BREAKING NEWS
ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦਵਿਸ਼ੇਸ਼ ਰਾਜ-ਪੱਧਰੀ ਮੁਹਿੰਮ ਦੌਰਾਨ ਪੰਜਾਬ ਸਰਕਾਰ ਕਿਰਤੀਆਂ ਦੀ ਰਜਿਸਟ੍ਰੇਸ਼ਨ ਦਾ ਖ਼ਰਚਾ ਖ਼ੁਦ ਚੁੱਕੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਦੀ ਉਚੇਰੀ ਸਿੱਖਿਆ ਨੂੰ ਰੋਜ਼ਗਾਰ ਅਤੇ ਉਦਯੋਗ ਦੀਆਂ ਭਵਿੱਖੀ ਲੋੜਾਂ ਅਨੁਸਾਰ ਢਾਲਿਆ ਜਾ ਰਿਹੈ: ਹਰਜੋਤ ਸਿੰਘ ਬੈਂਸਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀਲੋਕ ਮਿਲਣੀ ਦੌਰਾਨ ਡਿਪਟੀ ਸਪੀਕਰ ਰੌੜੀ ਨੇ ਮੌਕੇ ‘ਤੇ ਕਰਵਾਇਆ ਲੋਕਾਂ ਦੀ ਸਮੱਸਿਆ ਦਾ ਹੱਲਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੀ.ਐਸ.ਟੀ.ਸੀ. ਦੀ ਸਮੀਖਿਆ ਮੀਟਿੰਗ, ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਇੱਕ ਹਫ਼ਤੇ ਦੇ ਅੰਦਰ ਨਿਪਟਾਰਾ ਕਰਨ ਦੇ ਹੁਕਮ

ਨੈਸ਼ਨਲ

ਗੁਰਦੁਆਰਾ ਬੰਗਲਾ ਸਾਹਿਬ ਵਿਖ਼ੇ ਧਰਮ ਪ੍ਰਚਾਰ ਮੁੱਖੀ ਆਸਾ ਦੀ ਵਾਰ ਵੀ ਸਮੇਂ ਸਿਰ ਨਾ ਕਰਵਾ ਸਕੇ, ਦੇਣ ਅਸਤੀਫਾ- ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 07, 2026 07:38 PM

