ਪੰਜਾਬ

ਭਾਜਪਾ ਨੂੰ ਵੀ ਨਹੀਂ ਵਿਸ਼ਵਾਸ ਹੈ ਈਵੀਐਮ ਤੇ- ਮੰਗੀਆਂ ਲੋਕਲ ਬਾਡੀ ਚੋਣਾਂ ਬੈਲਟ ਪੇਪਰ ਤੇ -ਮਿਲਿਆ ਵਫਦ ਚੋਣ ਕਮਿਸ਼ਨ ਨੂੰ

ਕੌਮੀ ਮਾਰਗ ਬਿਊਰੋ | May 13, 2026 07:29 PM

ਚੰਡੀਗੜ੍ਹ-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਪਾਰਟੀ ਦੇ ਇਕ ਵਫਦ ਨੇ ਅੱਜ ਪੰਜਾਬ ਰਾਜ ਚੋਣ ਕਮਿਸ਼ਨਰ ਨੂੰ ਮਿਲਕੇ ਲੋਕਲ ਬਾਡੀ ਚੋਣਾਂ ਈਵੀਐਮ ਦੀ ਬਜਾਏ ਬੈਲਟ ਪੇਪਰ ਨਾਲ ਕਰਵਾਉਣ ਦੇ ਫੈਸਲੇ ਨੂੰ ਬਦਲਣ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾਂ, ਸੀਨਿਅਰ ਆਗੂ ਵਿਜੈ ਸਾਂਪਲਾ, ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਰਾਕੇਸ਼ ਰਾਠੌਰ, ਵਿਨੀਤ ਜੋਸ਼ੀ ਵੀ ਹਾਜਰ ਸਨ।
ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਰਾਜ ਚੋਣ ਕਮਿਸ਼ਨਰ ਨਾਲ ਮਿਲ ਕੇ ਪੰਚਾਇਤੀ ਰਾਜ ਸੰਸਥਾਵਾਂ ਵਾਂਗ ਲੋਕਲ ਬਾਡੀ ਚੋਣਾਂ ਨੂੰ ਲੁੱਟਣ ਦੀ ਸਾਜਿਸ ਤਹਿਤ ਇਹ ਨਿਯਮ ਲੈਕੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਮੇਂ ਤੋਂ ਲੋਕਲ ਬਾਡੀ ਚੋਣਾਂ ਈਵੀਐਮ ਮਸ਼ੀਨਾਂ ਨਾਲ ਹੁੰਦੀਆਂ ਹਨ ਪਰ ਚੋਣਾਂ ਦੇ ਐਲਾਨ ਤੋਂ ਬਾਅਦ ਰਾਤੋ ਰਾਤ ਸਰਕਾਰ ਦੇ ਆਦੇਸ਼ਾਂ ਹੇਠ ਕੰਮ ਕਰ ਰਹੇ ਚੋਣ ਕਮਿਸ਼ਨ ਨੇ ਈਵੀਐਮ ਦੀ ਬਜਾਏ ਬੈਲਟ ਪੇਪਰ ਨਾਲ ਚੋਣਾਂ ਕਰਵਾਉਣ ਦਾ ਫੈਸਲਾ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਆਮ ਤੌਰ ਤੇ ਰਵਾਇਤ ਰਹੀ ਹੈ ਕਿ ਚੋਣਾਂ ਤੋਂ ਪਹਿਲਾਂ ਸਾਰੀਆ ਪਾਰਟੀਆਂ ਨਾਲ ਮੀਟਿੰਗ ਕੀਤੀ ਜਾਂਦੀ ਹੈ ਪਰ ਇਸ ਵਾਰ ਅਜਿਹੀ ਵੀ ਨਹੀਂ ਕੀਤਾ ਗਿਆ। ਇਸਤੋਂ ਬਿਨ੍ਹਾਂ ਤਤਕਾਲੀ ਲੋਕਲ ਬਾਡੀ ਮੰਤਰੀ ਨੇ ਵੀ ਪਿੱਛਲੇ ਦਿਨੀਂ ਕਿਹਾ ਸੀ ਕਿ ਵੋਟਾਂ ਈਵੀਐਮ ਨਾਲ ਪੈਣਗੀਆਂ ਪਰ ਆਪ ਸਰਕਾਰ ਨੇ ਆਪਣੀ ਪ੍ਰਤੱਖ ਹਾਰ ਵੇਖਦਿਆਂ ਇਹ ਫੈਸਲਾ ਬਦਲ ਦਿੱਤਾ ਤਾਂ ਜੋ ਵੋਟਾਂ ਦੀ ਗਿਣਤੀ ਸਮੇਂ ਘਪਲਾ ਕੀਤਾ ਜਾ ਸਕੇ ਅਤੇ ਲੋਕਤੰਤਰ ਦਾ ਘਾਣ ਕਰਕੇ ਚੋਣਾਂ ਦੀ ਲੁੱਟ ਕੀਤੀ ਜਾ ਸਕੇ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਸਮੇਂ ਜਿਵੇਂ ਪਟਿਆਲਾ ਵਿਚ ਪੁਲਿਸ ਅਫ਼ਸਰ ਦੀ ਆਡੀਓ ਕਾਲ ਵਾਇਰਲ ਹੋਈ ਸੀ ਉਸ ਤੋਂ ਸਪੱਸ਼ਟ ਹੋ ਗਿਆ ਸੀ ਕਿ ਆਪ ਸਰਕਾਰ ਉਹ ਚੋਣਾਂ ਕਿਵੇਂ ਲੁੱਟੀਆਂ ਤੇ ਉਹੀ ਖੇਡ ਹੁਣ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਕਰਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਇਸਦਾ ਡੱਟ ਕੇ ਵਿਰੋਧ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀਤੇ ਕੱਲ ਤੱਕ ਰਾਖਵਾਂਕਰਨ ਦੇ ਵਾਰਡਾਂ ਬਦਲੇ ਜਾ ਰਹ ਸਨ। ਕਈ ਥਾਂਈ ਲੋਕਾਂ ਨੂੰ ਵੋਟਰ ਲਿਸਟ ਨਹੀਂ ਮਿਲ ਰਹੀ ਜਦ ਕਿ ਵਾਰਡਬੰਦੀ ਵਿਚ ਵੀ ਵੱਡੇ ਗੋਲਮਾਲ ਕੀਤੇ ਗਏ ਹਨ।
ਸੁਨੀਲ ਜਾਖੜ ਨੇ ਕਿਹਾ ਕਿ ਚੋਣ ਕਮਿਸ਼ਨਰ ਆਪਣੀ ਨਿਰਪੱਖਤਾ ਬਣਾਈ ਰੱਖਣ ਲਈ ਤੁਰੰਤ ਆਪਣਾ ਫੈਸਲਾ ਬਦਲੇ ਅਤੇ ਨਿਯਮਾਂ ਅਤੇ ਸਮੇਂ ਸਮੇਂ ਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਆਈਆਂ ਹਦਾਇਤਾਂ ਦੇ ਮੱਦੇਨਜਰ ਰਵਾਇਤ ਅਨੁਸਾਰ ਈਵੀਐਮ ਨਾਲ ਹੀ ਮਤਦਾਨ ਕਰਵਾਇਆ ਜਾਵੇ।

