BREAKING NEWS
ਮੁਲਾਜ਼ਮਾਂ ਦੀ ਭਲਾਈ ਭਗਵੰਤ ਮਾਨ ਸਰਕਾਰ ਦੀ ਪ੍ਰਮੁੱਖ ਤਰਜੀਹ: ਹਰਪਾਲ ਸਿੰਘ ਚੀਮਾਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 728.48 ਕਰੋੜ ਰੁਪਏ ਜਾਰੀ, 1.43 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਿਲਿਆ ਸਿੱਧਾ ਲਾਭ : ਡਾ. ਬਲਜੀਤ ਕੌਰਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂਰ ਅਨਾਜ ਮੰਡੀ ਵਿਖੇ ਖ਼ਰੀਦ ਕਾਰਜਾਂ ਦਾ ਲਿਆ ਜਾਇਜ਼ਾਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਿੱਲ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਬਣਿਆ ਕਾਨੂੰਨ, ਮੁੱਖ ਮੰਤਰੀ ਨੇ ਵਾਹਿਗੁਰੂ ਅਤੇ ਸੰਗਤ ਦਾ ਕੀਤਾ ਧੰਨਵਾਦਮਾਂ ਦੇ ਸਾਂਹਾਂ ਲਈ ਜੰਗ: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਸਭ ਤੋਂ ਵੱਡੀ ਤਾਕਤਇਹ ਬਿੱਲ ਸ਼ਾਂਤੀ ਅਤੇ ਭਾਈਚਾਰਕ ਸਾਂਝ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ: ਹਰਪਾਲ ਸਿੰਘ ਚੀਮਾ

ਪੰਜਾਬ

ਖਾਲਸਾ ਕਾਲਜ ਵਿਖੇ ‘ਦ ਰਾਜ ਲਾਹੌਰ ਐਂਡ ਭਾਈ ਰਾਮ ਸਿੰਘ’ ਪੁਸਤਕ ਲੋਕ ਅਰਪਿਤ

ਕੌਮੀ ਮਾਰਗ ਬਿਊਰੋ | April 21, 2026 10:10 PM

ਅੰਮ੍ਰਿਤਸਰ-¸ਭਾਈ ਰਾਮ ਸਿੰਘ ਖ਼ੁਦ ’ਚ ਹੀ ਕਲਾ ਦੇ ਉੱਤਮ ਨਮੂਨੇ ਵਜੋਂ ਸਿਰਫ਼ ਪੰਜਾਬ ’ਚ ਹੀ ਨਹੀਂ, ਬਲਕਿ ਪੂਰੇ ਏਸ਼ੀਆ ’ਚ ਜਾਣੇ-ਪਹਿਚਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੀ ਕਲਾ-ਕੌਸ਼ਲਤਾ ਨਾਲ ਆਪਣੀ ਸੂਝ-ਬੂਝ ਦਾ ਅਤੇ ਹੁਨਰ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲੇ ਤੋਂ ਸੰਤ ਬਾਬਾ ਸੁਖਵਿੰਦਰ ਸਿੰਘ ਦੀ ਮੌਜ਼ੂਦਗੀ ’ਚ ਪੰਜਾਬੀ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਸੱਚਲ ਪਬਲੀਕੇਸ਼ਨ ਵੱਲੋਂ ਕਰਵਾਏ ਗਏ ਸੈਮੀਨਾਰ ਮੌਕੇ ਪ੍ਰਵੇਜ਼ ਵੰਡਲ ਅਤੇ ਸਾਜਿਦਾ ਵੰਡਲ ਦੀ ਪੁਸਤਕ ‘ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਨੂੰ ਲੋਕ-ਅਰਪਿਤ ਕਰਨ ਸਮੇਂ ਕੀਤਾ।

ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਸ: ਛੀਨਾ, ਬਾਬਾ ਸੁਖਵਿੰਦਰ ਸਿੰਘ, ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਮਜੀਤ ਸਿੰਘ ਚਾਹਲ ਅਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਪੁਸਤਕਾਂ ਦੇ ਸੈੱਟ ਦੇ ਸਵਾਗਤ ਕੀਤਾ।

