ਨੈਸ਼ਨਲ

ਭਾਈ ਪਰਮਜੀਤ ਸਿੰਘ ਖਾਲਸਾ ਵੱਲੋਂ ਪੰਜ ਪਿਆਰਿਆਂ ਖ਼ਿਲਾਫ਼ ਕੀਤੀਆਂ ਟਿੱਪਣੀਆਂ ਪੰਥਕ ਮਰਯਾਦਾ ਉੱਤੇ ਸਿੱਧਾ ਹਮਲਾ- ਅਖੰਡ ਕੀਰਤਨੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 13, 2026 09:13 PM

ਨਵੀਂ ਦਿੱਲੀ - ਪੰਥਕ ਸਿਆਸਤ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਅਖੰਡ ਕੀਰਤਨੀ ਜੱਥੇ ਦੀ ਪੰਜ ਮੈਂਬਰੀ ਕਮੇਟੀ (ਭਾਰਤ) ਨੇ ਇੱਕ ਪ੍ਰਸਿੱਧ ਕਥਾਵਾਚਕ ਭਾਈ ਪਰਮਜੀਤ ਸਿੰਘ ਖਾਲਸਾ ਅਨੰਦਪੁਰ ਸਾਹਿਬ ਵਾਲਿਆਂ ਵੱਲੋਂ ਸਟੇਜ ਤੋਂ ਜੱਥੇ ਅਤੇ ਪੰਜ ਪਿਆਰਿਆਂ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਨੂੰ “ਪੰਥਕ ਮਰਯਾਦਾ ਉੱਤੇ ਸਿੱਧਾ ਹਮਲਾ” ਕਰਾਰ ਦਿੰਦਿਆਂ ਕੜ੍ਹੀ ਪ੍ਰਤੀਕਿਰਿਆ ਦਿੱਤੀ ਹੈ। ਕਮੇਟੀ ਨੇ ਦੋਸ਼ ਲਗਾਇਆ ਕਿ ਬਿਨਾਂ ਪੂਰੇ ਤੱਥ ਜਾਣੇ ਅਤੇ ਜੱਥੇ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੇ, ਸਟੇਜਾਂ ਤੋਂ ਪੰਜ ਪਿਆਰਿਆਂ ਦੇ ਫ਼ੈਸਲਿਆਂ ਨੂੰ ਕਟਘਰੇ ਵਿੱਚ ਖੜ੍ਹਾ ਕੀਤਾ ਗਿਆ, ਜਿਸ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਭਾਰੀ ਰੋਸ ਪੈਦਾ ਹੋ ਰਿਹਾ ਹੈ। ਜੱਥੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਪੰਜ ਪਿਆਰਿਆਂ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਸੀ, ਜਿਸ ਕਾਰਨ ਪੰਥਕ ਅਨੁਸ਼ਾਸਨ ਅਨੁਸਾਰ ਕਾਰਵਾਈ ਹੋਈ। ਪਰੰਤੂ ਸੰਬੰਧਤ ਕਥਾਵਾਚਕ ਭਾਈ ਪਰਮਜੀਤ ਸਿੰਘ ਖਾਲਸਾ ਅਨੰਦਪੁਰ ਸਾਹਿਬ ਵਾਲਿਆਂ ਨੇ ਗਲਤੀ ਕਰਨ ਵਾਲੇ ਦਾ ਪੱਖ ਲੈਂਦਿਆਂ ਪੰਜ ਪਿਆਰਿਆਂ ਅਤੇ ਅਖੰਡ ਕੀਰਤਨੀ ਜੱਥੇ ਨੂੰ ਹੀ ਗਲਤ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਕਮੇਟੀ ਨੇ ਇਸਨੂੰ “ਪੰਥਕ ਅਨੁਸ਼ਾਸਨ ਨੂੰ ਚੁਣੌਤੀ” ਕਰਾਰ ਦਿੱਤਾ। ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਪੰਜ ਪਿਆਰੇ ਗੁਰੂ ਖਾਲਸਾ ਪੰਥ ਦੀ ਪ੍ਰਤੀਕ ਪ੍ਰਥਾ ਹਨ ਅਤੇ ਉਨ੍ਹਾਂ ਦੇ ਫ਼ੈਸਲਿਆਂ ਉੱਤੇ ਜਨਤਕ ਸਟੇਜਾਂ ਤੋਂ ਸਵਾਲ ਚੁੱਕਣਾ ਗੁਰੂ ਪੰਥ ਦੀ ਮਰਯਾਦਾ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਅਖੰਡ ਕੀਰਤਨੀ ਜੱਥੇ ਨੇ ਖ਼ਾਸ ਤੌਰ ‘ਤੇ ਇਸ ਗੱਲ ‘ਤੇ ਐਤਰਾਜ਼ ਜਤਾਇਆ ਕਿ ਜੱਥੇ ਅਤੇ ਪੰਜ ਪਿਆਰਿਆਂ ਨੂੰ “ਏਜੰਸੀਆਂ” ਕਹਿ ਕੇ ਸੰਬੋਧਿਤ ਕੀਤਾ ਗਿਆ। ਕਮੇਟੀ ਨੇ ਕਿਹਾ ਕਿ ਇਹ ਬਿਆਨ ਨਾ ਸਿਰਫ਼ ਘੋਰ ਬੇਅਦਬੀ ਹੈ, ਸਗੋਂ ਉਹਨਾਂ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਦੀ ਵੀ ਤੌਹੀਨ ਹੈ ਜਿਨ੍ਹਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਲਹੂ ਵਹਾਇਆ।ਜੱਥੇ ਨੇ ਆਪਣੇ ਲਹੂ-ਭਿੱਜੇ ਇਤਿਹਾਸ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਅਖੰਡ ਕੀਰਤਨੀ ਜੱਥੇ ਦੀ ਪਰੰਪਰਾ ਕੁਰਬਾਨੀਆਂ, ਜੇਲ੍ਹਾਂ ਅਤੇ ਨਿਸ਼ਕਾਮ ਸੇਵਾ ਨਾਲ ਲਿਖੀ ਗਈ ਹੈ। ਅਜਿਹੀਆਂ ਸੰਸਥਾਵਾਂ ਉੱਤੇ ਬਿਨਾਂ ਸਬੂਤ ਉਂਗਲ ਚੁੱਕਣਾ ਪੰਥ ਅੰਦਰ ਫੁੱਟ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਹੌਸਲਾ ਦੇਣ ਦੇ ਬਰਾਬਰ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਮਸਲਾ ਕਿਸੇ ਇਕਲੇ ਵਿਅਕਤੀ ਦਾ ਨਹੀਂ, ਸਗੋਂ ਅਖੰਡ ਕੀਰਤਨੀ ਜੱਥੇ ਵੱਲੋਂ ਦਹਾਕਿਆਂ ਤੋਂ ਨਿਸ਼ਕਾਮ ਭਾਵਨਾ ਨਾਲ ਕੀਤੀ ਜਾਂਦੀ ਗੁਰਮਤਿ ਕੀਰਤਨ ਸੇਵਾ ਅਤੇ ਪੰਥਕ ਮਰਯਾਦਾ ਦਾ ਹੈ। ਜਿਹੜੇ ਆਦੇਸ਼ ਅੱਜ ਚਰਚਾ ਵਿੱਚ ਲਿਆਂਦੇ ਜਾ ਰਹੇ ਹਨ, ਉਹ ਕੋਈ ਨਵੇਂ ਨਹੀਂ, ਸਗੋਂ ਪਹਿਲਾਂ ਦਿੱਤੇ ਗਏ ਆਦੇਸ਼ਾਂ ਦੀ ਹੀ ਪੁਸ਼ਟੀ ਹਨ। ਇਸ ਲਈ ਇਸ ਮਸਲੇ ਨੂੰ ਸਟੇਜ ਉਪਰ ਪੇਸ਼ ਕਰਨਾ ਨਾ ਤਾਂ ਯੋਗ ਹੈ ਅਤੇ ਨਾ ਹੀ ਪੰਥਕ ਹਕੀਕਤਾਂ ਨਾਲ ਇਨਸਾਫ਼ ਕਰਦਾ ਹੈ। ਕਮੇਟੀ ਨੇ ਖੁਲਾਸਾ ਕੀਤਾ ਕਿ ਹੁਣ ਜਦੋਂ ਸੱਚਾਈ ਸਾਹਮਣੇ ਆ ਚੁੱਕੀ ਹੈ ਅਤੇ ਕਥਾਵਾਚਕ ਭਾਈ ਪਰਮਜੀਤ ਸਿੰਘ ਖਾਲਸਾ ਅਨੰਦਪੁਰ ਸਾਹਿਬ ਵਾਲਿਆਂ ਵੱਲੋਂ ਅੰਦਰੂਨੀ ਤੌਰ ‘ਤੇ ਗਲਤੀ ਮੰਨ ਲਈ ਗਈ ਹੈ, ਤਾਂ ਜੱਥੇ ਨੇ ਮੰਗ ਕੀਤੀ ਹੈ ਕਿ ਜਿਵੇਂ ਸਟੇਜਾਂ ਤੋਂ ਜਨਤਕ ਤੌਰ ‘ਤੇ ਟਿੱਪਣੀਆਂ ਕੀਤੀਆਂ ਗਈਆਂ, ਓਸੇ ਤਰ੍ਹਾਂ ਸੰਗਤ ਅਤੇ ਜੱਥੇ ਕੋਲੋਂ ਜਨਤਕ ਮੁਆਫ਼ੀ ਵੀ ਮੰਗੀ ਜਾਵੇ। ਅਖੰਡ ਕੀਰਤਨੀ ਜੱਥੇ ਦੀ ਪੰਜ ਮੈਂਬਰੀ ਕਮੇਟੀ ਨੇ ਅੰਤ ਵਿੱਚ ਕਿਹਾ ਕਿ ਪੰਥ ਵਿੱਚ ਵਡਿਆਈ ਉਸਦੀ ਨਹੀਂ ਜੋ ਉੱਚੀ ਆਵਾਜ਼ ਵਿੱਚ ਦੋਸ਼ ਲਗਾਏ, ਸਗੋਂ ਉਸਦੀ ਹੈ ਜੋ ਗਲਤੀ ਹੋਣ ‘ਤੇ ਨਿਮਰਤਾ ਨਾਲ ਉਸਨੂੰ ਸਵੀਕਾਰ ਕਰੇ। ਕਮੇਟੀ ਨੇ ਪੰਥਕ ਏਕਤਾ ਅਤੇ ਮਰਯਾਦਾ ਦੀ ਰੱਖਿਆ ਲਈ ਸ਼ਬਦਾਂ ਵਿੱਚ ਸੰਯਮ ਅਤੇ ਜ਼ਿੰਮੇਵਾਰੀ ਵਰਤਣ ਦੀ ਅਪੀਲ ਕੀਤੀ ਹੈ।

