ਪੰਜਾਬ

ਸਤਿਕਾਰ ਐਕਟ ਮਾਮਲੇ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਦਾ ਰਵੀਇਆ ਸਖਤ- 31 ਮਈ ਨੂੰ ਬਾਬਾ ਬਕਾਲਾ ਵਿਖੇ ਪੰਥਕ ਇਕਠ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | May 26, 2026 09:07 PM

ਅੰਮ੍ਰਿਤਸਰ - ਪੰਜਾਬ ਸਰਕਾਰ ਦੁਆਰਾ ਲਾਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਨੂੰ ਲੈ ਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਈ ਅਹਿਮ ਐਲਾਨ ਕਰ ਸਕਦੇ ਹਨ। ਜਥੇਦਾਰ ਨੇ ਇਸ ਐਕਟ ਵਿਚਲੇ ਪੰਥ ਵਲੋ ਕੀਤੇ ਇਤਰਾਜ ਦੂਰ ਕਰਨ ਲਈ ਪੰਜਾਬ ਸਰਕਾਰ ਨੂੰ 15 ਦਿਨ ਦਾ ਸਮਾਂ ਦਿੱਤਾ ਸੀ।ਇਸ ਸੰਬਧੀ ਜਥੇਦਾਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੂੰ 9 ਮਈ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਬੁਲਾ ਕੇ ਲਿਖਤੀ ਤੋਰ ਤੇ ਪੰਥ ਵਲੋ ਕੀਤੇ ਇਤਰਾਜਾਂ ਦੀ ਸੂਚੀ ਦਿੱਤੀ ਤੇ ਇਨਾਂ ਇਤਰਾਜਾਂ ਨੂੰ ਦੂਰ ਕਰਨ ਲਈ 15 ਦਿਨ ਦਾ ਸਮਾਂ ਵੀ ਦਿੱਤਾ ਸੀ। ਇਹ ਸਮਾਂ ਖਤਮ ਹੋ ਜਾਣ ਤੋ ਬਾਅਦ ਜਥੇਦਾਰ ਇਸ ਐਕਟ ਤੇ ਪੰਥਕ ਇਤਰਾਜਾਂ ਨੂੰ ਲੈ ਕੇ ਸਖਤ ਐਕਸ਼ਨ ਲੈਣ ਬਾਰੇ ਅਹਿਮ ਐਲਾਨ ਕਰ ਸਕਦੇ ਹਨ। ਇਸ ਐਕਟ ਤੇ ਪੰਥਕ ਵਿਦਵਾਨਾਂ ਵਲੋ ਉਠਾਏ ਨੁਕਤਿਆਂ ਨੂੰ ਲੈ ਕੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਪੰਜਾਬ ਸਰਕਾਰ ਨਾਲ ਦਸਤਪੰਜਾ ਲੈਣ ਦਾ ਮਨ ਬਣਾ ਚੁੱਕੀ ਹੈ।ਐਕਟ ਮਾਮਲੇ ਤੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋ 31 ਮਈ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਪੰਥਕ ਕਾਨਫਰੰਸ ਬੁਲਾਈ ਹੈ। ਇਸ ਦੇ ਨਾਲ ਹੀ 1 ਜ਼ੂਨ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵੀ ਬੁਲਾ ਲਈ ਗਈ ਹੈ।

Have something to say? Post your comment

 
 
 
 

ਪੰਜਾਬ

ਕੇਂਦਰੀ ਗ੍ਰਹਿ ਮੰਤਰੀ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਵਿਚਲੇ ਹੋਈ ਮੀਟਿੰਗ ਦੀ ਚਰਚਾ ਨੇ ਪੰਥਕ ਹਲਕਿਆਂ ਵਿਚ ਪਾਈ ਤਰਥਲੀ

ਪੰਜਾਬ ਨਗਰ ਨਿਗਮ ਚੋਣਾਂ: 1,896 ਵਾਰਡਾਂ ਵਿੱਚ ਵੋਟਿੰਗ ਜਾਰੀ, 3.5 ਮਿਲੀਅਨ ਤੋਂ ਵੱਧ ਵੋਟਰ ਉਮੀਦਵਾਰਾਂ ਦਾ ਫੈਸਲਾ ਕਰਨਗੇ

328 ਪਾਵਨ ਸਰੂਪਾਂ ਦੇ ਮਾਮਲੇ ‘ਤੇ ਬਣੀ ਸਿੱਟ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ ਵਿਚ ਦੇ ਰਹੀ ਹੈ ਦਖਲ- ਐਡਵੋਕੇਟ ਧਾਮੀ

ਵੜਿੰਗ ਨੇ ਫਰਜ਼ੀ ਆਡੀਓ ਵਾਇਰਲ ਕਰਨ ਖਿਲਾਫ ਡੀਜੀਪੀ, ਐਸਈਸੀ ਨੂੰ ਕੀਤੀ ਸ਼ਿਕਾਇਤ

ਨਿਗਮ ਚੋਣਾਂ ਵਿੱਚ ਹੋ ਰਹੀ ਹਿੰਸਾ ਸਰਕਾਰ ਦੀ ਨਾਕਾਮੀ ਦਾ ਸਬੂਤ- ਗਿਆਨੀ ਹਰਪ੍ਰੀਤ ਸਿੰਘ

ਸਿੱਖ ਕੌਮ ਨੂੰ ਚਿੜਾਉਣ ਲਈ ਗੁਰਮੀਤ ਰਾਮ ਰਹੀਮ ਨੂੰ ਬਾਰ ਬਾਰ ਕੱਢਿਆ ਜਾ ਰਿਹੈ ਜੇਲ੍ਹ ਤੋਂ ਬਾਹਰ- ਰਵੀਇੰਦਰ ਸਿੰਘ

ਨਿਕੰਮੇ ਸਿੱਖਿਆ ਮੰਤਰੀ ਕਾਰਨ ਦੇਸ਼ ਦੇ ਲੱਖਾਂ ਬੱਚਿਆਂ ਨੂੰ ਮਾਨਸਿਕ ਪਰੇਸ਼ਾਨੀ ਵਿੱਚ ਨਹੀਂ ਪਾਇਆ ਜਾ ਸਕਦਾ- ਕੇਜਰੀਵਾਲ

ਐਮਪੀ ਮਾਲਵਿੰਦਰ ਕੰਗ ਨੇ ਐਮਸੀ ਚੋਣਾਂ ਵਿੱਚ ‘ਆਪ’ ਉਮੀਦਵਾਰਾਂ ਦੀ ਵੱਡੀ ਜਿੱਤ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਕੀਤੀ ਅਪੀਲ

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ

ਭਾਜਪਾ ਨੂੰ ਪਾਈ ਹਰ ਵੋਟ ਮਹਿੰਗੇ ਪੈਟਰੋਲ ਅਤੇ ਡੀਜ਼ਲ ਲਈ ਵੋਟ ਹੋਵੇਗੀ: ਹਰਪਾਲ ਸਿੰਘ ਚੀਮਾ