ਇਸ ਮੌਕੇ ਸ: ਛੀਨਾ ਨੇ ਭਾਈ ਰਾਮ ਸਿੰਘ ਦੇ ਜੀਵਨ ਅਤੇ ਵਿਅਕਤੀਤਵ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਲਾ ਕਿਰਤ ਦੇ ਮੁਕਾਬਲੇ ਅੱਜ ਦੇ ਸਮੇਂ ’ਚ ਕੋਈ ਸਾਨੀ ਹੈ। ਉਹ ਇਕ ਉੱਚੀ-ਸੁੱਚੀ ਅਤੇ ਕਲਾ ਨੂੰ ਸਮਰਪਿਤ ਰੂਹ ਸਨ, ਜਿਨ੍ਹਾਂ ਨੂੰ ਇਸ ਹੁਨਰ ਦੀ ਦਾਤ ਪ੍ਰਮਾਤਮਾ ਦੀ ਮੇਹਰ ਦੁਆਰਾ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਲਾਹੌਰ ਦੇ ਮਿਉਂ ਕਾਲਜ ਆਫ਼ ਆਰਟ ’ਚ ਬਤੌਰ ਵਾਈਸ ਪ੍ਰਿੰਸੀਪਲ ਵਜੋਂ ਕੰਮ ਕਰਦਿਆਂ ਉਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਇਸਦੀ ਬਿਹਰਤੀ ਲਈ ਕਲਾ-ਕਿਰਤ ਕਰਦਿਆਂ ਬਿਤਾਇਆ। ਇਸ ਤੋਂ ਇਲਾਵਾ ਲਾਹੌਰ ਸ਼ਹਿਰ ਦੀਆਂ ਇਮਾਰਤਾਂ ਇਮਾਰਤਸਾਜੀ ਅਤੇ ਇਨ੍ਹਾਂ ਦੀ ਨਿਕਾਸੀ ਉਨ੍ਹਾਂ ਦੀ ਕਲਾ ਦਾ ਉੱਤਮ ਨਮੂਨੇ ਕਹੇ ਜਾ ਸਕਦੇ ਹਨ।

ਸ: ਛੀਨਾ ਨੇ ਕਿਹਾ ਕਿ ਭਾਈ ਰਾਮ ਸਿੰਘ ਦੁਆਰਾ ਬਣਾਏ ਨਕਸ਼ੇ ਅਨੁਸਾਰ ਬਣੀ ਖਾਲਸਾ ਕਾਲਜ ਦੀ ਇਮਾਰਤ ਸਿੱਖ, ਮੁਗਲ ਅਤੇ ਹਿੰਦੂ ਕਲਾਕਾਰੀ ਦਾ ਉੱਤਮ ਨਮੂਨਾ ਹੈ। ਉਨ੍ਹਾਂ ਕਿਹਾ ਕਿ ਕਾਲਜ ਇਸ ਸਮਾਗਮ ’ਚ ਭਾਈ ਰਾਮ ਸਿੰਘ ਦੇ ਨਕਸ਼ੇ ਅਨੁਸਾਰ ਬਣਾਈ ਇਮਾਰਤ ’ਚ ਉਨ੍ਹਾਂ ਦੇ ਜੀਵਨ ਨੂੰ ਪੇਸ਼ ਕਰਦੀ ਪੁਸਤਕ ਦਾ ਲੋਕ ਅਰ ‘ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਦਾ ਲੋਕ ਅਰਪਣ ਕਰਨਾ ਉਨ੍ਹਾਂ ਨੂੰ ਸੱਚੀ ਸਰਧਾਜਲੀ ਹੈ।

ਇਸ ਮੌਕੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਭਾਈ ਰਾਮ ਸਿੰਘ ਜੀ ਦੇ ਦਰਸ਼ਨ ਅਤੇ ਫ਼ਲਸਫੇ ਦੀ ਵਿਲੱਖਣਤਾ ਕਾਰਨ ਉਹ ਅੱਜ ਵੀ ਯਾਦ ਕੀਤੇ ਜਾਂਦੇ ਹਨ। ਭਾਈ ਰਾਮ ਸਿੰਘ ਜੀ ਨੇ ਆਪਣੇ ਅਠਵੰਜਾਂ ਸਾਲਾਂ ਦੇ ਜੀਵਨ ਕਾਲ ਵਿੱਚ ਇਮਾਰਤਸਾਜੀ ਦੇ ਨਵੇਲਕੇ ਨਮੂੰਨੇ ਘੜਨ ਕਰਕੇ ਪੂਰੀ ਦੁਨੀਆਂ ਵਿੱਚ ਆਪਣਾ ਲੋਹਾ ਮਨਵਾਇਆ ਹੈ। ਖਾਲਸਾ ਕਾਲਜ ਦੀ ਇਸ ਇਮਾਰਤ ਵਿੱਚ ਉਹਨਾਂ ਦੀ ਕਲਾਕਾਰੀ ਦੇ ਕਈ ਪੱਖ ਉੱਭਰਕੇ ਸਾਹਮਣੇ ਆਉਂਦੇ ਹਨ ਜਿਨਾ ਦੀ ਆਪਣੀ ਵੱਖਰੀ ਪਛਾਣ ਅਤੇ ਵਿਸ਼ੇਸ਼ ਮਹੱਤਤਾ ਹੈ। ਮੁਲਗ, ਹਿੰਦੂ ਅਤੇ ਪੱਛਮੀ ਕਲਾਕਾਰੀ ਦੇ ਸੁਮੇਲ ਤੋਂ ਬਣੀ ਇਹ ਇਮਾਰਤ ਦੁਨੀਆਂ ਭਰ ਵਿੱਚ ਆਪਣੀ ਦਿੱਖ ਕਾਰਨ ਖਿੱਚ ਦਾ ਕਾਰਨ ਬਣਦੀ ਹੈ। ਭਾਈ ਰਾਮ ਸਿੰਘ ਦੁਆਰਾ ਬਣਾਈਆਂ ਇਮਾਰਤਾਂ ਸਾਡੀ ਵਿਰਾਸਤ ਦਾ ਕੇਂਦਰੀ ਧੁਰਾ ਹਨ। ਉਹਨਾਂ ਨੇ ਸੱਚਰ ਪਬਲੀਕੇਸ਼ਨ ਦੁਆਰਾ ਪ੍ਰਕਾਸ਼ਤ ਪੁਸਤਕ ‘ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ ਦਾ ਲੋਕ ਅਰਪਣ ਕਰਦਿਆਂ ਇਸਦੇ ਲੇਖਕਾਂ ਅਤੇ ਪ੍ਰਕਾਸ਼ਕ ਨੂੰ ਵਧਾਈ ਦਿੱਤੀ।

