BREAKING NEWS
• ਪਰਵਿੰਦਰ ਝੋਟੇ ਦੀ ਧਰਮ ਪਤਨੀ ਨੂੰ ਵਿਧਾਨ ਸਭਾ ਚੋਣ ਲੜਾਓ - ਨਿਹੰਗ ਸਿੰਘ ਆਗੂ ਦੀ ਅਪੀਲ • ਅੱਜ ਤਾਨਾਸ਼ਾਹੀ ਨੇ ਲੋਕਤੰਤਰ ਦੇ ਚਾਰਾਂ ਥੰਮ੍ਹਾਂ ਉੱਤੇ ਕਬਜ਼ਾ ਕਰ ਲਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਅਤੇ ਸਮੇਂ ਸਿਰ ਦਖ਼ਲਅੰਦਾਜ਼ੀ, ਨਸ਼ਿਆਂ ਵਿਰੁੱਧ ਪੰਜਾਬ ਦੀ ਲੜਾਈ ਵਿੱਚ ਅਹਿਮ: ਹਰਜੋਤ ਸਿੰਘ ਬੈਂਸ • ਭਾਜਪਾ ਪੰਜਾਬੀ ਕਲਾਕਾਰਾਂ ਨੂੰ ਨਿਸ਼ਾਨਾ ਕਿਉਂ ਬਣਾ ਰਹੀ ਹੈ ਅਤੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਕਿਉਂ ਜ਼ਲੀਲ ਕਰ ਰਹੀ ਹੈ? ਧਾਲੀਵਾਲ • ਪੰਜਾਬ 'ਤੇ ਬੋਲਣ ਤੋਂ ਪਹਿਲਾਂ ਭਾਜਪਾ ਸ਼ਾਸਤ ਰਾਜਾਂ ਵਿੱਚ ਨਸ਼ਾ ਖ਼ਤਮ ਕਰਕੇ ਦਿਖਾਉਣ ਅਮਿਤ ਸ਼ਾਹ - ਕੇਜਰੀਵਾਲ • ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 360ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਸ਼ੁਰੂ, ਤਖ਼ਤ ਪਟਨਾ ਸਾਹਿਬ ਕਮੇਟੀ ਅਤੇ ਪ੍ਰਸ਼ਾਸਨ ਵਿਚਾਲੇ ਉੱਚ ਪੱਧਰੀ ਮੀਟਿੰਗ

ਪੰਜਾਬ

ਪਰਵਿੰਦਰ ਝੋਟੇ ਦੀ ਧਰਮ ਪਤਨੀ ਨੂੰ ਵਿਧਾਨ ਸਭਾ ਚੋਣ ਲੜਾਓ - ਨਿਹੰਗ ਸਿੰਘ ਆਗੂ ਦੀ ਅਪੀਲ

ਸੰਜੀਵ ਜਿੰਦਲ /ਕੌਮੀ ਮਾਰਗ ਬਿਊਰੋ | October 23, 2026 07:36 PM

ਮਾਨਸਾ- ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲੇ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ 11 ਦਿਨ ਹੋ ਗਏ ਹਨ, ਪਰਿਵਾਰ ਨੇ ਅਜੇ ਤੱਕ ਪੋਸਟਮਾਰਟਮ ਅਤੇ ਸਸਕਾਰ ਕਰਨ ਤੋਂ ਨਾਂਹ ਕੀਤੀ ਹੋਈ ਹੈ। ਇਨਸਾਫ਼ ਲਈ ਚੱਲ ਰਹੇ ਧਰਨੇ ਦੌਰਾਨ ਇੱਕ ਵੱਡੀ ਸਿਆਸੀ ਅਪੀਲ ਸਾਹਮਣੇ ਆਈ ਹੈ।ਨਿਹੰਗ ਸਿੰਘ ਆਗੂ ਬਾਬਾ ਰਾਜਾ ਰਾਜ ਸਿੰਘ ਨੇ ਮਾਨਸਾ ਦੇ ਧਰਨੇ ਦੀ ਸਟੇਜ ਤੋਂ ਐਲਾਨ ਕੀਤਾ ਕਿ ਝੋਟਾ ਦੀ ਧਰਮ ਪਤਨੀ ਮਨਪ੍ਰੀਤ ਕੌਰ ਨੂੰ ਵਿਧਾਨ ਸਭਾ ਚੋਣ ਲੜਾਈ ਜਾਵੇ।

