BREAKING NEWS
ਸਿਆਸੀ ਦਫ਼ਤਰ ਕਾਨੂੰਨ ਤੋਂ ਉੱਪਰ ਨਹੀਂ, ਦੋਸ਼ੀਆਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ: ਡਾ. ਅਮਨਦੀਪ ਕੌਰ ਅਰੋੜਾਖੇਡਾਂ ਵਤਨ ਪੰਜਾਬ ਦੀਆਂ' ਦਾ ਚੌਥਾ ਸੀਜ਼ਨ ਕੱਲ੍ਹ ਤੋਂ ਬਠਿੰਡਾ ਤੋਂ ਹੋਵੇਗਾ ਸ਼ੁਰੂ, ਰਿਕਾਰਡ ਸ਼ਮੂਲੀਅਤ ਦੀ ਉਮੀਦ: ਬਲਤੇਜ ਪੰਨੂਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਲਈ ਹੋਇਆ ਰਵਾਨਾਖੁਦ ਨੂੰ ‘ਪੰਜਾਬ ਦੇ ਪਾਣੀਆਂ ਦੇ ਰਾਖੇ’ ਕਹਾਉਣ ਵਾਲੇ ਦੱਸਣ ਕਿ ਪੰਜਾਬ ਦਾ ਪਾਣੀ ਕਿੱਥੇ ਜਾ ਰਿਹਾ ਸੀ: ਬਲਤੇਜ ਪੰਨੂਪ੍ਰਧਾਨ ਮੰਤਰੀ ਮੋਦੀ ਕੇਂਦਰੀ ਏਜੰਸੀਆਂ ਬਾਰੇ ਸਹੀ ਸਨ, ਅੱਜ ਈਡੀ ਅਤੇ ਸੀਬੀਆਈ ਭਾਜਪਾ ਦੇ ਤੋਤੇ ਹਨ: ਅਮਨ ਅਰੋੜਾਪੰਜਾਬ ਵਿੱਚ ਭਾਜਪਾ ਦਾ ਕੋਈ ਜਨ ਆਧਾਰ ਨਹੀਂ, ਈਡੀ ਦੀ ਵਰਤੋਂ ਸਿਆਸੀ ਹਥਿਆਰ ਵਜੋਂ ਕੀਤੀ ਜਾ ਰਹੀ ਹੈ: ਕੁਲਦੀਪ ਧਾਲੀਵਾਲ

ਸੰਸਾਰ

ਸਰੀ 'ਚ ਉਭਰਦੇ ਨੌਜਵਾਨ ਸ਼ਾਇਰਾਂ ਨੇ ਉਸਤਾਦ ਤਜੰਮੁਲ ਕਲੀਮ ਦੀ ਯਾਦ 'ਚ ਸਜਾਈ ਯਾਦਗਾਰੀ ਮਹਿਫ਼ਿਲ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | June 04, 2026 09:14 PM

