ਨੈਸ਼ਨਲ

ਜੂਨ ’84 ਤੀਜਾ ਘੱਲੂਘਾਰਾ: 5 ਜੂਨ ਦੇ ਯਾਦਗਾਰੀ ਮਾਰਚ ’ਚ ਸ਼ਾਮਲ ਹੋਵੇਗੀ ਮਾਲਵੇ ਦੀ ਸੰਗਤ – ਬਾਬਾ ਮਹਿਰਾਜ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 03, 2026 09:27 PM

ਨਵੀਂ ਦਿੱਲੀ- ਜੂਨ 1984 ਦੇ ਤੀਜੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਮੌਕੇ 5 ਜੂਨ ਨੂੰ ਅੰਮ੍ਰਿਤਸਰ ਵਿਖੇ ਕੱਢੇ ਜਾਣ ਵਾਲੇ ਘੱਲੂਘਾਰਾ ਯਾਦਗਾਰੀ ਮਾਰਚ ਵਿੱਚ ਬਠਿੰਡਾ, ਮਾਨਸਾ ਅਤੇ ਮਾਲਵਾ ਖੇਤਰ ਦੀ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਲ ਹੋਵੇਗੀ। ਇਹ ਜਾਣਕਾਰੀ ਦੇਂਦਿਆ ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਦੱਸਿਆ ਕਿ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਜਾਵੇਗਾ, ਜਿਸ ਦੌਰਾਨ ਜੂਨ 1984 ਦੀਆਂ ਘਟਨਾਵਾਂ ਵਿੱਚ ਸ਼ਹੀਦ ਹੋਏ ਸਿੰਘਾਂ ਅਤੇ ਸਿੰਘਣੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਬਾਬਾ ਮਹਿਰਾਜ ਨੇ ਕਿਹਾ ਕਿ ਦਲ ਖਾਲਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6 ਜੂਨ ਨੂੰ ਰੋਸ ਵਜੋਂ ਅੰਮ੍ਰਿਤਸਰ ਸ਼ਹਿਰ ਮੁਕੰਮਲ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਲ ਖਾਲਸਾ ਦੇ ਜਥੇ ਸ਼ਹਿਰ ਬੰਦ ਨੂੰ ਯਕੀਨੀ ਬਣਾਉਣ ਲਈ ਨਿਗਰਾਨੀ ਵੀ ਕਰਨਗੇ। ਇਸ ਮੌਕੇ ਦਲ ਖਾਲਸਾ ਦੀ ਵਰਕਿੰਗ ਕਮੇਟੀ ਦੇ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜੀਵਨ ਸਿੰਘ ਗਿੱਲ ਕਲਾਂ, ਭਗਵਾਨ ਸਿੰਘ ਸੰਧੂ ਅਤੇ ਰਾਮ ਸਿੰਘ ਢਪਾਲੀ ਨੇ ਦੱਸਿਆ ਕਿ ਘੱਲੂਘਾਰਾ ਯਾਦਗਾਰੀ ਮਾਰਚ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਵਿੱਚੋਂ ਲੰਘਦਾ ਹੋਇਆ ਸ੍ਰੀ ਦਰਬਾਰ ਸਾਹਿਬ ਤੱਕ ਪਹੁੰਚੇਗਾ। ਆਗੂਆਂ ਨੇ ਕਿਹਾ ਕਿ ਜੂਨ 1984 ਦੀਆਂ ਘਟਨਾਵਾਂ ਨੂੰ ਸਿੱਖ ਇਤਿਹਾਸ ਦਾ ਦੁਖਦਾਈ ਅਧਿਆਇ ਮੰਨਿਆ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਸ ਸਮੇਂ ਭਾਰਤੀ ਰਾਜ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ’ਤੇ ਫੌਜੀ ਕਾਰਵਾਈ ਕਰਕੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ।

Have something to say? Post your comment

 
 
 
 

ਨੈਸ਼ਨਲ

ਪੰਨੂ ਕਤਲ ਸਾਜ਼ਿਸ਼ ਮਾਮਲਾ: ਨਿਖਿਲ ਗੁਪਤਾ ਦੀ ਸਜ਼ਾ 25 ਸਤੰਬਰ ਤੱਕ ਟਲੀ, ਭਾਰਤ- ਅਮਰੀਕਾ ਸਬੰਧਾਂ 'ਤੇ ਨਜ਼ਰ

