ਪੰਜਾਬ

ਦਲਬਦਲੂ ਸੰਸਦ ਮੈਂਬਰਾਂ ਵਿਰੁੱਧ ਸੁਨਾਮ ਵਿਖੇ ਗੁੱਸਾ ਫੁੱਟਿਆ, ਟੀਮ ਅਮਨ ਅਰੋੜਾ ਵੱਲੋਂ ਰੋਸ ਪ੍ਰਦਰਸ਼ਨ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ  | April 26, 2026 07:28 PM

ਸੁਨਾਮ ਊਧਮ ਸਿੰਘ ਵਾਲਾ ਰਾਜ ਸਭਾ ਮੈਂਬਰਾਂ ਰਾ-ਘਵ ਚੱਢਾ, ਸੰਦੀਪ ਪਾਠਕ, ਵਿਕਰਮ ਸਾਹਨੀ, ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਦੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਜਾਣ ‘ਤੇ ਦਲਬਦਲੂ ਸੰਸਦ ਮੈਂਬਰਾਂ ਵਿਰੁੱਧ ਸੁਨਾਮ ਵਿਖੇ ਗੁੱਸਾ ਫੁੱਟਿਆ ਹੈ ਅਤੇ ਇਸ ਦੌਰਾਨ ਟੀਮ ਅਮਨ ਅਰੋੜਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪਾਰਟੀ ਵਰਕਰਾਂ ਨੇ "ਪੰਜਾਬ ਦੇ ਗੱਦਾਰ ਮੁਰਦਾਬਾਦ" ਦੇ ਨਾਅਰੇ ਲਗਾਏ।

ਆਪ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਵਾਲੀ ਟੀਮ ਮੈਂਬਰਾਂ ਨੇ
ਸੁਨਾਮ ਦੇ ਹਲਕਾ ਸੰਗਠਨ ਇੰਚਾਰਜ ਅਵਤਾਰ ਸਿੰਘ ਈਲਵਾਲ, ਬਲਾਕ ਪ੍ਰਧਾਨ ਸਾਹਿਬ ਸਿੰਘ ਤੇ ਸੰਦੀਪ ਸਿੰਘ ਦੀ ਅਗਵਾਈ ‘ਚ ਆਪ ਵਰਕਰਾਂ ਨੇ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ।

ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਗੱਦਾਰ' ਨਾਅਰੇ ਲਾਉਂਦਿਆਂ ਕਿਹਾ ਕਿ ਅਵਤਾਰ ਸਿੰਘ ਈਲਵਾਲ, ਬਲਾਕ ਪ੍ਰਧਾਨ ਸਾਹਿਬ ਸਿੰ, ਘ ਤੇ ਸੰਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 2027 ਵਿੱਚ 'ਆਪ' ਦੀ ਸਰਕਾਰ ਮੁੜ ਸੱਤਾ ਵਿੱਚ ਆਵੇਗੀ ਅਤੇ ਭਾਜਪਾ ਦੀਆਂ ਹਤਾਸ਼ ਚਾਲਾਂ ਕਾਮਯਾਬ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵਿਸ਼ਵਾਸਘਾਤ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।

ਅਮਨ ਅਰੋੜਾ ਮੀਡੀਆ ਇੰਚਾਰਜ ਜਤਿੰਦਰ ਜੈਨ ਨੇ ਕਿਹਾ ਕਿ ਨਿਰਾਸ਼ਾ ਵਿੱਚ ਆ ਕੇ ਭਾਜਪਾ ਨੇ 'ਆਪ' ਦੇ ਰਾਜ ਸਭਾ ਮੈਂਬਰਾਂ ਨੂੰ ਆਪਣੇ ਪਾਸੇ ਕਰਨ ਦਾ ਸਹਾਰਾ ਲਿਆ ਹੈ। ਜੈਨ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ 'ਆਪ' ਵਿਰੁੱਧ ਇੱਕ ਨਾਪਾਕ ਗਠਜੋੜ ਬਣਾ ਲਿਆ ਹੈ, ਜਿਸ ਕਾਰਨ ਉਨ੍ਹਾਂ ਦੇ ਆਗੂ 'ਆਪ' ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਇੱਕੋ ਜਿਹੇ ਬਿਆਨ ਦੇ ਰਹੇ ਹਨ।

