ਨੈਸ਼ਨਲ

ਜੀਟੀਬੀਆਈਟੀ ਕਾਲਜ ਦੇ ਵਿਦਿਆਰਥੀਆਂ ਨੇ ਗੱਤਕਾ ਮੁਕਾਬਲੇ ਵਿਚ ਜਿੱਤੇ ਤਮਗੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 29, 2026 07:26 PM

ਨਵੀਂ ਦਿੱਲੀ - ਜੀਟੀਬੀਆਈਟੀ ਕਾਲਜ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਅਧੀਨ ਚਲ ਰਿਹਾ ਹੈ, ਦੇ ਵਿਦਿਆਰਥੀਆਂ ਨੇ ਕੋਟਾ ਰਾਜਸਥਾਨ ਵਿਖ਼ੇ ਹੋਏ ਗੱਤਕਾ ਮੁਕਾਬਲੇ ਵਿਚ ਸਿਲਵਰ ਅਤੇ ਬਰੋਂਜ ਤਮਗੇ ਜਿਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦੇਂਦਿਆ ਬੀਤੇ ਦਿਨ ਕਾਲਜ ਵਲੋਂ ਕੀਤੀ ਗਈ ਪ੍ਰੈਸ ਮਿਲਣੀ ਵਿਚ ਦਸਿਆ ਗਿਆ ਕਿ 44 ਯੂਨੀਵਰਸਿਟੀਆ ਵਿਚੋਂ ਜੀਟੀਬੀਆਈਟੀ ਕਾਲਜ ਦੇ 6 ਲੜਕੇ ਅਤੇ 6 ਕੁੜੀਆਂ ਨੇ ਵੱਖ ਵੱਖ ਮੁਕਾਬਲੇ ਜਿਤਦੇ ਹੋਏ ਕੋਟਾ ਵਿਖ਼ੇ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਜਗ੍ਹਾ ਬਣਾਈ ਸੀ ਤੇ ਓਥੇ ਹੋਏ ਤਕਰੀਬਨ 18 ਯੂਨੀਵਰਸਿਟੀਆ ਦੇ ਮੁਕਾਬਲਿਆ ਅੰਦਰ ਜੀਟੀਬੀਆਈਟੀ ਕਾਲਜ ਦੇ ਲੜਕੇਆ ਨੇ ਸਿਲਵਰ ਅਤੇ ਕੁੜੀਆਂ ਨੇ ਬਰੋਂਜ ਤਮਗੇ ਜਿੱਤੇ ਸਨ। ਉਨ੍ਹਾਂ ਦਸਿਆ ਕਿ ਜਿੱਤੇ ਹੋਏ ਬੱਚਿਆਂ ਵਿਚ ਹਰ ਇਕ ਖਿਡਾਰੀ ਲੜਕੇ ਨੂੰ 1 ਲੱਖ ਰੁਪਏ ਅਤੇ ਹਰ ਇਕ ਖਿਡਾਰੀ ਕੁੜੀ ਨੂੰ 70 ਹਜਾਰ ਰੁਪਏ ਦੇ ਇਨਾਮ ਵੀ ਮਿਲਣਗੇ । ਕਾਲਜ ਦੇ ਚੇਅਰਮੈਨ ਬੀਬੀ ਰਣਜੀਤ ਕੌਰ ਨੇ ਦਿੱਲੀ ਕਮੇਟੀ ਧਰਮ ਪ੍ਰਚਾਰ ਵਿੰਗ ਦੇ ਮੁੱਖੀ ਜਸਪ੍ਰੀਤ ਸਿੰਘ ਕਰਮਸਰ, ਮੈਂਬਰ ਹਰਜੀਤ ਸਿੰਘ ਪੱਪਾ, ਅਮਰਜੀਤ ਸਿੰਘ ਪੱਪੂ, ਕਾਲਜ ਦੇ ਪ੍ਰਿੰਸੀਪਲ ਮੈਡਮ ਰੰਧਾਵਾ ਅਤੇ ਗੱਤਕਾ ਟੀਮ ਦੇ ਉਪ ਪ੍ਰਧਾਨ ਹੰਸਪਾਲ ਸਿੰਘ, ਰਾਜਿੰਦਰ ਸਿੰਘ ਦੇ ਨਾਲ ਸੁਰਿੰਦਰਪਾਲ ਸਿੰਘ, ਜ਼ੋਰਾਵਰ ਸਿੰਘ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਬੱਚਿਆਂ ਨੇ ਬਹੁਤ ਘੱਟ ਸਮੇਂ ਅੰਦਰ ਬਹੁਤ ਮਿਹਨਤ ਕਰਦਿਆਂ ਇਸ ਮੁਕਾਬਲੇ ਵਿਚ ਆਪਣਾ ਸਥਾਨ ਬਣਾਇਆ ਸੀ ਅਤੇ ਤਮਗੇ ਜਿਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਜਿਸਦਾ ਸਾਨੂੰ ਬਹੁਤ ਮਾਣ ਹੈ ਅਤੇ ਇੰਨ੍ਹਾ ਨੂੰ ਕਿਸੇ ਕਿਸਮ ਦੀ ਮਦਦ ਦੀ ਲੋੜ ਹੈ ਤਾਂ ਅਸੀਂ ਇੰਨ੍ਹਾ ਦੇ ਨਾਲ ਹਾਂ । ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਗੱਤਕਾ ਕੇਵਲ ਸਰੀਰਕ ਅਭਿਆਸ ਨਹੀਂ, ਸਗੋਂ ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਆਤਮਾ ਅਤੇ ਸਰੀਰ ਦਾ ਸੁਮੇਲ ਹੈ। ਉਨ੍ਹਾਂ ਕਿਹਾ ਗੱਤਕਾ ਹੁਣ ਸਿਰਫ਼ ਅਖਾੜਿਆਂ ਜਾਂ ਨਗਰ ਕੀਰਤਨਾਂ ਤੱਕ ਸੀਮਤ ਨਹੀਂ ਰਿਹਾ ਗੱਤਕੇ ਨੂੰ ਕੌਮੀ ਖੇਡਾਂ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਬੱਚਿਆਂ ਵਲੋਂ ਕੀਤਾ ਗਿਆ ਪ੍ਰਦਰਸ਼ਨ ਸ਼ਲਾਘਾਯੋਗ ਹੈ ਤੇ ਉਨ੍ਹਾਂ ਸਿੱਖ ਪੰਥ ਦੇ ਸਮੂਹ ਬੱਚਿਆਂ ਨੂੰ ਵੱਧ ਤੋਂ ਵੱਧ ਗੱਤਕਾ ਸਿੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਸਾਰੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਦਿਲੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ। ਪਰਮਾਤਮਾ ਕਰੇ ਬੱਚੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਹੋਰ ਉੱਚੀਆਂ ਮੰਜਿਲਾਂ ਸਰ ਕਰਨ। ਇਸ ਮੌਕੇ ਬੱਚਿਆਂ ਤੇ ਮਾਤਾ ਪਿਤਾ ਵੀ ਹਾਜਿਰ ਸਨ ।