ਇਸ ਮੌਕੇ ਡਾ. ਚਾਹਲ ਨੇ ਕਿਹਾ ਕਿ ਪੰਜਾਬ ਵਿੱਚ ਭਾਈ ਰਾਮ ਸਿੰਘ ਜੀ ਦੇ ਜੀਵਨ ਨੂੰ ਪੇਸ਼ ਕਰਦੀ ਇਸ ਪੁਸਤਕ ਦੀ ਪ੍ਰਕਾਸ਼ਨਾ ਉਹਨਾਂ ਦੇ ਮੁੜ ਆਪਣੇ ਘਰ ਵਾਪਿਸ ਆਉਣ ਦਾ ਸ਼ੁਭ ਸ਼ਗਨ ਹੈ। ਇਸ ਪੁਸਤਕ ਰਾਹੀਂ ਅਸੀ ਭਾਈ ਰਾਮ ਸਿੰਘ ਜੀ ਦੇ ਜੀਵਨ ਸੰਬੰਧੀ ਹੋਰ ਬਹੁਤ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਸਫ਼ਲ ਹੋਵਾਂਗੇ ਜਿਹੜੀਆਂ ਅਜੇ ਤੱਕ ਸਡੀ ਪਹੁੰਚ ਤੋਂ ਬਾਹਰ ਹਨ। ਭਾਈ ਰਾਮ ਸਿੰਘ ਦੇ ਨਕਸ਼ੇ ਦੁਆਰਾ ਤਿਆਰ ਕੀਤੀ ਗਈ ਖਾਲਸਾ ਕਾਲਜ ਦੀ ਇਮਾਰਤ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਕਾਲਜ ਦੀ ਮੈਨਜਮੈਂਟ ਨੇ ਜਿਸ ਤਰ੍ਹਾਂ ਇਸਦੀ ਅਸਲ ਹਾਲਤ ਨੂੰ ਕਾਇਮ ਰੱਖਿਆਂ ਹੈ ਆਪਣੇ ਆਪ ਵਿੱਚ ਇੱਕ ਸਲਾਘਾਯੋਗ ਕਦਮ ਹੈ। ਭਾਈ ਰਾਮ ਸਿੰਘ ਜੀ ਆਪਣੀ ਯੋਗਤਾ ਦੇ ਕਰਨ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਇੰਗਲੈਂਡ ਵਰਗੇ ਮੁਲਕ ਵਿੱਚ ਵੀ ਆਪਣੇ ਹੁਨਰ ਕਰਕੇ ਵਿਸ਼ੇਸ਼ ਪਛਾਣ ਦੇ ਧਾਰਨੀ ਹਨ। ਮਹਾਂਰਾਣੀ ਵਿਕਟੋਰੀਆ ਦੁਆਰਾ ਉਹਨਾਂ ਦਾ ਬਣਵਾਈਆ ਗਿਆ ਪੋਰਟਰੇਟ ਇਸ ਗੱਲ ਦੀ ਗਵਾਹੀ ਭਰਦਾ ਹੈ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਭਾਈ ਰਾਮ ਸਿੰਘ ਜੀ ਦੀ ਕਲਕਾਰੀ ਦੁਆਰਾ ਤਿਆਰ ਕੀਤੇ ਨਕਸ਼ੇ ਦੁਆਰਾ ਬਣੀ, ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਦੀ ਕਲਾ ਦੀ ਵਿਲੱਖਤਾ ਦੇ ਵੱਖ-ਵੱਖ ਪੱਖਾਂ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਆਪਣੀ ਵੱਖਰੀ ਦਿੱਖ ਕਾਰਨ ਇਹ ਇਮਾਰਤ ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਸਾਰੇ ਵਿਸ਼ਵ ਵਿੱਚ ਆਕਰਸ਼ਣ ਦਾ ਕਾਰਨ ਬਣਦੀ ਹੈ। ਭਾਈ ਰਾਮ ਸਿੰਘ ਜੀ ਦੇ ਜੀਵਨ ਨੂੰ ਪੇਸ਼ ਕਰਦੀ ਪੁਸਤਕ ਨੂੰ ਲੋਕ ਅਰਪਣ ਕਰਦਿਆਂ ਉਹਨਾਂ ਨੇ ਇਸਦੇ ਪਬਲੀਕੇਸ਼ਨ ਅਤੇ ਲੇਖਕਾਂ ਨੂੰ ਵਧਾਈ ਦਿੱਤੀ। ਸਮਾਗਮ ਦੇ ਅੰਤ ’ਚ ਪ੍ਰਸਿੱਧ ਆਰਟਿਸਟ ਸੰਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਦਾ ਸੰਚਾਲਨ ਪੰਜਾਬੀ ਵਿਭਾਗ ਅਧਿਐਨ ਦੇ ਮੁਖੀ ਡਾ. ਪਰਮਿੰਦਰ ਸਿੰਘ ਦੁਆਰਾ ਬਾਖੂਬੀ ਨਿਭਾਇਆ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

