ਨੈਸ਼ਨਲ

ਬਾਦਲ ਦਲ ਨੂੰ ਵੱਡਾ ਝਟਕਾ: ਜਸਵੰਤ ਸਿੰਘ ਬਿੱਟੂ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 02, 2026 07:59 PM

ਨਵੀਂ ਦਿੱਲੀ- ਦਿੱਲੀ ਦੀ ਪੰਥਕ ਰਾਜਨੀਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਬਾਦਲ ਦਲ ਦੇ ਸੀਨੀਅਰ ਆਗੂ ਜਸਵੰਤ ਸਿੰਘ ਬਿੱਟੂ ਆਪਣੇ ਸੈਂਕੜੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਅਮਰ ਕਲੋਨੀ, ਗ੍ਰੇਟਰ ਕੈਲਾਸ਼ ਅਤੇ ਲਾਜਪਤ ਨਗਰ ਖੇਤਰ ਵਿੱਚ ਹੋਏ ਸਾਂਝੇ ਸਮਾਗਮ ਦੌਰਾਨ ਕਾਲਕਾ ਅਤੇ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਧਾਰਮਿਕ ਅਤੇ ਸਮਾਜਿਕ ਸੇਵਾ ਕਾਰਨ ਵੱਡੀ ਗਿਣਤੀ ਵਿੱਚ ਲੋਕ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਮਕਸਦ ਸੰਗਤ ਦੀ ਸੇਵਾ ਅਤੇ ਪੰਥਕ ਕਦਰਾਂ-ਕੀਮਤਾਂ ਦੀ ਮਜ਼ਬੂਤੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਭਰ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਮਤਿ ਕੈਂਪ ਲਗਾ ਕੇ ਨੌਜਵਾਨ ਪੀੜੀ ਨੂੰ ਗੁਰਸਿੱਖੀ, ਪੰਜਾਬੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦਿੱਲੀ ਫਤਿਹ ਦਿਵਸ ਅਤੇ ਹੋਰ ਇਤਿਹਾਸਕ ਸਮਾਗਮਾਂ ਰਾਹੀਂ ਸਿੱਖ ਇਤਿਹਾਸ ਨੂੰ ਉਜਾਗਰ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਕਾਲਕਾ ਅਤੇ ਕਾਹਲੋਂ ਨੇ ਕਿਹਾ ਕਿ ਦਿੱਲੀ ਕਮੇਟੀ ਨੇ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਵੀ ਮਹੱਤਵਪੂਰਨ ਕੰਮ ਕੀਤੇ ਹਨ, ਜਿਸ ਕਾਰਨ ਸੰਗਤ ਦਾ ਭਰੋਸਾ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਦੀ ਸੇਵਾ ਅਤੇ ਸਮਾਜ ਭਲਾਈ ਦੇ ਕਾਰਜਾਂ ਲਈ ਇਸੇ ਤਰ੍ਹਾਂ ਸਹਿਯੋਗ ਜਾਰੀ ਰੱਖਣ।

ਇਸ ਮੌਕੇ ਸ਼ਮਸ਼ੇਰ ਸਿੰਘ ਸੰਧੂ, ਐਮ ਪੀ ਐਸ ਚੱਢਾ, ਭੁਪਿੰਦਰ ਸਿੰਘ ਭੁੱਲਰ, ਜਸਵਿੰਦਰ ਸਿੰਘ ਜੌਲੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Have something to say? Post your comment

 
 
 
 

ਨੈਸ਼ਨਲ

ਕਾਂਗਰਸ ਪੰਜਾਬ ਵਿੱਚ ਆਪਣੇ ਬਲ ਬੂਤੇ ਚੋਣਾਂ ਲੜੂਗੀ ਜਾਂ ਨਹੀਂ ਭੁਪੇਸ਼ ਬਗੇਲ ਇਸ ਗੱਲ ਤੇ ਨੇ ਚੁੱਪ

ਨੈਸ਼ਨਲ ਅਕਾਲੀ ਦਲ ਨੇ ਲੀਗਲ ਵਿੰਗ ਦਾ ਕੀਤਾ ਗਠਨ, ਸੀਨੀਅਰ ਵਕੀਲਾਂ ਨੂੰ ਮਿਲੀਆਂ ਜ਼ਿੰਮੇਵਾਰੀਆਂ

ਨਾਦੇੜ ਪੁਲਿਸ ਵੱਲੋਂ ਸਿੱਖਾਂ ਦੇ ਪਵਿੱਤਰ ਕਕਾਰ ਕਿਰਪਾਨ ਦੀ ਜ਼ਬਰਦਸਤੀ ਜ਼ਬਤੀ ਨਾ ਸਿਰਫ਼ ਗੈਰ-ਕਾਨੂੰਨੀ ਹੈ, ਸਗੋਂ ਸਿੱਖ ਧਾਰਮਿਕ ਆਜ਼ਾਦੀ 'ਤੇ ਹਮਲਾ: ਮਾਨ

ਜਲਾਵਤਨੀ ਭਾਈ ਜਗਦੀਸ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ‘ਕੌਰਨਾਮਾ-3’ ਬੈਲਜੀਅਮ ’ਚ ਜਾਰੀ ਕੀਤੀ

ਸ਼ਹੀਦਾਂ ਦਾ ਡੁਲਿਆ ਲਹੂ ਕੌਮ ਨੂੰ ਹਰ ਵੇਲੇ ਇਹ ਸੰਦੇਸ਼ ਦਿੰਦਾ ਰਹੇਗਾ ਕਿ ਜ਼ੁਲਮ ਅੱਗੇ ਝੁਕਣਾ ਸਿੱਖੀ ਦਾ ਮਾਰਗ ਨਹੀਂ: ਭਾਈ ਗੁਰਦੇਵ ਸਿੰਘ ਕੋਹਾੜਕਾ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪੰਜਵੇਂ ਗੁਰਮਤਿ ਕੈਂਪ ਦੀ ਸ਼ੁਰੂਆਤ, ਕਾਲਕਾ ਅਤੇ ਕਾਹਲੋਂ ਵੱਲੋਂ ਵਿਦਿਆਰਥੀਆਂ ਨੂੰ ਵਧਾਈਆਂ

2 ਜੂਨ ਨੂੰ ਡੀਸੀ ਦਫ਼ਤਰਾਂ ਅੱਗੇ ਧਰਨਿਆਂ ਦੀਆਂ ਤਿਆਰੀਆਂ ਮੁਕੰਮਲ : ਬੁਰਜਗਿੱਲ

ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਭਲਕੇ ਆਰੰਭ ਹੋਣਗੇ ਅਖੰਡ ਪਾਠ ਸਾਹਿਬ

ਰਘੁਬੀਰ ਸਿੰਘ ਬਿੱਲਾ ਦੇ ਉਪਰਾਲੇ ਸਦਕਾ ਮੁਫ਼ਤ ਸਿਹਤ ਜਾਂਚ ਕੈਂਪ ਦਾ ਆਯੋਜਨ, ਸੈਂਕੜਿਆਂ ਲੋਕਾਂ ਨੂੰ ਮਿਲੇਗਾ ਲਾਭ

ਜੂਨ 1984 ਦੇ ਘਲੂਘਾਰੇ ਵਿਚ ਪੰਥ ਲਈ ਕੁਰਬਾਨ ਹੋਏ ਮਹਾਨ ਸ਼ਹੀਦਾਂ ਨੂੰ ਨਿਮਰਤਾ ਸਹਿਤ ਸਿਜਦਾ: ਭਾਈ ਸਰਬਜੀਤ ਸਿੰਘ