BREAKING NEWS
ਬਾਬਾ ਸਾਹਿਬ ਅੰਬੇਡਕਰ ਦਾ ਨਿਆਂ ਅਤੇ ਬਰਾਬਰੀ ਦਾ ਦ੍ਰਿਸ਼ਟੀਕੋਣ ਅੱਜ ਭਾਰਤ ਦੀਆਂ ਸੰਸਥਾਵਾਂ ਦਾ ਮਾਰਗਦਰਸ਼ਨ ਕਰੇ: ਹਰਪਾਲ ਸਿੰਘ ਚੀਮਾ  ਯਾਤਰੀਆਂ ਦੀ ਸਹੂਲਤ ਲਈ ਸੂਬੇ ਭਰ ਵਿੱਚ 95 ਡੀਲਕਸ ਏਅਰ-ਕੰਡੀਸ਼ਨਡ ਬੱਸਾਂ ਦੀ ਤੈਨਾਤੀਨਵੇਂ ਬਿੱਲ ਨਾਲ ਜੇਲ੍ਹਾਂ ਸਿਰਫ ਸਜ਼ਾ ਨਹੀਂ, ਸੁਧਾਰ ਅਤੇ ਇੱਜ਼ਤ ਦੇ ਕੇਂਦਰ ਬਣਨਗੀਆਂ: ਡਾ. ਰਵਜੋਤ ਸਿੰਘਆਵਾਰਾ ਕੁੱਤਿਆਂ ਦੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ- ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਦਿੱਤੇ ਨਿਰਦੇਸ਼ਵਿਧਾਨ ਸਭਾ ਦੇ ਇਤਿਹਾਸਕ ਇਜਲਾਸ ਦੌਰਾਨ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਸੋਧ ਅਤੇ ਵਾਧੇ ਸਬੰਧੀ ਮਤਾ ਸਰਬਸੰਮਤੀ ਨਾਲ ਹੋਇਆ ਪਾਸਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿਲ, 2026 ਸਰਬਸੰਮਤੀ ਨਾਲ ਪਾਸ

ਨੈਸ਼ਨਲ

ਹਰੀ ਨਗਰ ਤੋਂ ਪ੍ਰਮੁੱਖ ਸਿੱਖ ਆਗੂਆਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਮੂਲੀਅਤ

ਕੌਮੀ ਮਾਰਗ ਬਿਊਰੋ | May 02, 2026 07:47 PM

ਨਵੀਂ ਦਿੱਲੀ - ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਦਿੱਲੀ ਅਤੇ ਦਿੱਲੀ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਸ਼ਖਸ਼ੀਅਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਿਲ ਹੋ ਰਹੇ ਹਨ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਮਜਬੂਤੀ ਵੱਲ ਵੱਧ ਰਿਹਾ ਹੈ। ਉਹਨਾਂ ਦੱਸਿਆ ਕਿ ਇਸੇ ਲੜੀ ਵਿੱਚ ਇਥੇ ਕਲ ਹਰੀ ਨਗਰ ਦੇ ਵਾਰਡ ਨੰਬਰ 19 ਤੋਂ ਪ੍ਰਮੁੱਖ ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਮੂਲੀਅਤ ਦਾ ਦਿਲੋਂ ਸਵਾਗਤ ਕੀਤਾ ਹੈ।
ਇਸ ਮੌਕੇ ‘ਤੇ ਸ੍ਰੀ ਪਰਵਿੰਦਰ ਸਿੰਘ (ਪ੍ਰਧਾਨ, ਗੁਰਦੁਆਰਾ ਰਾਮਗੜੀਆ ਸਭਾ, ਹਰੀ ਨਗਰ ਅਤੇ ਵਾਈਸ ਚੇਅਰਮੈਨ, ਗੁਰੂ ਤੇਗ ਬਹਾਦੁਰ ਸਾਹਿਬ ਸੈਂਟੇਨਰੀ ਇੰਜੀਨੀਅਰਿੰਗ ਕਾਲਜ, ਰਾਜੌਰੀ ਗਾਰਡਨ), ਸ੍ਰੀ ਸੋਹਰਾਬ ਸਿੰਘ ਜੀ (ਜਨਰਲ ਸਕੱਤਰ, ਗੁਰਦੁਆਰਾ ਰਾਮਗੜੀਆ ਸਭਾ, ਹਰੀ ਨਗਰ ਅਤੇ ਵਾਈਸ ਚੇਅਰਮੈਨ, ਜੀਐਚਪੀਐਸ ਫਤਿਹ ਨਗਰ), ਸ੍ਰੀ ਸਤਨਾਮ ਸਿੰਘ (ਵਾਈਸ ਪ੍ਰਧਾਨ, ਗੁਰਦੁਆਰਾ ਰਾਮਗੜੀਆ ਸਭਾ, ਹਰੀ ਨਗਰ ਅਤੇ ਵਾਈਸ ਚੇਅਰਮੈਨ, ਜੀਐਚਪੀਐਸ ਹਰੀ ਨਗਰ) ਅਤੇ ਸ੍ਰੀ ਵਿਕਰਮ ਸਿੰਘ (ਮੈਂਬਰ, ਗਵਰਨਿੰਗ ਬਾਡੀ, ਜੀਐਚਪੀਐਸ ਫਤਿਹ ਨਗਰ) ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਲ ਹੋ ਕੇ ਆਪਣੇ ਸਮਰਪਣ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਰਣਜੀਤ ਕੌਰ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਹ ਸ਼ਮੂਲੀਅਤ ਸ੍ਰੀ ਜਸਪ੍ਰੀਤ ਸਿੰਘ ਵਿਕੀ ਮਾਨ ਦੀ ਪ੍ਰੇਰਣਾ ਹੇਠ ਹੋਈ ਹੈ, ਜੋ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਜ਼ਮੀਨੀ ਪੱਧਰ ‘ਤੇ ਵਿਸਥਾਰ ਅਤੇ ਮਜ਼ਬੂਤੀ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੀ ਆਮਦ ਨਾਲ ਪਾਰਟੀ ਦੀ ਲੋਕਧਾਰਾ ਹੋਰ ਮਜ਼ਬੂਤ ਹੋਵੇਗੀ ਅਤੇ ਪੰਥਕ ਸੇਵਾ ਦੇ ਮਿਸ਼ਨ ਨੂੰ ਨਵੀਂ ਦਿਸ਼ਾ ਮਿਲੇਗੀ।
ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਹਮੇਸ਼ਾ ਪੰਥ ਦੀ ਭਲਾਈ, ਸਿੱਖ ਮਰਯਾਦਾ ਦੀ ਰੱਖਿਆ ਅਤੇ ਸਮਾਜਿਕ ਸੇਵਾ ਲਈ ਵਚਨਬੱਧ ਰਹੀ ਹੈ, ਅਤੇ ਨਵੇਂ ਸਾਥੀਆਂ ਦੀ ਸ਼ਮੂਲੀਅਤ ਨਾਲ ਇਸ ਵਚਨਬੱਧਤਾ ਨੂੰ ਹੋਰ ਬਲ ਮਿਲੇਗਾ।
ਇਸ ਮੌਕੇ ‘ਤੇ ਨਵੇਂ ਸ਼ਾਮਿਲ ਹੋਏ ਆਗੂਆਂ ਨੇ ਵੀ ਪਾਰਟੀ ਦੇ ਸਿਧਾਂਤਾਂ ‘ਤੇ ਚੱਲਦਿਆਂ ਨਿਸ਼ਕਾਮ ਸੇਵਾ ਕਰਨ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਉਹ ਪੰਥ ਅਤੇ ਸਮਾਜ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

