ਨੈਸ਼ਨਲ

ਹਰਮੀਤ ਸਿੰਘ ਕਾਲਕਾ "ਪੰਥ ਰਤਨ ਜਾਂ ਨਾਕਾਮੀਆਂ ਦਾ ਰਤਨ..?" — ਪਰਮਜੀਤ ਸਿੰਘ ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 04, 2026 07:46 PM

ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਪਰਮਜੀਤ ਸਿੰਘ ਵੀਰਜੀ ਨੇ ਹਰਮੀਤ ਸਿੰਘ ਕਾਲਕਾ ਉੱਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਚੋਣਾਂ ਕਰਵਾਉਣ ਤੋਂ ਭੱਜਦਾ ਹੋਵੇ, ਕਮੇਟੀ ਦੇ ਖ਼ਜ਼ਾਨੇ ਨੂੰ ਅਦਾਲਤੀ ਕੇਸਾਂ ਅਤੇ ਵਿਵਾਦਾਂ ਵਿੱਚ ਰੋਲ ਰਿਹਾ ਹੋਵੇ, ਸੰਗਤ ਅੱਗੇ ਹਿਸਾਬ-ਕਿਤਾਬ ਰੱਖਣ ਤੋਂ ਕਤਰਾਉਂਦਾ ਹੋਵੇ, ਉਹ ਅੱਜ ਆਪਣੇ ਆਪ ਨੂੰ ਪੰਥਕ ਆਗੂ ਸਾਬਤ ਕਰਨ ਵਿੱਚ ਲੱਗਾ ਹੋਇਆ ਹੈ। ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲਿਆਂ ਨੇ ਆਪਣੀ ਜ਼ਿੰਦਗੀ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਕੀਤੀ ਸੀ, ਜਦਕਿ ਕਾਲਕਾ ਦੇ ਕਾਰਜਕਾਲ ਦੌਰਾਨ ਸਕੂਲ ਅਧਿਆਪਕਾਂ ਦਾ ਬਕਾਇਆ ਹੀ ਕਰੀਬ 600 ਕਰੋੜ ਰੁਪਏ ਤੱਕ ਪਹੁੰਚ ਗਿਆ। ਕਈ ਸਕੂਲ ਅਤੇ ਕਾਲਜ ਬੰਦ ਹੋ ਗਏ, ਵਿਦਿਅਕ ਅਦਾਰੇ ਤਬਾਹੀ ਦੇ ਕੰਢੇ 'ਤੇ ਪਹੁੰਚ ਗਏ ਅਤੇ ਬਾਲਾ ਸਾਹਿਬ ਹਸਪਤਾਲ ਦੀ ਹਾਲਤ ਵੀ ਸੰਗਤ ਤੋਂ ਲੁਕੀ ਨਹੀਂ। ਉਨ੍ਹਾਂ ਤਨਜ਼ ਕਰਦਿਆਂ ਕਿਹਾ, "ਟੋਕਰੀ ਨੂੰ ਚੋਣ ਨਿਸ਼ਾਨ ਬਣਾ ਲੈਣ ਨਾਲ ਕੋਈ ਬਾਬਾ ਹਰਬੰਸ ਸਿੰਘ ਨਹੀਂ ਬਣ ਜਾਂਦਾ। ਜੇ ਇਹਨਾ ਹੀ ਸੌਖਾ ਹੁੰਦਾ ਤਾਂ ਹਰ ਕੋਈ ਟੋਕਰੀ ਚੁੱਕ ਕੇ ਪੰਥ ਰਤਨ ਬਣ ਜਾਂਦਾ। ਬਾਬਾ ਜੀ ਨੇ ਸੇਵਾ ਨਾਲ ਨਾਮ ਕਮਾਇਆ ਸੀ, ਜਦਕਿ ਇੱਥੇ ਤਾਂ ਲੋਕ ਨਾਕਾਮੀਆਂ ਦੇ ਪਹਾੜ ਉੱਤੇ ਖੜ੍ਹ ਕੇ ਸਨਮਾਨਾਂ ਦੀ ਮੰਗ ਕਰ ਰਹੇ ਹਨ।" ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਚੇਲੇ ਆਪਣੇ ਨੇਤਾ ਨੂੰ "ਪੰਥ ਰਤਨ" ਦੇਣ ਦੀ ਮੰਗ ਕਰ ਰਹੇ ਹਨ। ਜਦਕਿ ਸੰਗਤ ਪੁੱਛ ਰਹੀ ਹੈ ਕਿ ਪੰਥ ਲਈ ਉਨ੍ਹਾਂ ਵਲੋਂ ਕੀ ਪ੍ਰਾਪਤੀ ਕੀਤੀ ਗਈ ਹੈ..? ਸਕੂਲਾਂ ਦੀ ਬੰਦਸ਼, ਅਧਿਆਪਕਾਂ ਦੇ ਬਕਾਏ, ਹਸਪਤਾਲਾਂ ਦੀ ਬਦਹਾਲੀ ਅਤੇ ਕਮੇਟੀ ਦੇ ਖਾਤਿਆਂ ਉੱਤੇ ਉੱਠ ਰਹੇ ਸਵਾਲ — ਕੀ ਇਹੀ ਪੰਥਕ ਪ੍ਰਾਪਤੀਆਂ ਹਨ..? ਅਖੀਰ ਵਿੱਚ ਉਨ੍ਹਾਂ ਚੁਭਵਾਂ ਵਿਅੰਗ ਕਰਦਿਆਂ ਕਿਹਾ ਪੰਥ ਰਤਨ ਦੀ ਮੰਗ ਕਰਨ ਵਾਲੇ ਚੇਲੇ ਸ਼ਾਇਦ ਇਹ ਵੀ ਦੱਸਣ ਕਿ ਕਾਲਕਾ ਸਾਹਿਬ ਦੀ ਸਭ ਤੋਂ ਵੱਡੀ ਉਪਲਬਧੀ ਕੀ ਹੈ..? ਕੀ 600 ਕਰੋੜ ਦਾ ਅਧਿਆਪਕ ਬਕਾਇਆ, ਬੰਦ ਹੋਏ ਸਕੂਲ-ਕਾਲਜ, ਬਦਹਾਲ ਹਸਪਤਾਲ ਜਾਂ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਜਾਣਾ..? ਜੇ ਇਹੀ ਮਾਪਦੰਡ ਹਨ ਤਾਂ ਫਿਰ ਸੰਗਤ ਨੂੰ 'ਪੰਥ ਰਤਨ' ਨਹੀਂ, 'ਵਿਵਾਦ ਰਤਨ' ਦਾ ਨਵਾਂ ਖ਼ਿਤਾਬ ਸ਼ੁਰੂ ਕਰਨਾ ਪਵੇਗਾ।"

