BREAKING NEWS
ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਰਦੂ ਦੇ ਮਕਬੂਲ ਸ਼ਾਇਰ ਡਾ. ਬਸ਼ੀਰ ਬਦਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾਜ਼ੀਰਕਪੁਰ ਵਿੱਚ ਟਿਕਾਊ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਬਿਲਡਰਾਂ ਨਾਲ ਕੀਤੀ ਵਿਚਾਰ-ਵਟਾਂਦਰਾ ਮੀਟਿੰਗਅਧਿਕਾਰੀਆਂ ਨੂੰ ਮੈਡੀਕਲ ਸਹੂਲਤਾਂ ਸਬੰਧੀ ਦਿੱਤੀਆਂ ਹਦਾਇਤਾਂਚਿੜੀਆਘਰ ਵਿਖੇ ਸੈਲਾਨੀਆਂ ਦੀ ਰਿਕਾਰਡ ਗਿਣਤੀ ਪੰਜਾਬ ਸਰਕਾਰ ਦੀ ਜੰਗਲੀ ਜੀਵ ਜਾਗਰੂਕਤਾ ਮੁਹਿੰਮ ਦੀ ਸਫ਼ਲਤਾ ‘ਤੇ ਮੋਹਰ: ਲਾਲ ਚੰਦ ਕਟਾਰੂਚੱਕ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ

ਪੰਜਾਬ

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਨੇ ਨਿਗਮ ਚੋਣਾਂ ਵਿੱਚ ਆਪਣੀ ਭਰਵੀਂ ਹਾਜਰੀ ਲਗਵਾਈ- ਗਿਆਨੀ ਹਰਪ੍ਰੀਤ ਸਿੰਘ

ਕੌਮੀ ਮਾਰਗ ਬਿਊਰੋ | May 29, 2026 06:59 PM

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਜਥੇਬੰਦੀ ਨੇ 26 ਮਈ ਨੂੰ ਹੋਈਆਂ ਨਿਗਮ ਚੋਣਾਂ ਦੌਰਾਨ ਚੰਗੇ ਨਤੀਜੇ ਹਾਸਿਲ ਕੀਤੇ ਹਨ। ਉਹਨਾਂ ਨੇ ਕਿਹਾ ਕਿ ਭਾਵੇਂ ਮੌਜੂਦਾ ਸਰਕਾਰ ਨੇ ਵੀ ਪੁਰਾਣੀਆਂ ਸਰਕਾਰਾਂ ਦੀ ਲੀਹ 'ਤੇ ਚੱਲਦਿਆਂ, ਚੋਣਾਂ ਜਿੱਤਣ ਲਈ ਵੱਡੀ ਧੱਕੇਸ਼ਾਹੀ ਕੀਤੀ, ਉਮੀਦਵਾਰਾਂ ਨੂੰ ਐਨ ਓ ਸੀ ਦੇਣ ਅਤੇ ਕਾਗਜ ਦਾਖਲ ਕਰਨ ਤੋਂ ਰੋਕਿਆ ਗਿਆ, ਗਿਣਤੀ ਵੇਲੇ ਵੀ ਘਪਲੇਬਾਜ਼ੀ ਦੀਆਂ ਖਬਰਾਂ ਆ ਰਹੀਆਂ ਹਨ। ਜਿਸ ਨਾਲ ਇਹ ਚੋਣਾਂ 2027 ਵਿਧਾਨ ਸਭਾ ਚੋਣਾਂ ਦੀ ਬਜਾਏ ਗੁੰਡਾਗਰਦੀ ਦਾ ਸੈਮੀਫਾਈਨਲ ਬਣ ਗਈਆਂ ਹਨ। ਪਰ ਇਸ ਸਭ ਕੁਝ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਨੇ ਆਜਾਦ ਉਮੀਦਵਾਰਾਂ ਵਜੋਂ ਚੋਣਾਂ ਲੜਦਿਆਂ, ਕਈ ਨਿਗਮਾਂ, ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਵਿੱਚ ਜਿੱਤ ਪ੍ਰਾਪਤ ਕਰਕੇ ਦੱਸ ਦਿੱਤਾ ਹੈ ਕਿ ਇਹ ਜਥੇਬੰਦੀ ਆਮ ਲੋਕਾਂ ਵਿੱਚ ਆਪਣਾ ਪੂਰਾ ਆਧਾਰ ਰੱਖਦੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਸਰਕਾਰਾਂ ਦਾ ਦਬਾਅ ਅਤੇ ਵਿਰੋਧੀਆਂ ਵੱਲੋਂ ਪਾਰਟੀ ਸੰਬੰਧੀ ਭੰਬਲਭੂਸੇ ਵਾਲਾ ਮਾਹੌਲ ਨਾ ਬਣਾਇਆ ਹੁੰਦਾ ਤਾਂ ਜਿੱਤ ਇਸਤੋਂ ਵੀ ਵੱਡੀ ਹੋਣੀ ਸੀ। ਬਿਆਨ ਦੇ ਅਖੀਰ ਵਿੱਚ ਉਹਨਾਂ ਨੇ ਇਸ ਜਿੱਤ ਲਈ ਸਮੂਹ ਆਗੂਆਂ, ਵਰਕਰਾਂ, ਉਮੀਦਵਾਰਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ, ਜਿੰਨਾਂ ਨੇ ਪਾਰਟੀ ਪ੍ਰਤੀ ਆਪਣਾ ਵਿਸ਼ਵਾਸ ਜਤਾ ਕੇ ਉਮੀਦਵਾਰਾਂ ਨੂੰ ਜੇਤੂ ਬਣਾਇਆ।

