ਅੰਮ੍ਰਿਤਸਰ - ਸ੍ਰੀ ਗੁਰੂ ਨਾਨਕ ਦੇਵ ਵੈਲਫੇਅਰ ਸੁਸਾਇਟੀ ਦੇ ਵਲੋ ਨਗਰ ਪਨਗੋਟਾ ਵਿਖੇ ਚਲਾਏ ਜਾ ਰਹੇ ਸੈਂਟਰ ਵਿਚ ਵਿਦਿਆਰਥੀਆਂ ਨੂੰ ਅਗਲੇ ਵਿਦਿਅਕ ਸ਼ੈਸ਼ਨ ਦੀਆਂ ਸਕੂਲੀ ਪੁਸਤਕਾਂ ਤੇ ਕਾਪੀਆਂ ਆਦਿ ਦਿੱਤੀਆਂ।ਜਾਣਕਾਰੀ ਦਿੰਦੇ ਹੋਏ ਭਾਈ ਜਸਪਾਲ ਸਿੰਘ ਉਰਫ ਸਾਹਿਬ ਸਿੰਘ ਨਾਮਧਾਰੀ ਨੇ ਦਸਿਆ ਕਿ ਸਾਡਾ ਮਕਸਦ ਛੋਟੇ ਲਾਲਚ ਕਾਰਨ ਧਰਮ ਪ੍ਰਵਰਤਨ ਕਰਨ ਤੋ ਰੋਕਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਮੇ ਦਾ ਹਾਣੀ ਬਣਾਉਣਾ ਹੈ। ਭਵਿਖ ਦੀਆਂ ਚਣੌਤੀਆਂ ਨੂੰ ਸਰ ਕਰਨ ਲਈ ਇਹ ਵਿਦਿਆਰਥੀ ਤਿਆਰ ਬਰ ਤਿਆਰ ਹੋਣ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਵੈਲਫੇਅਰ ਸੁਸਾਇਟੀ ਵਲੋ ਇਨਾਂ ਵਿਦਿਆਰਥੀਆਂ ਦੇ ਖਰਚ ਉਠਾਏ ਜਾ ਰਹੇ ਹਨ ਤੇ ਉਚੇਰੀ ਸਿਿਖਆ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨਾਂ ਦਸਿਆ ਕਿ ਸੁਸਾਇਟੀ ਵਲੋ ਚਲਾਏ ਜਾ ਰਹੇ ਸੈਂਟਰਾਂ ਵਿਚ ਤੈਨਾਤ ਅਧਿਆਪਕ ਅਤੇ ਅਧਿਆਪਕਾਵਾਂ ਇਨਾਂ ਵਿਿਦਆਰਥੀਆਂ ਨੂੰ ਸਕੂਲੀ ਸਿੱਖਿਆ ਦੇ ਨਾਲ ਨਾਲ ਗੁਰਮਤਿ ਦੀ ਪੜਾਈ ਲਈ ਵੀ ਪ੍ਰੇਰਣਾ ਕਰਦੇ ਹਨ ਤੇ ਹਰ ਸੈਂਟਰ ਵਿਚ ਗੁਰਬਾਣੀ ਪੜਾਈ ਜਾਂਦੀ ਹੈ। ਅਜਿਹੇ 30 ਸੈਂਟਰ ਸਰਹੱਦੀ ਖੇਤਰ ਵਿਚ ਕੰਮ ਕਰ ਰਹੇ ਹਨ। ਉਨਾਂ ਖ਼ਾਲਸਾ ਪੰਥ ਨੂੰ ਅਪੀਲ ਕੀਤੀ ਕਿ ਕੌਮ ਦਾ ਭਵਿਖ ਸੁਰਖਿਅਤ ਕਰਨ ਲਈ ਪਿੰਡਾਂ ਵਿਚ ਚਲਅ ਰਹੀ ਧਰਮ ਪ੍ਰਵਰਤਨ ਲਹਿਰ ਦੇ ਜਵਾਬ ਦਈਏ।ਭਾਈ ਜ਼’ਸਪਾਲ ਸਿੰਘ ਉਰਫ ਸਾਹਿਬ ਸਿੰਘ ਨਾਮਧਾਰੀ ਨੇ ਕਿਹਾ ਕਿ ਸਾਡੇ ਦਿਨ ਤਿਉਹਾਰ ਮਨਾਉਣੇ ਤਾਂ ਹੀ ਸਫਲ ਹਨ ਜੇ ਅਸੀ ਕੌਮ ਦੀ ਪਨੀਰੀ ਦੀ ਸੰਭਾਲ ਕਰਾਂਗੇ। ਇਸ ਮੌਕੇ ਤੇ ਪ੍ਰਧਾਨ ਸ੍ਰ ਗੁਰਚਰਨ ਸਿੰਘ, ਸੈਕਟਰੀ ਸ੍ਰ ਬਲਜੀਤ ਸਿੰਘ, ਦਵਿੰਦਰ ਸਿੰਘ ਨਾਗੀ, ਪ੍ਰਦੀਪ ਸਿੰਘ ਦਰਸ਼ਨ ਸਿੰਘ ਤੇ ਨਿਰਮਲ ਸਿੰਘ ਹਾਜਰ ਸਨ।