ਨੈਸ਼ਨਲ

ਸ਼੍ਰੋਮਣੀ ਅਕਾਲੀ ਦਲ ਨੇ ਵਾਰਡ ਨੰਬਰ 32 ਤੋਂ ਸੰਤ ਮੀਤ ਸਿੰਘ ਨੂੰ ਦਿੱਲੀ ਗੁਰਦੁਆਰਾ ਚੋਣਾਂ ਲਈ ਐਲਾਨਿਆ ਉੱਮੀਦੁਆਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 29, 2026 07:30 PM

ਨਵੀਂ ਦਿੱਲੀ - ਵਾਰਡ ਨੰਬਰ 32 ਜਨਕਪੁਰੀ ਇਲਾਕੇ ਦੇ ਪ੍ਰਬੰਧਕ ਸਰਦਾਰ ਰਾਜਾ ਸਿੰਘ ਲੂਥਰਾ, ਸਰਦਾਰ ਇੰਦਰਮੋਹਨ ਸਿੰਘ ਮੋਨੂੰ, ਸਰਦਾਰ ਕੁਲਵਿੰਦਰ ਸਿੰਘ ਸਹਿਗਲ, ਅਤੇ ਸਰਦਾਰ ਮਨਪ੍ਰੀਤ ਸਿੰਘ ਵਲੋਂ ਡੀਡੀਏ ਪਾਰਕ ਜਨਕਪੁਰੀ ਵਿਖ਼ੇ ਸੰਗਤਾਂ ਦੇ ਸਹਿਯੋਗ ਨਾਲ ਵਿਸਾਖੀ ਪੁਰਬ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਰਹਿਰਾਸ ਸਾਹਿਬ ਦੇ ਪਾਠ ਨਾਲ ਹੋਈ ਉਪਰੰਤ ਗੁਰਫ਼ਤਿਹ ਫ੍ਰੈਟਰਨਿਟੀ ਟਰੱਸਟ ਨਾਲ ਜੁੜੇ ਹੋਏ ਬੱਚਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਸੀ। ਇਸ ਮੌਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਪੰਥ ਪ੍ਰਸਿੱਧ ਰਾਗੀ ਭਾਈ ਜਗਤਾਰ ਸਿੰਘ ਨੇ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਸੀ। ਪ੍ਰੋਗਰਾਮ ਵਿਚ ਇਸ ਮੌਕੇ ਕੀਤੀ ਗਈ ਪੰਥਕ ਵਿਚਾਰਾਂ ਦੌਰਾਨ ਸਿੱਖ ਪੰਥ ਦੇ ਕਈ ਗੰਭੀਰ ਮੁਦਿਆਂ ਨੂੰ ਚੁਕਿਆ ਗਿਆ ਸੀ ਜਿਸ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਕਮੇਟੀ ਹੇਠ ਸਕੂਲ ਕਾਲਜਾਂ ਦਾ ਹੋ ਰਿਹਾ ਨੁਕਸਾਨ, ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਮੁੱਖ ਮੁੱਦਾ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਸਰਦਾਰ ਸੰਤ ਮੀਤ ਸਿੰਘ ਨੂੰ ਪਾਰਟੀ ਵਲੋਂ ਵਾਰਡ ਨੰਬਰ 32 ਦਾ ਦਿੱਲੀ ਕਮੇਟੀ ਦੀ ਚੋਣਾਂ ਲਈ ਉੱਮੀਦੁਆਰ ਦਾ ਐਲਾਨ ਕੀਤਾ ਜਿਸ ਦਾ ਹਾਜ਼ਰੀਨ ਸੰਗਤਾਂ ਨੇ ਜੈਕਾਰਿਆ ਨਾਲ ਸੁਆਗਤ ਕੀਤਾ ਸੀ। ਸਰਦਾਰ ਸੰਤ ਮੀਤ ਸਿੰਘ ਦਿੱਲੀ ਕਮੇਟੀ ਦੇ ਸਾਬਕਾ ਮਰਹੂਮ ਮੈਂਬਰ ਪ੍ਰੋ ਜੋਗਿੰਦਰ ਸਿੰਘ ਦੇ ਸਪੁੱਤਰ ਹਨ ਜੋ ਕਿ ਇਲਾਕੇ ਅੰਦਰ ਧਰਮ ਪ੍ਰਚਾਰ ਲਹਿਰ ਨੂੰ ਵੱਡੇ ਪੱਧਰ ਤੇ ਚਲਾ ਰਹੇ ਹਨ। ਸੰਤ ਮੀਤ ਸਿੰਘ ਵਲੋਂ ਸਮੇਂ ਸਮੇਂ ਤੇ ਕਰਵਾਏ ਜਾਂਦੇ ਗੁਰਮਤਿ ਪ੍ਰੋਗਰਾਮਾਂ, ਜਰੂਰਤਮੰਦਾ ਦੇ ਮਦਦਗਾਰ ਅਤੇ ਹਰ ਕਿਸੇ ਦੇ ਦੁੱਖ ਸੁਖ ਵਿਚ ਸ਼ਾਮਿਲ ਹੋਣ ਕਰਕੇ ਇਲਾਕੇ ਵਿਚ ਹਰਮਨ ਪਿਆਰੇ ਹਨ। ਪ੍ਰੋਗਰਾਮ ਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੀ ਤੇ ਇਲਾਕੇ ਦੇ ਸਮੂਹ ਪ੍ਰਬੰਧਕ ਮੈਂਬਰਾਂ ਵਲੋਂ ਆਏ ਹੋਏ ਪਤਵੰਤੇ ਸੱਜਣ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਜਤਿੰਦਰ ਸਿੰਘ ਸੋਨੂੰ, ਸਰਦਾਰ ਗੁਰਮੀਤ ਸਿੰਘ ਸ਼ੰਟੀ, ਭਾਜਪਾ ਕੈਬਿਨਟ ਮਨਿਸਟਰ ਆਸ਼ਿਸ਼ ਸੂਦ ਦੇ ਧਰਮਪਤਨੀ ਅਨੂੰ ਸੂਦ, ਰਮਨਦੀਪ ਸਿੰਘ ਸੋਨੂੰ, ਅਤੁਲ ਮੁੱਖੀ, ਜਗਦੀਪ ਸਿੰਘ ਸਾਬਕਾ ਐਮਐਲਏ, ਨਰਿੰਦਰ ਚਾਵਲਾ, ਡਿੰਪਲ ਆਹੂਜਾ ਸਮੇਤ ਹਾਜ਼ਰੀਨ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Have something to say? Post your comment