Have something to say? Post your comment

 
 
 
 

ਨੈਸ਼ਨਲ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਅਹਿਮ ਇਕੱਤਰਤਾ ਅਤੇ ਸਰਕਾਰ ਨੂੰ ਚਿਤਾਵਨੀ

13ਵਾਂ ਸਲਾਨਾ ਨੈਸ਼ਨਲ ਸਿੱਖ ਯੂਥ ਸ਼ਹੀਦੀ ਫੁੱਟਬਾਲ ਟੂਰਨਾਮੈਂਟ ਵਿਲੇਨਹਾਲ ਵਿੱਚ ਮੁੜ ਹੋਵੇਗਾ ਆਯੋਜਿਤ: ਦੀਪਾ ਸਿੰਘ

ਗੁਰਦੁਆਰਾ ਰਾਜੌਰੀ ਗਾਰਡਨ ਵਿੱਚ ਕੀਰਤਨ ਸਮਾਗਮ

ਪਾਠੀ ਸਿੰਘਾਂ ਦੀ ਭਲਾਈ ਲਈ ਦਿੱਲੀ ਗੁਰਦੁਆਰਾ ਕਮੇਟੀ ਵਚਨਬੱਧ: ਹਰਮੀਤ ਸਿੰਘ ਕਾਲਕਾ

2.42 ਲੱਖ ਤੋਂ ਵੱਧ ਵਿਦਿਆਰਥੀ ਹੋਏ ਪਾਸ, 91.46 ਫ਼ੀਸਦੀ ਰਹੀ ਪਾਸ ਪ੍ਰਤੀਸ਼ਤਤਾ : ਹਰਜੋਤ ਸਿੰਘ ਬੈਂਸ

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਤਿਹਾਸਕ ਲਾਇਬ੍ਰੇਰੀ ਦਾ ਨਵੀਨੀਕਰਨ: ਹਰਮੀਤ ਸਿੰਘ ਕਾਲਕਾ

ਪ੍ਰਧਾਨ ਮੰਤਰੀ ਮੋਦੀ ਨੇ 24 ਘੰਟਿਆਂ ਵਿੱਚ ਦੂਜੀ ਵਾਰ ਜਨਤਾ ਨੂੰ ਅਪੀਲ ਕੀਤੀ -ਸੋਨਾ ਖਰੀਦਣ ਤੋਂ ਬਚੋ ਅਤੇ ਬਾਲਣ ਬਚਾਓ

ਡੀਐਸਜੀਐਮਸੀ ਵੱਲੋਂ ਬੰਗਲਾ ਸਾਹਿਬ ਵਿਖੇ ਆਧੁਨਿਕ ਇੰਡੋਸਕੋਪੀ ਯੂਨਿਟ ਲੋਕਾਂ ਨੂੰ ਸਮਰਪਿਤ- ਕਾਲਕਾ

ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਹਰਮੀਤ ਸਿੰਘ ਕਾਲਕਾ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ

ਚੋਣ ਕਮਿਸ਼ਨ ਬੰਗਾਲ ਵਿੱਚ ਭਾਜਪਾ ਦਾ ਔਜ਼ਾਰ ਬਣ ਗਿਆ - ਮਨੀਸ਼ ਤਿਵਾੜੀ