Have something to say? Post your comment

 
 
 
 

ਪੰਜਾਬ

ਪੰਜਾਬ ਵਿੱਚ ਆਰਮੀ ਸਕੂਲਾਂ ਵੱਲੋਂ ਸੰਸਕ੍ਰਿਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਵਿਕਲਪਿਕ ਭਾਸ਼ਾ ਬਣਾਉਣਾ, ਭਾਸ਼ਾ ਐਕਟ ਦੀ ਉਲੰਘਣਾ-  ਰਵੀਇੰਦਰ ਸਿੰਘ

ਖ਼ਾਲਸਾ ਕਾਲਜ ਪਬਲਿਕ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 12ਵੀਂ ਸੀ. ਬੀ. ਐੱਸ. ਈ. ਪ੍ਰੀਖਿਆ ਦਾ ਨਤੀਜ਼ਾ ਰਿਹਾ ਸ਼ਾਨਦਾਰ

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੀਐਸਪੀਸੀਐਲ ਮੁੱਖ ਦਫ਼ਤਰ ਪਟਿਆਲਾ ਵਿਖੇ ਬਿਜਲੀ ਮੰਤਰੀ ਵਜੋਂ ਸੰਭਾਲਿਆ ਅਹੁਦਾ

ਹਰਜੋਤ ਸਿੰਘ ਬੈਂਸ ਨੇ ਸਥਾਨਕ ਸਰਕਾਰਾਂ ਮੰਤਰੀ ਵਜੋਂ ਅਹੁਦਾ ਸੰਭਾਲਿਆ

ਪੰਜਾਬ ਵਿੱਚ ਬੰਬ ਦੀ ਧਮਕੀ -ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਨੀਲ ਜਾਖੜ ਨੂੰ ਨਿਸ਼ਾਨਾ ਬਣਾਇਆ ਗਿਆ

ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਸੀਬੀਆਈ ਦੇ ਛਾਪੇ 'ਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਮੰਤਰੀ ਬਲਬੀਰ ਸਿੰਘ ਨੇ

ਪੰਜਾਬ ਸਰਕਾਰ ਸਰਕਾਰੀ ਨੌਕਰੀਆਂ ਵਿੱਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਏਗੀ

ਸਿੱਖਿਆ ਕ੍ਰਾਂਤੀ ਨੇ ਲਿਆਂਦੀ ਇਤਿਹਾਸਕ ਤਬਦੀਲੀ, ਦਸਵੀਂ ਜਮਾਤ ਦੇ ਬੋਰਡ ਨਤੀਜਿਆਂ ਵਿੱਚ ਕੁੜੀਆਂ ਨੇ ਪਹਿਲੇ 3 ਵਿੱਚੋਂ 2 ਸਥਾਨ ਕੀਤੇ ਹਾਸਲ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਬਾਰੇ ਕਾਨੂੰਨ ਕੌਮ ਦੇ ਹੱਕ ਵਿੱਚ ਪ੍ਰੰਤੂ ਮਰਿਆਦਾ ਨੂੰ ਕਾਨੂੰਨੀ ਦਾਇਰੇ ਚ ਲਿਆਣਾ ਇਤਰਾਜਯੋਗ-ਸਿੰਘ ਸਾਹਿਬਾਨ

ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਐਸ.ਜੀ.ਪੀ.ਸੀ ਪ੍ਰਧਾਨ ਨੂੰ ਕਿਸ ਹੈਸੀਅਤ ਵਿੱਚ ਹਦਾਇਤ ਕਰ ਰਹੀ ਹੈ - ਰਵੀਇੰਦਰ ਸਿੰਘ