ਨੈਸ਼ਨਲ

ਅਕਾਲ ਅਕੈਡਮੀਆਂ ਦਾ ਮੈਡੀਕਲ ਸਟ੍ਰੀਮ ਵਿੱਚ ਸ਼ਾਨਦਾਰ ਦਬਦਬਾ, ਸਟੇਟ ’ਚ ਪਹਿਲਾ ਤੇ ਦੇਸ਼ ਭਰ ਵਿੱਚ ਚੌਥਾ ਸਥਾਨ ਹਾਸਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 15, 2026 07:08 PM

ਨਵੀਂ ਦਿੱਲੀ - ਕਲਗੀਧਰ ਟ੍ਰਸਟ ਅਧੀਨ ਚੱਲ ਰਹੀਆਂ ਅਕਾਲ ਅਕੈਡਮੀਸ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਡੀਕਲ ਸਟ੍ਰੀਮ ਅੰਦਰ ਇਤਿਹਾਸਕ ਪ੍ਰਦਰਸ਼ਨ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।
ਅਕਾਲ ਅਕੈਡਮੀ ਦਦੇਹਰ ਸਾਹਿਬ ਦੇ ਹੋਣਹਾਰ ਵਿਦਿਆਰਥੀ ਗੁਰਬੀਰ ਸਿੰਘ ਨੇ ਮੈਡੀਕਲ ਸਟ੍ਰੀਮ ਵਿੱਚ 98.4 ਫੀਸਦੀ ਅੰਕ ਪ੍ਰਾਪਤ ਕਰਕੇ ਅਕੈਡਮੀ ਦਾ ਮਾਣ ਵਧਾਇਆ। ਇਸਦੇ ਨਾਲ ਹੀ ਅਕਾਲ ਅਕੈਡਮੀ ਰੀਠਖੇੜੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਵੀ 98.4 ਫੀਸਦੀ ਅੰਕ ਹਾਸਲ ਕਰਦੇ ਹੋਏ ਸਟੇਟ ਪੱਧਰ ’ਤੇ ਪਹਿਲਾ ਅਤੇ ਨੈਸ਼ਨਲ ਪੱਧਰ ’ਤੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਉਪਲਬਧੀ ਨਾਲ ਦੋਵਾਂ ਵਿਦਿਆਰਥੀਆਂ ਨੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਅਕਾਲ ਅਕੈਡਮੀਆਂ ਦਾ ਨਾਮ ਰੌਸ਼ਨ ਕੀਤਾ ਹੈ। ਜਸ਼ਨਦੀਪ ਕੌਰ ਦੀ ਇਸ ਕਾਮਯਾਬੀ ਨੂੰ ਹੋਰ ਵੀ ਵਿਸ਼ੇਸ਼ ਬਣਾਉਂਦੀ ਹੈ ਇਹ ਗੱਲ ਕਿ ਉਹ ਕਲਗੀਧਰ ਟ੍ਰਸਟ ਵੱਲੋਂ ਚਲਾਈ ਜਾ ਰਹੀ “ਮਾਤਾ ਭੋਲੀ ਸਕੀਮ” ਅਧੀਨ ਸਿੱਖਿਆ ਪ੍ਰਾਪਤ ਕਰ ਰਹੀ ਹੈ ਅਤੇ ਈ.ਟੀ.ਐੱਸ. ਪ੍ਰੋਜੈਕਟ ਰਾਹੀਂ ਸਪਾਂਸਰਡ ਵਿਦਿਆਰਥਣ ਹੈ। ਉਸਦੀ ਇਹ ਪ੍ਰਾਪਤੀ ਟਰੱਸਟ ਵੱਲੋਂ ਲੋੜਵੰਦ ਅਤੇ ਹੋਣਹਾਰ ਬੱਚਿਆਂ ਨੂੰ ਦਿੱਤੇ ਜਾ ਰਹੇ ਸਹਿਯੋਗ ਅਤੇ ਉੱਚ-ਮਿਆਰੀ ਸਿੱਖਿਆ ਦਾ ਜੀਵੰਤ ਸਬੂਤ ਹੈ। ਅਕਾਲ ਅਕੈਡਮੀਆਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਲਗੀਧਰ ਟ੍ਰਸਟ ਹਮੇਸ਼ਾਂ ਪਿੰਡਾਂ ਦੇ ਬੱਚਿਆਂ ਨੂੰ ਉੱਚ-ਮਿਆਰੀ, ਮੁੱਲਾਂ ਅਧਾਰਿਤ ਅਤੇ ਆਧਿਆਤਮਿਕ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਹ ਪ੍ਰਾਪਤੀਆਂ ਸੰਤ ਬਾਬਾ ਇਕਬਾਲ ਸਿੰਘ ਦੇ ਵਿਦਿਆ ਪ੍ਰਤੀ ਮਹਾਨ ਸੁਪਨੇ, ਦੂਰਦਰਸ਼ੀ ਸੋਚ ਅਤੇ ਸਮਰਪਿਤ ਸਿੱਖਿਆ ਮਿਸ਼ਨ ਦਾ ਜੀਵੰਤ ਪ੍ਰਮਾਣ ਹਨ।

