BREAKING NEWS
ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਰਦੂ ਦੇ ਮਕਬੂਲ ਸ਼ਾਇਰ ਡਾ. ਬਸ਼ੀਰ ਬਦਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾਜ਼ੀਰਕਪੁਰ ਵਿੱਚ ਟਿਕਾਊ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਬਿਲਡਰਾਂ ਨਾਲ ਕੀਤੀ ਵਿਚਾਰ-ਵਟਾਂਦਰਾ ਮੀਟਿੰਗਅਧਿਕਾਰੀਆਂ ਨੂੰ ਮੈਡੀਕਲ ਸਹੂਲਤਾਂ ਸਬੰਧੀ ਦਿੱਤੀਆਂ ਹਦਾਇਤਾਂਚਿੜੀਆਘਰ ਵਿਖੇ ਸੈਲਾਨੀਆਂ ਦੀ ਰਿਕਾਰਡ ਗਿਣਤੀ ਪੰਜਾਬ ਸਰਕਾਰ ਦੀ ਜੰਗਲੀ ਜੀਵ ਜਾਗਰੂਕਤਾ ਮੁਹਿੰਮ ਦੀ ਸਫ਼ਲਤਾ ‘ਤੇ ਮੋਹਰ: ਲਾਲ ਚੰਦ ਕਟਾਰੂਚੱਕ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾਭਾਜਪਾ ਨੂੰ ਪਾਈ ਹਰ ਵੋਟ ਮਹਿੰਗੇ ਪੈਟਰੋਲ ਅਤੇ ਡੀਜ਼ਲ ਲਈ ਵੋਟ ਹੋਵੇਗੀ: ਹਰਪਾਲ ਸਿੰਘ ਚੀਮਾ

ਪੰਜਾਬ

ਬੁਲੰਦ ਉਰਦੂ ਸ਼ਾਇਰ ਡਾ. ਬਸ਼ੀਰ ਬਦਰ ਦੇ ਵਿਛੋੜੇ ਤੇ ਯਾਦਾਂ ਦੇ ‘ਵਾ ਵਰੋਲੇ

ਗੁਰਭਜਨ ਗਿੱਲ/ ਕੌਮੀ ਮਾਰਗ ਬਿਊਰੋ | May 28, 2026 07:12 PM

ਡਾ. ਬਸ਼ੀਰ ਬਦਰ ਦੇ ਇਸ ਸ਼ਿਅਰ ਨੇ ਬਹੁਤਿਆਂ ਨੂੰ ਉਸ ਨਾਲ ਮਿਲਵਾਇਆ।

ਉਜਾਲੇ ਆਪਨੀ ਯਾਦੋਂ ਕੇ, ਹਮਾਰੇ ਪਾਸ ਰਹਿਨੇ ਦੋ, ਨਾ ਜਾਨੇਂ ਜ਼ਿੰਦਗੀ ਕੀ ਕਿਸ ਗਲੀ ਮੇਂ ਸ਼ਾਮ ਹੋ ਜਾਏ।
ਉਸ ਦੀਆਂ ਗ਼ਜ਼ਲਾਂ ਸਭ ਤੋਂ ਪਹਿਲਾਂ ਦੁਸ਼ਿਅੰਤ ਕੁਮਾਰ ਦੇ ਬਰਾਬਰ ਕਮਲੇਸ਼ਵਰ ਜੀ “ਸਾਰਿਕਾ” ਮੈਗਜ਼ੀਨ ਵਿੱਚ ਛਾਪਦੇ। ਅਸੀਂ ਇਹ ਮੈਗਜ਼ੀਨ ਲਿਆ ਕੇ ਗ਼ਜ਼ਲਾਂ ਦਾ ਲਿਪੀਅੰਤਰਣ ਕਰਕੇ ਵੱਖ ਵੱਖ ਮੈਗਜ਼ੀਨਾਂ ਵਿੱਚ ਛਾਪਦੇ। ਅਜਬ ਸਰੂਰ ਸੀ ਉਸ ਦੀ ਸ਼ਾਇਰੀ ਵਿੱਚ।
ਪਹਿਲੀ ਮੁਲਾਕਾਤ ਲੁਧਿਆਣਾ ਦੇ ਗੌਰਮਿੰਟ ਮਹਿਲਾ ਕਾਲਿਜ ਵਿੱਚ ਹੋਈ , 1987 ਵਿੱਚ। ਇਸ ਕਾਲਿਜ ਦੀ ਹਿੰਦੀ ਅਧਿਆਪਕਾ ਪ੍ਰੋ. ਸ਼ਕੁੰਤਲਾ ਸ਼੍ਰੀਵਾਸਤਵਾ ਹਰ ਸਾਲ ਉਰਦੂ ਤੇ ਹਿੰਦੀ ਦੇ ਕਵੀ ਬੁਲਾਉਂਦੀ ਸੀ। ਬਸ਼ੀਰ ਬਦਰ ਪਾਸੋਂ ਸੁਣੇ ਇਹ ਦੋ ਸ਼ਿਅਰ ਰੂਹ ਵਿੱਚ ਉੱਤਰ ਗਏ ਸਨ।
ਤਮਾਮ ਉਮਰ ਮੇਰਾ ਇਸ ਧੂੰਏ ਮੇਂ ਦਮ ਘੁਟਾ,
ਵੋਹ ਇੱਕ ਚਿਰਾਗ ਥਾ ਮੈਨੇ ਉਸੇ ਬੁਝਾਇਆ ਹੈ।
ਦੂਸਰਾ ਸ਼ਿਅਰ ਵੀ ਕਮਾਲ ਸੀ।

