BREAKING NEWS
ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਰਦੂ ਦੇ ਮਕਬੂਲ ਸ਼ਾਇਰ ਡਾ. ਬਸ਼ੀਰ ਬਦਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾਜ਼ੀਰਕਪੁਰ ਵਿੱਚ ਟਿਕਾਊ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਬਿਲਡਰਾਂ ਨਾਲ ਕੀਤੀ ਵਿਚਾਰ-ਵਟਾਂਦਰਾ ਮੀਟਿੰਗਅਧਿਕਾਰੀਆਂ ਨੂੰ ਮੈਡੀਕਲ ਸਹੂਲਤਾਂ ਸਬੰਧੀ ਦਿੱਤੀਆਂ ਹਦਾਇਤਾਂਚਿੜੀਆਘਰ ਵਿਖੇ ਸੈਲਾਨੀਆਂ ਦੀ ਰਿਕਾਰਡ ਗਿਣਤੀ ਪੰਜਾਬ ਸਰਕਾਰ ਦੀ ਜੰਗਲੀ ਜੀਵ ਜਾਗਰੂਕਤਾ ਮੁਹਿੰਮ ਦੀ ਸਫ਼ਲਤਾ ‘ਤੇ ਮੋਹਰ: ਲਾਲ ਚੰਦ ਕਟਾਰੂਚੱਕ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ

ਸੰਸਾਰ

ਗ਼ਜ਼ਲ ਮੰਚ ਸਰੀ ਵੱਲੋਂ ਰਚਾਈ ਸੁਰੀਲੀ ਸੰਗੀਤਕ ਸ਼ਾਮ ਨੂੰ ਸੈਂਕੜੇ ਸਰੋਤਿਆਂ ਨੇ ਰੂਹ ਨਾਲ ਮਾਣਿਆ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | May 29, 2026 07:17 PM

ਸਰੀ-ਗ਼ਜ਼ਲ ਮੰਚ ਸਰੀ’ ਵੱਲੋਂ ਬੀਤੇ ਐਤਵਾਰ ‘ਰਿਫਲੈਕਸ਼ਨ ਬੈਂਕੁਇਟ ਐਂਡ ਕਾਨਫਰੰਸ ਸੈਂਟਰ’ ਵਿਖੇ ਕਰਵਾਈ ਗਈ ਸੁਰੀਲੀ ਸੰਗੀਤਕ ਸ਼ਾਮ ਨੇ ਸਰੋਤਿਆਂ ਨੂੰ ਰੂਹ ਤੱਕ ਸਰਸ਼ਾਰ ਕਰ ਦਿੱਤਾ। ਇਸ ਸ਼ਾਮ ਵਿੱਚ ਸੈਂਕੜੇ ਸੰਜੀਦਾ ਸਰੋਤਿਆਂ ਦੀ ਗੰਭੀਰ ਹਾਜ਼ਰੀ ਅਤੇ ਰੂਹ ਤੋਂ ਨਿਕਲੀ 'ਵਾਹ-ਵਾਹ' ਨੇ ਸਾਬਤ ਕਰ ਦਿੱਤਾ ਕਿ ਸਰੀ ਦੀ ਧਰਤੀ 'ਤੇ ਪੰਜਾਬੀ ਸ਼ਾਇਰੀ ਅਤੇ ਸੰਗੀਤ ਦਾ ਦਿਲ ਬੜੇ ਉਤਸ਼ਾਹ ਨਾਲ ਧੜਕ ਰਿਹਾ ਹੈ।

ਪ੍ਰੋਗਰਾਮ ਦਾ ਸ਼ਾਨਦਾਰ ਆਗਾਜ਼ ਮੰਚ ਦੇ ਬੁਲਾਰੇ ਰਾਜਵੰਤ ਰਾਜ ਨੇ ਆਪਣੇ ਨਿੱਘੇ ਸਵਾਗਤੀ ਸ਼ਬਦਾਂ ਨਾਲ ਕੀਤਾ। ਇਸ ਉਪਰੰਤ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਗ਼ਜ਼ਲ ਮੰਚ ਦੀਆਂ ਸਾਹਿਤਕ ਸਰਗਰਮੀਆਂ ਅਤੇ ਸਾਲਾਨਾ ਕਰਵਾਏ ਜਾਣ ਵਾਲੇ ਤਿੰਨ ਪ੍ਰਮੁੱਖ ਸਮਾਗਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਇਸ ਖੂਬਸੂਰਤ ਅਤੇ ਸਫ਼ਲ ਸ਼ਾਮ ਦਾ ਸਮੁੱਚਾ ਪ੍ਰਬੰਧ ਸਰੀ ਦੇ ਉੱਘੇ ਕਾਰੋਬਾਰੀ ਅਤੇ ਕਲਾ-ਪ੍ਰੇਮੀ ਜਤਿੰਦਰ ਜੇ ਮਿਨਹਾਸ ਵੱਲੋਂ ਬੜੀ ਰੀਝ ਅਤੇ ਤਨਦੇਹੀ ਨਾਲ ਕੀਤਾ ਗਿਆ ਹੈ।

ਮਹਿਫਿਲ ਦੇ ਸੰਗੀਤਕ ਰੰਗ ਉਦੋਂ ਹੋਰ ਗੂੜ੍ਹੇ ਹੋ ਗਏ ਜਦੋਂ ਪਹਿਲੇ ਗਾਇਕ ਕਰਨਜੀਤ ਨੇ ਆਪਣੀਆਂ ਸੁਰੀਲੀਆਂ ਗ਼ਜ਼ਲਾਂ ਨਾਲ ਸਰੋਤਿਆਂ ਦੇ ਦਿਲਾਂ ‘ਤੇ ਦਸਤਕ ਦਿੱਤੀ। ਹਰ ਪੇਸ਼ਕਾਰੀ ‘ਤੇ ਗੂੰਜਦੀ ਦਾਦ ਨੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਇਸ ਤੋਂ ਬਾਅਦ ਯੂ.ਬੀ.ਸੀ. ਕਲੋਨਾ ਦੀ ਵਿਦਿਆਰਥਣ ਸਾਂਝ ਜੌੜਾ ਨੇ ਆਪਣੀ ਸੁਰੀਲੀ ਆਵਾਜ਼ ਅਤੇ ਬੇਮਿਸਾਲ ਸੰਗੀਤਕ ਅੰਦਾਜ਼ ਨਾਲ ਸਰੋਤਿਆਂ ਨੂੰ ਮੋਹ ਲਿਆ। ਉੱਘੇ ਗਾਇਕ ਪਰਖਜੀਤ ਸਿੰਘ ਨੇ ਆਪਣੀ ਰੂਹਾਨੀ ਗਾਇਕੀ ਰਾਹੀਂ ਤਿੰਨ ਖੂਬਸੂਰਤ ਗ਼ਜ਼ਲਾਂ ਪੇਸ਼ ਕਰਦਿਆਂ ਮਹਿਫ਼ਿਲ ਨੂੰ ਨਵੀਂ ਉਚਾਈ ਬਖ਼ਸ਼ੀ। ਸਮਾਗਮ ਦੀ ਰੌਣਕ ਨੂੰ ਸਿਖਰਾਂ ‘ਤੇ ਲੈ ਗਏ ਕੈਲੀਫੋਰਨੀਆ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਨਾਮਵਰ ਗਾਇਕ ਸੁਖਦੇਵ ਸਾਹਿਲ। ਉਨ੍ਹਾਂ ਨੇ ‘ਗ਼ਜ਼ਲ ਮੰਚ’ ਦੇ ਸ਼ਾਇਰਾਂ ਦੀਆਂ ਗ਼ਜ਼ਲਾਂ ਅਤੇ ਕੁਝ ਦਿਲਕਸ਼ ਗੀਤਾਂ, ਟੱਪਿਆਂ, ਬੋਲੀਆਂ ਨੂੰ ਆਪਣੇ ਮਖ਼ਮਲੀ ਸੁਰਾਂ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਸਰੋਤਿਆਂ ਨੇ ਸਾਹਿਲ ਦੇ ਹਰ ਸੁਰ ਨੂੰ ਰੂਹ ਨਾਲ ਮਹਿਸੂਸ ਕੀਤਾ।

