ਨੈਸ਼ਨਲ

ਸ਼੍ਰੋਮਣੀ ਕਮੇਟੀ ਦੀ ਚੋਣ ਨਾ ਕਰਵਾਉਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ- ਪਰਮਜੀਤ ਸਿੰਘ ਸਰਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 30, 2026 06:59 PM

ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜੋ ਕਿ ਦਿੱਲੀ ਦੀ ਸਿੱਖ ਸੰਗਤ ਦਾ ਅਧਿਕਾਰ ਹੈ । ਪਰ ਉਹਨਾਂ ਨੂੰ ਜਾਣ ਬੁੱਝ ਕੇ ਲਮਕਾਇਆ ਜਾ ਰਿਹਾ ਹੈ । ਦਿੱਲੀ ਦੀ ਸੰਗਤ ਅਤੇ ਕੌਮ ਦੇ ਸੇਵਾਦਾਰ ਹੋਣ ਨਾਤੇ ਇਹਨਾਂ ਚੋਣਾਂ ਲਈ ਤੇ ਪੰਥਕ ਮਸਲਿਆਂ ਲਈ ਆਵਾਜ਼ ਬੁਲੰਦ ਕਰਨਾ ਸਾਡਾ ਮੁਢਲਾ ਫ਼ਰਜ਼ ਹੈ । ਪਰ ਦਿੱਲੀ ਕਮੇਟੀ ਦੀ ਆਮ ਚੋਣਾਂ ਦੀ ਮੰਗ ਤੇ ਤਕਲੀਫ਼ ਮੰਨਦੇ ਹੋਏ ਮੌਜੂਦਾ ਕਾਬਜ਼ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਇਹ ਕਹਿਣਾ ਕਿ ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਮੰਗ ਨਹੀਂ ਕਰਦਾ ਇਹ ਸਾਬਤ ਕਰਦਾ ਹੈ ਕਿ ਕਾਲਕਾ ਆਪਣੇ ਨਜਾਇਜ਼ ਕਬਜ਼ੇ ਨੂੰ ਜਾਇਜ਼ ਠਹਿਰਾਉਣਾ ਚਾਹੁੰਦੇ ਹਨ ਤੇ ਇਹ ਨਹੀਂ ਚਾਹੁੰਦੇ ਕਿ ਦਿੱਲੀ ਕਮੇਟੀ ਦੀ ਆਮ ਚੋਣ ਹੋਵੇ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਜਾਰੀ ਕੀਤੇ ਪ੍ਰੈੱਸ ਨੋਟ ਰਾਹੀ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣਾਂ ਬਾਰੇ ਹਰਮੀਤ ਸਿੰਘ ਕਾਲਕਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਅਧਿਕਾਰ ਖੇਤਰ ਹੈ ਤੇ ਸ਼੍ਰੋਮਣੀ ਕਮੇਟੀ ਦੀ ਚੋਣ ਨਾ ਕਰਵਾਉਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਮ ਚੋਣ ਨੂੰ ਰੋਕਣ ਲਈ ਤੁਹਾਡੇ ਵਾਂਗ ਕੋਈ ਅੜਿੱਕੇ ਨਹੀਂ ਖੜੇ ਕੀਤੇ ਜਾ ਰਹੇ । ਦਾਸ ਨਿੱਜੀ ਤੌਰ ਤੇ ਵੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਵੱਲੋਂ ਵੀ ਇਹ ਸਪੱਸ਼ਟ ਕਰਦਾ ਹੈ ਕਿ ਕੇਂਦਰ ਸਰਕਾਰ ਜਦੋਂ ਮਰਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ।
ਪਰ ਕਾਲਕਾ ਸੰਗਤ ਨੂੰ ਸਪੱਸ਼ਟ ਕਰਨ ਕਿ ਉਹ ਦਿੱਲੀ ਕਮੇਟੀ ਦੀ ਚੋਣ ਨੂੰ ਰੋਕਣ ਲਈ ਅੜਿੱਕੇ ਕਿਉਂ ਖੜੇ ਕਰ ਰਹੇ ਹਨ ਤੇ ਉਹਨਾਂ ਨੇ ਦਿੱਲੀ ਕਮੇਟੀ ਦੀ ਆਮ ਚੋਣ ਲਈ ਦਿੱਲੀ ਸਰਕਾਰ ਤੋਂ ਕਦੋਂ ਮੰਗ ਕੀਤੀ ਹੈ ? ਤੇ ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸਨ । ਉਸ ਵੇਲੇ ਉਹਨਾਂ ਨੇ ਕਿੰਨੀ ਵਾਰ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣ ਦੀ ਮੰਗ ਕੀਤੀ ਸੀ ? ਉਨ੍ਹਾਂ ਕਿਹਾ ਇਸ ਲਈ ਸ਼ਬਦਾਂ ਦੇ ਜਾਲ ਬੁਣਕੇ ਕਾਲਕਾ ਸੰਗਤ ਨੂੰ ਗੁੰਮਰਾਹ ਨਹੀਂ ਕਰ ਸਕਦੇ । ਸੰਗਤ ਦਾ ਸਾਹਮਣਾ ਤੇ ਉਹਨਾਂ ਨੂੰ ਕਰਨਾ ਹੀ ਪਵੇਗਾ । ਕਿਉਂਕਿ ਜੋ ਲੁੱਟ ਖਸੁੱਟ ਤੇ ਸਿਧਾਂਤਾਂ ਨਾਲ ਖਿਲਵਾੜ ਉਹਨਾਂ ਨੇ ਕੀਤਾ ਹੈ । ਆਪਣੇ ਪਾਪਾਂ ਤੋਂ ਡਰਦੇ ਹੋਏ ਹੁਣ ਕਾਲਕਾ ਤੇ ਉਹਨਾਂ ਦੀ ਜੁੰਡਲੀ ਸੰਗਤ ਦਾ ਸਾਹਮਣਾ ਕਰਨ ਤੋਂ ਡਰਦੀ ਹੋਈ ਚੋਣਾਂ ਨੂੰ ਬਚਣਾ ਚਾਹੁੰਦੇ ਹਨ ।