ਦੁਸ਼ਮਨੀ ਜੰਮ ਕਰ ਕਰੋ, ਲੇਕਿਨ ਯੇਹ ਗੁੰਜ਼ਾਇਸ਼ ਰਹੇ,
ਜਬ ਕਭੀ ਹਮ ਦੋਸਤ ਹੋ ਜਾਏਂ ਤੋ ਸ਼ਰਮਿੱਦਾ ਨਾ ਹੋਂ।
ਇੱਕ ਹੋਰ ਗ਼ਜ਼ਲ ਦੇ ਸ਼ਿਅਰ ਵੀ ਚੇਤੇ ਆ ਗਏ।

ਗੁਫ਼ਤਗੂ ਉਨ ਸੇ ਰੋਜ਼ ਹੋਤੀ ਹੈ,
ਮੁੱਦਤੋਂ ਸਾਮਨਾ ਨਹੀਂ ਹੋਤਾ।

ਰਾਤ ਕਾ ਇੰਤਜ਼ਾਰ ਕੌਨ ਕਰੇ,
ਆਜ ਕਲ ਦਿਨ ਮੇਂ ਕਿਆ ਨਹੀਂ ਹੋਤਾ।

ਦਿਲ ਤੋਂ ਬਹੁਤ ਚਾਹਤਾ ਹੈ ਸੱਚ ਬੋਲੇਂ,
ਕਿਆ ਕਰੇਂ ਹੌਸਲਾ ਨਹੀਂ ਹੋਤਾ।

ਮੈਨੂੰ ਯਾਦ ਹੈ ਕਿ ਉਸੇ ਰਾਤ ਲੁਧਿਆਣਾ ਦੇ ਧਰਮਪੁਰਾ ਸਥਿਤ ਸ਼ਿੰਗਾਰ ਸਿਨਮੇ ਵਿੱਚ ਗ਼ਜ਼ਲ ਗਾਇਕ ਜਗਜੀਤ ਨਾਈਟ ਸੀ।
ਡਾ. ਬਸ਼ੀਰ ਬਦਰ ਜੀ ਨੇ ਇੱਛਾ ਜ਼ਾਹਰ ਕੀਤੀ ਕਿ ਜਗਜੀਤ ਨੂੰ ਸਾਹਮਣੇ ਬਹਿ ਕੇ ਸੁਣਿਆ ਜਾਵੇ।
ਕਵੀ ਦਰਬਾਰ ਤੋਂ ਬਾਦ ਅਸੀਂ ਗੌਰਮਿੰਟ ਮਹਿਲਾ ਕਾਲਿਜ ਤੋਂ ਪੈਦਲ ਹੀ ਤੁਰ ਪਏ ਕਿਉਂਕਿ ਹਾਲਾਤ ਖਰਾਬ ਹੋਣ ਕਾਰਨ ਰਾਤ ਵੇਲੇ ਰਿਕਸ਼ੇ ਨਹੀਂ ਸੀ ਮਿਲਦੇ। ਸਾਨੂੰ ਭਰਮ ਸੀ ਕਿ ਗ਼ਜ਼ਲ ਨਾਈਟ ਸੰਗੀਤ ਸਿਨਮੇ ਵਿੱਚ ਹੈ। ਥੱਕ ਹਾਰ ਕੇ ਓਥੇ ਪਹੁੰਚੇ ਤਾਂ ਅੱਗੋਂ ਸਿਨਮਾ ਬੰਦ। ਸਾਹੋ ਸਾਹ ਹੋਇਆਂ ਨੇ ਕਿਸੇ ਤੋਂ ਪੁੱਛਿਆ ਕਿ ਸੰਗੀਤ ਨਾਈਟ ਮੁੱਕ ਗਈ ਭਲਾ। ਉਸ ਕਿਹਾ ਪਹਿਲਾਂ ਵੀ ਦੱਸ ਬਾਰਾਂ ਬੰਦੇ ਪਰਤੇ ਨੇ, ਗ਼ਜ਼ਲ ਨਾਈਟ ਸ਼ਿੰਗਾਰ ਸਿਨਮਾ ਵਿੱਚ ਹੋਊ।
ਕੀ ਕਰਦੇ? ਥੱਕੇ ਹਾਰੇ ਓਧਰ ਨੂੰ ਤੁਰ ਪਏ।
ਅੱਗੇ ਅਥਾਹ ਭੀੜ। ਅੰਦਰ ਜਾਣਾ ਮੁਹਾਲ। ਅਚਨਚੇਤ ਪ੍ਰਬੰਧਕਾਂ ਵਿੱਚੋਂ ਕਿਸੇ ਨੇ ਮੈਨੂੰ ਪਛਾਣ ਲਿਆ, ਮੋਹਨ ਸਿੰਘ ਮੇਲੇ ਦੇ ਚੌਧਰੀ ਹੋਣ ਕਰਕੇ। ਅੰਦਰ ਦੋ ਕੁਰਸੀਂਆਂ ਤਾਂ ਮਿਲ ਗਈਆਂ ਪਰ ਹਾਲ ਤਾਂ ਭੀੜ ਵਿੱਚ ਚੱਕੀ ਰਾਹੇ ਵਰਗਾ ਸੀ ਸਾਡਾ।
ਮੰਚ ਸੰਚਾਲਕ ਨੂੰ ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਅਵਾਜਾਰ ਕਰ ਰਿਹਾ ਸੀ। ਉਹ ਚਾਹੁੰਦਾ ਸੀ ਕਿ ਜਗਜੀਤ ਸਿੰਘ ਮੇਰੀ ਲਿਖੀ ਗ਼ਜ਼ਲ ਗਾਉਣ ਤੋਂ ਪਹਿਲਾਂ ਇਹ ਦੱਸੇ ਕਿ
ਜਬ ਭੀ ਆਤੀ ਹੈ ਤੇਰੀ ਯਾਦ ਕਭੀ ਸ਼ਾਮ ਕੇ ਬਾਅਦ।
ਔਰ ਭੀ ਬੜ ਜਾਤੀ ਹੇ ਅਫਸੁਰਦਾ ਦਿਲੀ ਸ਼ਾਮ ਕੇ ਬਾਅਦ।