ਇਸ ਮੁਬਾਰਕ ਮੌਕੇ ਜਿੱਥੇ ਸੰਗੀਤ ਦੀਆਂ ਤਾਨਾਂ ਖ਼ਿਲਰੀਆਂ, ਉੱਥੇ ਹੀ ਕਲਾ ਅਤੇ ਸਾਹਿਤ ਦੇ ਹਸਤਾਖ਼ਰਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੇ ਮੁੱਖ ਸਹਿਯੋਗੀ ਜਤਿੰਦਰ ਜੇ ਮਿਨਹਾਸ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਉਚੇਚੇ ਤੌਰ 'ਤੇ ਪਹੁੰਚੇ ਪੰਜਾਬੀ ਗੀਤਕਾਰੀ ਦੇ ਖੋਜੀ ਅਸ਼ੋਕ ਬਾਂਸਲ ਮਾਨਸਾ ਦਾ ਨਿੱਘਾ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ 'ਗ਼ਜ਼ਲ ਮੰਚ ਸਰੀ' ਵੱਲੋਂ ਉੱਘੇ ਉਸਤਾਦ ਸ਼ਾਇਰ ਗੁਰਦਰਸ਼ਨ ਬਾਦਲ, ਸਤਿਕਾਰਯੋਗ ਕਵਿੱਤਰੀ ਅਮਰਜੀਤ ਸ਼ਾਂਤ ਅਤੇ ਅਵਤਾਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੁਰਿੰਦਰ ਕੈਲੇ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਚੁੱਪ ਦਾ ਸੰਨਾਟਾ’ ਅਤੇ ਅਸ਼ੋਕ ਬਾਂਸਲ ਮਾਨਸਾ ਦੀਆਂ ਕਿਤਾਬਾਂ ‘ਮਿੱਟੀ ਨੂੰ ਫਰੋਲ ਜੋਗੀਆ’ ਤੇ ‘ਲੱਭ ਜਾਣਗੇ ਲਾਲ ਗੁਆਚੇ’ ਵੀ ਰਿਲੀਜ਼ ਕੀਤੀਆਂ ਗਈਆਂ।

ਸਮੁੱਚੇ ਪ੍ਰੋਗਰਾਮ ਨੂੰ ਇੱਕ ਸੂਤਰ ਵਿੱਚ ਪਰੋਣ ਦਾ ਕਾਰਜ ਰਾਜਵੰਤ ਰਾਜ, ਦਵਿੰਦਰ ਗੌਤਮ, ਦਸ਼ਮੇਸ਼ ਗਿੱਲ ਫ਼ਿਰੋਜ਼ ਅਤੇ ਸੁਖਜੀਤ ਹੁੰਦਲ ਨੇ ਬਹੁਤ ਹੀ ਸ਼ਾਇਰਾਨਾ, ਅਦਬੀ ਅਤੇ ਖ਼ੂਬਸੂਰਤ ਅੰਦਾਜ਼ ਵਿੱਚ ਨਿਭਾਇਆ। ਸਰੀ ਦੇ ਨੌਜਵਾਨ ਸ਼ਾਇਰਾਂ ਦੀ ਆਮਦ ਇਸ ਸਮਾਗਮ ਦਾ ਵਿਸ਼ੇਸ਼ ਹਾਸਲ ਰਹੀ। ਸਮਾਗਮ ਦੇ ਆਖ਼ਰ ਵਿੱਚ 'ਗ਼ਜ਼ਲ ਮੰਚ ਸਰੀ' ਦੇ ਪ੍ਰਧਾਨ ਜਸਵਿੰਦਰ ਨੇ ਆਏ ਹੋਏ ਸਾਰੇ ਸੰਜੀਦਾ ਸਰੋਤਿਆਂ ਅਤੇ ਸਹਿਯੋਗੀਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਮੰਚ ਭਵਿੱਖ ਵਿੱਚ ਵੀ ਪੰਜਾਬੀ ਗ਼ਜ਼ਲ ਅਤੇ ਸਾਹਿਤ ਦੀ ਪ੍ਰਫੁੱਲਤਾ ਲਈ ਅਜਿਹੇ ਉੱਚ-ਪਾਏ ਦੇ ਪ੍ਰੋਗਰਾਮਾਂ ਦੀ ਲੜੀ ਨੂੰ ਨਿਰੰਤਰ ਜਾਰੀ ਰੱਖੇਗਾ।

