BREAKING NEWS
ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 728.48 ਕਰੋੜ ਰੁਪਏ ਜਾਰੀ, 1.43 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਿਲਿਆ ਸਿੱਧਾ ਲਾਭ : ਡਾ. ਬਲਜੀਤ ਕੌਰਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂਰ ਅਨਾਜ ਮੰਡੀ ਵਿਖੇ ਖ਼ਰੀਦ ਕਾਰਜਾਂ ਦਾ ਲਿਆ ਜਾਇਜ਼ਾਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਿੱਲ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਬਣਿਆ ਕਾਨੂੰਨ, ਮੁੱਖ ਮੰਤਰੀ ਨੇ ਵਾਹਿਗੁਰੂ ਅਤੇ ਸੰਗਤ ਦਾ ਕੀਤਾ ਧੰਨਵਾਦਮਾਂ ਦੇ ਸਾਂਹਾਂ ਲਈ ਜੰਗ: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਸਭ ਤੋਂ ਵੱਡੀ ਤਾਕਤਇਹ ਬਿੱਲ ਸ਼ਾਂਤੀ ਅਤੇ ਭਾਈਚਾਰਕ ਸਾਂਝ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ: ਹਰਪਾਲ ਸਿੰਘ ਚੀਮਾਵਿਸ਼ਵ ਲਿਵਰ ਦਿਵਸ 2026: ਪੰਜਾਬ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਤਿਆਰੀ ਤੇਜ਼ ਕੀਤੀ, ਸਕ੍ਰੀਨਿੰਗ ਦਾ ਵਿਸਥਾਰ

ਪੰਜਾਬ

ਪਾਕਿਸਤਾਨ ਤੋਂ ਪਰਤਿਆ ਜੱਥਾ ਜਥੇ ਜਥੇ ਲਈ ਪਾਕ ਵਿੱਚ ਹੋਏ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ- ਜਥੇਦਾਰ ਸੁਰਜੀਤ ਸਿੰਘ ਤੁਗਲਵਾਲ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | April 20, 2026 07:23 PM