ਅਦੀਬ ਸਾਹਿਬ ਸਦਾ ਵਾਂਗ ਸ਼ਾਮ ਨੂੰ ਗੁਲਾਬੀ ਹੋਏ ਝੂੰਮ ਰਹੇ ਸਨ। ਪੰਜਾਬ ਖੇਤੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿੱਚ ਅਸੀਂ ਇਕੱਠੇ ਸੇਵਾ ਕਰ ਰਹੇ ਸਾਂ ਉਦੋਂ। ਉਨ੍ਹਾਂ ਮੈਨੂੰ ਪਛਾਣ ਕੇ ਅਵਾਜ਼ਾਂ ਤੇ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ। ਮੇਰੇ ਨਾਲ ਬੈਠੇ ਬਸ਼ੀਰ ਬਦਰ ਜੀ ਨੇ ਸਿਰ ਉਤਾਂਹ ਕੀਤਾ ਤਾਂ ਅਦੀਬ ਸਾਹਿਬ ਜ਼ੋਰਦਾਰ ਆਵਾਜ਼ ਵਿੱਚ ਬੋਲੇ, “ ਜਗਜੀਤ ਕਮਾਲ ਹੋ ਗਿਆ, ਡਾ. ਬਸ਼ੀਰ ਬਦਰ ਤੇਰੇ ਕੋ ਨੀਤੇ ਬੈਠ ਕੇ ਸੁਨ ਰਹਾ ਹੈ, ਕਿਆ ਮੁਅਜ਼ਜ਼ਾ ਹੈ। “
ਜਗਜੀਤ ਜੀ ਨੇ ਹਾਰਮੋਨੀਅਮ ਰੋਕ ਕੇ ਬੜੇ ਇਹਤਰਾਮ ਨਾਲ ਡਾ. ਬਸ਼ੀਰ ਬਦਰ ਨੂੰ ਮੰਚ ਤੇ ਬੁਲਾ ਕੇ ਸਰੋਤਿਆਂ ਨਾਲ ਮਿਲਵਾਇਆ।
ਰਾਤ ਦੀ ਰੋਟੀ ਉਸ ਨਾਲ ਖਾਣ ਲਈ ਵੀ ਪ੍ਰਬੰਧਕਾਂ ਨੂੰ ਆਦੇਸ਼ ਕੀਤਾ। ਇਸੇ ਸਿਨੇਮਾ ਦੇ ਇੁੱਪਰ ਹੀ ਰਾਤ ਦੀ ਰੋਟੀ ਦਾ ਪ੍ਰਬੰਧ ਸੀ। ਗੌਰਮਿੰਟ ਕਾਲਿਜ ਵਿੱਚ ਭੂਗੋਲ ਵਿਭਾਗ ਦੇ ਮੁਖੀ ਤੇ ਉਰਦੂ ਸ਼ਾਇਰ ਪ੍ਰੋ. ਬਲਜੀਤ ਸਿੰਘ ਗਰੇਵਾਲ “ਸੱਜਾਦ” ਵੀ ਮਿਲ ਗਏ ਓਥੇ। ਕਾਲਿਜ ਪੜ੍ਰਦਿਆਂ ਮੇਰੇ ਮਿਹਰਬਾਨ ਅਧਿਆਪਕ ਹੋਣ ਕਾਰਨ ਮੈਂ ਚਰਨ ਬੰਦਨਾ ਕੀਤੀ। ਜਗਜੀਤ ਭਾ ਜੀ ਬਹੁਤ ਤਪਾਕ ਨਾਲ ਮਿਲੇ। ਬਰੁਤ ਚੰਗਾ ਲੱਗਾ। ਉਨ੍ਹਾਂ ਫੋਟੋ ਖਿੱਚਣ ਲਈ ਪੀ ਏ ਯੂ ਦੇ ਫੋਟੋ ਗਰਾਫਰ ਸ ਕ ਮੋਹਲਾਜੀ ਜੀ ਨੂੰ ਆਵਾਜ਼ ਮਾਰੀ। ਸਾਡੀ ਇਹ ਫੋਟੋ ਉਨ੍ਹਾਂ ਨੇ ਖਿੱਚੀ ਜਿਸ ਵਿੱਚ ਪ੍ਰੋ. ਬਲਜੀਤ ਸਿੰਘ ਗਰੇਵਾਲ, ਕ੍ਹਿਸ਼ਨ ਅਦੀਬ, ਗ਼ਜ਼ਲ ਗਾਇਕ ਜਗਜੀਤ ਸਿੰਘ, ਡਾ. ਬਸ਼ੀਰ ਬਦਰ ਤੇ ਮੈਂ ਖੜ੍ਹੇ ਹਾਂ।
ਕਈ ਸਾਲ ਡਾ. ਬਸ਼ੀਰ ਬਦਰ ਜੀ ਨਾਲ ਟੈਲੀ ਫੋਨੀ ਸੰਪਰਕ ਰਿਹਾ ਪਰ ਪਿਛਲੇ ਕਈ ਸਾਲਾਂ ਤੋ ਉਨ੍ਹਾਂ ਦੇ ਸਿਹਤਯਾਬ ਨਾ ਰਹਿਣ ਕਾਰਨ ਸੰਪਰਕ ਨਾ ਰਹਿ ਸਕਿਆ।
ਕਈ ਸਾਲ ਪਹਿਲਾਂ ਉਨ੍ਹਾਂ ਦੀ ਸਮੁੱਚੀ ਗ਼ਜ਼ਲ” ਕਲਚਰ ਯਕਸਾਂ” ਛਪੀ ਤਾਂ ਮੈਂ ਉਸ ਵਿੱਚੋਂ ਕੁਝ ਗ਼ਜ਼ਲਾਂ ਪੰਜਾਬੀ ਅੱਖਰਾਂ ਵਿੱਚ ਛਾਪਣ ਦਾ ਮਨ ਬਣਾਇਆ। ਲਗਪਗ 200 ਗ਼ਜ਼ਲਾਂ ਗੁਰਮੁਖੀ ਵਿੱਚ ਕਰ ਵੀ ਲਈਆਂ। ਪ੍ਰਵਾਨਗੀ ਮੰਗੀ ਤਾਂ ਬੋਲੇ” ਅਰੇ ਭਾਈ! ਨੇਕੀ ਔਰ ਪੂਛ ਪੂਛ” ਉਹ ਕਾਰਜ ਸੰਪੂਰਨ ਨਾ ਹੋ ਸਕਿਆ। ਦੋ ਸੌ ਪੰਨੇ ਹੁਣ ਮੈਨੂੰ ਪੁੱਛਣਗੇ ਕਿ ਹੁਣ ਜੇ ਛਪਵਾਵੇਂਗਾ ਵੀ ਤਾਂ ਕਿਸ ਨੂੰ ਵਿਖਾਏਗਾ। ਹੁਣ ਈਦ ਮਗਰੋਂ ਤੰਬਾ ਕੀ ਕਰਨਾ ਹੈ?
ਹੁਣ ਕੁਝ ਦੁਨਿਆਵੀ ਗੱਲਾਂ ਡਾ. ਬਸ਼ੀਰ ਬਦਰ ਦੀ ਜ਼ਿੰਦਗੀ ਤੇ ਅਦਬੀ ਸਫ਼ਰ ਬਾਰੇ। ਡਾ. ਬਸ਼ੀਰ ਬਦਰ ਦਾ ਜਨਮ 15 ਫਰਵਰੀ 1935 ਨੂੰ ਅਯੋਧਿਆ(ਯੂ ਪੀ) ਵਿੱਚ ਹੌਇਆ ਸੀ। ਭੋਪਾਲ(ਮੱਧ ਪ੍ਰਦੇਸ਼ ਵਿੱਚ ਅੱਜ ਉਨ੍ਹਾਂ ਈਦ ਉਲ ਜੁਹਾ ਵਾਲੇ ਦਿਨ ਆਖਰੀ ਸਾਹ ਲਏ।