Have something to say? Post your comment

 
 
 
 

ਨੈਸ਼ਨਲ

ਸ਼੍ਰੋਮਣੀ ਅਕਾਲੀ ਦਲ ਨੇ ਵਾਰਡ ਨੰਬਰ 32 ਤੋਂ ਸੰਤ ਮੀਤ ਸਿੰਘ ਨੂੰ ਦਿੱਲੀ ਗੁਰਦੁਆਰਾ ਚੋਣਾਂ ਲਈ ਐਲਾਨਿਆ ਉੱਮੀਦੁਆਰ

ਜੇਲ੍ਹਾਂ ਅੰਦਰ ਬੰਦ ਸਿੱਖ ਪੰਜਾਬੀ ਨੌਜੁਆਨਾਂ ਦੀ ਜਿੰਦਗੀ ਨੂੰ ਬੇਹਤਰੀਨ ਬਣਾਉਣ ਲਈ ਗੁਰਮਤਿ ਫਲਸਫੇ ਨਾਲ ਸੰਬੰਧਿਤ ਸਾਹਿਤ ਜੇਲ੍ਹਾਂ ਅੰਦਰ ਮੁਹਇਆ ਕਰਵਾਏ ਜਾਣ-ਰਤਿੰਦਰ ਸਿੰਘ

ਅਖੰਡ ਕੀਰਤਨੀ ਜੱਥੇ ਦੇ ਪੰਜ ਪਿਆਰਿਆਂ ਵਲੋਂ ਨਿਸ਼ਕਾਮ ਕੀਰਤਨ ਦੀ ਮਰਿਆਦਾ ਨੂੰ ਬਹਾਲ ਕਰਣ ਦੇ ਫੈਸਲੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ

ਨਿਊਜ਼ੀਲੈਂਡ ਦੇ ਸੰਸਦ ਮੈਂਬਰ ਗੁਰਦੁਆਰਾ ਬੰਗਲਾ ਸਾਹਿਬ ਹੋਏ ਨਤਮਸਤਕ

1 ਅਤੇ 2 ਮਈ ਨੂੰ ਹੋਵੇਗਾ ਕੈਰੀਅਰ ਕੌਂਸਲਿੰਗ ਫੇਅਰ: ਕਾਲਕਾ, ਕਾਹਲੋਂ

ਹਰਮੀਤ ਸਿੰਘ ਕਾਲਕਾ ਵੱਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਯਾਦ ਨੂੰ ਸਮਰਪਿਤ ਐਵਾਰਡ ਸਮਾਰੋਹ ਲਈ ਸੁਖਦੇਵ ਸਿੰਘ ਰਿਐਤ ਦੀ ਸ਼ਲਾਘਾ

ਸਿੱਖ ਬੰਧੂ ਵੈਲਫ਼ੇਰ ਟ੍ਰਸ੍ਟ ਵਲੋਂ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ

ਤਖ਼ਤ ਪਟਨਾ ਸਾਹਿਬ ਕਮੇਟੀ ਪ੍ਰਧਾਨ ਜਗਜੋਤ ਸਿੰਘ ਸੋਹੀ ਨੂੰ ਕਮੇਟੀ ਸਟਾਫ ਵੱਲੋਂ ਵਧਾਈ

ਜਸਟਿਸ ਸਵਰਨਕਾਂਤਾ ਸ਼ਰਮਾ ਤੋਂ ਨਿਆਂ ਦੀ ਉਮੀਦ ਖਤਮ, ਨਾ ਮੈਂ ਉਨ੍ਹਾਂ ਸਾਹਮਣੇ ਪੇਸ਼ ਹੋਵਾਂਗਾ ਅਤੇ ਨਾ ਹੀ ਦਲੀਲ ਦੇਵਾਂਗਾ - ਕੇਜਰੀਵਾਲ

ਭਾਜਪਾ ਵਿੱਚ ਸ਼ਾਮਲ ਹੋਏ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਖਤਮ ਕੀਤੀ ਜਾਵੇਗੀ: ਸੰਜੇ ਸਿੰਘ