ਨੈਸ਼ਨਲ

ਪੰਜਾਬ ਹਾਈ ਕੋਰਟ ਨੇ ਬੰਦੀ ਸਿੰਘ ਹਰਚਰਨ ਸਿੰਘ, ਰਵਿੰਦਰ ਸਿੰਘ ਅਤੇ ਜਗਦੇਵ ਸਿੰਘ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਦੇ ਹੋਏ ਜ਼ਮਾਨਤ ਕੀਤੀ ਮਨਜ਼ੂਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 23, 2026 07:10 PM

ਨਵੀਂ ਦਿੱਲੀ - ਮਈ 2019 ਤੋਂ ਜੇਲ ਵਿਚ ਨਜ਼ਰਬੰਦ ਉਮਰ ਕੈਦੀ ਬੰਦੀ ਸਿੰਘ ਹਰਚਰਨ ਸਿੰਘ ਦਿੱਲੀ , ਰਵਿੰਦਰਪਾਲ ਸਿੰਘ ਮਹਿਣਾ ਤੇ ਜਗਦੇਵ ਸਿੰਘ ਤਲਾਣੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦੋਹਰੇ ਬੈਂਚ ਜਸਟਿਸ ਹਰਸਿਮਰਨ ਸਿੰਘ ਸੇਠੀ ਤੇ ਜਸਟਿਸ ਦੀਪਕ ਮਨਚੰਦਾ ਨੇ ਐਨਆਈਏ ਸਪੈਸ਼ਲ ਕੋਰਟ ਪੰਜਾਬ ਮਨਜੋਤ ਕੌਰ ਵਲੋਂ 2024 ਵਿਚ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਦਿਆਂ ਜ਼ਮਾਨਤ ਦੇ ਦਿੱਤੀ ਹੈ। ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਆਉਂਦੇ ਦਿਨਾਂ ਵਿਚ ਜਮਾਨਤੀ ਮੁਚਲਕੇ ਭਰਨ ਤੋਂ ਬਾਅਦ ਤਿੰਨਾਂ ਸਿੰਘਾਂ ਦੀ ਰਿਹਾਈ ਹੋ ਜਾਵੇਗੀ। ਹਾਈ ਕੋਰਟ ਵਿਚ ਹਰਚਰਨ ਸਿੰਘ ਵੱਲੋਂ ਐਡਵੋਕੇਟ ਨਵਕਿਰਨ ਸਿੰਘ, ਰਵਿੰਦਰਪਾਲ ਵਲੋਂ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਤੇ ਜਗਦੇਵ ਸਿੰਘ ਵਲੋਂ ਐਡਵੋਕੇਟ ਬਲਬੀਰ ਸਿੰਘ ਸੇਵਕ ਪੇਸ਼ ਹੋਏ। ਕੇਸ ਦੇ ਪੈਰਵਾਈ ਸਿੱਖ ਲੀਗਲ ਅਸਸਿਸਟੈਂਸ ਬੋਰਡ ਵੱਲੋਂ ਕੀਤੀ ਗਈ। ਜਿਕਰਯੋਗ ਹੈ ਕਿ ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਕੁਲਵਿੰਦਰਜੀਤ ਸਿੰਘ ਖਾਨਪੁਰੀ, ਹਰਚਰਨ ਸਿੰਘ ਦਿੱਲੀ , ਰਵਿੰਦਰਪਾਲ ਸਿੰਘ ਮਹਿਣਾ 'ਤੇ ਜਗਦੇਵ ਸਿੰਘ ਤਲਾਣੀਆ ਨੂੰ ਭਾਰਤ ਸਰਕਾਰ ਵਿਰੁੱਧ ਜੰਗ ਛੇੜਨ ਦੀ ਧਾਰਾ 121, ਅਜਿਹੀ ਜੰਗ ਲਈ ਸਾਜ਼ਿਸ਼ ਰਚਣ (ਧਾਰਾ 121A) ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਯੂਏਪੀਏ ਅਧੀਨ ਦੋਸ਼ੀ ਦਸਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ ਸੀ । ਜਿਸ ਵਿਰੁੱਧ ਇੰਨ੍ਹਾ ਵਲੋਂ ਹਾਈ ਕੋਰਟ ਦਾ ਰੁੱਖ ਕੀਤਾ ਗਿਆ ਸੀ ਅਤੇ ਅਦਾਲਤ ਵਲੋਂ ਮਾਮਲੇ 'ਚ ਇੰਨਸਾਫ ਕਰਦੇ ਹੋਏ ਤਿੰਨਾਂ ਦੀ ਸਜ਼ਾ ਮੁਅਤਲ ਕਰਦੇ ਹੋਏ ਜਮਾਨਤ ਮੰਜੂਰ ਕਰ ਲਿੱਤੀ ਗਈ ਹੈ ।