ਸਰੀ-ਪਰਦੇਸ ਦੀ ਧਰਤੀ ’ਤੇ ਪੜ੍ਹਾਈ ਦੇ ਬੋਝ, ਰੋਜ਼ੀ-ਰੋਟੀ ਦੀ ਜੱਦੋਜਹਿਦ ਅਤੇ ਭਵਿੱਖ ਨੂੰ ਸਥਾਪਿਤ ਕਰਨ ਦੀਆਂ ਚੁਣੌਤੀਆਂ ਦੇ ਦਰਮਿਆਨ, ਸਰੀ ਦੇ ਨੌਜਵਾਨਾਂ ਨੇ ਪੰਜਾਬੀ ਮਾਂ-ਬੋਲੀ ਦੀ ਸੇਵਾ ਦੀ ਇੱਕ ਮਿਸਾਲੀ ਇਬਾਰਤ ਲਿਖੀ ਹੈ। ਬੀਤੇ ਦਿਨੀਂ ‘ਪੰਜਾਬੀ ਗ਼ਜ਼ਲ’ ਸੰਸਥਾ ਵੱਲੋਂ ਸਰੀ ਦੇ ‘ਇੰਡੀਅਨ ਕਲੱਬ ਹਾਊਸ’ ਵਿਖੇ ਇੱਕ ਬੇਹੱਦ ਰਵਾਇਤੀ, ਸੰਜੀਦਾ ਅਤੇ ਸ਼ਾਨਦਾਰ ਮੁਸ਼ਾਇਰਾ ਕਰਵਾਇਆ ਗਿਆ। ਇਹ ਮੁਹੱਬਤੀ ਸ਼ਾਮ ਪਾਕਿਸਤਾਨ ਦੇ ਸਵਰਗੀ ਨਾਮਵਰ ਸ਼ਾਇਰ ਉਸਤਾਦ ਤਜੰਮੁਲ ਕਲੀਮ ਦੀ ਮਿੱਠੀ ਯਾਦ ਨੂੰ ਸਮਰਪਿਤ ਸੀ, ਜਿਨ੍ਹਾਂ ਦੀ ਅਦਬੀ ਵਿਰਾਸਤ ਅੱਜ ਦਿਆਂ ਨੌਜਵਾਨਾਂ ਦੇ ਦਿਲਾਂ ਵਿੱਚ ਚਾਨਣ ਬਿਖੇਰ ਰਹੀ ਹੈ।
ਇਸ ਸਮਾਗਮ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਹ ਸੀ ਕਿ ‘ਪੰਜਾਬੀ ਗ਼ਜ਼ਲ’ ਸੰਸਥਾ ਦੀ ਪ੍ਰਬੰਧਕੀ ਟੀਮ ਦੇ ਬਹੁਤੇ ਮੈਂਬਰ ਸਰੀ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀ (ਇੰਟਰਨੈਸ਼ਨਲ ਸਟੂਡੈਂਟਸ) ਹਨ। ਅੱਜ ਦੇ ਦੌਰ ਵਿੱਚ ਜਿੱਥੇ ਆਮ ਬਹਿਸਾਂ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਜਾਂ ਨਕਾਰਾਤਮਕ ਵਿਵਾਦਾਂ ਦੁਆਲੇ ਘੁੰਮਦੀਆਂ ਹਨ, ਉੱਥੇ ਇਸ ਮਹਿਫ਼ਿਲ ਨੇ ਇੱਕ ਬੇਹੱਦ ਸਕਾਰਾਤਮਕ ਅਤੇ ਪ੍ਰੇਰਨਾਦਾਇਕ ਪੱਖ ਸਾਹਮਣੇ ਲਿਆਂਦਾ ਹੈ।
ਨੌਜਵਾਨ ਪ੍ਰਬੰਧਕਾਂ ਬਲਕਾਰ, ਬਲਤੇਜ ਬਰਾੜ, ਨੂਰ ਬੱਲ, ਸੰਧੂ ਚੋਹਲਾ, ਸਤਬੀਰ, ਅਨੰਤ, ਦੀਤ, ਹਰਪ੍ਰੀਤ ਬਰਾੜ, ਹਨੀ, ਸਤਵਿੰਦਰ ਅਤੇ ਅਨਮੋਲ ਨੇ ਜਿਸ ਉੱਚਪਾਏ ਦੀ ਲਗਨ, ਕਲਾਤਮਕ ਸੁਹਜ ਅਤੇ ਲੀਡਰਸ਼ਿਪ ਦਾ ਸਬੂਤ ਦਿੱਤਾ, ਉਸ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਇਹ ਕਾਰਜ ਵਰ੍ਹਿਆਂ ਤੋਂ ਮਹਿਫ਼ਿਲਾਂ ਸਜਾਉਣ ਵਾਲੇ ਤਜਰਬੇਕਾਰ ਪ੍ਰਬੰਧਕਾਂ ਨੇ ਕੀਤਾ ਹੋਵੇ। ਪੰਜਾਬੀ ਮਾਂ-ਬੋਲੀ ਦੀ ਸੇਵਾ ਅਤੇ ਭਾਈਚਾਰਕ ਸਾਂਝ ਦਾ ਜਜ਼ਬਾ ਪ੍ਰੋਗਰਾਮ ਦੇ ਹਰ ਰੰਗ ਵਿੱਚੋਂ ਝਲਕ ਰਿਹਾ ਸੀ। ਇਸ ਸੰਸਥਾ ਦੀ ਸਾਹਿਤਕ ਹਲਕਿਆਂ ਵਿੱਚ ਬਣੀ ਗੂੜ੍ਹੀ ਪਛਾਣ ਦਾ ਪ੍ਰਤੱਖ ਪ੍ਰਮਾਣ ਉਦੋਂ ਮਿਲਿਆ, ਜਦੋਂ ਪ੍ਰਸਿੱਧ ਗਾਇਕ-ਸ਼ਾਇਰ ਅਜ਼ੀਮ ਇਸ ਮਹਿਫ਼ਿਲ ਵਿੱਚ ਸ਼ਾਮਲ ਹੋਣ ਲਈ ‘ਪ੍ਰਿੰਸ ਜਾਰਜ’ ਤੋਂ ਉਚੇਚੇ ਤੌਰ 'ਤੇ ਲੰਮਾ ਸਫ਼ਰ ਤੈਅ ਕਰਕੇ ਪਹੁੰਚੇ।
