BREAKING NEWS
ਅਧਿਕਾਰੀਆਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਸਾਰੀਆਂ ਜਾਇਜ਼ ਮੰਗਾਂ 'ਤੇ ਕਾਰਵਾਈ ਕਰਨ ਅਤੇ ਲਾਗੂ ਕਰਨ ਦੇ ਨਿਰਦੇਸ਼: ਹਰਪਾਲ ਸਿੰਘ ਚੀਮਾਹਰਦੀਪ ਸਿੰਘ ਮੁੰਡੀਆਂ ਨੇ 48 ਜ਼ਿਲ੍ਹਾ ਸਿਸਟਮ ਮੈਨੇਜਰਾਂ ਅਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਸੌਂਪੇਮਸ਼ੀਨੀ ਕਟਾਈ ਤੇ ਸਕਰੱਬਿੰਗ ਤੋਂ ਲੈ ਕੇ ਸੜਕਾਂ ਧੋਣ ਤੱਕ, ਚਹੁੰ-ਪੜਾਵੀਂ ਸਫ਼ਾਈ ਮਾਡਲ ਪਟਿਆਲਾ ਸ਼ਹਿਰ ਨੂੰ ਚਮਕਾਏਗਾ: ਹਰਜੋਤ ਸਿੰਘ ਬੈਂਸਬਜ਼ੁਰਗ ਮਾਂ ਦੀ ਪੁਕਾਰ 'ਤੇ ਤੁਰੰਤ ਐਕਸ਼ਨ; ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਮਿਲਿਆ ਇਨਸਾਫ਼ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨਪਨਬੱਸ ਦੇ ਬੇੜੇ ਵਿੱਚ 15 ਨਵੀਆਂ ਪ੍ਰੀਮੀਅਮ ਏਅਰਪੋਰਟ ਬੱਸਾਂ ਕੀਤੀਆਂ ਜਾ ਰਹੀਆਂ ਸ਼ਾਮਲ; 5 ਵੋਲਵੋ ਬੱਸਾਂ ਪਦਾ ਹਿਲਾ ਬੇੜਾ ਅੱਜ ਰਵਾਨਾ: ਹਰਪਾਲ ਸਿੰਘ ਚੀਮਾ

ਪੰਜਾਬ

ਖ਼ਾਲਸਾ ਕਾਲਜ ਵੱਲੋਂ ਸਫ਼ਾਈ ਅਭਿਆਨ ਪ੍ਰੋਗਰਾਮ ਆਯੋਜਿਤ

ਕੌਮੀ ਮਾਰਗ ਬਿਊਰੋ | June 10, 2026 08:05 PM

ਅੰਮ੍ਰਿਤਸਰ-ਸਫ਼ਾਈ ਮਨੁੱਖੀ ਜੀਵਨ ਦਾ ਇਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ, ਜਿੱਥੇ ਸਫ਼ਾਈ ਹੁੰਦੀ ਹੈ, ਉੱਥੇ ਤੰਦWਸਤੀ, ਸੁੰਦਰਤਾ ਅਤੇ ਖੁਸ਼ਹਾਲੀ ਵੱਸਦੀ ਹੈ।ਇਸੇ ਲਈ ਸਫ਼ਾਈ ਨੂੰ ਉਤਸ਼ਾਹਿਤ ਕਰਨ ਲਈ ਵੱਖ—ਵੱਖ ਸਫ਼ਾਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਨਾਗਰਿਕਾਂ ’ਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ, ਸਾਫ਼—ਸੁਥਰੇ ਅਤੇ ਸਿਹਤਮੰਦ ਸ਼ਹਿਰ ਦੇ ਨਿਰਮਾਣ ’ਚ ਯੋਗਦਾਨ ਪਾਉਣ ਲਈ ਕਾਲਜ ਦੀ ਐਨ. ਐਸ. ਐਸ. ਇਕਾਈਆਂ ਵੱਲੋਂ ਜ਼ਿਲ੍ਹਾ ਨਗਰ ਨਿਗਮ ਦੇ ਸਹਿਯੋਗ ਨਾਲ ਆਸ—ਪਾਸ ਦੇ ਇਲਾਕਿਆਂ ’ਚ ਚਲਾਏ ਗਏ ਸਫ਼ਾਈ ਅਭਿਆਨ ਦੌਰਾਨ ਕੀਤਾ।

