ਨੈਸ਼ਨਲ

ਦਿੱਲੀ ਹਾਈ ਕੋਰਟ ਨੇ ਸਕੂਲਾਂ ਦੇ ਸਟਾਫ ਦੇ ਬਕਾਏ ਦੇ ਮਾਮਲੇ ਦੇ ਹੱਲ ਵਾਸਤੇ ਦੋ ਮਹੀਨੇ ਦਾ ਸਮਾਂ ਦਿੱਤਾ: ਕਾਲਕਾ, ਕਾਹਲੋਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 04, 2026 07:08 PM

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਦੇ ਬਕਾਏ ਦਾ ਜੋ ਮਾਮਲਾ ਦਿੱਲੀ ਹਾਈ ਕੋਰਟ ਵਿਚ ਸੁਣਵਾਈ ਅਧੀਨ ਹੈ, ਅੱਜ ਉਸ ਮਾਮਲੇ ’ਤੇ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਮਾਮਲੇ ਦੇ ਹੱਲ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਹੈ । ਅਦਾਲਤੀ ਸੁਣਵਾਈ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਸੁਣਵਾਈ ਦੌਰਾਨ ਜਨਰਲ ਸਕੱਤਰ ਸਰਦਾਰ ਕਾਹਲੋਂ ਨੇ ਖੁਦ ਜੱਜ ਸਾਹਿਬ ਨੂੰ ਦੱਸਿਆ ਕਿ ਕਿਵੇਂ ਇਹਨਾਂ ਦੇ ਬਕਾਏ ਵਧੇ, ਕੌਣ ਪ੍ਰਧਾਨ ਸਨ ਜਿਹਨਾਂ ਨੇ ਬਕਾਏ ਨਹੀਂ ਦਿੱਤੇ। ਉਹਨਾਂ ਨੇ ਦੱਸਿਆ ਕਿ ਜੱਜ ਸਾਹਿਬ ਨੇ ਤਕਰੀਬਨ 7 ਤੋਂ 8 ਮਿੰਟ ਉਹਨਾਂ ਦੀ ਗੱਲ ਸੁਣੀ। ਉਹਨਾਂ ਦੱਸਿਆ ਕਿ ਕਮੇਟੀ ਨੇ ਅਦਾਲਤ ਵਿਚ ਦੱਸਿਆ ਕਿ ਅਸੀਂ ਹੁਣ ਤੱਕ ਕਿੰਨੀਆਂ ਅਦਾਇਗੀਆਂ ਕਰ ਚੁੱਕੇ ਹਾਂ ਇਸ ਲਈ ਸਾਡੀ ਮਨਸ਼ਾ ਸਟਾਫ ਤੇ ਅਧਿਆਪਕਾਂ ਨੂੰ ਬਕਾਏ ਦੇਣ ਦੀ ਹੈ। ਉਹਨਾਂ ਦੱਸਿਆ ਕਿ ਵਰਕਿੰਗ ਸਟਾਫ ਵਿਚੋਂ 919 ਨੇ ਸਾਡੇ ਨਾਲ ਐਮ ਓ ਯੂ ਸਾਈਨ ਕੀਤਾ ਤੇ ਸਾਡੇ ਨਾਲ ਖੜ੍ਹੇ ਹੋਏ ਤੇ ਜਿਹੜੇ ਬਾਕੀ 33-34 ਰਹਿ ਗਏ ਹਨ, ਉਹ ਵੀ ਸਾਡੇ ਨਾਲ ਆਉਣਗੇ। ਉਹਨਾਂ ਕਿਹਾ ਕਿ ਇਸੇ ਤਰੀਕੇ ਸੇਵਾ ਮੁਕਤ ਮੁਲਾਜ਼ਮਾਂ ਤੋਂ ਵੀ ਸਾਨੂੰ ਆਸ ਹੈ ਕਿ ਉਹ ਸਾਡੇ ਨਾਲ ਖੜ੍ਹਨਗੇ ਕਿਉਕਿ ਅਸੀਂ ਸਾਰੇ ਮਸਲੇ ਨੂੰ ਹੱਲ ਕਰਨ ਦੇ ਨੇੜੇ ਪਹੁੰਚ ਗਏ ਹਾਂ। ਉਹਨਾਂ ਦੱਸਿਆ ਜੱਜ ਸਾਹਿਬ ਨੇ ਦੋ ਮਹੀਨੇ ਦਾ ਸਮਾਂ ਸਾਨੂੰ ਦਿੱਤਾ ਹੈ ਤੇ ਕਿਹਾ ਕਿ ਇਹ ਮਸਲਾ ਹੱਲ ਹੋ ਸਕਦਾ ਹੈ ਤੇ ਕਮੇਟੀ ਇਸ ਲਈ ਯਤਨਸ਼ੀਲ ਹੈ। ਸਰਦਾਰ ਕਾਹਲੋਂ ਨੇ ਕਿਹਾ ਕਿ ਇਸ ਮਾਮਲੇ ਵਿਚ ਕੋਈ ਵੀ ਸਟਾਫ ਮੈਂਬਰ ਜਾਂ ਸੇਵਾ ਮੁਕਤ ਮੁਲਾਜ਼ਮ ਉਹਨਾਂ ਨਾਲ ਦੁਪਹਿਰ 2.00 ਵਜੇ ਤੋਂ ਬਾਅਦ ਉਹਨਾਂ ਨੂੰ ਦਫਤਰ ਵਿਚ ਮਿਲ ਸਕਦਾ ਹੈ।