ਮੁਸ਼ਾਇਰੇ ਦੌਰਾਨ 19 ਨਾਮਵਰ ਸ਼ਾਇਰਾਂ ਅਤੇ ਗਾਇਕਾਂ ਨੇ ਆਪਣੀ ਕਲਾਮ ਰਾਹੀਂ ਹਾਜ਼ਰੀ ਲਵਾਈ, ਜਿਨ੍ਹਾਂ ਵਿੱਚ ਸਿੱਧੂ ਬਲਕਾਰ, ਸ਼ਿਫ਼ਾਇਤ ਅਲੀ, ਜੱਸ, ਗੁਰੂ, ਸੰਧੂ ਚੋਹਲਾ, ਬਲਤੇਜ ਬਰਾੜ, ਨੂਰ ਬੱਲ, ਨਵਜੀਤ, ਦਸ਼ਮੇਸ਼ ਗਿੱਲ ਫ਼ਿਰੋਜ਼, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਸੁਖਜੀਤ ਕੌਰ, ਹਰਸ਼ ਬਦੇਸ਼ਾ, ਵਸੁੰਧਰਾ ਰੋਗਨ, ਸਤਬੀਰ, ਮਨਪ੍ਰੀਤ, ਹਰਪ੍ਰੀਤ ਬਰਾੜ, ਅਤੇ ਅਜ਼ੀਜ਼ ਸ਼ਾਮਲ ਸਨ। ਹਾਲਾਂਕਿ ਬਹੁਤੇ ਫ਼ਨਕਾਰ ਉਮਰ ਦੇ ਲਿਹਾਜ਼ ਨਾਲ ਅਜੇ ਨੌਜਵਾਨ ਹਨ, ਪਰ ਉਨ੍ਹਾਂ ਦੀ ਸ਼ਾਇਰੀ ਵਿੱਚਲੀ ਡੂੰਘਾਈ, ਪਰਪੱਕਤਾ ਅਤੇ ਜਜ਼ਬਾਤੀ ਸੁਹਿਰਦਤਾ ਨੇ ਹਾਲ ਵਿੱਚ ਬੈਠੇ ਸਭਨਾਂ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ। ਹਰ ਸ਼ਿਅਰ ’ਤੇ ਸਰੋਤਿਆਂ ਵੱਲੋਂ ਦਿਲੋਂ ਨਿਕਲੀ ਦਾਦ ਨੇ ਮਾਹੌਲ ਨੂੰ ਰੂਹਾਨੀ ਰੰਗ ਦਿੱਤਾ।
ਇਨ੍ਹਾਂ ਨੌਜਵਾਨਾਂ ਨੇ ਸਥਾਨਕ ਸਾਹਿਤਕ ਸੰਸਥਾਵਾਂ ‘ਗ਼ਜ਼ਲ ਮੰਚ ਸਰੀ’, ‘ਸ਼ਾਇਰੀ ਕਲੱਬ’ ਅਤੇ ‘ਕਲਮਾਂ ਬੋਲਦੀਆਂ’ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਨਿੱਘਾ ਜੀ ਆਇਆਂ ਆਖ ਕੇ ਸਾਂਝੀਵਾਲਤਾ ਦੀ ਇੱਕ ਖ਼ੂਬਸੂਰਤ ਪਿਰਤ ਪਾਈ। ਇਸ ਆਪਸੀ ਸਹਿਯੋਗ ਨੇ ਸਾਹਿਤਕ ਭਾਈਚਾਰੇ ਵਿੱਚ ਆਪਸੀ ਪੁਲ ਉਸਾਰਨ ਦੀ ਅਹਿਮੀਅਤ ਨੂੰ ਹੋਰ ਦ੍ਰਿੜ੍ਹ ਕੀਤਾ।
'ਗ਼ਜ਼ਲ ਮੰਚ ਸਰੀ' ਨੇ 'ਪੰਜਾਬੀ ਗ਼ਜ਼ਲ' ਦੀ ਪੂਰੀ ਟੀਮ 'ਤੇ ਬੇਹੱਦ ਫ਼ਖ਼ਰ ਮਹਿਸੂਸ ਕਰਦਿਆਂ ਭਵਿੱਖ ਵਿੱਚ ਵੀ ਇਨ੍ਹਾਂ ਉਭਰਦੇ ਸਿਤਾਰਿਆਂ ਦੀ ਰਹਿਨੁਮਾਈ ਅਤੇ ਪਿੱਠ ਥਾਪੜਨ ਦਾ ਅਹਿਦ ਦੁਹਰਾਇਆ। ਮੰਚ ਵੱਲੋਂ ਸਿੱਧੂ ਬਲਕਾਰ, ਬਲਤੇਜ ਬਰਾੜ ਅਤੇ ਸਮੁੱਚੀ ਟੀਮ ਨੂੰ ਇਸ ਬੇਹੱਦ ਸਫ਼ਲ, ਸਾਰਥਕ ਅਤੇ ਯਾਦਗਾਰੀ ਅਦਬੀ ਸ਼ਾਮ ਲਈ ਮੁਬਾਰਕਬਾਦ ਦਿੱਤੀ ਗਈ।

