BREAKING NEWS
ਭਾਜਪਾ ਦੀ ਗੁਲਾਮੀ ਕਰਨ ਦੀ ਬਜਾਏ ਸਾਨੂੰ ਜੇਲ੍ਹ ਜਾਣਾ ਮਨਜ਼ੂਰ, ਝੁਕਣਾ ਪੰਜਾਬ ਦੀ ਤਾਸੀਰ ਨਹੀਂ: ਮੀਤ ਹੇਅਰਜਦੋਂ ਤੋਂ ਬੇਅਦਬੀ ਵਿਰੋਧੀ ਕਾਨੂੰਨ ਬਣਿਆ ਹੈ, ਭਾਜਪਾ ਮੈਨੂੰ ਕਮਜ਼ੋਰ ਅਤੇ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ: ਮੁੱਖ ਮੰਤਰੀ ਭਗਵੰਤ ਮਾਨਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਲਈ 351 ਆਈ.ਟੀ.ਆਈ. ਸਿੱਖਿਆਰਥੀਆਂ ਨੂੰ ਟੂਲ ਕਿੱਟਾਂ ਵੰਡੀਆਂ : ਡਾ. ਬਲਜੀਤ ਕੌਰਭਗਵੰਤ ਮਾਨ ਸਰਕਾਰ ਆਪਣੇ ਮੁਲਾਜ਼ਮਾਂ ਦੇ ਨਾਲ ਖੜ੍ਹੀ: ਹਰਪਾਲ ਸਿੰਘ ਚੀਮਾਮੰਡੀਆਂ ਵਿੱਚ ਸੁਵਿਧਾਵਾਂ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਸਪੀਕਰ ਰੌੜੀਪੰਜਾਬ ਸਰਕਾਰ ਵੱਲੋਂ ਪਾਠ ਪੁਸਤਕਾਂ ਦੀ ਵੰਡ ਵਿੱਚ ਲਾਗੂ ਕੀਤੇ ਸਖ਼ਤ ਸੁਧਾਰਾਂ ਨਾਲ ਵਿਦਿਆਰਥੀਆਂ ਦੀ ਹੁੰਦੀ ਲੁੱਟ ’ਤੇ ਲੱਗੇਗੀ ਰੋਕ : ਹਰਜੋਤ ਸਿੰਘ ਬੈਂਸ

ਨੈਸ਼ਨਲ

ਜੱਗੀ ਜੋਹਲ, ਬੱਗਾ, ਸ਼ੇਰਾ ਅਤੇ ਹੋਰਾਂ ਨੂੰ ਦਿੱਲੀ ਅਦਾਲਤ ਅੰਦਰ ਕੀਤਾ ਗਿਆ ਪੇਸ਼

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 24, 2026 07:36 PM

ਨਵੀਂ ਦਿੱਲੀ - ਦਿੱਲੀ ਦੀ ਤਿਹਾੜ ਅਤੇ ਮੰਡੋਲੀ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਜੱਗੀ ਜੋਹਲ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ, ਅਮਨਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਹੋਰਾਂ ਨੂੰ ਉਨ੍ਹਾਂ ਉਪਰ ਆਰਐਸਐਸ ਕਾਰਕੁਨ੍ਹਾਂ ਦੇ ਕਤਲ ਵਿਚ ਨਾਮਜਦ ਕੀਤੇ ਗਏ 8 ਕੇਸਾਂ ਅਧੀਨ ਦਿੱਲੀ ਦੀ ਇਕ ਅਦਾਲਤ ਅੰਦਰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ 23 ਤਰੀਕ ਨੂੰ ਪੇਸ਼ ਕੀਤਾ ਗਿਆ । ਜਦਕਿ ਇਸ ਤੋਂ ਪਹਿਲਾਂ 21 ਅਤੇ 22 ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਸੀ। ਇਸ ਮੌਕੇ ਧਰਮਿੰਦਰ ਨੂੰ ਪਟਿਆਲਾ ਦੀ ਜੇਲ੍ਹ ਤੋਂ ਪ੍ਰਵੇਸ਼ ਤਿਹਾੜ ਜੇਲ੍ਹ ਤੋਂ ਆਸ਼ਿਸ਼ ਕੁਮਾਰ ਸੰਗਰੂਰ ਜੇਲ੍ਹ ਤੋਂ ਅਤੇ ਜਮਾਨਤ ਤੇ ਚਲ ਰਹੇ ਪਹਾੜ ਸਿੰਘ, ਜਾਵੇਦ, ਮਲੂਕ, ਅਨਿਲ ਕਾਲਾ, ਰਵੀਪਾਲ, ਜਾਵੇਦ, ਅਰਸ਼ਦਅਲੀ ਨਿੱਜੀ ਤੌਰ ਤੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਸੀ। ਇਹ ਉਨ੍ਹਾਂ ਦੀ ਅਦਾਲਤ ਅੰਦਰ 68 ਵੀ ਟ੍ਰਾਇਲ ਪੇਸ਼ੀ ਸੀ। ਬੰਦੀ ਸਿੰਘਾਂ ਵਲੋਂ ਅਦਾਲਤ ਅੰਦਰ ਪੇਸ਼ ਹੋਏ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਅਦਾਲਤ ਅੰਦਰ ਤਿੰਨੋ ਦਿਨ ਇਕ ਇਕ ਗਵਾਹ ਪੇਸ਼ ਹੋਇਆ ਜੋ ਕਿ ਬੱਗਾ ਅਤੇ ਸ਼ੇਰਾ ਨਾਲ ਸੰਬੰਧਿਤ ਸੀ ਤੇ ਕੁਲ ਮਿਲਾ ਕੇ ਇਸ ਮਾਮਲੇ ਵਿਚ 40 ਗਵਾਹ ਭੁਗਤ ਚੁੱਕੇ ਹਨ । ਇਥੇ ਧਿਆਨ ਦੇਣ ਯੋਗ ਹੈ ਕਿ ਅੱਜ 3092 ਦਿਨ ਬੀਤ ਜਾਣ ਮਗਰੋਂ ਵੀ ਜੱਗੀ ਵਿਰੁੱਧ ਅਦਾਲਤ ਅੰਦਰ ਇੱਕ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ ਤੇ ਵਿਦੇਸ਼ ਦੀਆਂ ਜੱਥੇਬੰਦੀਆਂ ਵਲੋਂ ਲਗਾਤਾਰ ਜੱਗੀ ਜੋਹਲ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ । ਅਦਾਲਤ ਅੰਦਰ ਚਲ ਰਹੇ ਮਾਮਲੇਆ ਨੂੰ ਜਲਦ ਖ਼ਤਮ ਕਰਣ ਲਈ 21-22 ਅਤੇ 23 ਅਪ੍ਰੈਲ ਨੂੰ ਲਗਾਤਾਰ ਸੁਣਵਾਈ ਕੀਤੀ ਗਈ ਸੀ ਪਰ 24 ਅਪ੍ਰੈਲ ਦੀ ਸੁਣਵਾਈ ਨੂੰ ਮੁਲਤਵੀ ਕਰ ਦਿੱਤੀ ਗਈ ਸੀ ਜਿਸ ਕਰਕੇ ਅਗਲੀ ਸੁਣਵਾਈ 20 ਮਈ ਲਈ ਮੁਕਰਰ ਕੀਤੀ ਗਈ ਹੈ।