ਬਾਬਾ ਰਾਜਾ ਰਾਜ ਸਿੰਘ ਵੀਰਵਾਰ ਨੂੰ ਪ੍ਰਦਰਸ਼ਨ 'ਚ ਸ਼ਾਮਲ ਹੋਏ। ਉਨ੍ਹਾਂ ਕਿਹਾ : "ਜੇਕਰ ਝੋਟਾ ਅੱਜ ਜ਼ਿੰਦਾ ਹੁੰਦਾ ਤਾਂ ਉਹ ਉਸ ਨੂੰ ਚੋਣਾਂ ਵਿੱਚ ਖੜ੍ਹਾ ਕਰਦੇ, ਪਰ ਅਫਸੋਸ ਉਹ ਹੁਣ ਸਾਡੇ ਨਾਲ ਨਹੀਂ ਹੈ। ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੂੰ ਵਿਧਾਇਕ ਦੀ ਚੋਣ ਲੜਨੀ ਚਾਹੀਦੀ ਹੈ ਤਾਂ ਕਿ ਜਿਹੜਾ ਨਸ਼ਾ ਖ਼ਤਮ ਕਰਨ ਦਾ ਸੁਪਨਾ ਝੋਟਾ ਨੇ ਦੇਖਿਆ ਸੀ, ਉਸ ਨੂੰ ਮਨਪ੍ਰੀਤ ਕੌਰ ਪੂਰਾ ਕਰ ਸਕੇ।"

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮਨਪ੍ਰੀਤ ਕੌਰ ਸੱਤਾ ਵਿੱਚ ਆਉਂਦੀ ਹੈ, ਤਾਂ ਕਿਸੇ ਵੀ ਡੀਐਸਪੀ ਜਾਂ ਐਸਐਚਓ ਦੀ ਹਿੰਮਤ ਨਹੀਂ ਹੋਵੇਗੀ ਕਿ ਉਹ ਮਾਨਸਾ ਵਿੱਚ ਨਸ਼ਾ ਵਿਕਣ ਦੇ ਸਕੇ। ਉਹ ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾ ਦੇਵੇਗੀ। ਸਾਰੀਆਂ ਪਾਰਟੀਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਮਨਪ੍ਰੀਤ ਕੌਰ ਨੂੰ ਸਫਲ ਬਣਾਉਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਪਰਵਿੰਦਰ ਝੋਟਾ ਨਸ਼ਿਆਂ ਵਿਰੁੱਧ ਆਪਣੀਆਂ ਸਰਗਰਮੀਆਂ ਕਰਕੇ ਜਾਣਿਆ ਜਾਂਦਾ ਸੀ। ਉਸ ਦੇ ਕਤਲ ਮਗਰੋਂ ਪਰਿਵਾਰ, ਐਕਸ਼ਨ ਕਮੇਟੀ ਅਤੇ ਜਥੇਬੰਦੀਆਂ ਮੁੱਖ ਮੰਤਰੀ ਤੇ ਡੀਜੀਪੀ ਦੇ ਅਸਤੀਫੇ ਸਮੇਤ 10 ਮੰਗਾਂ 'ਤੇ ਅੜੀਆਂ ਹੋਈਆਂ ਹਨ।

ਦੂਜੇ ਪਾਸੇ ਪਰਿਵਾਰ ਵੱਲੋਂ ਚੋਣ ਲੜਨ ਸਬੰਧੀ ਹਾਲੇ ਕੋਈ ਫੈਸਲਾ ਨਹੀਂ ਆਇਆ। ਪਰਿਵਾਰ ਦੀ ਮੁੱਖ ਮੰਗ ਇਸ ਵੇਲੇ ਇਨਸਾਫ਼ ਹਾਸਲ ਕਰਨਾ ਹੈ। ਪੰਜਾਬ 'ਚ ਅਗਲੀਆਂ ਵਿਧਾਨ ਸਭਾ ਚੋਣਾਂ 2027 'ਚ ਹੋਣੀਆਂ ਹਨ, ਜਿਸ ਕਰਕੇ ਇਹ ਅਪੀਲ ਚਰਚਾ ਦਾ ਵਿਸ਼ਾ ਬਣ ਗਈ ਹੈ।