ਖ਼ਾਲਸਾ ਸਾਜਨਾ ਪੁਰਬ ਮੌਕੇ ਭਾਰਤ ਤੋ ਗਏ ਯਾਤਰੀ ਜੱਥੇ ਦੇ ਪਾਰਟੀ ਲੀਡਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਨੇ ਪਾਕਿਸਤਾਨੀ ਪੰਜਾਬ ਦੀ ਮੁਖ ਮੰਤਰੀ ਬੀਬੀ ਮਰੀਅਮ ਨਵਾਜ਼ ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਰਮੇਸ਼ ਸਿੰਘ ਅਰੋੜਾ ਦਾ ਜਥੇ ਲਈ ਕੀਤੇ ਚੰਗੇ ਪ੍ਰਬੰਧਾਂ ਲਈ ਧੰਨਵਾਦ ਕੀਤਾ। ਅੱਜ ਇਸ ਪੱਤਰਕਾਰ ਨਾਲ ਗਲ ਕਰਦਿਆਂ ਜਥੇਦਾਰ ਤੁਗਵਾਲ ਨੇ ਕਿਹਾ ਕਿ ਸਾਨੂੰ ਇਹ ਲੱਗਿਆ ਹੀ ਨਹੀ ਕਿ ਅਸੀ ਗਵਾਂਢੀ ਮੁਲਕ ਵਿਚ ਆਏ ਹਾਂ।ਸ੍ਰ ਅਰੋੜਾ ਦੀ ਅਗਵਾਈ ਹੇਠ ਪੂਰਾ ਪ੍ਰਸ਼ਾ਼ਸਨ ਤੇ ਕਮੇਟੀ ਜਥੇ ਦੀ ਸੇਵਾ ਵਿਚ ਪਬਾ ਭਾਰ ਹੋਈ ਰਹੀ।ਸੁਰਖਿਆ ਦੇ ਪ੍ਰਬੰਧਾਂ ਨੇ ਤਾਂ ਕਮਾਲ ਹੀ ਕਰ ਦਿੱਤੀ।ਇਹ ਸਾਰਾ ਕੁਝ ਦੇਖ ਕੇ ਲੱਗ ਰਿਹਾ ਸੀ ਕਿ ਜਿਵੇ ਅਸੀਂ ਖ਼ਾਲਸਾ ਸਾਜਨਾ ਪੁਰਬ ਦਾ ਦਿਹਾੜਾ ਹਿੰਦੁਸਤਾਨ ਦੀ ਧਰਤੀ ਤੇ ਮਨਾ ਰਹੇ ਹੋਈਏ। ਜਥੇਦਾਰ ਨੇ ਲਹਿੰਦੇ ਪੰਜਾਬ ਦੇ ਵਿਚ ਜਥੇ ਦੀ ਸੇਵਾ ਵਿਚ ਲਗੇ ਡਾਕਟਰ ਸਾਹਿਬਾਨ ਤੇ ਮੈਡੀਕਲ ਟੀਮ ਦਾ ਵੀ ਖਾਸ ਕਰਕੇ ਧੰਨਵਾਦ ਕੀਤਾ ਜਿਨਾਂ ਆਪਣੇ ਅਰਾਮ ਨੂੰ ਭੁੱਲ ਕੇ ਜਥੇ ਦੀ ਸੇਵਾ ਵਿਚ ਦਿਨ ਰਾਤ ਲਗਾਇਆ। ਉਨਾਂ ਕਿਹਾ ਕਿ ਜਥੇ ਦੀ ਸੰਗਤ ਨੇ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ, ਹਸਨ ਅਬਦਾਲ ਵਿਖੇ ਗੁਰਦਵਾਰਾ ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਵਿਖੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਉਪਦੇਸ਼ ਦਿੱਤਾ ਉਸ ਧਰਤੀ ਨੂੰ ਨਤਮਸਤਕ ਹੋਇਆ।ਉਨਾਂ  ਪ੍ਰਧਾਨ ਸ੍ਰ ਰਮੇਸ਼ ਸਿੰਘ ਅਰੋੜਾ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਅਰੋੜਾ ਜੀ ਤੁਸਾਂ  ਪ੍ਰਬੰਧ ਕਰਕੇ ਕਮਾਲ ਕਰ ਦਿੱਤੀ। ਗੱਡੀਆਂ ਸਾਡੇ ਨਾਲ ਸੁਰਖਿਆ ਲਈ, ਲੰਗਰ ਦਾ ਪ੍ਰਬੰਧ ਜੋ ਸਾਨੂੰ ਚਾਹੀਦਾ ਸੀ ਉਹ ਸਾਡੇ ਲਈ ਤਿਆਰ ਕਰਵਾਇਆ ਸੰਗਤਾਂ ਲਈ 24 ਘੰਟੇ ਚਾਹ ਪਾਣੀ ਮਿਲਦਾ ਰਿਹਾ। ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪ੍ਰਥਾ ਚਲਾਈ ਸੀ  ਅੱਜ ਤੱਕ ਚਲਦੀ ਆ ਰਹੀ ਹੈ।ਅਸੀਂ ਸਮਝਦੇ ਸੀ ਧਰਤੀ ਤੇ ਅਸੀਂ ਭਾਰਤੀ ਸਿੱਖ ਹੀ  ਬਹੁਤ ਵੱਡੇ ਲੰਗਰ  ਚਲਾ ਰਹੇ ਹਾਂ, ਪਰ ਸਾਨੂੰ ਅੱਜ ਪਤਾ ਲੱਗਾ ਕਿ ਸਾਡਾ ਭਰਾ ਇਥੋ ਦੇ  ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣ ਕੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਉਸੇ ਤਰਾਂ ਚਲਾ ਰਿਹਾ ਹੈ। ਉਨਾਂ ਕਿਹਾ ਕਿ ਪਿਛਲੇ ਸਮੇ ਵਿਚ ਜਦ ਹੜ ਆਏ ਸਨ ਤਾਂ ਸਰਕਾਰ ਦੀ ਪਹਿਲਕਦਮੀ ਨੇ ਸਾਡੇ ਗੁਰਧਾਮਾਂ ਨੂੰ ਦੋ ਦਿਨਾਂ ਦੇ ਵਿੱਚ ਕਲੀਅਰ ਕਰਵਾ ਦਿੱਤਾ। ਤੁਹਾਡੀਆਂ ਫੋਟੋ ਵੇਖੀਆਂ ਗੁਰੂ ਮਹਾਰਾਜ ਦਾ ਪ੍ਰਕਾਸ਼ ਸ਼ੁਰੂ ਕੀਤਾ ਸ਼ਾਇਦ ਹੋ ਸਕਦਾ ਅਸੀ ਹਿੰਦੁਸਤਾਨ ਦੀ ਧਰਤੀ ਤੇ ਪਛੜ ਗਏ ਹੋਵਾਂਗੇ ਪਰ ਤੁਸੀ  ਇਸ ਪਾਕਿਸਤਾਨ ਦੀ ਧਰਤੀ ਤੇ ਕੋਈ ਕਸਰ ਨਹੀਂ ਛੱਡੀ