 
 
 
 

ਨੈਸ਼ਨਲ

ਜੇਲ੍ਹਾਂ ਅੰਦਰ ਬੰਦ ਸਿੱਖ ਪੰਜਾਬੀ ਨੌਜੁਆਨਾਂ ਦੀ ਜਿੰਦਗੀ ਨੂੰ ਬੇਹਤਰੀਨ ਬਣਾਉਣ ਲਈ ਗੁਰਮਤਿ ਫਲਸਫੇ ਨਾਲ ਸੰਬੰਧਿਤ ਸਾਹਿਤ ਜੇਲ੍ਹਾਂ ਅੰਦਰ ਮੁਹਇਆ ਕਰਵਾਏ ਜਾਣ-ਰਤਿੰਦਰ ਸਿੰਘ

ਜੀਟੀਬੀਆਈਟੀ ਕਾਲਜ ਦੇ ਵਿਦਿਆਰਥੀਆਂ ਨੇ ਗੱਤਕਾ ਮੁਕਾਬਲੇ ਵਿਚ ਜਿੱਤੇ ਤਮਗੇ

ਅਖੰਡ ਕੀਰਤਨੀ ਜੱਥੇ ਦੇ ਪੰਜ ਪਿਆਰਿਆਂ ਵਲੋਂ ਨਿਸ਼ਕਾਮ ਕੀਰਤਨ ਦੀ ਮਰਿਆਦਾ ਨੂੰ ਬਹਾਲ ਕਰਣ ਦੇ ਫੈਸਲੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ

ਨਿਊਜ਼ੀਲੈਂਡ ਦੇ ਸੰਸਦ ਮੈਂਬਰ ਗੁਰਦੁਆਰਾ ਬੰਗਲਾ ਸਾਹਿਬ ਹੋਏ ਨਤਮਸਤਕ

1 ਅਤੇ 2 ਮਈ ਨੂੰ ਹੋਵੇਗਾ ਕੈਰੀਅਰ ਕੌਂਸਲਿੰਗ ਫੇਅਰ: ਕਾਲਕਾ, ਕਾਹਲੋਂ

ਹਰਮੀਤ ਸਿੰਘ ਕਾਲਕਾ ਵੱਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਯਾਦ ਨੂੰ ਸਮਰਪਿਤ ਐਵਾਰਡ ਸਮਾਰੋਹ ਲਈ ਸੁਖਦੇਵ ਸਿੰਘ ਰਿਐਤ ਦੀ ਸ਼ਲਾਘਾ

ਸਿੱਖ ਬੰਧੂ ਵੈਲਫ਼ੇਰ ਟ੍ਰਸ੍ਟ ਵਲੋਂ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ

ਤਖ਼ਤ ਪਟਨਾ ਸਾਹਿਬ ਕਮੇਟੀ ਪ੍ਰਧਾਨ ਜਗਜੋਤ ਸਿੰਘ ਸੋਹੀ ਨੂੰ ਕਮੇਟੀ ਸਟਾਫ ਵੱਲੋਂ ਵਧਾਈ

ਜਸਟਿਸ ਸਵਰਨਕਾਂਤਾ ਸ਼ਰਮਾ ਤੋਂ ਨਿਆਂ ਦੀ ਉਮੀਦ ਖਤਮ, ਨਾ ਮੈਂ ਉਨ੍ਹਾਂ ਸਾਹਮਣੇ ਪੇਸ਼ ਹੋਵਾਂਗਾ ਅਤੇ ਨਾ ਹੀ ਦਲੀਲ ਦੇਵਾਂਗਾ - ਕੇਜਰੀਵਾਲ

ਭਾਜਪਾ ਵਿੱਚ ਸ਼ਾਮਲ ਹੋਏ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਖਤਮ ਕੀਤੀ ਜਾਵੇਗੀ: ਸੰਜੇ ਸਿੰਘ