ਪੰਜਾਬ

ਕਾਲਜ ’ਚ ਵੱਖ-ਵੱਖ ਵਿਸ਼ਿਆਂ ਅਤੇ ਕੋਰਸਾਂ ’ਚ ਵਿਦਿਆਰਥੀ ਲੈ ਸਕਣਗੇ ਦਾਖਲੇ : ਛੀਨਾ

ਕੌਮੀ ਮਾਰਗ ਬਿਊਰੋ | May 27, 2026 09:23 PM

 ਅੰਮ੍ਰਿਤਸਰ-ਗੁਰੂ ਨਗਰੀ ਦੇ ਕੇਂਦਰੀ ਖੇਤਰ ਰਣਜੀਤ ਐਵੀਨਿਊ ਵਿਖੇ 136 ਸਾਲਾ ਪੁਰਾਤਨ ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੁਆਰਾ ਅਧਿਆਪਕ ਕਿੱਤੇ ਨਾਲ ਸਬੰਧਿਤ ਸਿੱਖਿਆ ਪ੍ਰਦਾਨ ਕਰਨ ਦੇ ਮਕਸਦ ਤਹਿਤ ਸਾਲ 2005 ’ਚ ਸਥਾਪਿਤ ਕੀਤੀ ਗਈ ਗਈ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਨੂੰ ਉੱਚ ਸਿੱਖਿਆ ਵਿਭਾਗ, ਪੰਜਾਬ ਅਤੇ ਨੈਸ਼ਨਲ ਕੌਂਸਲ ਫ਼ਾਰ ਟੀਚਰ ਐਜ਼ੂਕੇਸ਼ਨ ਵੱਲੋਂ ਨਾਮ ਤਬਦੀਲ ਕਰਕੇ ਹੁਣ ‘ਖ਼ਾਲਸਾ ਕਾਲਜ, ਰਣਜੀਤ ਐਵੀਨਿਊ’ ਦੀ ਮੰਜ਼ੂਰੀ ਦੇ ਦਿੱਤੀ ਗਈ ਹੈ। ਜਿਸ ਕਾਰਨ ਇਹ ਸੂਬੇ ਭਰ ਦਾ ਪਹਿਲਾ ਬੀ. ਐਡ. ਕਾਲਜ ਹੈ, ਜੋ ਭਾਰਤ ਸਰਕਾਰ ਦੀ ਨਵੀਂ ‘ਐਜ਼ੂਕੇਸ਼ਨ ਪਾਲਿਸੀ-2020’ ਤਹਿਤ ਡਿਗਰੀ ਕਾਲਜ ’ਚ ਤਬਦੀਲ ਹੋਇਆ ਹੈ। ਜਿਸ ਕਾਰਨ ਨਵੇਂ ਨਾਮ ਨਾਲ ਕਾਲਜ ਦੀ ਪਛਾਣ ਹੋਰ ਮਜ਼ਬੂਤ ਹੋਵੇਗੀ ਅਤੇ ਇਹ ਖਾਲਸਾ ਪ੍ਰੰਪਰਾ, ਅਕਾਦਮਿਕ ਮਿਆਰ ਅਤੇ ਸੰਸਥਾ ਦੀ ਵਿਸ਼ਾਲ ਵਿਰਾਸਤ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਏਗਾ।

ਇਸ ਸਬੰਧੀ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਕਾਲਜ ਦੇ ਨਾਮਕਰਨ ਦੀ ਰਸਮ ਨਿਭਾਉਣ ਲਈ ਧਾਰਮਿਕ ਸਮਾਰੋਹ ’ਚ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ‘ਖਾਲਸਾ ਕਾਲਜ’ ਨਾਮ ਖ਼ੁਦ ’ਚ ਸਿੱਖਿਆ, ਅਨੁਸ਼ਾਸਨ, ਨੈਤਿਕਤਾ ਅਤੇ ਸਮਾਜ ਸੇਵਾ ਦਾ ਪ੍ਰਤੀਕ ਹੈ, ਜਿਸ ਨਾਲ ਜੁੜਨਾ ਹਰੇਕ ਵਿਦਿਆਰਥੀ ਲਈ ਮਾਣ ਦੀ ਗੱਲ ਹੈ।

