ਹਰਿਆਣਾ

ਮੀਰੀ ਪੀਰੀ ਕਾਲਜ ਦਾ ਕੇਸ ਹਾਈਕੋਰਟ ਵਿਚੋਂ ਜਿੱਤਣ ਲਈ ਜਥੇਦਾਰ ਦਾਦੂਵਾਲ ਨੂੰ ਵਧਾਈ- ਭੋਮਾ

ਕੌਮੀ ਮਾਰਗ ਬਿਊਰੋ | May 13, 2026 07:42 PM

 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਮੀਰੀ ਪੀਰੀ ਕਾਲਜ ਅਤੇ ਹਸਪਤਾਲ ਦਾ ਕੇਸ ਜਿੱਤਣ ਤੇ ਹਰਿਆਣਾ ਦੀਆਂ ਸਿੱਖ ਸੰਗਤਾਂ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਨੂੰ ਵਧਾਈਆਂ ਦਿੱਤੀਆਂ । ਉਨਾਂ ਕਿਹਾ ਕੇ ਮਾਣਯੋਗ ਹਾਈਕੋਰਟ ਦੇ ਇਸ ਫੈਸਲੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਦੀ ਬਹੁਤ ਵੱਡੀ ਜਿੱਤ ਅਤੇ ਬਾਦਲਾਂ ਦੀ ਲੱਕ ਤੋੜਵੀਂ ਵੱਡੀ ਹਾਰ ਹੋਈ ਹੈ।  ਦਾਦੂਵਾਲ  ਵਲੋਂ ਇਸ ਮੁੱਦੇ ਨੂੰ ਲੋਕਾਂ ਵਿੱਚ ਲਿਜਾਣਾ ਤੇ ਵੱਡੇ ਵਕੀਲਾਂ ਦੀ ਅਣਥੱਕ ਮਿਹਨਤ ਅਤੇ ਯਤਨਾਂ ਸਦਕਾ ਅੱਜ ਮੀਰੀ ਪੀਰੀ ਹਸਪਤਾਲ ਤੇ ਪੂਰਨ ਤੌਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੋ ਗਿਆ ਹੈ । ਪਹਿਲਾਂ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਕੇਸ ਮਾਣਯੋਗ ਸੁਪਰੀਮ ਕੋਰਟ ਵਿੱਚੋਂ ਜਥੇਦਾਰ  ਦਾਦੂਵਾਲ ਨੇ ਆਪਣੇ ਵੱਡੇ ਵਕੀਲਾਂ ਰਾਹੀਂ ਤੇ ਸਰਕਾਰਾਂ ਤੇ ਆਪਣਾ ਅਸਰ ਰਸੂਖ ਵਰਤਕੇ ਜਿੱਤਿਆ ਤੇ ਹਰਿਆਣਾ ਦੇ ਸਿੱਖਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾਇਆ ਸੀ ਅਤੇ ਬਾਦਲਾਂ ਦਾ ਹਰਿਆਣੇ ਵਿੱਚੋਂ ਬੋਰੀ ਬਿਸਤਰਾ ਗੋਲ ਕਰਵਾਇਆਂ ਸੀ । ਜਥੇਦਾਰ ਦਾਦੂਵਾਲ ਨੇ ਮੀਰੀ ਪੀਰੀ ਹਸਪਤਾਲ ਤੇ ਬਾਦਲਾਂ ਦੇ ਨਿੱਜੀ ਟਰੱਸਟ ਦਾ ਅਧਿਕਾਰ ਖੋਹ ਕੇ ਹਰਿਆਣੇ ਦੇ ਸਿੱਖਾਂ ਦੀ ਝੋਲੀ ਪਾ ਦਿੱਤਾ ਹੈ । ਜਿਸ ਨਾਲ਼ ਹਰਿਆਣੇ ਦੇ ਸਿੱਖਾਂ ਵਿੱਚ ਥਾਂ ਥਾਂ ਖੁਸ਼ੀ ਪਾਈਂ ਜਾ ਰਹੀ ਹੈ ।