ਇਸ ਮੌਕੇ ਸਾਹਿਲ ਗਿੱਲ, ਮਨੀ ਸਰਾਓ, ਭਾਨੂ ਪ੍ਰਤਾਪ, ਯਾਦਵਿੰਦਰ ਨਿਰਮਾਣ, ਸੰਨੀ ਖੱਟਕ, ਹਰਵਿੰਦਰ ਨਾਮਧਾਰੀ, ਸੋਨੂੰ ਵਰਮਾ, ਨਿਰਮਲਾ ਦੇਵੀ, ਗੁਰਚਰਨ ਸਿੰਘ, ਬਲਾਕ ਪ੍ਰਧਾਨ ਜਗਵੀਰ ਅਕਬਰਪੁਰ, ਵਿਸ਼ਾਲ ਕੌਸ਼ਲ, ਐਮ ਸੀ ਹਰਪਾਲ
ਹਾਂਡਾ ਤੇ ਚਮਕੌਰ ਹਾਂਡਾ, ਦੀਪਾ ਭਰੂਰ ਅਤੇ ਰਵੀ ਕਮਲ ਗੋਇਲ ਸਮੇਤ ਕਈ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ।

Have something to say? Post your comment

 
 
 
 

ਪੰਜਾਬ

ਸਾਬਕਾ ਮੰਤਰੀ ਤੋ ਦੁਖੀ ਹੋ ਕੇ ਆਤਮ ਹਤਿਆ ਕਰਨ ਵਾਲੇ ਦੇ ਪਰਵਾਰ ਨੇ ਪੁਲੀਸ ਦੀ ਢਿਲੀ ਕਾਰਗੁਜਾਰੀ ਤੇ ਜਿਤਾਇਆ ਇਤਰਾਜ

ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਲਾਗੂ ਹੋਣ ‘ਤੇ ਧੂਰੀ ‘ਚ ਸ਼ੁਕਰਾਨਾ ਸਮਾਗਮ

ਗੈਂਗਸਟਰਾਂ ‘ਤੇ ਵਾਰ ਦਾ 96ਵਾਂ ਦਿਨ: ਪੰਜਾਬ ਪੁਲਿਸ ਵੱਲੋਂ 557 ਥਾਵਾਂ ‘ਤੇ ਛਾਪੇਮਾਰੀ; 291 ਗ੍ਰਿਫ਼ਤਾਰ

'ਮੁੱਖ ਮੰਤਰੀ ਸਿਹਤ ਯੋਜਨਾ' ਦੇ ਸਮਰਥਨ ਨਾਲ ਮਹਿਜ 33 ਹਫ਼ਤਿਆਂ ਦੇ ਨਵਜਾਤ ਬੱਚੇ ਨੇ ਬਠਿੰਡਾ ਦੇ ਐਨਆਈਸੀਯੂ ਵਿੱਚ ਜਿੱਤੀ ਜੰਗ

ਆਪ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ, ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਦੀਆਂ ਰਿਹਾਇਸ਼ਾਂ ਦੀਆਂ ਕੰਧਾਂ 'ਤੇ ਲਿਖਿਆ 'ਗੱਦਾਰ', ਫੂਕੇ ਪੁਤਲੇ

ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ 'ਆਪ' ਵਿੱਚ ਸ਼ਾਮਲ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਐਮ ਪੀਜ਼ ਦੇ ਖਿਲਾਫ ਕਾਰਵਾਈ ਕਰਨਾ ਸੰਸਦ ਦਾ ਅਧਿਕਾਰ ਖੇਤਰ ਅਤੇ ਰਾਸ਼ਟਰਪਤੀ ਦੀ ਮਰਜ਼ੀ ’ਤੇ ਨਿਰਭਰ ਨਹੀਂ: ਡਾ. ਦਲਜੀਤ ਸਿੰਘ ਚੀਮਾ

ਦਲ ਬਦਲ ਨੇ ਕਾਂਗਰਸ ਦੇ ਪੱਖ ਨੂੰ ਸਹੀ ਸਾਬਤ ਕੀਤਾ- ਵੜਿੰਗ

ਛੋਟੇ ਤੇ ਮੱਧਮ ਵਰਗ ਦੇ ਕਿਸਾਨਾਂ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੀ ਹੈ ਏਆਈਐਫ ਸਕੀਮ : ਮੋਹਿੰਦਰ ਭਗਤ