ਉਨ੍ਹਾਂ ਕਿਹਾ ਕਿ ਕਾਲਜ ਵਿਖੇ ਪਹਿਲਾਂ ਵਿਦਿਆਰਥੀਆਂ ਦੇ ਪੇਸ਼ੇਵਰ ਅਤੇ ਸ਼ਖਸੀਅਤ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਬੀ. ਐਡ., ਐਮ.ਐਡ., ਆਈ. ਟੀ. ਈ. ਪੀ (ਬੀ.ਏ.-ਬੀ.ਐਡ.), ਆਈ. ਟੀ. ਈ. ਪੀ (ਬੀ. ਐਸ. ਸੀ.-ਬੀ.ਐਡ.) ਅਤੇ 3 ਸਾਲਾ ਬੀ.ਐਡ.-ਐੱਮ. ਐੱਡ. ਇੰਟੀਗ੍ਰੇਟਿਡ ਦੀ ਪੜ੍ਹਾਈ ਪ੍ਰਦਾਨ ਕਰ ਰਿਹਾ ਹੈ ਹੁਣ ਕਾਲਜ ਦਾ ਨਾਮ ਬਦਲਣ ਨਾਲ ਵਿਦਿਆਰਥੀ ਬੀ.ਏ., ਬੀ.ਕਾਮ. ਅਤੇ ਬੀ. ਐੱਸ. ਸੀ., ਪੀ. ਜੀ. ਡੀ. ਸੀ. ਏ. (ਟੀ. ਈ.) ਵਰਗੇ ਕੋਰਸ ਤੇ ਹੋਰ ਵਿਸ਼ਿਆਂ ਦੀ ਵਿੱਦਿਆ ਹਾਸਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਵਿਦਿਆਰਥੀਆਂ ਦੇ ਬੌਧਿਕ, ਤਕਨੀਕੀ ਤੇ ਸਮਾਜਿਕ ਹੁਨਰਾਂ ਨੂੰ ਵਧਾਉਣ ਅਤੇ ਉਨ੍ਹਾਂ ਦੇ ਸੰਪੂਰਨ ਵਿਕਾਸ ਲਈ ਯੋਗਦਾਨ ਪਾਉਣ ਸਬੰਧੀ ਹਮੇਸ਼ਾਂ ਤੱਤਪਰ ਹੈ।

ਸ: ਛੀਨਾ ਨੇ ਕਿਹਾ ਕਿ ਸਾਲ 2022 ’ਚ ਨੈਕ ਦੁਆਰਾ ‘ਏ’ ਗ੍ਰੇਡ ਨਾਲ ਦੁਬਾਰਾ ਮਾਨਤਾ ਪ੍ਰਾਪਤ ਕਰਨ ਵਾਲੇ ਇਸ ਕਾਲਜ ਦਾ ਉਦੇਸ਼ ਸਮਾਜ ਅਤੇ ਰਾਸ਼ਟਰ ਦੀ ਭਲਾਈ ਲਈ ਕੀਮਤੀ ਮਨੁੱਖੀ ਸਰੋਤ ਨੂੰ ਨਿਖਾਰਨਾ ਹੈ। ਉਨ੍ਹਾਂ ਕਿਹਾ ਕਿ ਇਹ ਨਾਮ ਤਬਦੀਲੀ ਸਿਰਫ਼ ਇਕ ਪ੍ਰਸ਼ਾਸਨਿਕ ਫ਼ੈਸਲਾ ਨਹੀਂ, ਸਗੋਂ ਸੰਸਥਾ ਦੀ ਪਹਿਚਾਣ ਨੂੰ ਇਕ ਨਵੀਂ ਦਿਸ਼ਾ ਦੇਣ ਵਾਲਾ ਕਦਮ ਹੈ। ਇਸ ਨਾਲ ਕਾਲਜ ਦੀ ਬ੍ਰਾਂਡ ਵੈਲਿਊ ’ਚ ਹੋਰ ਵਾਧਾ ਹੋਵੇਗਾ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇਸਦੀ ਪਛਾਣ ਹੋਰ ਮਜ਼ਬੂਤ ਬਣੇਗੀ। ਉਨ੍ਹਾਂ ਕਿਹਾ ਕਿ ਨਵੇਂ ਨਾਮ ਨਾਲ ਕਾਲਜ ਆਪਣੇ ਅਕਾਦਮਿਕ ਅਤੇ ਸਹਿ-ਪਾਠਕ੍ਰਮਕ ਕਾਰਜਾਂ ਨੂੰ ਹੋਰ ਉਤਸ਼ਾਹ ਨਾਲ ਅਗਾਂਹ ਵਧਾਏਗਾ। ਉਨ੍ਹਾਂ ਕਿਹਾ ਕਿ ਕਾਲਜ ’ਚ ਆਧੁਨਿਕ ਸਿੱਖਿਆ ਪ੍ਰਣਾਲੀ, ਤਜਰਬੇਕਾਰ ਅਧਿਆਪਕ, ਡਿਜ਼ੀਟਲ ਕਲਾਸਰੂਮ, ਉੱਚ ਪੱਧਰੀ ਲੈਬੋਰਟਰੀਆਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਗਤੀਵਿਧੀਆਂ ਨਿਰੰਤਰ ਚਲਾਈਆਂ ਜਾ ਰਹੀਆਂ ਹਨ।

ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਨੇ ਸ: ਛੀਨਾ ਸਮੇਤ ਸਮੂਹ ਮੈਨੇਜ਼ਮੈਂਟ ਅਹੁਦੇਦਾਰਾਂ, ਪ੍ਰਿੰਸੀਪਲ ਅਤੇ ਡਾਇਰੈਕਟਰ ਦਾ ਸਮਾਰੋਹ ’ਚ ਪੁੱਜਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੁਣਵੱਤਾ ਯੁਕਤ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਨਵਾਂ ਨਾਮ ਵਿਦਿਆਰਥੀਆਂ ’ਚ ਨਵਾਂ ਉਤਸ਼ਾਹ ਪੈਦਾ ਕਰੇਗਾ ਅਤੇ ਉਹ ਖਾਲਸਾ ਸੰਸਥਾਵਾਂ ਦੀ ਮਾਣਮੱਤੀ ਵਿਰਾਸਤ ਨਾਲ ਹੋਰ ਮਜ਼ਬੂਤੀ ਨਾਲ ਜੁੜ ਸਕਣਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕਾਲਜ ਦੀ ਪਛਾਣ ਅਤੇ ਪ੍ਰਚਾਰ-ਪ੍ਰਸਾਰ ’ਚ ਵੀ ਇਸ ਤਬਦੀਲੀ ਦਾ ਸਕਾਰਾਤਮਕ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ ਅਧੀਨ ਡਿਗਰੀ ਕਾਲਜ ਵਜੋਂ ਤਬਦੀਲ ਹੋਇਆ ‘ਖਾਲਸਾ ਕਾਲਜ, ਰਣਜੀਤ ਐਵੀਨਿਊ’ ਭਵਿੱਖ ’ਚ ਸਿੱਖਿਆ, ਖੋਜ, ਨਵੀਨਤਾ ਅਤੇ ਨੈਤਿਕ ਮੁੱਲਾਂ ਦੇ ਖੇਤਰ ’ਚ ਹੋਰ ਉੱਚਾਈਆਂ ਨੂੰ ਛੂਹੇਗਾ।

ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ, ਰਿਸਰਚ ਡੀਨ ਡਾ. ਆਰ. ਕੇ. ਧਵਨ, ਐਗਜੇਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ, ਕੌਂਸਲ ਦੇ ਮੀਤ ਪ੍ਰਧਾਨ ਸ: ਸਵਿੰਦਰ ਸਿੰਘ ਕੱਥੂਨੰਗਲ, ਵਧੀਕ ਆਨਰੇਰੀ ਸਕੱਤਰ ਡਾ. ਦਲਬੀਰ ਸਿੰਘ ਘੁੰਮਣ, ਜੁਆਇੰਟ ਸਕੱਤਰ ਸ: ਸੰਤੋਖ ਸਿੰਘ ਸੇਠੀ, ਸ: ਰਾਜਬੀਰ ਸਿੰਘ, ਸ: ਲਖਵਿੰਦਰ ਸਿੰਘ ਢਿੱਲੋਂ, ਸ: ਪਰਮਜੀਤ ਸਿੰਘ ਬੱਲ, ਸ: ਗੁਰਪ੍ਰੀਤ ਸਿੰਘ ਗਿੱਲ, ਮੈਂਬਰ ਡਾ. ਸੁਖਬੀਰ ਕੌਰ ਮਾਹਲ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਪਬਲਿਕ ਸਕੂਲ, ਜੀ. ਟੀ. ਰੋਡ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ, ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਕੰਬੋਜ਼ ਸਮੇਤ ਹੋਰ ਕਾਲਜ ਸਟਾਫ਼ ਮੌਜ਼ੂਦ ਸੀ।

Have something to say? Post your comment

 
 
 
 