Have something to say? Post your comment

 
 
 
 

ਹਰਿਆਣਾ

ਝੀਡਾ ਨੇ ਜਥੇਦਾਰ ਨਾਲ ਕੀਤੀ ਮੁਲਾਕਾਤ-ਆਲ ਇੰਡੀਆ ਗੁਰਦਵਾਰਾ ਐਕਟ ਲਈ ਵਿਦਵਾਨਾ ਦੀ ਕਮੇਟੀ ਦਾ ਸੁਝਾਅ ਪੇਸ਼ ਕੀਤਾ

ਰਾਜਨੀਤਿਕ ਮਤਭੇਦ ਆਪਣੀ ਜਗ੍ਹਾ, ਪਰ ਸੰਵਿਧਾਨਕ ਸੰਸਥਾਵਾਂ ਦਾ ਸਤਿਕਾਰ ਸਭ ਤੋਂ ਉੱਪਰ” - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ ਬੈਂਕ ਘੁਟਾਲਾ: ਛੇ ਆਈਏਐਸ ਅਧਿਕਾਰੀਆਂ ਵਿਰੁੱਧ ਚਾਰਜਸ਼ੀਟ ਦਾਇਰ, ਸੀਬੀਆਈ ਨੇ ਕਈ ਸਨਸਨੀਖੇਜ਼ ਖੁਲਾਸੇ ਕੀਤੇ

ਬ੍ਰਿਕਸ ਸੰਮੇਲਨ ਵਿੱਚ ਵਿਰੋਧੀ ਧਿਰ ਦੇ ਮੁੱਖ ਮੰਤਰੀਆਂ ਦੀ ਗੈਰਹਾਜ਼ਰੀ ਮੰਦਭਾਗੀ: ਨਾਇਬ ਸੈਣੀ

ਭੁਪਿੰਦਰ ਹੁੱਡਾ ਨੇ ਐਥਲੀਟਾਂ ਨਾਲ ਬਦਸਲੂਕੀ ਲਈ ਹਰਿਆਣਾ ਸਰਕਾਰ ਦੀ ਕੀਤੀ ਆਲੋਚਨਾ

ਰਾਹੁਲ ਗਾਂਧੀ 'ਤੇ ਐਫਆਈਆਰ ਦਾ ਕਾਂਗਰਸ ਨੇ ਕੀਤਾ ਵਿਰੋਧ- ਹੁੱਡਾ ਨੇ ਕਿਹਾ ਅਸੀਂ ਨਹੀਂ ਡਰਦੇ ਅਜਿਹੀਆਂ ਗੱਲਾਂ ਤੋਂ 

ਭਾਜਪਾ ਨੇ ਗੁਰੂਗ੍ਰਾਮ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ- ਭੁਪਿੰਦਰ ਹੁੱਡਾ

ਸੁਪਰੀਮ ਕੋਰਟ ਨੇ ਸੌਦਾ ਸਾਧ ਰਾਮ ਰਹੀਮ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤੇ- ਸੁਣਵਾਈ ਨਵੰਬਰ ਵਿੱਚ- ਅੰਸ਼ੁਲ ਛਤਰਪਤੀ

ਮੀਰੀ-ਪੀਰੀ ਮੈਡੀਕਲ ਇੰਸਟੀਚਿਊਟ ’ਚ ਮੈਡੀਕਲ ਸੇਵਾਵਾਂ ਤੇ ਸਟਾਫ਼ ਦੀਆਂ ਤਨਖ਼ਾਹਾਂ ਵਿਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ- ਐਡਵੋਕੇਟ ਧਾਮੀ

ਭਾਜਪਾ ਨੇ ਹਰਿਆਣਾ ਨੂੰ ਪੇਪਰ ਲੀਕ ਦਾ ਕੇਂਦਰ ਬਣਾ ਦਿੱਤਾ - ਭੁਪਿੰਦਰ ਹੁੱਡਾ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਦਾ ਸਮਰਥਨ ਕੀਤਾ