1949 ਵਿੱਚ ਇਸਲਾਮੀਆ ਕਾਲਜ, ਇਟਾਵਾ ਤੋਂ ਹਾਈ ਸਕੂਲ ਦੀ ਪੜ੍ਹਾਈ ਮੁਕੰਮਲ ਕਰਕੇ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਐੱਮ. ਏ., ਬੀ. ਏ., ਪੀ.ਐਚ. ਡੀ. ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਹੀ ਉਰਦੂ ਵਿਭਾਗ ਵਿੱਚ ਲੈਕਚਰਾਰ ਦੇ ਤੌਰ 'ਤੇ ਕੰਮ ਕਰਦੇ ਰਹੇ। ਲਗਪਗ 17 ਸਾਲ ਤੱਕ ਮੇਰਠ ਕਾਲਜ ਮੇਰਠ ਵਿੱਚ ਉਰਦੂ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਿਆ। ਆਪਣੇ ਪਿੱਛੇ ਉਹ ਦੋ ਪੁੱਤਰ ਹਨ ਅਤੇ ਇੱਕ ਧੀ ਦਾ ਪਰਿਵਾਰ ਛੱਡ ਗਏ ਹਨ।
ਬਸ਼ੀਰ ਬਦਰ ਨੇ ਬਹੁਤੀ ਸਾਹਿੱਤ ਸਿਰਜਣਾ ਉਰਦੂ ਵਿੱਚ ਗਜ਼ਲਾਂ ਲਿਖ ਕੇ ਹੀ ਕੀਤੀ। ਆਪ ਉਰਦੂ ਅਕਾਦਮੀ ਦੇ ਪ੍ਰਧਾਨ ਦੇ ਤੌਰ 'ਤੇ ਵੀ ਕੁਝ ਸਮਾਂ ਕੰਮ ਕੀਤਾ ਹੈ।
ਡਾ. ਬਸ਼ੀਰ ਬਦਰ ਦੀਆਂ
ਮੁੱਖ ਰਚਨਾਵਾਂ ਵਿੱਚ ਗਜ਼ਲ ਸੰਗ੍ਰਹਿ ਉਜਾਲੇ ਅਪਨੀ ਯਾਦੋਂ ਕੇ,
ਉਜਾਲੋਂ ਕੀ ਪਰੀਆਂ, ਆਸ, ਰੋਸ਼ਨੀ ਕੇ ਘਰੌਂਦੇ, ਸਾਤ ਜਮੀਨੇ ਏਕ ਸਿਤਾਰਾ, ਫੂਲੋਂ ਕੀ ਛਤਰੀਆਂ,
ਮੁਹੱਬਤ ਖੁਸ਼ਬੂ ਤੇ ਸਮੁੱਚੀ ਗ਼ਜ਼ਲ ਰਚਨਾ “ਕਲਚਰ ਯਕਸਾਂ” ਮੀਲ ਪੱਥਰ ਵਰਗੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਸੀਂ ਇਸ ਸ਼ਾਇਰ ਵੀਰ ਦੇ ਵਿਛੋੜੇ ਤੇ ਉਦਾਸ ਤੇ ਗ਼ਮਜ਼ਦਾ ਹਾਂ
ਉਸਦੀ ਇਸ ਗ਼ਜ਼ਲ ਨਾਲ ਵਿਦਾ ਮੰਗਦਾ ਹਾਂ।