Have something to say? Post your comment

 
 
 
 

ਸੰਸਾਰ

ਸਰੀ ਦੇ ਮੇਅਰ ਲਈ ਕੰਸਰਵੇਟਿਵ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਪਾਣੀ ਦੇ ਬਿੱਲ 50% ਘਟਾਉਣ ਦਾ ਵਾਅਦਾ ਕੀਤਾ

ਪੰਜਾਬ ਦੇ ਆਰਮੀ ਸਕੂਲਾਂ ਵਿਚ ਪੰਜਾਬੀ ਦੀ ਥਾਂ ਸੰਸਕ੍ਰਿਤ ਲਾਜ਼ਮੀ ਕਰਨ ਦੇ ਫ਼ੈਸਲੇ ਦੀ ਜ਼ੋਰਦਾਰ ਨਿਖੇਧੀ

ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ: ਸਾਹਿਤਕ ਰਚਨਾਵਾਂ ਅਤੇ ਇਤਿਹਾਸਕ ਚਰਚਾ ਨਾਲ ਭਰਪੂਰ ਰਹੀ

ਤਰਕਸ਼ੀਲ ਕਲਚਰ ਸੁਸਾਇਟੀ ਸਰੀ ਯੂਨਿਟ ਦੀ ਚੋਣ: ਜਸਵਿੰਦਰ ਸਿੰਘ ਹੇਅਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

ਕੈਨੇਡਾ: ਸਰੀ ਵਿਚ ਵਿਸਾਖੀ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ- ਲੱਖਾਂ ਦੀ ਗਿਣਤੀ ਵਿਚ ਉਮੜਿਆ ਸ਼ਰਧਾ ਦਾ ਸੈਲਾਬ

ਅਮਰੀਕਾ ਨਾਲ ਗੱਲਬਾਤ ਅਸਫਲ ਹੋਣ ਤੋਂ ਬਾਅਦ ਈਰਾਨੀ ਵਫ਼ਦ ਪਾਕਿਸਤਾਨ ਤੋਂ ਰਵਾਨਾ

ਅਮਰੀਕੀ ਖੁਫੀਆ ਏਜੰਸੀ ਦਾ ਦਾਅਵਾ ਚੀਨ ਇਰਾਨ ਨੂੰ ਸਮਰਥਨ ਦੇਣ ਉੱਤੇ ਕਰ ਰਿਹਾ ਵਿਚਾਰ

ਅਮਰੀਕਾ ਅਤੇ ਈਰਾਨ ਇਕੱਠੇ ਕੰਮ ਕਰਨਗੇ, ਟਰੰਪ ਨੇ ਜੰਗਬੰਦੀ ਤੋਂ ਬਾਅਦ ਸਹਿਯੋਗ ਦਾ ਸੰਕੇਤ ਦਿੱਤਾ

ਜੰਗਬੰਦੀ ਤੋਂ ਬਾਅਦ ਟਰੰਪ ਦਾ ਨਵਾਂ ਬਿਆਨ, ਈਰਾਨ ਨੂੰ ਹਥਿਆਰ ਸਪਲਾਈ ਕਰਨ ਵਾਲੇ ਦੇਸ਼ਾਂ ਵਿਰੁੱਧ ਸਖ਼ਤ ਕਾਰਵਾਈ

ਟਰੰਪ ਨੇ ਫਿਰ ਈਰਾਨ ਨੂੰ ਧਮਕੀ ਦਿੰਦੇ ਹੋਏ ਕਿਹਾ, "ਮੰਗਲਵਾਰ ਨੂੰ ਹੋਰਮੁਜ਼ ਖੋਲ੍ਹੋ ਜਾਂ ਤਬਾਹੀ ਦਾ ਸਾਹਮਣਾ ਕਰੋ