Have something to say? Post your comment

 
 
 
 

ਸੰਸਾਰ

ਅਰਪਨ ਲਿਖਾਰੀ ਸਭਾ ਦੀ ਮਾਸਿਕ ਮਿਲਣੀ ਬਾਬੂ ਰਜਬ ਅਲੀ ਨੂੰ ਸਮਰਪਿਤ ਰਹੀ

ਜਿੰਨਾ ਚਿਰ ਜੰਗ ਜਾਰੀ ਰਹੇਗੀ, ਓਨਾ ਹੀ ਅਮਰੀਕਾ ਨੂੰ ਨੁਕਸਾਨ ਹੋਵੇਗਾ-ਡੈਮੋਕ੍ਰੇਟਿਕ ਸੈਨੇਟਰ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਖ਼ਾਲਸਾ ਏਡ ਦੇ ਰਵੀ ਸਿੰਘ ਖ਼ਾਲਸਾ ਨੂੰ ਪੰਜਾਬ ਅੰਦਰ ਹਸਪਤਾਲ ਤੇ ਸਕੂਲ ਖੋਲ੍ਹਣ ਦੀ ਦਿੱਤੀ ਸਲਾਹ

ਹਰ ਸਿੱਖ ਪਰਿਵਾਰ ਨੇ ਆਪਣੇ ਬੱਚਿਆਂ ਦੇ ਨਾਵਾਂ ਦੇ ਨਾਲ ਸਿੰਘ ਅਤੇ ਕੌਰ ਜ਼ਰੂਰ ਲਗਾਉਣਾ ਹੈ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਸਿੱਖਾਂ ਨੂੰ ਆਪਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਕੌਮ ਦੀ ਭਲਾਈ ਲਈ ਇਕਜੁੱਟ ਹੋਣਾ ਚਾਹੀਦਾ ਹੈ- ਜਥੇਦਾਰ ਕੁਲਦੀਪ ਸਿੰਘ ਗੜਗੱਜ

12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦਾ ਜੋਰਾ ਸਿੰਘ ਰਿਹਾ ਜੇਤੂ

ਟਰੰਪ ਦਾ ਵੱਡਾ ਐਲਾਨ: ਅਮਰੀਕਾ "ਹੌਰਮੁਜ਼ ਦਾ ਰਖਵਾਲਾ" - ਜਹਾਜ਼ਾਂ ਦੀ ਆਵਾਜਾਈ 'ਤੇ ਲੱਗੇਗੀ 20 ਪ੍ਰਤੀਸ਼ਤ ਫੀਸ

ਪਾਕਿਸਤਾਨ ਅੰਦਰ 125 ਸਾਲ ਪੁਰਾਣਾ ਇਤਿਹਾਸਕ ਗੁਰਦੁਆਰਾ ਸਿੰਘ ਸਭਾ ਲਹਿਰ ਢਾਹਿਆ ਗਿਆ

ਸਰੀ ਵਿਖੇ ਸ਼ਾਇਰ ਪਰਮਜੀਤ ਸੋਹਲ ਦਾ ਨਵਾਂ ਕਾਵਿ-ਸੰਗ੍ਰਹਿ ‘ਪੂਰਬ ਦੇ ਬੱਦਲ’ ਲੋਕ-ਅਰਪਿਤ

ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮੌਕੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