Have something to say? Post your comment

 
 
 
 

ਨੈਸ਼ਨਲ

ਬੱਚਿਆਂ ਦੇ ਭਵਿੱਖ ਨਾਲ ਖਿਲਵਾੜ! ਦਿੱਲੀ ਕਮੇਟੀ ਅਧੀਨ ਸਕੂਲ ਬਿਨਾਂ ਮਾਨਤਾ ਚੱਲਦਾ ਰਿਹਾ : ਪਰਮਜੀਤ ਸਿੰਘ ਵੀਰਜੀ

ਬੇਅਦਬੀ ਕਾਨੂੰਨ ਖ਼ਿਲਾਫ਼ ਪੰਥਕ ਏਕਤਾ ਦੀ ਲੋੜ: ਪਰਮਜੀਤ ਸਿੰਘ ਸਰਨਾ

 ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਵਿਖੇ ਸਜਾਏ ਗਏ ਵਿਸ਼ੇਸ਼ ਦੀਵਾਨ, ਸੰਗਤਾਂ ਨੇ ਭਰੀ ਵੱਡੀ ਹਾਜ਼ਰੀ

ਮੋਤਾ ਸਿੰਘ ਟਰੱਸਟ ’ਤੇ ਕਬਜ਼ੇ ਦੀ ਕੋਸ਼ਿਸ਼ ਦਾ ਦੋਸ਼, ਜੀ.ਕੇ. ਨੇ ਚੁੱਕੇ ਸਵਾਲ

ਗੁਰੂ ਘਰ ਦੀ ਗੋਲਕ ਦੇ ਪੈਸੇ ਦੀ ਦੁਰਵਰਤੋਂ ਮਾਮਲੇ ’ਚ ਮਨਜੀਤ ਸਿੰਘ ਜੀ.ਕੇ. ਖਿਲਾਫ ਦੋ ਐਫਆਈਆਰ ਦਰਜ: ਕਾਲਕਾ, ਕਾਹਲੋਂ

ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਨੇ ਪੰਥਕ ਇਕੱਠਾਂ ਵਿੱਚ ਨੁਮਾਇੰਦਗੀ ਸਬੰਧੀ ਜਾਰੀ ਕੀਤਾ ਬਿਆਨ

ਦੁੱਧ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਲੋਕ ਪਰੇਸ਼ਾਨ : ਨੈਸ਼ਨਲ ਅਕਾਲੀ ਦਲ

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ 21ਵਾਂ ਰਾਗ ਦਰਬਾਰ 16 ਮਈ ਨੂੰ: ਕਾਲਕਾ

ਪੰਥਕ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਕਾਨੂੰਨ ਦੀ ਵਿਵਾਦਮਈ ਧਾਰਾਵਾਂ ‘ਤੇ ਮੁੜ ਕੀਤਾ ਜਾਏ ਵਿਚਾਰ- ਸ਼੍ਰੋਮਣੀ ਰਾਗੀ ਸਭਾ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਅਹਿਮ ਇਕੱਤਰਤਾ ਅਤੇ ਸਰਕਾਰ ਨੂੰ ਚਿਤਾਵਨੀ