Have something to say? Post your comment

 
 
 
 

ਪੰਜਾਬ

ਪੰਜਾਬ ਭਰ ’ਚ ਸਾਰੇ ਪੋਲਿੰਗ ਬੂਥਾਂ ’ਤੇ 24 ਅਕਤੂਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ: ਅਨਿੰਦਿਤਾ ਮਿੱਤਰਾ

ਝੋਟਾ ਕਤਲ ਮਾਮਲਾ : ਮੁੱਖ ਮੰਤਰੀ ਅਤੇ ਡੀ.ਜੀ.ਪੀ.ਦੇ ਅਸਤੀਫ਼ੇ ਤੱਕ ਜਾਰੀ ਰਹੇਗਾ ਸੰਘਰਸ਼, 25 ਅਕਤੂਬਰ ਨੂੰ ਪੰਜਾਬ ਭਰ 'ਚ ਝਾੜੂ ਫੂਕਣ ਦਾ ਐਲਾਨ

ਅੱਜ ਤਾਨਾਸ਼ਾਹੀ ਨੇ ਲੋਕਤੰਤਰ ਦੇ ਚਾਰਾਂ ਥੰਮ੍ਹਾਂ ਉੱਤੇ ਕਬਜ਼ਾ ਕਰ ਲਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਬਾਕੀ ਸਮੇਂ ਲਈ ਕਰ ਦਿੱਤਾ ਮੁਅੱਤਲ

ਗਿਆਨੇਸ਼ ਕੁਮਾਰ ਖਿਲਾਫ ਵਿਧਾਨ ਸਭਾ 'ਚ ਮਤਾ, ਹਰਪਾਲ ਚੀਮਾ ਨੇ ਲਾਏ ਵੋਟ ਚੋਰੀ ਦੇ ਦੋਸ਼

ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਅਤੇ ਸਮੇਂ ਸਿਰ ਦਖ਼ਲਅੰਦਾਜ਼ੀ, ਨਸ਼ਿਆਂ ਵਿਰੁੱਧ ਪੰਜਾਬ ਦੀ ਲੜਾਈ ਵਿੱਚ ਅਹਿਮ: ਹਰਜੋਤ ਸਿੰਘ ਬੈਂਸ

ਨੌਜਵਾਨ ਪੰਜਾਬ ਦੀ ਸਭ ਤੋਂ ਵੱਡੀ ਤਾਕਤ, ਅਸੀਂ ਉਨ੍ਹਾਂ ਨੂੰ ਪੰਜਾਬ ਦਾ ਭਵਿੱਖ ਰੌਸ਼ਨ ਬਣਾਉਣ ਦੇ ਮੌਕੇ ਦੇ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਭਾਜਪਾ ਪੰਜਾਬੀ ਕਲਾਕਾਰਾਂ ਨੂੰ ਨਿਸ਼ਾਨਾ ਕਿਉਂ ਬਣਾ ਰਹੀ ਹੈ ਅਤੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਕਿਉਂ ਜ਼ਲੀਲ ਕਰ ਰਹੀ ਹੈ? ਧਾਲੀਵਾਲ

ਭਗਵਾਨ ਸ੍ਰੀ ਬਾਲਮੀਕ ਨੂੰ ਸਮਰਪਿਤ ਸ਼ੋਭਾ ਯਾਤਰਾ 'ਚ ਬਾਪੂ ਤਰਸੇਮ ਸਿੰਘ ਜੀ ਹੋਏ ਸ਼ਾਮਿਲ ਦਿੱਤੀ  ਸਮੂਹ ਭਾਈਚਾਰੇ ਨੂੰ ਵਧਾਈ

ਪੰਜਾਬ 'ਤੇ ਬੋਲਣ ਤੋਂ ਪਹਿਲਾਂ ਭਾਜਪਾ ਸ਼ਾਸਤ ਰਾਜਾਂ ਵਿੱਚ ਨਸ਼ਾ ਖ਼ਤਮ ਕਰਕੇ ਦਿਖਾਉਣ ਅਮਿਤ ਸ਼ਾਹ - ਕੇਜਰੀਵਾਲ