Have something to say? Post your comment

 
 
 
 

ਪੰਜਾਬ

ਜਲੰਧਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 5 ਪਿਸਤੌਲਾਂ ਸਮੇਤ ਤਿੰਨ ਕਾਬੂ

ਪੰਜਾਬ ਨਗਰ ਨਿਗਮ ਚੋਣਾਂ: ਸ਼ੁਰੂਆਤੀ ਰੁਝਾਨਾਂ ਵਿੱਚ 'ਆਪ' ਅੱਗੇ

ਸੁਲਤਾਨਪੁਰ ਲੋਧੀ ਦੇ ਲੋਕਾਂ ਦੇ ਪਿਆਰ ਅਤੇ ਵਿਸ਼ਵਾਸ ਨੇ ਹਰ ਸਿਆਸੀ ਗਠਜੋੜ ਨੂੰ ਹਰਾਇਆ : ਰਾਣਾ ਇੰਦਰ ਪ੍ਰਤਾਪ ਸਿੰਘ

ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੋਟਾਂ ਦੀ ਗਿਣਤੀ ਲਈ ਨਿਰਧਾਰਿਤ ਗਿਣਤੀ ਕੇਂਦਰਾਂ ਵਾਲੇ ਸਕੂਲਾਂ ਤੇ ਕਾਲਜਾਂ ਵਿੱਚ 29 ਮਈ ਨੂੰ ਛੁੱਟੀ ਘੋਸ਼ਿਤ

ਭਾਕਿਯੂ ਏਕਤਾ ਡਕੌਂਦਾ ਵੱਲੋਂ ਐੱਸਕੇਐੱਮ ਦੇ ਸੱਦੇ ਤੇ 2 ਜੂਨ ਦੇ ਧਰਨਿਆਂ ਵਿੱਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ: ਮਨਜੀਤ ਧਨੇਰ

ਜੇਕਰ ਪੰਜਾਬ ਪੁਲਿਸ ਇੰਨੀ ਹੀ ਮਾੜੀ ਹੈ ਤਾਂ ਆਪਣੇ ਭਰਾ ਨੂੰ ਨਿਯਮਾਂ ਦੇ ਖਿਲਾਫ ਜਾ ਕੇ ਸਿੱਧਾ ਡੀ.ਐਸ.ਪੀ. ਕਿਉਂ ਲਗਵਾਇਆ? ਅਮਨ ਅਰੋੜਾ

ਭਾਜਪਾ ਸਰਕਾਰ ਦੇ ਰਾਜ ਵਿੱਚ ਨੀਤੀਗਤ ਅਨਿਸ਼ਚਿਤਤਾ ਵਧਣ ਕਾਰਨ ਵਿਦੇਸ਼ੀ ਨਿਵੇਸ਼ਕ ਦੂਜੇ ਦੇਸ਼ਾਂ ਵੱਲ ਦੇਖ ਰਹੇ ਹਨ: ਹਰਪਾਲ ਸਿੰਘ ਚੀਮਾ

ਬੀਜੇਪੀ ਆਗੂ ਬਿੱਟੂ ਦਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਪ੍ਰਤੀ ਦੁਰਵਿਵਹਾਰ ਸੱਤਾ ਦੇ ਹੰਕਾਰ ਅਤੇ ਸੁਰੱਖਿਆ ਬਲਾਂ ਪ੍ਰਤੀ ਨਿਰਾਦਰ ਦਰਸਾਉਂਦਾ - ਬਲਤੇਜ ਪੰਨੂ

ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਸੀਚੇਵਾਲ ਵਿਖੇ ਸੰਤ ਅਵਤਾਰ ਸਿੰਘ ਜੀ ਦੀ 38ਵੀਂ ਸਲਾਨਾ ਬਰਸੀ ਮੌਕੇ ਕਰਵਾਏ ਸਮਾਗਮ ਵਿੱਚ ਕੀਤੀ ਸ਼ਿਰਕਤ