ਇਸ ਅਭਿਆਨ ’ਚ ਐਨ. ਐਸ. ਐਸ. ਵਲੰਟੀਅਰਾਂ ਅਤੇ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਉਨ੍ਹਾਂ ਨੇ ਸਾਂਝੇ ਤੌਰ ’ਤੇ ਨਾਲ ਲੱਗਦੀਆਂ ਸਰਵਿਸ ਲੇਨ ਅਤੇ ਬੀ. ਆਰ. ਟੀ. ਸੀ. ਲੇਨ ਦੀ ਸਫ਼ਾਈ ਕੀਤੀ।ਇਹ ਪ੍ਰੋਗਰਾਮ ਪ੍ਰਿੰ: ਡਾ. ਰੰਧਾਵਾ, ਐਨ. ਐਸ. ਐਸ. ਇੰਚਾਰਜ ਪ੍ਰੋ. ਰਣਦੀਪ ਸਿੰਘ ਅਤੇ ਪ੍ਰੋਗਰਾਮ ਅਫ਼ਸਰ ਡਾ. ਸਿਓਜ਼ੀ ਭਾਟੀਆ, ਪ੍ਰੋ. ਗੁਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਐਨ. ਐਸ. ਐਸ. ਵਲੰਟੀਅਰਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੰਦਗੀ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ।ਕੂੜਾ—ਕਰਕਟ ਖੁੱਲ੍ਹੇ ’ਚ ਸੁੱਟਣ ਨਾਲ ਮੱਛਰ ਅਤੇ ਮੱਖੀਆਂ ਪੈਦਾ ਹੁੰਦੀਆਂ ਹਨ, ਜੋ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਘਰਾਂ, ਸਕੂਲਾਂ, ਗਲੀਆਂ ਅਤੇ ਜਨਤਕ ਥਾਵਾਂ ਨੂੰ ਸਾਫ਼ ਰੱਖੀਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਸਫ਼ਾਈ ਮੁਹਿੰਮ ’ਚ ਵਿਦਿਆਰਥੀਆਂ, ਅਧਿਆਪਕਾਂ, ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆਂ ’ਚ ਰੈਲੀਆਂ, ਭਾਸ਼ਣ ਮੁਕਾਬਲੇ ਅਤੇ ਸਫ਼ਾਈ ਸਬੰਧੀ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ’ਚ ਸਫ਼ਾਈ ਦੀ ਆਦਤ ਪੈਦਾ ਹੋਵੇ।ਉਨ੍ਹਾਂ ਕਿਹਾ ਕਿ ਸਫ਼ਾਈ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰੇਕ ਨਾਗਰਿਕ ਦਾ ਫਰਜ਼ ਹੈ ਇਸ ਲਈ ਹਰ ਇਨਸਾਨ ਕੂੜਾ ਕੂੜੇਦਾਨ ’ਚ ਪਾਏ, ਪਲਾਸਟਿਕ ਦੀ ਵਰਤੋਂ ਘਟਾਏ ਅਤੇ ਆਸ—ਪਾਸ ਨੂੰ ਸਾਫ਼ ਰੱਖਣੇ।ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਸਾਡਾ ਦੇਸ਼ ਹੋਰ ਵੀ ਖੂਬਸੂਰਤ ਅਤੇ ਸਿਹਤਮੰਦ ਬਣ ਸਕਦਾ ਹੈ।ਕਿਉਂਕਿ ‘ਸਫ਼ਾਈ ਅੱਧੀ ਸਿਹਤ ਹੈ’।


ਇਸ ਮੁਹਿੰਮ ਦੌਰਾਨ ਉਕਤ ਟੀਮ ਵੱਲੋਂ ਸਫ਼ਾਈ ਅਤੇ ਸੁੰਦਰਤਾ ਨੂੰ ਹੋਰ ਬਿਹਤਰ ਬਣਾਉਣ ਲਈ ਦਰੱਖਤਾਂ ਦੀ ਛਾਂਟੀ ਵੀ ਕੀਤੀ ਗਈ।ਇਸ ਪਹਿਲ ਦੌਰਾਨ ਵਲੰਟੀਅਰਾਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਨੇ ਸਮਾਜ ਸੇਵਾ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਵਚਨਬੱਧਤਾ ਨੂੰ ਦਰਸਾਇਆ।

