕਰਨ ਤੇ ਗੁਰਬਾਣੀ ਤੇ ਅਮਲ ਕਰਨ ਦੀ ਸਿਿਖਆ ਵੀ ਦਿੱਤੀ ਜਾਂਦੀ ਹੈ। ਅਨੇਕਾਂ ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਅੰਮ੍ਰਿਤ ਦੀ ਦਾਤ ਵੀ ਪ੍ਰਾਪਤ ਕਰ ਚੁੱਕੇ ਹਨ। ਉਨਾਂ ਦਸਿਆ ਕਿ ਸੰਸਥਾ ਵਲੋ ਪਨਗੋਟਾ, ਪਰਿੰਗੜੀ, ਭੈਣੀ, ਵਲਟੋਹਾ, ਗੰਡੀਵਿੰਡ ਬੰਦੇਸ਼ਾ, ਪਹੁਵਿੰਡ, ਧੱਤਲ, ਪੱਟੀ, ਸਰਹਾਲੀ ਮੰਡ, ਚੋਹਲਾ ਸਾਹਿਬ, ਕਿਰਤੋਵਾਲ ਆਦਿ ਇਲਾਕਿਆਂ ਵਿਚ 30 ਦੇ ਕਰੀਬ ਸੈਂਟਰ ਸਫਲਤਾ ਪੂਰਵਕ ਚਲ ਰਹੇ ਹਨ। ਇਨਾਂ ਸੈਂਟਰਾਂ ਵਿਚ ਕੰਮ ਕਰੇ ਅਧਿਆਪਕਾਂ ਨੂੰ ਤਨਖਾਹਾਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਤੇ ਸ੍ਰ ਗੁਰਚਰਨ ਸਿੰਘ ਪ੍ਰਧਾਨ, ਬਲਜੀਤ ਸਿੰਘ ਸੈਕਟਰੀ, ਦਵਿੰਦਰ ਸਿੰਘ ਨਾਗੀ, ਪ੍ਰਦੀਪ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ ਤੇ ਡਾਕਟਰ ਗੁਰਪ੍ਰਕਾਸ਼ ਸਿੰਘ ਵੀ ਹਾਜਰ ਸਨ।

Have something to say? Post your comment

 
 
 
 

ਪੰਜਾਬ

ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ : ਲਾਲ ਚੰਦ ਕਟਾਰੂਚੱਕ

ਪੰਜਾਬ ਨੇ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਕੀਤਾ ਲਾਗੂ - ਉਮਰ ਕੈਦ ਦੀ ਵਿਵਸਥਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਿੱਲ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਬਣਿਆ ਕਾਨੂੰਨ, ਮੁੱਖ ਮੰਤਰੀ ਨੇ ਵਾਹਿਗੁਰੂ ਅਤੇ ਸੰਗਤ ਦਾ ਕੀਤਾ ਧੰਨਵਾਦ

ਮਾਂ ਦੇ ਸਾਂਹਾਂ ਲਈ ਜੰਗ: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਸਭ ਤੋਂ ਵੱਡੀ ਤਾਕਤ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ ਨੂੰ ਪ੍ਰਵਾਨਗੀ ਦੇਣ ਲਈ ਸੁਨੀਲ ਜਾਖੜ ਵੱਲੋਂ ਰਾਜਪਾਲ ਦਾ ਧੰਨਵਾਦ

ਇਹ ਬਿੱਲ ਸ਼ਾਂਤੀ ਅਤੇ ਭਾਈਚਾਰਕ ਸਾਂਝ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ: ਹਰਪਾਲ ਸਿੰਘ ਚੀਮਾ

ਡਾ. ਗੁਰਮਿੰਦਰ ਸਿੱਧੂ ਦਾ ਯਾਤਰਾ ਪ੍ਰਸੰਗ ‘ਪਰਦੇਸਾਂ ਵਿੱਚੋਂ ਚੁਗੇ ਹਰਫ਼’ ਹੋਇਆ ਲੋਕ-ਅਰਪਣ

ਇਟਲੀ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਸਿੱਖਾਂ ਦੇ ਕਤਲ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਸਖ਼ਤ ਨਿੰਦਾ

ਬੇਅਦਬੀ ਘਟਨਾਵਾਂ ਸਬੰਧੀ ਬਿੱਲ ਨੂੰ ਗਵਰਨਰ ਦੀ ਪ੍ਰਵਾਨਗੀ ਦਾ ਐਡਵੋਕੇਟ ਧਾਮੀ ਵੱਲੋਂ ਸਵਾਗਤ

ਪੰਜਾਬ ਵਿੱਚ 45,000 ਕਿਲੋਮੀਟਰ ਸੜਕਾਂ ਦਾ ਹੋ ਰਿਹਾ ਨਿਰਮਾਣ, ਜੂਨ ਤੱਕ ਕਾਰਜ ਪੂਰਾ ਕਰਨ ਦਾ ਟੀਚਾ