ਅੰਮ੍ਰਿਤਸਰ- ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਘਰ ਖਾਲੀ ਕਰਨ ਸਮੇ ਤੇ ਕੀਤੀ ਕਾਰਵਾਈ ਤੇ ਕਰੜਾ ਇਤਰਾਜ ਜਿਤਾਇਆ ਹੈ। ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੀ ਸੇਵਾ ਤੋ ਮੁਕਤ ਹੋਣ ਤੋ ਬਾਅਦ ਜਦ ਉਨਾਂ ਨੇ ਕਵਾਰਟਰ ਖਾਲੀ ਕਰਵਾ ਕੇ ਸਾਰਾ ਸਮਾਨ ਨਿਜੀ ਘਰ ਵਲ ਲਿਆਉਣ ਲਈ ਸੇਵਾਦਾਰਾਂ ਦੀ ਮਦਦ ਲੈ ਰਹੇ ਸਨ ਤਾਂ ਸ੍ਰੀ ਦਰਬਾਰ ਸਾਹਿਬ ਦੇ ਨਾਲ ਸੰਬਧਤ ਕੁਝ ਕਰਮਚਾਰੀਆਂ ਨੇ ਆ ਕੇ ਗੱਡੀਆਂ ਅਤੇ ਸਮਾਨ ਦੀ ਜਾਂਚ ਕਰਨ ਦਾ ਹੁਕਮ ਜਾਰੀ ਕਰ ਦਿੱਤਾ ।ਇਥੇ ਹੀ ਬਸ ਨਹੀ ਉਨਾਂ ਦੇ ਘਰ ਦੇ ਨੇੜੇ ਬਣੇ ਗੇਟ ਤੇ ਪਹਿਰਾ ਦੇ ਰਹੇ ਸੇਵਾਦਾਰਾਂ ਨੇ ਵੀ ਕਿਹਾ ਕਿ ਜਦੋਂ ਤੱਕ ਸਮਾਨ ਲੈ ਜਾਣ ਲਈ ਦਫਤਰੀ ਪਾਸ ਨਹੀਂ ਹੋਵੇਗਾ, ਉਦੋਂ ਤੱਕ ਸਮਾਨ ਵਾਲੀ ਗੱਡੀ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਸਾਰਾ ਬ੍ਰਿਤਾਂਤ ਪੱਤਰਕਾਰਾਂ ਨੇ ਮੌਕੇ ਤੇ ਜਾ ਕੇ ਦੇਖਿਆ। ਇਸ ਸੰਬਧੀ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਕਿ ਇਸ ਕਾਰਵਾਈ ਦਾ ਮਤਲਬ ਇਹ ਨਿਕਲਦਾ ਹੈ ਕਿ ਹੁਣ ਸ਼ਾਇਦ ਮੱਥਾ ਟੇਕਣ ਲਈ ਵੀ ਪਾਸ ਲੈਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਅਤੇ ਅਪਮਾਨਜਨਕ ਗਲ ਹੈ ਕਿ ਸਾਬਕਾ ਹੈਡ ਗੰ੍ਰਥੀ ਨੂੰ ਪ੍ਰੇਸਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ ਅਤੇ ਸਿੱਖ ਸੰਗਤ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਵੇਖਣ ਨੂੰ ਮਿਿਲਆ ਤੇ ਸੰਗਤਾਂ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦੀ ਨਿਖੇਧੀ ਕਰ ਰਹੀਆਂ ਸਨ ।ਸੰਗਤਾਂ ਨੇ ਇਸ ਕਾਰਵਾਈ ਨੂੰ ਹੈਡ ਗ੍ਰੰਥੀ ਜੀ ਨਾਲ ਅਪਮਾਨਜਨਕ ਵਤੀਰਾ ਕਰਾਰ ਦੇ ਰਹੀਆਂ ਹਨ। ਇਹ ਮਾਮਲਾ ਹੁਣ ਧਾਰਮਿਕ ਤੇ ਪ੍ਰਸ਼ਾਸਨਿਕ ਦੋਵੇਂ ਪੱਧਰਾਂ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।