ਪੰਜਾਬ

ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਦੇ ਵਕੀਲ ਪੁੱਤ ‘ਤੇ ਜਾਨਲੇਵਾ ਹਮਲਾ

ਕੌਮੀ ਮਾਰਗ ਬਿਊਰੋ | May 19, 2026 09:22 PM


ਚੰਡੀਗੜ੍ਹ–ਪੰਜਾਬੀ ਪੱਤਰਕਾਰੀ ਦੇ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਦੇ ਬੇਟੇ ਤੇ ਬੀਤੀ ਰਾਤ ਜਾਨਲੇਵਾ ਹਮਲਾ ਹੋਇਆ । ਬਲਵਿੰਦਰ ਜੰਮੂ ਦੇ ਬੇਟਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਐਡਵੋਕੇਟ ਹਨ ਜਿਨਾਂ ਦਾ ਨਾਮ ਗਗਨਦੀਪ ਜੰਮੂ ਹੈ।ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ  ਪ੍ਰਧਾਨ ਆਲ ਇੰਡੀਆ ਜਰਨਲਿਸਟ ਯੂਨੀਅਨ ਤੇ ਸਾਬਕਾ ਮੈਂਬਰ ਪ੍ਰੈਸ ਕੌਂਸਿਲ ਆਫ ਇੰਡੀਆ ਹੈ। 

ਮੀਡੀਆ ਦੀਆਂ ਖਬਰਾਂ ਦੇ ਅਨੁਸਾਰ ਐਡਵੋਕੇਟ ਗਗਨਦੀਪ ਜੰਮੂ ‘ਤੇ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਆਪਣੀ ਕਾਰ ‘ਚ ਕਿਤੇ ਜਾ ਰਿਹਾ ਸੀ। ਇਸ ਦੌਰਾਨ ਹੀ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਖੁਸ਼ਕਿਸਮਤੀ ਨਾਲ ਗਗਨਦੀਪ ਜੰਮੂ ਦਾ ਇਸ ਜਾਨਲੇਵਾ ਹਮਲੇ ‘ਚ ਬਚਾਅ ਹੋ ਗਿਆ। ਇਹ ਹਮਲਾ ਕੁਰਾਲੀ ਦੇ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਗਗਨਦੀਪ ਜੰਮੂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਦਾ ਸਾਬਕਾ ਸਕੱਤਰ ਵੀ ਰਹਿ ਚੁੱਕਾ ਹੈ।

ਵਕੀਲ ਭਾਈਚਾਰੇ ਨੇ ਇਸ ਜਾਨਲੇਵਾ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਪ੍ਰਸ਼ਾਸਨ ਨੂੰ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਚੇਤਾਵਨੀ ਦਿੱਤੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Have something to say? Post your comment

 
 
 
 

ਪੰਜਾਬ

ਬਲਾਚੌਰ ਦੇ ਕੰਢੀ ਇਲਾਕੇ ਦੀ 39,000 ਏਕੜ ਤੋਂ ਵਧੇਰੇ ਜ਼ਮੀਨ ਨਹਿਰੀ ਸਿੰਚਾਈ ਹੇਠ ਆਈ

ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਅਤੇ ਕਾਂਗਰਸ ਦੇ ਸੈਂਕੜੇ ਆਗੂ ਤੇ ਵਰਕਰ 'ਆਪ' ਵਿੱਚ ਸ਼ਾਮਲ

ਮੋਦੀ ਸਰਕਾਰ ਖਾੜੀ ਜੰਗ ਦੀ ਆੜ ਵਿੱਚ ਲੋਕਾਂ ਤੋਂ ਆਪਣੀ ਵਿਦੇਸ਼ ਤੇ ਆਰਥਿਕ ਨੀਤੀ ਦੀਆਂ ਨਾਕਾਮੀਆਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ: ਮੁੱਖ ਮੰਤਰੀ

ਮਾਨ ਸਰਕਾਰ ਵੱਲੋਂ ਪਿੰਡ ਸਤੌਜ ਤੋਂ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ

ਸਰਕਾਰ ਨੂੰ ਸਿੱਖਾਂ ਬਾਰੇ ਕੋਈ ਕਾਨੂੰਨ ਬਣਾਉਣ ਤੋ ਪਹਿਲਾਂ ਸ਼ੋ੍ਰਮਣੀ ਕਮੇਟੀ ਨਾਲ ਵਿਚਾਰ ਕਰਨੀ ਚਾਹੀਦੀ ਹੈ: ਤੁਗਲਵਾਲ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ‘ਰੰਗਲਾ ਪੰਜਾਬ ਵਿਕਾਸ ਸਕੀਮ’ ਅਧੀਨ ਚੱਲ ਰਹੇ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾ

ਦੇਸ਼ ਨੂੰ 'ਵਿਸ਼ਵ ਗੁਰੂ' ਬਣਾਉਣ ਦੀਆਂ ਸ਼ੇਖੀਆਂ ਮਾਰਨ ਵਾਲੇ ਪ੍ਰਧਾਨ ਮੰਤਰੀ ਨੇ ਭਾਰਤ ਨੂੰ 'ਵਿਸ਼ਵ ਚੇਲਾ' ਬਣਾ ਦਿੱਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

‘ਆਪ’ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਲਈ ਪਿੰਡਾਂ ਨੂੰ ਤਾਰਾਂ ਤੇ ਖੰਭਿਆਂ ਤੋਂ ਮੁਕਤ ਕਰਨ ਦਾ ਵਾਅਦਾ ਨਿਭਾਇਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਖਾਲਸਾ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਆਯੋਜਿਤ

ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੇ ਝੂਠੇ ਵਾਅਦਿਆਂ ਤੋਂ ਆਏ ਤੰਗ : ਬਾਪੂ ਤਰਸੇਮ ਸਿੰਘ