Have something to say? Post your comment

 
 
 
 

ਨੈਸ਼ਨਲ

ਭਾਜਪਾ ਨੇ ਫਿਰ ਤੋਂ ਪੰਜਾਬੀਆਂ ਨਾਲ ਧੱਕਾ ਕੀਤਾ- ਕੇਜਰੀਵਾਲ

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਲਈ 351 ਆਈ.ਟੀ.ਆਈ. ਸਿੱਖਿਆਰਥੀਆਂ ਨੂੰ ਟੂਲ ਕਿੱਟਾਂ ਵੰਡੀਆਂ : ਡਾ. ਬਲਜੀਤ ਕੌਰ

ਸੱਜਣ ਕੁਮਾਰ ਦੀ ਸਜ਼ਾ ਵਿਰੁੱਧ ਅਪੀਲ 'ਤੇ ਜੁਲਾਈ ਵਿੱਚ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ

ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਸਿੱਖਿਆ ਖੇਤਰ ਵਿਚ ਲਾਮਿਸਾਲ ਕਾਰਜਾਂ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਕੀਤੀ ਸ਼ਲਾਘਾ

ਯੂਕੇ ਅਦਾਲਤ ਵਲੋਂ ਸਿੱਖ ਔਰਤ ਦਾ ਜਬਰਜਿਨਾਹ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ

ਹੋਰਮੁਜ਼ ਵਿੱਚ ਤਣਾਅ ਵਿਚਕਾਰ 14 ਭਾਰਤੀ ਜਹਾਜ਼ਾਂ ਨੂੰ ਕੱਢਿਆ ਸੁਰੱਖਿਅਤ -14 ਅਜੇ ਵੀ ਫਸੇ ਹੋਏ - ਵਿਦੇਸ਼ ਮੰਤਰਾਲੇ

ਪੱਛਮੀ ਬੰਗਾਲ ਵਿੱਚ 89.93 ਪ੍ਰਤੀਸ਼ਤ ਅਤੇ ਤਾਮਿਲਨਾਡੂ ਵਿੱਚ 82.24 ਪ੍ਰਤੀਸ਼ਤ ਵੋਟਿੰਗ, ਵੋਟਰਾਂ ਵਿੱਚ ਜ਼ਬਰਦਸਤ ਉਤਸ਼ਾਹ

ਯੂਕੇ ਵਿਚ ਸਿੱਖ ਵਿਰੋਧੀ ਨਫ਼ਰਤ ਨੂੰ ਸਹੀ ਢੰਗ ਨਾਲ ਮਾਨਤਾ ਦਿਵਾਉਣ ਲਈ ਸਿੱਖ ਫੈਡਰੇਸ਼ਨ ਕਰ ਰਹੀ ਹੈ ਅਗਵਾਈ

ਪੰਜਾਬ ਹਾਈ ਕੋਰਟ ਨੇ ਬੰਦੀ ਸਿੰਘ ਹਰਚਰਨ ਸਿੰਘ, ਰਵਿੰਦਰ ਸਿੰਘ ਅਤੇ ਜਗਦੇਵ ਸਿੰਘ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਦੇ ਹੋਏ ਜ਼ਮਾਨਤ ਕੀਤੀ ਮਨਜ਼ੂਰ

ਪੰਛੀ ਨੇ ਨਾਗਰਿਕਾਂ ਨੂੰ ਕੀਤੀ ਅਪੀਲ ਸਵੈ- ਗਣਨਾ ਜਨਗਣਨਾ 2027 ਵਿੱਚ ਸਰਗਰਮੀ ਨਾਲ ਹਿੱਸਾ ਲੈਣ