Have something to say? Post your comment

 
 
 
 

ਨੈਸ਼ਨਲ

ਭਾਈ ਭਰਪੂਰ ਸਿੰਘ ਸਮਾਣਾ ਅਤੇ ਬੀਬੀ ਅਰਵੀਨ ਕੌਰ ਦੀ ਯਾਦ ਵਿੱਚ ਅਖੰਡ ਕੀਰਤਨ ਸਮਾਗਮ ਅਤੇ ਅੰਤਿਮ ਅਰਦਾਸ

ਮੌਂਟਰੀਆਲ ਵਿਖ਼ੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਣ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ

ਪੰਥਕ ਸੰਸਥਾਵਾਂ ਦੀ ਖੁਦਮੁਖਤਿਆਰੀ 'ਤੇ ਹਮਲਾ ਕਰਣ ਵਾਲੇ ਸਤਿਕਾਰ (ਸੋਧ) ਐਕਟ, 2026 ਨੂੰ ਜੱਥੇਦਾਰ ਵਲੋਂ ਰੱਦ ਕਰਣਾ ਸ਼ਲਾਘਾਯੋਗ-ਵੀਰਜੀ

ਕੌਰਨਾਮਾ-3 ਕਿਤਾਬ 6 ਮਈ ਨੂੰ ਸ਼ਹੀਦ ਭਾਈ ਪੰਜਵੜ ਦੇ ਤੀਜੇ ਸ਼ਹੀਦੀ ਸਮਾਗਮ ਮੌਕੇ ਕੀਤੀ ਜਾਵੇਗੀ ਜਾਰੀ-ਭਾਈ ਦਲਜੀਤ ਸਿੰਘ ਖਾਲਸਾ

ਹਰੀ ਨਗਰ ਤੋਂ ਪ੍ਰਮੁੱਖ ਸਿੱਖ ਆਗੂਆਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਮੂਲੀਅਤ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਵਿਖ਼ੇ ਲੜੀਵਾਰ ਗੁਰਬਾਣੀ ਪ੍ਰੋਗਰਾਮ

‘ਕੌਰਨਾਮਾ-3’ ਛਪਣ ’ਤੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਵਿਖੇ ਕਰਵਾਈ ਗਈ ਅਰਦਾਸ

ਸ਼ਮਸ਼ੇਰ ਸਿੰਘ ਸੰਧੂ ਸਮਰਥਕਾਂ ਸਮੇਤ ਬਾਦਲ ਅਕਾਲੀ ਦਲ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਲ: ਹਰਮੀਤ ਸਿੰਘ ਕਾਲਕਾ

ਸਰਨਾ ਨੇ ਮਨਜਿੰਦਰ ਸਿਰਸਾ ਤੇ ਸਿੱਖ ਇਤਿਹਾਸ ਨੂੰ ਭਗਵਾ ਕਰਨ ਦੇ ਲਗਾਏ ਦੋਸ਼

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵਿਦਿਆਰਥੀਆਂ ਲਈ ਕਰੀਅਰ ਗਾਈਡੈਂਸ ਮੇਲਾ ਆਯੋਜਿਤ