 

Have something to say? Post your comment

 
 
 
 

ਪੰਜਾਬ

ਬੇਅਦਬੀ ਵਿਰੋਧੀ ਕਾਨੂੰਨ 'ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ ਸਵਾਲ ਖੜ੍ਹੇ ਕਰਦੀ ਹੈ: ਬਲਤੇਜ ਪੰਨੂ

ਵਿਦੇਸ਼ੀ ਸਬੰਧਾਂ ਵਾਲੇ ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਦੇ ਚਾਰ ਕਾਰਕੁੰਨ ਗ੍ਰਿਫਤਾਰ; 9.9 ਕਿਲੋ ਹੈਰੋਇਨ, ਦੋ ਪਿਸਤੌਲਾਂ ਬਰਾਮਦ

ਪੰਜਾਬ ਕਾਂਗਰਸ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ 'ਸਾਬੋਤਾਜ' ਕਰਨ ਲਈ ਭਾਜਪਾ ਦੀ ਆਲੋਚਨਾ ਕੀਤੀ

ਪੰਜਾਬ ਸਰਕਾਰ ਨੇ 'ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, 2026' ਦਾ ਨੋਟੀਫਿਕੇਸ਼ਨ ਜਾਰੀ ਕੀਤਾ

ਸਟਾਰਟਅੱਪ ਪੰਜਾਬ ਨਾਲ ਸਾਂਝੇਦਾਰੀ ਤਹਿਤ ਐਨ.ਐਕਸ.ਪੀ ਸਟਾਰਟਅੱਪ ਚੈਲੇਂਜ ਪ੍ਰੋਗਰਾਮ 'ਤੇ ਸਹਿਯੋਗ ਬਾਰੇ ਚਰਚਾ

ਪੰਜਾਬ ਸਰਕਾਰ ਵਰਲਡ ਹਾਰਟੀ ਸੈਂਟਰ ਈਕੋਸਿਸਟਮ ਦੀ ਤਰਜ਼ 'ਤੇ ਬਾਗਬਾਨੀ ਅਨੁਭਵ ਅਤੇ ਸਿਖਲਾਈ ਕੇਂਦਰ ਕਰੇਗੀ ਸਥਾਪਤ

ਅੰਤਰਾਲ ਯਾਤਰਾ ਚਿੱਤਰ ਪ੍ਰਦਰਸ਼ਨੀ ਵਿਚ ਅਧਿਆਤਮਕ ਚਿੱਤਰਾਂ ਨੇ ਅੰਮ੍ਰਿਤਸਰ ਵਾਸੀਆਂ ਦਾ ਮਨ ਮੋਹਿਆ

ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 728.48 ਕਰੋੜ ਰੁਪਏ ਜਾਰੀ, 1.43 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਿਲਿਆ ਸਿੱਧਾ ਲਾਭ : ਡਾ. ਬਲਜੀਤ ਕੌਰ

ਸ਼੍ਰੋਮਣੀ ਕਮੇਟੀ ਨੇ ਭਾਈ ਰਾਜੋਆਣਾ ਦੀ ਪਟੀਸ਼ਨ ਮਾਮਲੇ ’ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਦੇਸ਼ ਦੇਣ ਦੀ ਕੀਤੀ ਅਪੀਲ