ਨਵੀਂ ਦਿੱਲੀ - ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਜਸਪ੍ਰੀਤ ਸਿੰਘ ਕਰਮਸਰ ਦੇ ਵਿਭਾਗ ਹੇਠ ਗੁਰਦੁਆਰਾ ਬੰਗਲਾ ਸਾਹਿਬ ਵਿਖੇ "ਆਸਾ ਦੀ ਵਾਰ" ਦਾ ਕੀਰਤਨ 35 ਮਿੰਟ ਦੇਰੀ ਨਾਲ ਸ਼ੁਰੂ ਹੋਣਾ ਗੰਭੀਰ ਪ੍ਰਬੰਧਕੀ ਨਾਕਾਮੀ ਹੈ। ਜਿਨ੍ਹਾਂ ਤੋਂ ਨੌਜਵਾਨਾਂ ਅਤੇ ਸੰਗਤ ਨੂੰ ਗੁਰਮਤਿ ਨਾਲ ਜੋੜਨ ਲਈ ਕੋਈ ਪ੍ਰਭਾਵਸ਼ਾਲੀ ਧਰਮ ਪ੍ਰਚਾਰ ਮੁਹਿੰਮ ਨਹੀਂ ਚਲਾਈ ਜਾ ਸਕੀ ਅਤੇ ਕਦੇ ਅੰਮ੍ਰਿਤ ਸੰਚਾਰ ਨੂੰ "ਫ੍ਰੀ ਸੇਵਾ" ਕਹਿ ਕੇ ਗੁਰਮਤਿ ਪਰੰਪਰਾਵਾਂ ਦਾ ਮਜ਼ਾਕ ਬਣਾਇਆ ਜਾਂਦਾ ਹੈ, ਉਨ੍ਹਾਂ ਦੇ ਕਾਰਜਕਾਲ ਵਿੱਚ ਹੁਣ ਗੁਰੂ ਘਰ ਦੀ ਮਰਿਆਦਾ ਨਾਲ ਜੁੜੀ ਇਹ ਚੂਕ ਵੀ ਸਾਹਮਣੇ ਆ ਗਈ ਹੈ। ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ-ਚੇਅਰਮੈਨ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਜਦੋਂ ਤੋਂ ਜਸਪ੍ਰੀਤ ਸਿੰਘ ਕਰਮਸਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਦੋਂ ਤੋਂ ਪੰਥ ਅਤੇ ਸੰਗਤ ਦੇ ਹਿੱਤ ਵਿੱਚ ਕੋਈ ਵੀ ਅਜਿਹਾ ਸ਼ਲਾਘਾਯੋਗ ਜਾਂ ਯਾਦਗਾਰ ਕੰਮ ਸਾਹਮਣੇ ਨਹੀਂ ਆਇਆ ਜਿਸ ਨੂੰ ਧਰਮ ਪ੍ਰਚਾਰ ਵਿੰਗ ਦੀ ਵੱਡੀ ਪ੍ਰਾਪਤੀ ਵਜੋਂ ਗਿਣਿਆ ਜਾ ਸਕੇ। ਇਸ ਦੇ ਉਲਟ ਵਿਵਾਦਾਂ, ਗਲਤ ਬਿਆਨਾਂ ਅਤੇ ਪ੍ਰਬੰਧਕੀ ਨਾਕਾਮੀਆਂ ਨੇ ਹੀ ਵੱਧ ਚਰਚਾ ਬਟੋਰੀ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਕਿਸੇ ਛੋਟੇ ਮੁਲਾਜ਼ਮ ਨੂੰ ਬਲੀ ਦਾ ਬੱਕਰਾ ਬਣਾ ਕੇ ਅਸਲ ਜ਼ਿੰਮੇਵਾਰਾਂ ਨੂੰ ਬਚਾਉਣ ਦੀ ਨੀਤੀ ਹੁਣ ਸੰਗਤ ਸਮਝ ਚੁੱਕੀ ਹੈ। ਜੇ ਧਰਮ ਪ੍ਰਚਾਰ ਕਮੇਟੀ ਦਾ ਮੁੱਖੀ ਆਪਣੇ ਵਿਭਾਗ ਦੀਆਂ ਬੁਨਿਆਦੀ ਜ਼ਿੰਮੇਵਾਰੀਆਂ ਵੀ ਨਹੀਂ ਨਿਭਾ ਸਕਦਾ ਤਾਂ ਉਸ ਨੂੰ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ। ਪਰਮਜੀਤ ਸਿੰਘ ਵੀਰਜੀ ਨੇ ਮੰਗ ਕੀਤੀ ਕਿ ਜਸਪ੍ਰੀਤ ਸਿੰਘ ਕਰਮਸਰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜਾਂ ਫਿਰ ਦਿੱਲੀ ਕਮੇਟੀ ਦੇ ਮੁੱਖ ਪ੍ਰਬੰਧਕ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਕੇ ਇਹ ਸਾਬਤ ਕਰਣ ਕਿ ਗੁਰੂ ਘਰ ਦੇ ਪ੍ਰਬੰਧ ਵਿੱਚ ਜਵਾਬਦੇਹੀ ਸਿਰਫ਼ ਛੋਟੇ ਕਰਮਚਾਰੀਆਂ ਲਈ ਨਹੀਂ, ਸਗੋਂ ਵੱਡੇ ਅਹੁਦਿਆਂ 'ਤੇ ਬੈਠੇ ਲੋਕਾਂ ਲਈ ਵੀ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸੰਗਤ ਹੁਣ ਬਹਾਨੇ ਨਹੀਂ, ਜਵਾਬ ਚਾਹੁੰਦੀ ਹੈ। ਜੇ ਧਰਮ ਪ੍ਰਚਾਰ ਵਿੰਗ ਆਪਣੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਹੀ ਅਸਫਲ ਰਹੇ ਤਾਂ ਇਸ ਦੀ ਜਵਾਬਦੇਹੀ ਸਿੱਧੀ ਤੌਰ 'ਤੇ ਉਸ ਦੇ ਮੁੱਖੀ 'ਤੇ ਆਉਂਦੀ ਹੈ। ਗੁਰੂ ਘਰ ਦੀ ਮਰਿਆਦਾ ਅਤੇ ਪ੍ਰਬੰਧ ਨਾਲ ਜੁੜੇ ਮਾਮਲਿਆਂ ਵਿੱਚ ਲਾਪਰਵਾਹੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਅੰਤ ਵਿਚ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਸੰਗਤ ਹੁਣ ਬਹਾਨੇ ਨਹੀਂ, ਜਵਾਬ ਚਾਹੁੰਦੀ ਹੈ; ਅਤੇ ਜਿੱਥੇ ਜਵਾਬ ਨਾ ਹੋਣ, ਉੱਥੇ ਅਸਤੀਫਾ ਹੀ ਇਕੱਲਾ ਸਨਮਾਨਜਨਕ ਰਸਤਾ ਹੁੰਦਾ ਹੈ।