Have something to say? Post your comment

 
 
 
 

ਨੈਸ਼ਨਲ

ਜੂਨ 1984 ਦਾ ਘਲੂਘਾਰਾ: ਸਿੰਘ ਸਿੰਘਣੀਆਂ ਦੀ ਸ਼ਹਾਦਤ, ਸਿਦਕ ਅਤੇ ਖਾਲਸਾਈ ਜਜ਼ਬੇ ਦੀ ਅਮਰ ਮਿਸਾਲ: ਅਖੰਡ ਕੀਰਤਨੀ ਜਥਾ ਵਿਸ਼ਵਵਿਆਪੀ

ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਰ ਗੁਰਧਾਮਾਂ ਉਪਰ ਫੌਜੀ ਹਮਲਾ- ਜਿਸ ਨੇ ਕੌਮ ਦੀ ਅਡੋਲ ਚੜ੍ਹਦੀ ਕਲਾ ਨੂੰ ਦੁਨੀਆ ਸਾਹਮਣੇ ਰੱਖਿਆ

ਜੂਨ 1984 ਦੇ ਘਲੂਘਾਰੇ ਨੂੰ ਯਾਦ ਕਰਦਿਆਂ: ਸ਼ਹੀਦਾਂ ਦੇ ਜਜ਼ਬੇ ਨੂੰ ਸਲਾਮ, ਜ਼ੁਲਮ ਕਰਨ ਵਾਲਿਆਂ ਉੱਤੇ ਇਤਿਹਾਸ ਦੀ ਲਾਹਨਤ: ਭਾਈ ਅਮਨਦੀਪ ਸਿੰਘ

ਪੰਨੂ ਕਤਲ ਸਾਜ਼ਿਸ਼ ਮਾਮਲਾ: ਨਿਖਿਲ ਗੁਪਤਾ ਦੀ ਸਜ਼ਾ 25 ਸਤੰਬਰ ਤੱਕ ਟਲੀ, ਭਾਰਤ- ਅਮਰੀਕਾ ਸਬੰਧਾਂ 'ਤੇ ਨਜ਼ਰ

ਜੂਨ ’84 ਤੀਜਾ ਘੱਲੂਘਾਰਾ: 5 ਜੂਨ ਦੇ ਯਾਦਗਾਰੀ ਮਾਰਚ ’ਚ ਸ਼ਾਮਲ ਹੋਵੇਗੀ ਮਾਲਵੇ ਦੀ ਸੰਗਤ – ਬਾਬਾ ਮਹਿਰਾਜ

ਘਲੂਘਾਰਾ ਜੂਨ 1984: ਸ਼ਹੀਦਾਂ ਦੀ ਯਾਦ, ਸਿੱਖੀ ਅਸੂਲਾਂ ਨਾਲ ਜੁੜਨ ਦਾ ਸੰਕਲਪ, ਜੋ ਨਿਆਂ ਅਤੇ ਕੌਮੀ ਅਣਖ ਦਾ ਦਿਖਾਉਂਦਾ ਹੈ ਰਾਹ – ਸੰਤ ਮੀਤ ਸਿੰਘ

ਘਲੂਘਾਰਾ ਜੂਨ '84 ਫੌਜ ਵਲੋਂ ਗੁਰਧਾਮਾਂ ਤੇ ਚਲਾਈਆਂ ਗੋਲੀਆਂ ਤੇ ਰੁਕ ਗਈਆਂ, ਪਰ ਚੀਸਾਂ ਅੱਜ ਵੀ  ਗੂੰਜਦੀਆਂ ਹਨ -ਭਾਈ ਸਰੂਪ ਸਿੰਘ ਰੂਪ

ਅਮਰੀਕਾ-ਈਰਾਨ ਯੁੱਧ -ਪਿਛਲੇ ਮਹੀਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ 7.50 ਰੁਪਏ ਦਾ ਹੋਇਆ ਵਾਧਾ  

ਕਾਂਗਰਸ ਪੰਜਾਬ ਵਿੱਚ ਆਪਣੇ ਬਲ ਬੂਤੇ ਚੋਣਾਂ ਲੜੂਗੀ ਜਾਂ ਨਹੀਂ ਭੁਪੇਸ਼ ਬਗੇਲ ਇਸ ਗੱਲ ਤੇ ਨੇ ਚੁੱਪ

ਨੈਸ਼ਨਲ ਅਕਾਲੀ ਦਲ ਨੇ ਲੀਗਲ ਵਿੰਗ ਦਾ ਕੀਤਾ ਗਠਨ, ਸੀਨੀਅਰ ਵਕੀਲਾਂ ਨੂੰ ਮਿਲੀਆਂ ਜ਼ਿੰਮੇਵਾਰੀਆਂ