Have something to say? Post your comment

 
 
 
 

ਪੰਜਾਬ

ਮੁੱਖ ਮੰਤਰੀ ਨੇ ਹਾਲੈਂਡ ਦੇ ਮਹਾਨ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਅਥਲੀਟਾਂ ਨੂੰ ਸਿਖਲਾਈ ਦੇਣ ਦਾ ਦਿੱਤਾ ਸੱਦਾ

ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ

ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦਾ ਕਲ ਤਕ ਹੱਥ ਜੋੜ ਕੇ ਫਤਹਿ ਬੁਲਾਉਣ ਵਾਲੇ ਸੇਵਾਦਾਰਾਂ ਨੇ ਹੀ ਕੀਤਾ ਅਪਮਾਨ

'ਲਾਰੈਂਸ ਆਫ਼ ਪੰਜਾਬ' ਨੂੰ ਲੈ ਕੇ ਵਿਵਾਦ ਹੋਰ ਡੂੰਘਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਰਕਾਰ 'ਤੇ ਸਵਾਲ ਚੁੱਕੇ

ਗੈਂਗਸਟਰਾਂ 'ਤੇ ਵਾਰ ਦਾ 91ਵਾਂ ਦਿਨ: ਪੰਜਾਬ ਪੁਲਿਸ ਵੱਲੋਂ 561 ਥਾਵਾਂ 'ਤੇ ਛਾਪੇਮਾਰੀ; 281 ਗ੍ਰਿਫ਼ਤਾਰ

ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਕਾਰਟੇਲਾਂ ਨਾਲ ਸਬੰਧਤ ਪੰਜ ਵਿਅਕਤੀ 7 ਕਿਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਮੁਲਾਜਮਾਂ ਦੇ ਹੱਕ ਵਿੱਚ ਆਇਆ ਹਾਈ ਕੋਰਟ ਦਾ ਫੈਸਲਾ ਇਤਿਹਾਸਿਕ ਅਤੇ ਸਲਾਹੁਣ ਯੋਗ ਗਿਆਨੀ ਹਰਪ੍ਰੀਤ ਸਿੰਘ

ਮੁਲਾਜ਼ਮਾਂ ਦੀ ਭਲਾਈ ਭਗਵੰਤ ਮਾਨ ਸਰਕਾਰ ਦੀ ਪ੍ਰਮੁੱਖ ਤਰਜੀਹ: ਹਰਪਾਲ ਸਿੰਘ ਚੀਮਾ

ਗੈਂਗਸਟਰਾਂ ‘ਤੇ ਵਾਰ’ ਨਾਲ ਕਈ ਗੈਂਗਸਟਰ ਨੈੱਟਵਰਕਾਂ ਨੂੰ ਖਤਮ ਕੀਤਾ ਗਿਆ; 3 ਮਹੀਨਿਆਂ ਵਿੱਚ 49,298 ਅਪਰਾਧੀ ਪੁਲਿਸ ਦੇ ਸ਼ਿਕੰਜੇ ‘ਚ

ਬੇਅਦਬੀ ਵਿਰੋਧੀ ਕਾਨੂੰਨ 'ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ ਸਵਾਲ ਖੜ੍ਹੇ ਕਰਦੀ ਹੈ: ਬਲਤੇਜ ਪੰਨੂ