Have something to say? Post your comment

 
 
 
 

ਨੈਸ਼ਨਲ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਵਿਖ਼ੇ ਲੜੀਵਾਰ ਗੁਰਬਾਣੀ ਪ੍ਰੋਗਰਾਮ

‘ਕੌਰਨਾਮਾ-3’ ਛਪਣ ’ਤੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਵਿਖੇ ਕਰਵਾਈ ਗਈ ਅਰਦਾਸ

ਸ਼ਮਸ਼ੇਰ ਸਿੰਘ ਸੰਧੂ ਸਮਰਥਕਾਂ ਸਮੇਤ ਬਾਦਲ ਅਕਾਲੀ ਦਲ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਲ: ਹਰਮੀਤ ਸਿੰਘ ਕਾਲਕਾ

ਸਰਨਾ ਨੇ ਮਨਜਿੰਦਰ ਸਿਰਸਾ ਤੇ ਸਿੱਖ ਇਤਿਹਾਸ ਨੂੰ ਭਗਵਾ ਕਰਨ ਦੇ ਲਗਾਏ ਦੋਸ਼

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵਿਦਿਆਰਥੀਆਂ ਲਈ ਕਰੀਅਰ ਗਾਈਡੈਂਸ ਮੇਲਾ ਆਯੋਜਿਤ

ਸੰਤ ਬਾਬਾ ਇਕਬਾਲ ਸਿੰਘ ਜੀ ਦੇ 100ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਚਾਰ-ਰੋਜ਼ਾ ਗੁਰਮਤਿ ਸਮਾਗਮ ਗੁ. ਬੜੂ ਸਾਹਿਬ ਵਿਖੇ ਆਯੋਜਿਤ

ਨਵੰਬਰ 1984, ਦਿੱਲੀ ‘ਚ ਸਿੱਖ ਨਸਲਕੁਸ਼ੀ ਦਾ ਮਤਾ ਡਰਬੀ ਕੌਂਸਲ ਵਿੱਚ ਪਾਸ ਕਰਵਾਉਣ ਵਾਲੇ ਕੌਂਸਲਰ ਅਜੀਤ ਸਿੰਘ ਅਟਵਾਲ ਦਾ ਸਨਮਾਨ

ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਮੌਜੂਦਾ ਐਕਟ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਫੈਸਲੇ ਲੈਣ ਕਰਕੇ ਅਸਤੀਫੇ ਦੀ ਮੰਗ: ਪਰਮਜੀਤ ਸਿੰਘ ਵੀਰਜੀ

ਨੌਜਵਾਨਾਂ ਦੀ ਭਰਪੂਰ ਸ਼ਮੂਲੀਅਤ ਨਾਲ ਅਕਾਲੀ ਦਲ ਦਿੱਲੀ ਸਟੇਟ ਹੋਰ ਮਜ਼ਬੂਤ: ਹਰਮੀਤ ਸਿੰਘ ਕਾਲਕਾ

ਪੱਛਮੀ ਬੰਗਾਲ ਐਗਜ਼ਿਟ ਪੋਲ: ਬੰਗਾਲ ਵਿੱਚ ਮਮਤਾ ਦੀ ਵਾਪਸੀ ਦੇ ਸੰਕੇਤ, 159 ਸੀਟਾਂ ਜਿੱਤਣ ਦੀ ਉਮੀਦ