ਯਾਦ ਕਿਸੀ ਕੀ ਚਾਂਦਨੀ ਬਨ ਕਰ ਕੋਠੇ-ਕੋਠੇ ਉਤਰੀ ਹੈ।
ਯਾਦ ਕਿਸੀ ਕੀ ਧੂਪ ਹੂਈ ਹੈ ਜ਼ੀਨਾ-ਜ਼ੀਨਾ ਉਤਰੀ ਹੈ ।

ਰਾਤ ਕੀ ਰਾਨੀ ਸੈਹਨ-ਏ-ਚਮਨ ਮੇਂ ਗੇਸੂ ਖੋਲ੍ਹੇ ਸੋਤੀ ਹੈ ,
ਰਾਤ-ਬੇਰਾਤ ਉਧਰ ਮਤ ਜਾਨਾ ਇਕ ਨਾਗਿਨ ਭੀ ਰਹਤੀ ਹੈ ।

ਤੁਮ ਕੋ ਕਯਾ ਤੁਮ ਗ਼ਜ਼ਲੇਂ ਕਹਿ ਕਰ ਅਪਨੀ ਆਗ ਬੁਝਾ ਲੋਗੇ,
ਉਸ ਕੇ ਜੀਅ ਸੇ ਪੂਛੋ ਜੋ ਪੱਥਰ ਕੀ ਤਰਹ ਚੁਪ ਰਹਤੀ ਹੈ ।

ਪੱਥਰ ਲੇਕਰ ਗਲੀਓਂ-ਗਲੀਓਂ ਲੜ ਕੇ ਪੂਛਾ ਕਰਤੇ ਹੈਂ ,
ਹਰ ਬਸਤੀ ਮੇਂ ਮੁਝ ਸੇ ਆਗੇ ਸ਼ੌਹਰਤ ਮੇਰੀ ਰਹਤੀ ਹੈ ।