ਇਸ ਮੌਕੇ ਨਗਰ ਨਿਗਮ ਕਮਿਸ਼ਨਰ ਸ. ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਾਲਜ ਅਤੇ ਨਗਰ ਨਿਗਮ ਦਰਮਿਆਨ ਹੋਏ ਉਕਤ ਸਹਿਯੋਗ ਦੀ ਪ੍ਰਸ਼ੰਸਾ ਕਰਦਿਆਂਸਫ਼ਾਈ ਬਣਾਈ ਰੱਖਣ ’ਚ ਜਨ—ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਜਦਕਿ ਹੈਲਥ ਅਫਸਰ ਡਾ. ਰਾਮਾ ਨੇ ਸਫ਼ਾਈ ਅਤੇ ਜਨ ਸਿਹਤ ਦੇ ਆਪਸੀ ਗੂੜ੍ਹੇ ਸਬੰਧ ਬਾਰੇ ਜਾਣਕਾਰੀ ਦਿੱਤੀ।ਇਸੇ ਦੌਰਾਨ ਸੈਨੇਟਰੀ ਇੰਸਪੈਕਟਰ ਸ੍ਰੀ ਬ੍ਰਹਮ ਦਾਸ ਨੇ ਨਿਯਮਿਤ ਸਫ਼ਾਈ ਅਭਿਆਨਾਂ ਅਤੇ ਕੂੜਾ—ਕਰਕਟ ਪ੍ਰਬੰਧਨ ਦੀਆਂ ਸਹੀ ਪ੍ਰਥਾਵਾਂ ਅਪਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ।ਇਸ ਮੌਕੇ ਸਮੂਹ ਵਲੰਟੀਅਰਾਂ ਨੇ ਵਾਤਾਵਰਣ ਸੰਭਾਲ ਅਤੇ ਸਮਾਜ ਭਲਾਈ ਲਈ ਨਿਰੰਤਰ ਕੰਮ ਕਰਨ ਦਾ ਸੰਕਲਪ ਵੀ ਲਿਆ।

Have something to say? Post your comment

 
 
 
 

ਪੰਜਾਬ

ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀ

ਅਧਿਕਾਰੀਆਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਸਾਰੀਆਂ ਜਾਇਜ਼ ਮੰਗਾਂ 'ਤੇ ਕਾਰਵਾਈ ਕਰਨ ਅਤੇ ਲਾਗੂ ਕਰਨ ਦੇ ਨਿਰਦੇਸ਼: ਹਰਪਾਲ ਸਿੰਘ ਚੀਮਾ

ਹਰਦੀਪ ਸਿੰਘ ਮੁੰਡੀਆਂ ਨੇ 48 ਜ਼ਿਲ੍ਹਾ ਸਿਸਟਮ ਮੈਨੇਜਰਾਂ ਅਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬ ਪੁਲਿਸ ਦੇ 'ਸਟੂਡੈਂਟ ਪੁਲਿਸ ਕੈਡੇਟ' ਪ੍ਰੋਗਰਾਮ ਨੂੰ ਮਿਲਿਆ ਵੱਡਾ ਹੁੰਗਾਰਾ; ਪੰਜਾਬ ਭਰ ਦੇ 280 ਸਕੂਲਾਂ ਦੇ ਲਗਭਗ 11,200 ਵਿਦਿਆਰਥੀ ਲੈ ਰਹੇ ਹਨ ਲਾਭ

ਮਸ਼ੀਨੀ ਕਟਾਈ ਤੇ ਸਕਰੱਬਿੰਗ ਤੋਂ ਲੈ ਕੇ ਸੜਕਾਂ ਧੋਣ ਤੱਕ, ਚਹੁੰ-ਪੜਾਵੀਂ ਸਫ਼ਾਈ ਮਾਡਲ ਪਟਿਆਲਾ ਸ਼ਹਿਰ ਨੂੰ ਚਮਕਾਏਗਾ: ਹਰਜੋਤ ਸਿੰਘ ਬੈਂਸ

ਬਜ਼ੁਰਗ ਮਾਂ ਦੀ ਪੁਕਾਰ 'ਤੇ ਤੁਰੰਤ ਐਕਸ਼ਨ; ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਮਿਲਿਆ ਇਨਸਾਫ਼

ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਾਂਡ ਲਈ ਜ਼ਿੰਮੇਵਾਰ ਲੋਕ ਗੁਰਬਾਣੀ ਦੇ ਨਾਂ 'ਤੇ ਵੋਟਾਂ ਨਹੀਂ ਮੰਗ ਸਕਦੇ: ਮੁੱਖ ਮੰਤਰੀ ਭਗਵੰਤ ਮਾਨ

ਮਨਪ੍ਰੀਤ ਸਿੰਘ ਇਆਲੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਜਿੰਮੇਵਾਰੀ ਤੋਂ ਭਗੌੜਾ ਹੋਇਆ- ਵਡਾਲਾ/ ਛੋਟੇਪੁਰ

ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਨਬੱਸ ਦੇ ਬੇੜੇ ਵਿੱਚ 15 ਨਵੀਆਂ ਪ੍ਰੀਮੀਅਮ ਏਅਰਪੋਰਟ ਬੱਸਾਂ ਕੀਤੀਆਂ ਜਾ ਰਹੀਆਂ ਸ਼ਾਮਲ; 5 ਵੋਲਵੋ ਬੱਸਾਂ ਪਦਾ ਹਿਲਾ ਬੇੜਾ ਅੱਜ ਰਵਾਨਾ: ਹਰਪਾਲ ਸਿੰਘ ਚੀਮਾ