ਸ੍ਰੀ ਦਰਬਾਰ ਸਾਹਿਬ ਵਿਖੇ ਤੰਤੀ ਸਾਜਾਂ ਨਾਲ ਕੀਰਤਨ ਦੀ ਸੇਵਾ ਕਰ ਰਹੇ ਭਾਈ ਅਮਰਜੀਤ ਸਿੰਘ ਨੂੰ ਇਸ ਗਲ ਦਾ ਫਖਰ ਹੈ ਕਿ ਉਨਾਂ ਦੇ ਸਪੁੱਤਰ ਸ੍ਰ ਸ਼ਹਿਬਾਜ ਸਿੰਘ (ਨਿਜੀ ਸਕੱਤਰ ਪ੍ਰਧਾਨ ਸ਼ੋ੍ਰਮਣੀ ਕਮੇਟੀ) ਨੇ ਕੁਝ ਸਾਜ ਉਨਾਂ ਨੂੰ ਵਜਾਉਣ ਸਿਖਾਏ। ਸ੍ਰ ਅਮਰਜੀਤ ਸਿੰਘ ਨੇ ਦਸਿਆ ਕਿ ਉਹ ਪਿਛਲੇ 25 ਸਾਲ ਤੋ ਤੰਤੀ ਸਾਜਾਂ ਨਾਲ ਕੀਰਤਨ ਦੀ ਸੇਵਾ ਕਰ ਰਹੇ ਹਨ। ਉਨਾਂ ਦਸਿਆ ਕਿ ਉਨਾਂ ਸੈਟਰਲ ਖ਼ਾਲਸਾ ਯਤੀਮ ਖਾਨਾ ਤੋ ਉਸਤਾਦ ਪ੍ਰੀਤਮ ਸਿੰਘ ਜ਼ਖਮੀ ਪਾਸੋ ਸੰਗੀਤ ਦੀ ਸਿਿਖਆ ਹਾਸਲ ਕੀਤੀ ਅਤੇ ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਕ ਵਾਲਿਆਂ ਨਾਲ ਕੀਰਤਨ ਕਰਨਾ ਸ਼ੁਰੂ ਕੀਤਾ। ਉਹ ਤਾਨਪੁਰਾ, ਰਬਾਬ, ਦਿਲਰੁਬਾ ਅਤੇ ਸਵਰਮੰਡਲ ਦੇ ਨਾਲ ਨਾਲ ਹਰਮੋਨੀਅਮ ਵੀ ਵਜਾ ਲੈਂਦੇ ਹਨ।ਅੱਜ ਕਲ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਤੰਤੀ ਸਾਜਾਂ ਨਾਲ ਹੁੰਦੇ ਕੀਰਤਨ ਸਮੇ ਵਖ ਵਖ ਰਾਗੀ ਜਥਿਆ ਨਾਲ ਤੰਤੀ ਸਾਜ ਵਜਾਉਣ ਦੀ ਨਿਸ਼ਕਾਮ ਸੇਵਾ ਕਰਦੇ ਹਨ।ਉਮਰ ਦੇ ਸਾਢੇ ਸੱਤ ਦਹਾਕੇ ਪਾਰ ਕਰ ਚੁੱਕੇ ਪੰਜਾਬ ਐਡ ਸਿੰਧ ਬੈਂਕ ਤੋ ਅਸੀਸਟੈਂਟ ਮੈਨੇਜਰ ਦੀ ਪੋਸਟ ਤੋ ਰਿਟਾਇਰ ਸ੍ਰ ਅਮਰਜੀਤ ਸਿੰਘ ਨੇ ਐਮ ਏ ਪੁਲੀਟਿਕਲ ਸਾਇਸ ਅਤੇ ਐਮ ਏ ਐਮ ਏ ਧਰਮ ਅਧਿਐਨ ਦੇ ਨਾਲ ਨਾਲ ਐਲ ਐਲ ਬੀ ਦੀ ਪੜਾਈ ਵੀ ਕੀਤੀ ਹੈ। ਉਹ ਸੋ੍ਰਮਣੀ ਕਮੇਟੀ ਵਿਚ ਵਖ ਵਖ ਆਹੁਦਿਆਂ ਤੇ ਸੇਵਾ ਵੀ ਨਿਭਾਅ ਚੁੱਕੇ ਹਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਦੇ ਪਹਿਲੇ ਸਕੱਤਰ ਰਹਿ ਚੁੱਕੇ ਹਨ।ਉਨਾਂ ਦਸਿਆ ਕਿ ਗੁਰਬਾਣੀ ਸੰਗੀਤ ਰਾਗਬਧ ਹੈ ਤੇ ਤੰਤੀ ਸਾਜ ਨਾਲ ਰਾਗ ਦੀ ਲੈਅ ਵਿਚ ਹੋਰ ਨਿਖਾਰ ਆਉਦਾ ਹੈ। ਸੰਗੀਤ ਰੂਹ ਦੀ ਖੁਰਾਕ ਹੈ।