ਮੁੱਦਤ ਸੇ ਇਕ ਲੜਕੀ ਕੇ ਰੁਖ਼ਸਾਰ ਕੀ ਧੂਪ ਨਹੀਂ ਆਈ,
ਇਸੀ ਲੀਏ ਮੇਰੇ ਕਮਰੇ ਮੇਂ ਇਤਨੀ ਠੰਡਕ ਰਹਿਤੀ ਹੈ।

Have something to say? Post your comment

 
 
 
 

ਪੰਜਾਬ

ਭਾਕਿਯੂ ਏਕਤਾ ਡਕੌਂਦਾ ਵੱਲੋਂ ਐੱਸਕੇਐੱਮ ਦੇ ਸੱਦੇ ਤੇ 2 ਜੂਨ ਦੇ ਧਰਨਿਆਂ ਵਿੱਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ: ਮਨਜੀਤ ਧਨੇਰ

ਜੇਕਰ ਪੰਜਾਬ ਪੁਲਿਸ ਇੰਨੀ ਹੀ ਮਾੜੀ ਹੈ ਤਾਂ ਆਪਣੇ ਭਰਾ ਨੂੰ ਨਿਯਮਾਂ ਦੇ ਖਿਲਾਫ ਜਾ ਕੇ ਸਿੱਧਾ ਡੀ.ਐਸ.ਪੀ. ਕਿਉਂ ਲਗਵਾਇਆ? ਅਮਨ ਅਰੋੜਾ

ਭਾਜਪਾ ਸਰਕਾਰ ਦੇ ਰਾਜ ਵਿੱਚ ਨੀਤੀਗਤ ਅਨਿਸ਼ਚਿਤਤਾ ਵਧਣ ਕਾਰਨ ਵਿਦੇਸ਼ੀ ਨਿਵੇਸ਼ਕ ਦੂਜੇ ਦੇਸ਼ਾਂ ਵੱਲ ਦੇਖ ਰਹੇ ਹਨ: ਹਰਪਾਲ ਸਿੰਘ ਚੀਮਾ

ਬੀਜੇਪੀ ਆਗੂ ਬਿੱਟੂ ਦਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਪ੍ਰਤੀ ਦੁਰਵਿਵਹਾਰ ਸੱਤਾ ਦੇ ਹੰਕਾਰ ਅਤੇ ਸੁਰੱਖਿਆ ਬਲਾਂ ਪ੍ਰਤੀ ਨਿਰਾਦਰ ਦਰਸਾਉਂਦਾ - ਬਲਤੇਜ ਪੰਨੂ

ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਸੀਚੇਵਾਲ ਵਿਖੇ ਸੰਤ ਅਵਤਾਰ ਸਿੰਘ ਜੀ ਦੀ 38ਵੀਂ ਸਲਾਨਾ ਬਰਸੀ ਮੌਕੇ ਕਰਵਾਏ ਸਮਾਗਮ ਵਿੱਚ ਕੀਤੀ ਸ਼ਿਰਕਤ

ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਵਿੱਚ ਸੂਬਾ ਪ੍ਰਧਾਨ ਨਿਯੁਕਤ ਕੀਤਾ ਭਾਜਪਾ ਨੇ

ਜਾਂਚ ਟੀਮ ਵੱਲੋਂ ਕੋਰਟ ਵਿਚ ਹਲਫ਼ਨਾਮਾ ਦਾਖ਼ਲ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਨਾ ਕਰਨ ਬਾਰੇ ਕਹਿਣਾ ਸਰਾਸਰ ਝੂਠ- ਐਡਵੋਕੇਟ ਧਾਮੀ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ

ਭਾਜਪਾ ਵੱਲੋਂ ਨਿਰਪੱਖ ਅਤੇ ਪਾਰ ਦਰਸ਼ੀ ਵੋਟਾਂ ਦੀ ਗਿਣਤੀ ਦੀ ਮੰਗ; ਪ੍ਰਭਾਵਿਤ ਨਗਰ ਨਿਗਮ ਖੇਤਰਾਂ ਵਿੱਚ ਦੁਬਾਰਾ ਚੋਣ ਕਰਵਾਉਣ ਦੀ ਮੰਗ

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਰਦੂ ਦੇ ਮਕਬੂਲ ਸ਼ਾਇਰ ਡਾ. ਬਸ਼ੀਰ ਬਦਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