ਘਲੂਘਾਰਾ ਜੂਨ 1984: ਸ਼ਹੀਦਾਂ ਦੀ ਯਾਦ, ਸਿੱਖੀ ਅਸੂਲਾਂ ਨਾਲ ਜੁੜਨ ਦਾ ਸੰਕਲਪ, ਜੋ ਨਿਆਂ ਅਤੇ ਕੌਮੀ ਅਣਖ ਦਾ ਦਿਖਾਉਂਦਾ ਹੈ ਰਾਹ – ਸੰਤ ਮੀਤ ਸਿੰਘ

ਘਲੂਘਾਰਾ ਜੂਨ '84 ਫੌਜ ਵਲੋਂ ਗੁਰਧਾਮਾਂ ਤੇ ਚਲਾਈਆਂ ਗੋਲੀਆਂ ਤੇ ਰੁਕ ਗਈਆਂ, ਪਰ ਚੀਸਾਂ ਅੱਜ ਵੀ  ਗੂੰਜਦੀਆਂ ਹਨ -ਭਾਈ ਸਰੂਪ ਸਿੰਘ ਰੂਪ

ਅਮਰੀਕਾ-ਈਰਾਨ ਯੁੱਧ -ਪਿਛਲੇ ਮਹੀਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ 7.50 ਰੁਪਏ ਦਾ ਹੋਇਆ ਵਾਧਾ  

ਕਾਂਗਰਸ ਪੰਜਾਬ ਵਿੱਚ ਆਪਣੇ ਬਲ ਬੂਤੇ ਚੋਣਾਂ ਲੜੂਗੀ ਜਾਂ ਨਹੀਂ ਭੁਪੇਸ਼ ਬਗੇਲ ਇਸ ਗੱਲ ਤੇ ਨੇ ਚੁੱਪ

ਨੈਸ਼ਨਲ ਅਕਾਲੀ ਦਲ ਨੇ ਲੀਗਲ ਵਿੰਗ ਦਾ ਕੀਤਾ ਗਠਨ, ਸੀਨੀਅਰ ਵਕੀਲਾਂ ਨੂੰ ਮਿਲੀਆਂ ਜ਼ਿੰਮੇਵਾਰੀਆਂ

ਨਾਦੇੜ ਪੁਲਿਸ ਵੱਲੋਂ ਸਿੱਖਾਂ ਦੇ ਪਵਿੱਤਰ ਕਕਾਰ ਕਿਰਪਾਨ ਦੀ ਜ਼ਬਰਦਸਤੀ ਜ਼ਬਤੀ ਨਾ ਸਿਰਫ਼ ਗੈਰ-ਕਾਨੂੰਨੀ ਹੈ, ਸਗੋਂ ਸਿੱਖ ਧਾਰਮਿਕ ਆਜ਼ਾਦੀ 'ਤੇ ਹਮਲਾ: ਮਾਨ

ਬਾਦਲ ਦਲ ਨੂੰ ਵੱਡਾ ਝਟਕਾ: ਜਸਵੰਤ ਸਿੰਘ ਬਿੱਟੂ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਲ

ਜਲਾਵਤਨੀ ਭਾਈ ਜਗਦੀਸ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ‘ਕੌਰਨਾਮਾ-3’ ਬੈਲਜੀਅਮ ’ਚ ਜਾਰੀ ਕੀਤੀ

ਸ਼ਹੀਦਾਂ ਦਾ ਡੁਲਿਆ ਲਹੂ ਕੌਮ ਨੂੰ ਹਰ ਵੇਲੇ ਇਹ ਸੰਦੇਸ਼ ਦਿੰਦਾ ਰਹੇਗਾ ਕਿ ਜ਼ੁਲਮ ਅੱਗੇ ਝੁਕਣਾ ਸਿੱਖੀ ਦਾ ਮਾਰਗ ਨਹੀਂ: ਭਾਈ ਗੁਰਦੇਵ ਸਿੰਘ ਕੋਹਾੜਕਾ