ਪੰਜਾਬ

ਪੰਜਾਬ ਵਿੱਚ ਮੌਸਮੀ ਬੁਖ਼ਾਰ ਦੇ ਵਧਦੇ ਮਾਮਲਿਆਂ ਵਿਚਕਾਰ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹਜ਼ਾਰਾਂ ਮਰੀਜ਼ਾਂ ਨੂੰ ਮਿਲਿਆ ਕੈਸ਼ਲੈੱਸ ਇਲਾਜ

ਰਵਨੀਤ ਬਿੱਟੂ ਨੇ ਨਗਰ ਨਿਗਮ ਚੋਣਾਂ ਦੌਰਾਨ ਪੰਜਾਬ ਪੁਲਿਸ ਦੀ ਬੇਇੱਜ਼ਤੀ ਕੀਤੀ, ਪੂਰਾ ਪੰਜਾਬ ਉਨ੍ਹਾਂ ਦੇ ਇਸ ਵਿਵਹਾਰ ਦੀ ਨਿੰਦਾ ਕਰਦਾ ਹੈ: ਅਮਨ ਅਰੋੜਾ

1 ਅਤੇ 2 ਜੂਨ ਨੂੰ ਡੀ ਸੀਆਂ ਰਾਹੀਂ ਗਵਰਨਰ ਪੰਜਾਬ ਦੇ ਨਾਂ ਦਿੱਤਾ ਜਾਵੇਗਾ ਪੰਜਾਬ ਦੀਆਂ ਹੱਕੀ ਮੰਗਾਂ ਦਾ ਚਾਰਟਰ -  ਵਡਾਲਾ

ਪੰਜਾਬ ਨੂੰ ਮੁੜ ਲੀਹ ਤੇ ਲਿਆਉਣ ਲਈ ਜਾਤ-ਪਾਤ ਦਾ ਵਿਤਕਰਾ ਮਿਟਾਕੇ ਭਾਈਚਾਰਕ ਸਾਂਝ ਨੂੰ ਵਧਾਉਣ ਦੀ ਲੋੜ : ਬਾਪੂ ਤਰਸੇਮ ਸਿੰਘ

ਮੋਹਾਲੀ ਨਗਰ ਨਿਗਮ ਚੋਣਾਂ ‘ਚ ਬੈਲਟ ਪੇਪਰ ਦੀ ਗੁਪਤਤਾ ਭੰਗ ਹੋਣ ਦੇ ਦੋਸ਼ ਲਗਾਇਆ ਸਾਬਕਾ ਡਿਪਟੀ ਮੇਅਰ ਨੇ

ਭਾਜਪਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਸ਼ਰੇਆਮ ਗਾਲ੍ਹਾਂ ਕੱਢਣੀਆਂ ਅਤੇ ਮਹਿਲਾ ਐਸਐਸਪੀ ਨੂੰ ਧਮਕਾਉਣਾ ਸ਼ਰਮਨਾਕ - ਬਲਤੇਜ ਪੰਨੂ

328 ਸਰੂਪ ਮਾਮਲੇ ਵਿਚ ਪੰਜਾਬ ਸਰਕਾਰ ਵਲੋ ਬਣਾਈ ਸਿੱਟ ਗੈਰ ਜਰੂਰੀ ਜਾਣਕਾਰੀ ਮੰਗ ਰਹੀ ਹੈ- ਧਾਮੀ

ਗੁਰਦਵਾਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ  ਸ਼ਾਟ ਸਰਕਟ ਕਾਰਨ ਪਰਕਰਮਾਂ ਵਿਚ ਲਗੀਆਂ ਚਾਨਣੀਆਂ ਨੂੰ ਅੱਗ ਲੱਗੀ

ਸਤਿਕਾਰ ਐਕਟ ਸਬੰਧੀ 31 ਮਈ ਦੀ ਪੰਥਕ ਕਾਨਫ਼ਰੰਸ ਦਾ ਹਿੱਸਾ ਬਣਨ ਸਮੂਹ ਸਿੱਖ ਜਥੇਬੰਦੀਆਂ- ਸ਼੍ਰੋਮਣੀ ਕਮੇਟੀ

ਕੈਪਟਨ ਅਮਰਿੰਦਰ ਸਿੰਘ ਦੇ ਭਰਾ ਰਾਜਾ ਰਣਧੀਰ ਸਿੰਘ ਦੇ ਅਕਾਲ ਚਲਾਣੇ 'ਤੇ ਐਡਵੋਕੇਟ ਧਾਮੀ ਨੇ ਕੀਤਾ ਦੁੱਖ ਪ੍ਰਗਟ