Have something to say? Post your comment

 
 
 
 

ਨੈਸ਼ਨਲ

ਹਰਭਜਨ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਜੂਨ 84 ਦੇ ਘਲੂਘਾਰੇ ਵਿਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਸ਼ਹਾਦਤ ਕੌਮ ਲਈ ਸਦੀਵੀ ਚਾਨਣ: ਸ਼੍ਰੋਮਣੀ ਰਾਗੀ ਸਭਾ ਸ਼੍ਰੀ ਅੰਮ੍ਰਿਤਸਰ

“ਬਿਨੁ ਕਰਤਾਰ ਨ ਕਿਰਤਮ ਮਾਨੋ’ : ਡੇਰੇਦਾਰਾਂ ਦੇ ਚਮਤਕਾਰਾਂ ਉੱਤੇ ਗੁਰਬਾਣੀ ਦਾ ਕਰਾਰਾ ਵਾਰ”: ਭਾਈ ਸ਼ੁਭਦੀਪ ਸਿੰਘ

ਦਿੱਲੀ ਕਮੇਟੀ ਚੋਣਾਂ ਤੋਂ ਭੱਜ ਰਹੇ ਮੌਜੂਦਾ ਪ੍ਰਬੰਧਕ, ਹਾਈ ਕੋਰਟ ਦੀ ਆੜ ‘ਚ ਕੁਰਸੀ ਬਚਾਉਣ ਦੀ ਕੋਸ਼ਿਸ਼..?

ਉੱਤਰੀ ਭਾਰਤ ਵਿੱਚ ਗਰਮੀ ਤੋਂ ਰਾਹਤ, ਗਰਜ-ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ; ਅਗਲੇ ਦੋ ਦਿਨਾਂ ਵਿੱਚ ਘਟੇਗਾ ਤਾਪਮਾਨ 

ਗੁਰਮਤਿ ਸੰਗੀਤ ਦੇ ਪ੍ਰਚਾਰ ਲਈ ਨਵਪ੍ਰੀਤ ਕੌਰ ਦੇ ਉਪਰਾਲੇ ਕਾਬਿਲ-ਏ-ਤਾਰੀਫ਼ : ਬੀਬੀ ਰਣਜੀਤ ਕੌਰ

ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਝਟਕਾ, ਅਮਨਜੀਤ ਸਿੰਘ ਦਿੱਲੀ ਸਟੇਟ ਅਕਾਲੀ ਦਲ ’ਚ ਸ਼ਾਮਲ

ਦਿੱਲੀ ਕਮੇਟੀ ਚੋਣਾਂ ਟਾਲਣ ਲਈ ਸਰਕਾਰੀ ਤਾਕਤਾਂ ਦਾ ਦੁਰਪਯੋਗ ਹੋ ਰਿਹਾ : ਸਰਨਾ/ਸ਼ੰਟੀ

ਰਾਮ ਰਹੀਮ ਨੂੰ 16ਵੀਂ ਵਾਰ ਪਰੋਲ, ਪਰ ਬੰਦੀ ਸਿੰਘਾਂ ਲਈ ਦੇਸ਼ ਦਾ ਕਾਨੂੰਨ ਕਿਉਂ ਹੁੰਦਾ ਖਾਮੋਸ਼” — ਭਾਈ ਪਰਮਜੀਤ ਸਿੰਘ ਵੀਰਜੀ

ਦੇਸ਼ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੈ ਜੋ ਇੱਕ ਪੇਪਰ ਠੀਕ ਤਰ੍ਹਾਂ ਨਹੀਂ ਕਰਵਾ ਪਾ ਰਹੀ - ਕੇਜਰੀਵਾਲ