Have something to say? Post your comment

 
 
 
 

ਨੈਸ਼ਨਲ

6 ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ: ਹਰਮੀਤ ਸਿੰਘ ਕਾਲਕਾ

ਦਿੱਲੀ ਦੀ ਅਦਾਲਤ ਨੇ ਸਿੱਖ ਕਤਲੇਆਮ ਵਿਚ ਨਾਮਜਦ ਜਗਦੀਸ਼ ਟਾਈਟਲਰ ਨੂੰ ਪਾਸਪੋਰਟ ਨਵਿਆਉਣ ਲਈ ਐਨਓਸੀ ਦਿੱਤਾ

ਜੂਨ 84 ਦੇ ਫੌਜੀ ਹਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ਦੁਆਰਾ ਸਮਾਂ ਬੱਧ ਜਾਂਚ ਕੀਤੀ ਜਾਵੇ ਬੱਬਰ ਨੇ ਲਿਖਿਆ ਪ੍ਰਧਾਨ ਮੰਤਰੀ ਨੂੰ ਪੱਤਰ

ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ, ਮੁੱਖ ਮੰਤਰੀ ਮੋਹਨ ਯਾਦਵ ਸਮੇਤ ਸੀਨੀਅਰ ਆਗੂ ਰਹੇ ਮੌਜੂਦ

ਜੂਨ 84 ਘਲੂਘਾਰਾ: ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ 'ਤੇ ਫੌਜੀ ਕਹਿਰ ਅੱਜ ਵੀ ਗਵਾਹ ਹੈ ਅਕਾਲ ਤਖ਼ਤ: ਕੈਨੇਡੀਅਨ ਸਿੱਖ

ਜੂਨ 84 ਤੀਜੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਨੌਜਵਾਨਾਂ ਨੂੰ ਇਤਿਹਾਸ ਜਾਣਨ ਦੀ ਅਪੀਲ: ਪਰਮਜੀਤ ਸਿੰਘ ਸਰਨਾ

ਵਿਸ਼ਵ ਵਾਤਾਵਰਣ ਦਿਵਸ ਮੌਕੇ ਰੁੱਖ ਲਗਾਉਣ ਤੇ ਵਾਤਾਵਰਣ ਸੰਭਾਲ ਦਾ ਸੱਦਾ: ਕਾਲਕਾ, ਕਾਹਲੋਂ

ਜੂਨ 1984: ਜਦੋਂ ਗੁਰੂ ਘਰ ਹੋਏ ਲਹੂ-ਲੁਹਾਣ, ਕੌਮ ਦੇ ਦਿਲਾਂ ਵਿੱਚ ਸਦਾ ਲਈ ਵੱਸ ਗਿਆ ਨਾ ਮਿਟਣ ਵਾਲਾ ਦਰਦ : ਭਾਈ ਉਂਕਾਰ ਸਿੰਘ

ਜੂਨ 1984 ਦਾ ਘਲੂਘਾਰਾ: ਸਿੰਘ ਸਿੰਘਣੀਆਂ ਦੀ ਸ਼ਹਾਦਤ, ਸਿਦਕ ਅਤੇ ਖਾਲਸਾਈ ਜਜ਼ਬੇ ਦੀ ਅਮਰ ਮਿਸਾਲ: ਅਖੰਡ ਕੀਰਤਨੀ ਜਥਾ ਵਿਸ਼ਵਵਿਆਪੀ

ਹਰਮੀਤ ਸਿੰਘ ਕਾਲਕਾ "ਪੰਥ ਰਤਨ ਜਾਂ ਨਾਕਾਮੀਆਂ ਦਾ ਰਤਨ..?" — ਪਰਮਜੀਤ ਸਿੰਘ ਵੀਰਜੀ