Have something to say? Post your comment

 
 
 
 

ਨੈਸ਼ਨਲ

ਹੋਰਮੁਜ਼ ਵਿੱਚ ਤਣਾਅ ਵਿਚਕਾਰ 14 ਭਾਰਤੀ ਜਹਾਜ਼ਾਂ ਨੂੰ ਕੱਢਿਆ ਸੁਰੱਖਿਅਤ -14 ਅਜੇ ਵੀ ਫਸੇ ਹੋਏ - ਵਿਦੇਸ਼ ਮੰਤਰਾਲੇ

ਪੱਛਮੀ ਬੰਗਾਲ ਵਿੱਚ 89.93 ਪ੍ਰਤੀਸ਼ਤ ਅਤੇ ਤਾਮਿਲਨਾਡੂ ਵਿੱਚ 82.24 ਪ੍ਰਤੀਸ਼ਤ ਵੋਟਿੰਗ, ਵੋਟਰਾਂ ਵਿੱਚ ਜ਼ਬਰਦਸਤ ਉਤਸ਼ਾਹ

ਯੂਕੇ ਵਿਚ ਸਿੱਖ ਵਿਰੋਧੀ ਨਫ਼ਰਤ ਨੂੰ ਸਹੀ ਢੰਗ ਨਾਲ ਮਾਨਤਾ ਦਿਵਾਉਣ ਲਈ ਸਿੱਖ ਫੈਡਰੇਸ਼ਨ ਕਰ ਰਹੀ ਹੈ ਅਗਵਾਈ

ਪੰਛੀ ਨੇ ਨਾਗਰਿਕਾਂ ਨੂੰ ਕੀਤੀ ਅਪੀਲ ਸਵੈ- ਗਣਨਾ ਜਨਗਣਨਾ 2027 ਵਿੱਚ ਸਰਗਰਮੀ ਨਾਲ ਹਿੱਸਾ ਲੈਣ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਜਾਅਲੀ ਵੀਡੀਓ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਚੰਡੀਗੜ੍ਹ ਪੁਲਿਸ ਨੇ

ਸਤਪਾਲ ਸਿੰਘ ਮੰਗਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਜਨਰਲ ਸਕੱਤਰ ਨਿਯੁਕਤ : ਹਰਮੀਤ ਸਿੰਘ ਕਾਲਕਾ

ਭਾਈ ਰਾਜੋਆਣਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਅਲਟੀਮੇਟਮ, 2 ਹਫ਼ਤਿਆਂ ਦੇ ਅੰਦਰ ਹਲਫ਼ਨਾਮਾ ਦਾਇਰ ਕਰੋ

ਨੈਸ਼ਨਲ ਅਕਾਲੀ ਦਲ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਵਿਰੋਧੀ ਧਿਰ 'ਤੇ ਤਿੱਖਾ ਹਮਲਾ, 25 ਅਪ੍ਰੈਲ ਨੂੰ ਵਿਰੋਧ ਪ੍ਰਦਰਸ਼ਨ ਦਾ ਐਲਾਨ

ਸਿਮਰਨਜੀਤ ਸਿੰਘ ਮਾਨ ਪਾਕਿਸਤਾਨ ਸ਼ਿਫਟ ਕਿਉਂ ਨਹੀਂ ਹੋ ਜਾਂਦੇ: ਗੁਣਜੀਤ ਸਿੰਘ ਬਖ਼ਸ਼ੀ

ਕਾਂਗਰਸ ਸੰਸਦ ਮੈਂਬਰ ਨੇ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਿਸ਼ੇਸ਼ ਅਧਿਕਾਰ ਪ੍ਰਸਤਾਵ ਪੇਸ਼ ਕੀਤਾ